☝️ਆਓ, ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ 🔹ੴ ਤੋਂ
ਲੈ ਕੇ ਮੁੰਦਾਵਣੀ🔹 ਤੱਕ ਨੂੰ ਪੜ੍ਹਨ ਸਮਝਣ ਤੇ ਜੀਵਨ 'ਚ ਢਾਲਣ ਦੀ ਸਫਲ ਕੋਸ਼ਿਸ਼ ਕਰੀਏ।
❌ਰਾਗਮਾਲਾ ਸਮੇਤ ਹੋਰ ਕੱਚੀਆਂ ਰਚਨਾਵਾਂ ਅਤੇ ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ),
ਸਰਬਲੋਹ ਗ੍ਰੰਥ, ਉਗਰਦੰਤੀ, ਅਤੇ ਹੋਰ ਕਈ ਕੂੜ ਕਬਾੜ ਗ੍ਰੰਥ ਜਿਨ੍ਹਾਂ ਨੂੰ ਗੁਰੂ ਗੋਬਿੰਦ
ਸਿੰਘ ਜੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ, ਤੋਂ ਛੁਟਕਾਰਾ ਪਾਈਏ, ਤੇ ਸਿਰਫ ਗੁਰਬਾਣੀ ਨਾਲ
ਜੁੜੀਏ।
️🎯 ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ।
ਅਸੀਂ... ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਅਤੇ ਹੋਰ ਅਨਮਤੀ ਗ੍ਰੰਥ, ਅਖੌਤੀ
ਜਥੇਦਾਰ, ਪਖੰਡੀ ਸਾਧ, ਸੰਤ, ਬਾਬੇ, ਖੱਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ
ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ
ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ
ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ
ਰੱਖਦਾ ਹੋਵੇ। ✍️
ਟਿੱਪਣੀ:
👳ਭਾਈ ਸਤਾ ਤੇ 👳ਬਲਵੰਡ ਭਾਂਵੇ ਦੋ ਵੱਖ ਵੱਖ ਸਿੱਖ ਹਨ, ਪਰ ਬਾਣੀ ਵਿੱਚ ਦੋਹਾਂ ਦੀ ਰਚਨਾ
ਇਕੱਠੀ ਹੀ ਆਉਂਦੀ ਹੈ, ਵੱਖ ਵੱਖ ਨਹੀਂ। ਬਾਣੀ ਦਾ ਸਿਰਲੇਖ ਵੀ "ਰਾਮਕਲੀ ਕੀ ਵਾਰ ਰਾਇ
ਬਲਵੰਡਿ ਤਥਾ ਸਤੈ ਡੂਮਿ ਆਖੀ" ਹੈ {ਪੰਨਾ 966}
🙏ਸ੍ਰੀ ਗੁਰੂ ਗਰੰਥ ਦਰਪਨ ਦੇ ਲਿਖਾਰੀ ਪ੍ਰੋ. ਸਾਹਿਬ ਸਿੰਘ
ਨੇ ਵੀ ਖਾਸ ਨੋਟ ਲਿਖਿਆ ਹੈ ਜੋ ਇਸ ਤਰ੍ਹਾਂ ਹੈ:
✍️ ਕਿਸੇ ਕਾਵਿ-ਰਚਨਾ ਨੂੰ ਕੋਈ ਇਕੋ ਹੀ ਲਿਖਾਰੀ ਲਿਖ ਸਕਦਾ ਹੈ, ਇਕ ਰਚਨਾ ਦੇ ਇਕ ਤੋਂ
ਵਧੀਕ ਲੇਖਕ ਨਹੀਂ ਹੋ ਸਕਦੇ। ਇਸ ਉਪਰਲੇ ਸਿਰ-ਲੇਖ ਵਿਚ ਦੋ ਨਾਮ ਹਨ– ਬਲਵੰਡ ਅਤੇ ਸੱਤਾ।
ਇਸ ਦਾ ਭਾਵ ਹੈ ਕਿ ਇਹਨਾਂ ਇਕੱਠਿਆਂ ਰਲ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਇਹ 'ਵਾਰ'
'ਆਖੀ' ਸੀ, ਸੁਣਾਈ ਸੀ। ਇਸ 'ਵਾਰ' ਦੀਆਂ ਅੱਠ ਪਉੜੀਆਂ ਹਨ। ਪਹਿਲੀਆਂ 3 ਪਉੜੀਆਂ ਦਾ ਕਰਤਾ
ਬਲਵੰਡ ਹੈ ਅਤੇ ਅਖ਼ੀਰਲੀਆਂ 5 ਪਉੜੀਆਂ ਦਾ ਕਰਤਾ ਸੱਤਾ ਹੈ। ਇਸ ਲਈ 3 ਸਿੱਖ ਲਿਖੇ ਹਨ,
ਚਾਰ ਨਹੀਂ।
👉ਇਸੇ ਤਰ੍ਹਾਂ ਭਾਈ ਮਰਦਾਨਾ ਜੀ ਬਾਰੇ ਕਈ ਵੀਚਾਰਾਂ ਹਨ...
