💥ਮੌਜੂਦਾ ਬੁੱਢਾ ਦਲ ਹੋਵੇ ਜਾਂ ਤਰਨਾ ਦਲ ਦੇ ਆਗੂ
ਹੋਣ, ਇਹ ਨਿਹੰਗ ਸਿੰਘ ਨਹੀਂ, ਡੋਗਰਿਆਂ ਦੇ ਵਾਰਸ ਹਨ
-: ਪਰੀਤਮ ਸਿੰਘ ਭਾਣਾ
08.12.2023
#KhalsaNews #BudhaDal #TarnaDal #Nihang
👉ਇਹ
ਲੋਕ ਹੁਣ ਭਾਈ ਮਨੀ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਰਾਮਗੜੀਆ ਸਿੱਖ ਆਗੂਆਂ ਦੇ ਸੰਗਠਿਤ
ਕਰੇ ਬੁੱਢਾ ਦਲ ਤੇ ਤਰਨਾ ਦਲ ਕੁਰਬਾਨੀ ਵਾਲੇ ਤੇ ਗੁਰਬਾਣੀ ਨੂੰ ਪ੍ਰਚਾਰਨ, ਪ੍ਰਸਾਰਨ ਦੇ ਅਕਾਲੀ
ਫੂਲਾ ਸਿੰਘ ਦੇ ਵਾਰਸ ਨਿਹੰਗ ਸਿੰਘ ਨਹੀ ਰਹੇ, ਕੇਵਲ ਨਿਹੰਗ ਸਿੰਘਾਂ ਦਾ ਕੇਵਲ ਤੇ ਕੇਵਲ ਸਰੂਪ
ਹੀ ਬਚਿਆ ਹੈ।
🙏ਮੁਆਫ਼ ਕਰਨਾ ਭਾਂਵੇ ਸਾਰੇ ਨਿਹੰਗ ਸਿੰਘ ਪੰਥ ਦੇ ਗੁਨਾਹਗਾਰ ਨਹੀਂ, ਇਹ ਵੀ ਪ੍ਰਤੱਖ ਹੈ ਕਿ
ਸਿੱਖੀ ਸਰੂਪ ਅਤੇ ਸੀਰਤ ਵਾਲੇ, ਗੁਰਬਾਣੀ ਦੇ ਰਸੀਏ, ਨਿਹੰਗ ਸਿੰਘ ਕੇਵਲ ਆਟੇ 'ਚ ਲੂਣ ਵਾਂਗ
ਹੀ ਹਨ।
✌️ਦੋਹੇ ਦਲਾਂ ਦੇ ਨਿਹੰਗ ਸਿੰਘਾਂ ਦੇ ਆਗੂ ਲੋਕ ਦੱਸ ਸਕਦੇ ਹਨ ਕਿ ਸਿੱਖੀ ਦੇ ਪ੍ਰਚਾਰ ਲਈ ਕੀ
ਯਤਨ ਕਰੇ ਹਨ, ਇਹਨ੍ਹਾਂ ਦੇ ਨੱਕ 'ਤੇ ਹਰ ਵਕਤ ਗੁੱਸਾ ਹੀ ਚੜਿਆ ਰਹਿੰਦਾ ਹੈ, ਕਤਲੋ ਗਾਰਤ,
ਜਾਇਦਾਦਾਂ 'ਤੇ ਕਬਜ਼ੇ ਲਈ ਲੜ੍ਹਾਈਆਂ ਕਰਨ ਦਾ ਇਹਨ੍ਹਾਂ ਦਾ ਇਤਿਹਾਸ ਕਾਲੇ ਅੱਖਰਾਂ 'ਚ ਸਿਖਰ
'ਤੇ ਦਰਜ ਹੈ।
👁️ਸਭ ਤੋਂ ਵੱਡੀਆਂ ਪੰਥ ਦੋਖੀ ਕਾਰਵਾਈਆਂ, ਕਿ ਸਿੱਖ ਵਿਰੋਧੀਆਂ ਦੇ ਲਿਖੇ ਬਿਪਰਵਾਦੀ ਗ੍ਰੰਥਾਂ
ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਮੋਟ ਕਰਨਾ, ਇਹਨ੍ਹਾਂ ਅਖੌਤੀ ਨਿਹੰਗਾਂ ਦੇ ਹਿੱਸੇ
ਆਇਆ ਹੈ।
️🎈ਹੋਲੇ ਮਹੱਲੇ ਦੇ ਸਮਾਗਮਾਂ ਨੂੰ ਹੋਲੀ ਦੇ ਰੰਗਾਂ 'ਚ ਰੱਲ ਗੱਡ ਕਰਕੇ ਵੀ ਗੁਨਾਹ ਕੀਤਾ
ਜਾਂਦਾ ਹੈ, ਹੋਲੀ ਤਿਓਹਾਰ ਜੋ ਇਕ ਔਰਤ ਦੀ ਨਿਰਾਦਰੀ ਦੀ ਰਸਮ ਤੋਂ ਸੁਰੂ ਹੁੰਦਾ ਹੈ, ਗੁਰੂ
ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਉਸ ਤੋਂ ਵੱਖਰਾ ਹੋਲਾ ਮਹੱਲਾ ਤਿਓਹਾਰ ਸਿੱਖਾਂ ਨੂੰ ਦਿੱਤਾ
ਸੀ।
🏴ਹਾਂ, ਸਿੱਖੀ ਦੇ ਨੀਲੇ ਨਿਸ਼ਾਨ ਸਾਹਿਬ ਨੂੰ ਜ਼ਰੂਰ ਨਹਿੰਗ ਜੱਥੇਬੰਦੀਆਂ ਨੇ ਸਾਂਭਿਆ ਹੋਇਆ
ਹੈ, ਜੋ ਬਾਕੀ ਗੁਰਦੁਆਰਿਆਂ 'ਚ ਭਗਵੇਂ ਚ ਬਦਲ ਚੁੱਕਿਆ ਹੈ।
⚠️ਇਨ੍ਹਾਂ ਲੋਕਾਂ ਦਾ ਕਿਰਦਾਰ ਕੋਈ ਨਿਹੰਗ ਸਿੰਘਾਂ ਵਾਲਾ ਨਹੀਂ ਰਿਹਾ, ਬਾਣਾ ਜ਼ਰੂਰ ਪਾਇਆ
ਹੋਇਆ ਹੈ, ਪਰ ਹਕੀਕੀ ਤੌਰ 'ਤੇ ਜੋ ਇਹਨ੍ਹਾਂ ਦਾ ਰੋਲ ਹੈ, ਇਹਨ੍ਹਾਂ ਨੂੰ ਸਿੱਖੀ ਵਿਰੋਧੀ
ਮਸੰਦ, ਡੋਗਰਿਆਂ ਦੇ ਵਾਰਸ ਕਹਿ ਸਕਦੇ ਹਾਂ। ਲੋੜ ਹੈ ਨਿਹੰਗ ਜੱਥੇਬੰਦੀਆਂ 'ਚ ਵੱਡੇ ਸੁਧਾਰਾਂ
ਦੀ, ਜੋ ਪੰਥ ਦਰਦੀਆਂ ਦੇ ਧਿਆਨ ਦੇਣ ਯੋਗ ਅਹਿਮ ਕਾਰਜ ਹੈ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|