⚠️ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜੀਵਨ ਮੁਕਤ ਤੇ ਸ਼ਬਦ
ਗੁਰੂ ਦਾ ਅਖੰਡ ਕੇਂਦਰ ਰਹਿਣ ਦਿਉ, ਪਖੰਡ ਤੇ ਕਰਮਕਾਂਡ ਦਾ ਕੇਂਦਰ ਨਾ ਬਣਨ ਦਿਉ।
🔥ਉਹਨਾਂ ਗਰੰਥੀਆਂ ਨੂੰ ਮੁਅੱਤਲ (ਸਸਪੈਂਡ) ਕਰੋ ਜੋ ਨਵੀਂ
ਰਹਿਤ ਮਰਿਯਾਦਾ ਤੋਰ ਰਹੇ ਹਨ ਕਿ ਜਹਾਜ਼ ਗੁਰੂ ਹਜੂਰੀ ਵਿੱਚ ਚੜਾਉ ਵਿਦੇਸ਼ ਜਾਵੋ,
ਵੀਜ਼ਾ ਪੱਕਾ। ਇਹ ਪਖੰਡ ਬਹੁਤ ਗੁਰਦੁਆਰਿਆਂ ਵਿਚ ਚਲ ਰਿਹਾ ਹੈ। ਅਕਾਲ ਤਖਤ
ਸਾਹਿਬ ਤੋਂ ਸਭ ਗੁਰਦੁਆਰਿਆਂ ਲਈ ਇਸ ਕਰਮਕਾਂਡ ਤੇ ਅੰਧ ਵਿਸ਼ਵਾਸ ਵਿਰੁੱਧ ਆਦੇਸ਼
ਜਾਰੀ ਹੋਵੇ ਕਿ ਗੁਰੂ ਅੱਗੇ ਅਰਦਾਸ ਕਰੋ, ਪਰ ਜਹਾਜ਼ ਚੜਾਉਣ ਦਾ ਕਰਮਕਾਂਡ ਬੰਦ
ਕਰੋ, ਇਹ ਗੁਰੂ ਨਾਲ ਮਜਾਕ ਹੈ।
🙏ਗੁਰਮਤਿ ਪਖੰਡ ਕਰਮਕਾਂਡ ਵਿਰੋਧੀ ਹੈ। ਮਨੁੱਖ ਨੂੰ
ਜੀਵਨ ਮੁਕਤ ਕਰਦੀ ਹੈ। ਗੁਰਦੁਆਰੇ ਵਿੱਚ ਅਰਦਾਸ ਹੋਵੇ ਕਿ ਗੁਰੂ ਦੀਆਂ ਸੰਗਤਾਂ
ਪੰਜਾਬ ਵਿੱਚ ਘੁੱਗ ਵਸਦੀਆਂ ਰਹਿਣ ਤੇ ਗੁਰੂ ਦਾ ਸਭਿਆਚਾਰ ਪੰਜਾਬ ਤੋਂ ਵਿਸ਼ਵ
ਪੱਧਰ ਉਪਰ ਪਾਸਰਾ ਕਰਦੀਆਂ ਰਹਿਣ। ਸੁਆਲ ਇਹ ਵੀ ਹੈ ਕਿ ਜੋ ਗਰੰਥੀ ਸੇਵਾ ਮੁਕਤ
ਨਹੀਂ ਹੋਏ, ਉਹ ਸੰਗਤ ਤੇ ਮਨੁੱਖਤਾ ਨੂੰ ਜੀਵਨ ਮੁਕਤ ਕਰਨਗੇ? ਦਰਬਾਰ ਸਾਹਿਬ
ਨੂੰ ਗੁਰੂ ਕੇਂਦਰ ਰਹਿਣ ਦਿਉ। ਕੀ ਸ੍ਰੋਮਣੀ ਕਮੇਟੀ ਪਖੰਡਾਂ ਤੇ ਕਰਮਕਾਂਡਾਂ
ਤੋਂ ਬਚੇਗੀ?❓