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 553 ’ਤੇ ਬਿਹਾਗੜੇ ਕੀ ਵਾਰ (ਮ: 4) ਵਿੱਚ ਦੋ
ਸਲੋਕ ਦਰਜ ਹਨ ਜਿਨਾ ਦੇ ਸਿਰਲੇਖ ਹਨ: ‘ਸਲੋਕੁ ਮਰਦਾਨਾ 1 ॥’
ਸਲੋਕੁ ਮਰਦਾਨਾ ੧ ॥ ਕਲਿ
ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ
॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ
ਸਾਰੁ ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ
ਬਿਕਾਰ ॥੧॥ {ਪੰਨਾ 553}
ਅਤੇ ... ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ
ਜਮਕਾਲੁ ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ
ਆਹਾਰੁ ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ 553}
☝️ ਇਨ੍ਹਾਂ ਸਲੋਕਾਂ ਦੇ ਅਖੀਰ ਵਿੱਚ
ਮਰਦਾਨੇ ਦਾ ਨਾਮ ਨਹੀਂ ਆਉਂਦਾ ਬਲਕਿ ‘ਗੁਰਮੁਖਿ ਪਾਈਐ ਨਾਨਕਾ, ਖਾਧੈ ਜਾਹਿ
ਬਿਕਾਰ ॥1॥’ ਅਤੇ ‘ਨਾਨਕ, ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ ॥2॥’ ਵਿੱਚ ਨਾਨਕ
ਛਾਪ ਹੀ ਲੱਗੀ ਹੈ ਇਸ ਦਾ ਭਾਵ ਹੈ ਕਿ ਇਹ ਸਲੋਕ ਭਾਈ ਮਰਦਾਨੇ ਦੇ ਨਹੀਂ ਗੁਰੂ ਨਾਨਕ
ਸਾਹਿਬ ਜੀ ਦੇ ਉਚਾਰਣ ਕੀਤੇ ਹਨ। ਸਿਰਲੇਖਾਂ ਵਿੱਚ ਅੰਕ ‘1’ ਸੰਕੇਤ ਦਿੰਦਾ ਹੈ ਕਿ ਮਹਲੇ
ਪਹਿਲੇ ਦੇ ਉਚਾਰਣ ਕੀਤੇ ਹਨ ਤੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖੇ ਹਨ। ਇਸ ਲਈ
ਬਹੁਤਾਤ ਕਰਕੇ ਭਾਈ ਮਰਦਾਨਾ ਜੀ ਦਾ ਨਾਮ ਲਿਖਾਰੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ।
📍 ਕਈਆਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਮਰਦਾਨਾ ਦਾ ਮਤਲਬ
ਭਾਈ ਮਰਦਾਨਾ ਨਹੀਂ ਕਿਉਂਕਿ ਇਹ ਨਾਮ ਪੰਨਾ 1084 'ਤੇ ਵੀ ਵਰਤਿਆ ਹੈ ਅਤੇ ਉਹ
ਪੰਗਤੀਆਂ ਹਨ: ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਦੁਨੀਆ ਰੰਗ ਨ
ਆਵੈ ਨੇੜੈ ਜਿਉ ਕੁਸਮੁ ਪਾਟੁ ਘਿਉ ਪਾਕੁ ਹਰਾ॥ 13॥ ਜਾ ਕਉ ਮਿਹਰ ਮਿਹਰ ਮਿਹਰਵਾਨਾ॥ ਸੋਈ
ਮਰਦੁ ਮਰਦੁ ਮਰਦਾਨਾ॥ ਹਾਲੇ ਖੋਜ ਜਾਰੀ ਹੈ।