|
 |
💥ਭਿੰਡਰਾਂਵਾਲਿਆਂ
ਦੇ ਨਾਮ 'ਤੇ ਗੁੰਡਾਗਰਦੀ⛔
-: ਸੰਪਾਦਕ ਖ਼ਾਲਸਾ ਨਿਊਜ਼
18.09.2023
#KhalsaNews #Bhindranwale #DasamGranth #BachittarNatak
⚠️ਜਦੋਂ ਵੀ ਕੋਈ ਬਚਿੱਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ)
ਵਿਰੁੱਧ ਆਪਣੇ ਵੀਚਾਰ ਰੱਖਦਾ ਹੈ ਤਾਂ ਬਚਿੱਤ੍ਰ ਨਾਟਕ ਗ੍ਰੰਥ ਦੇ ਸਮਰਥਕ ਬਚਿੱਤਰੀ
ਬੱਸ ਇਹੋ ਰਾਗ ਅਲਾਪਦੇ ਹਨ ਕਿ 🐶"ਹਲਕਿਆ ਕੁੱਤਾ ਤੇ ਦਸਮ ਬਾਣੀ ਦਾ ਵਿਰੋਧੀ ਜਿੱਥੇ
ਵੀ ਮਿਲੇ ਜੁੱਤੀ ਲਾਹ ਲਿਆ ਕਰੋ।"👞 ਤੇ ਜਦੋਂ ਪੁੱਛੋ ਕਿ ਇਹ ਬਿਆਨ ਭਿੰਡਰਾਂਵਾਲਿਆਂ
ਨੇ ਕਦੋਂ ਦਿੱਤਾ, ਕੋਈ ਸਬੂਤ! ਫਿਰ ਗਾਹਲ਼ਾਂ ਤੋਂ ਇਲਾਵਾ ਕੱਖ ਨਹੀਂ।
👉ਵੈਸੇ ਜੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਵੀ ਹੋਵੇ, ਤਾਂ ਫਿਰ ਕੀ?❓ ਭਿੰਡਰਾਂਵਾਲੇ
ਸਤਿਕਾਰਤ ਕੌਮੀ ਸ਼ਹੀਦ ਹਨ, ਪਰ ਉਹ 🔹"ਸਾਡੇ ਗੁਰੂ ਨਹੀਂ।"🔹 ਅਸੀਂ ਗੁਰੂ ਦੇ ਸਿੱਖ
ਹਾਂ, ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਤੇ ਸਾਡਾ ਨਿਸ਼ਚਾ
ਸਿਰਫ 1429 ਸਫਿਆਂ 'ਤੇ ਦਰਜ ਗੁਰਬਾਣੀ ਉੱਤੇ ਹੈ ਜੋ ੴ ਤੋਂ ਲੈਕੇ ਮੁੰਦਾਵਣੀ (ਰਾਗਮਾਲਾ
ਗੁਰਬਾਣੀ ਨਹੀਂ) ਤੱਕ ਹੈ।
❌ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ), ਸਰਬਲੋਹ ਗ੍ਰੰਥ, ਉਗਰਦੰਤੀ ਗ੍ਰੰਥ,
ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਮੜ੍ਹੇ ਗਏ, ਨੱਥੀ ਕੀਤੇ ਗਏ ਹੋਰ ਕਈ ਕੂੜ
ਕਬਾੜ ਗ੍ਰੰਥਾਂ ਨੂੰ ਖ਼ਾਲਸਾ ਨਿਊਜ਼ ਗੁਰੂ ਕਿਰਤ ਨਹੀਂ ਮੰਨਦੀ, ਤੇ ਪੂਰੀ ਤਰ੍ਹਾਂ
ਮੁੱਢੋਂ ਰੱਦ ਕਰਦੀ ਹੈ, ਕਿਉਂਕਿ...
🙏ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥
️🎯ਕੋਈ ਸ਼ਖ਼ਸੀਅਤ ਜਿੰਨੀ ਮਰਜ਼ੀ ਵੱਡੀ ਹੋਵੇ, ਉਨ੍ਹਾਂ ਦਾ ਨਾਮਣਾ ਹੋਵੇ, ਉਹ ਸਤਿਕਾਰਤ
ਹਨ, ਤੇ ਉਨ੍ਹਾਂ ਦੇ ਕੀਤੇ ਕੰਮਾਂ ਦਾ ਸਤਿਕਾਰ ਰਹੇਗਾ, ਪਰ ਕੋਈ ਵੀ ਗੁਰੂ ਨਹੀਂ,
ਕਿਉਂਕਿ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥" |