Share on Facebook

Main News Page

💩ਵਿਸਟਾ (ਗੰਦ) ਕੇ ਕੀੜੇ 👿
-: ਸੰਪਾਦਕ ਖ਼ਾਲਸਾ ਨਿਊਜ਼
10.08.2023
#KhalsaNews #Dhoonda #Dhoote #Crow

🙏ਗੁਰੂ ਸਾਹਿਬ ਦਾ ਫੁਰਮਾਨ ਹੈ ਕਿ

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥ ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥2॥ ਮ: 3, ਪੰਨਾਂ 28

👁️ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ, ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ। ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ। ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ।2।

☝️ਇਹੀ ਹਾਲ ਹੈ ਇਨ੍ਹਾਂ ਗੁਰਮਤਿ ਤੋਂ ਕੋਰੇ ਹੋਛੇ ਕੀੜਿਆਂ ਦਾ, ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦੀ ਵੀਚਾਰ ਭਾਉਂਦੀ ਨਹੀਂ, ਤੇ ਤਾਹੀਓਂ ਸ਼ਬਦ ਸੁਰਤਿ ਵਿੱਚ ਨਹੀਂ ਟਿਕਦਾ, ਕਿਉਂਕਿ ਕਿ ਜੇ ਗੁਰੂ ਦੀ ਮਤਿ ਲਈ ਹੁੰਦੀ ਤਾਂ ਉਸ ਵਿੱਚ ਉੱਤਮ ਮਤਿ ਦੇ ਜਵਾਹਰ ਮਾਣਕ ਹੁੰਦੇ ...ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਪਰ ਨਹੀਂ, ਗੰਦ ਦੇ ਕਿੜਿਆਂ ਨੂੰ ਗੰਦ ਹੀ ਭਾਉਂਦਾ ਹੈ... ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥

🙏ਇੱਕ ਹੋਰ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਆਖਦੇ ਹਨ...

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥3॥

😳ਭੈੜੀ ਮਤਿ 'ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ।3।

👉ਇੱਕ ਪਾਸੇ ਇਹ ਲੱਕੜਸਿਰਾ ਕਹਿੰਦਾ ਕਿ ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਤੇ ਦੂਜੇ ਪਾਸੇ ਕਹਿੰਦੇ ਕਿ ਜਾਪੁ ਦੀ ਕਥਾ ਕਿਉਂ ਨਹੀਂ ਕਰਦਾ? ਕੀ ਜਾਪੁ ਗੁਰੂ ਗ੍ਰੰਥ ਸਾਹਿਬ ਵਿੱਚ ਹੈ?

👀ਕਹਿੰਦਾ ਡੈਮੋਕਰੇਸੀ 'ਚ ਬਹੁ ਗਿਣਤੀ ਹੁੰਦੀ, ਚਵਲੋ, ਗੁਰੂ ਤਾਂ ਗੁਣਵੱਤਾ ਦੀ ਗੱਲ ਕਰਦਾ, ਨਾ ਕਿ ਬਹੁਗਿਣਤੀ ਦੀ। ਬਹੁਗਿਣਤੀ ਭੇਡਾਂ ਦੀ ਹੁੰਦੀ, ਬੇਅਕਲਾਂ ਦੀ ਹੁੰਦੀ, ਸੱਚ ਦੀ ਕਦੇ ਬਹੁਗਿਣਤੀ ਨਹੀਂ ਹੁੰਦੀ।

👺ਇਹ੍ਹਾਂ ਨੂੰ ਗੱਪ ਕਹਾਣੀਆਂ ਸੁਣਾਈ ਚੱਲੋ, ਗੁਰੂ ਦੇ ਨਾਮ 'ਤੇ ਜੁੱਤੀਆਂ, ਕਲਗੀਆਂ, ਗੰਗਾਸਾਗਰ, ਘੋੜੇ ਦੀ ਲਿੱਦ, ਸਾਧਾਂ ਦੀਆਂ ਟੱਟੀਆਂ ਨੂੰ ਮੱਥੇ ਟਿਕਾਈ ਚੱਲੋ, ਫਿਰ ਇਹ ਲੱਕੜਸਿਰੇ ਚੁੱਪ ਰਹਿੰਦੇ, ਪਰ ਗੁਰਮਤਿ ਦੀ ਕੋਈ ਗੱਲ ਕਰੇ ਤਾਂ ਇਨ੍ਹਾਂ ਨੂੰ ਸੱਤੀਂ ਕਪੜੇ ਅੱਗ ਲੱਗ ਜਾਂਦੀ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਗੁਰਮਤਿ ਦਾ ਊੜਾ ਐੜਾ ਵੀ ਭਾਂਵੇਂ ਨਾ ਆਉਂਦਾ ਹੋਵੇ, ਪਰ ਬਕਵਾਸ / ਝਗੜਾ ਕਰਣ ਦੀ PhD ਕੀਤੀ ਹੋਈ ਹੈ।

⚔ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਪੰਨਾਂ 316


🙏ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
-: ਨਿਰਮਲ ਸਿੰਘ ਸੁਰਸਿੰਘ
10.08.2023
#KhalsaNews #Dhoonda #australia #Dhoota

👿 ਜਿੰਨਾ ਮਨੁੱਖਾਂ ਨੇ "ਕਾਸ਼ੀ' ਤੋਂ ਬ੍ਰਾਹਮਣਵਾਦੀ ਵਿਦਿਆ ਪੜ੍ਹ ਕੇ, ਮਿਲਾਵਟੀ ਪ੍ਰਚਾਰ, ਸਿੱਖ ਸੰਗਤਾਂ ਵਿੱਚ ਕੀਤਾ, ਉਨ੍ਹਾਂ ਤੇ ਉਹਨਾਂ ਦੇ ਸਮਰਥਕਾਂ ਨੂੰ "ਨਿਰੋਲ ਸਿੱਖੀ" ਹਜ਼ਮ ਨਹੀਂ ਹੋ ਰਹੀ... 👉ਜਿਵੇਂ "ਮਿਲਾਵਟੀ ਦੁੱਧ" ਪੀਣ ਵਾਲੇ ਨੂੰ "ਖ਼ਾਲਸ ਦੁੱਧ" ਟੱਟੀਆਂ ਲਾ ਦਿੰਦਾ ਹੈ, ਇਹੀ ਹਾਲਤ ਇਹਨਾਂ ਦੀ ਹੈ..(ਧੂੰਦਾ ਜੀ ਵਲੋਂ ਨਿਰੋਲ ਗੁਰਬਾਣੀ ਪ੍ਰਚਾਰ ਤੋਂ ਏਹ ਔਖੇ ਹਨ)..
ਗੁਰਬਾਣੀ ਵਿਚਾਰ ਤੋਂ ਸੱਖਣੇ ਏਹ ਜੀਵ "ਢੁੱਡ"(ਸਿੰਙ) ਮਾਰਨਾ ਹੀ ਜਾਣਦੇ ਹਨ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top