👞ਜੁੱਤੀ ਨਾਲ ਨਹੀਂ,
ਗੁਰਬਾਣੀ ਨਾਲ ਜੁੜੋ 🙏
-: ਸੰਪਾਦਕ ਖ਼ਾਲਸਾ ਨਿਊਜ਼
24.07.2023
#KhalsaNews #GuruAmardassji #Anand #Jutti #Guriqbal
🙏ਗੁਰੂ ਅਮਰਦਾਸ ਜੀ ਦੀਆਂ ਕਥਿਤ ਜੁੱਤੀਆਂ ਸਿਰ 'ਤੇ
ਚੱਕ ਕੇ ਲੋਕਾਂ ਨੂੰ ਗੁੰਮਰਾਹ ਕਰਣ ਵਾਲੇ ਲੋਕਾਂ ਨੇ ਗੁਰੂ ਅਮਰਦਾਸ ਜੀ ਦਾ
ਫੁਰਮਾਨ ਜੋ ਕਿ "ਅਨੰਦੁ" ਦੀ ਬਾਣੀ ਵਿੱਚ ਸ਼ਾਮਲ ਹੈ ਪੜਿਆ ਨਾ ਹੋਵੇਗਾ...
???
📍 ਅਨਦੁ ਸੁਣਹੁ
ਵਡਭਾਗੀਹੋ ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ
ਵਿਸੂਰੇ ॥
👉ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ
ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ
ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ
ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥40॥1॥
⚠️ਕੋਈ ਸੰਸਾ ਰਹਿ ਜਾਂਦੀ
ਹੈ ਕਿ ਜਿਹੜੇ ਗੁਰੂ ਸਾਹਿਬ ਦੀ ਜੁੱਤੀ (ਉਹ ਵੀ ਹੈ ਕਿ ਨਹੀਂ ਉਹ
ਵੀ ਪਤਾ ਨਹੀਂ, ਜੇ ਹੋਵੇ ਵੀ ਤਾਂ ਵੀ ਕੀ ਕਰੀਏ?) ਕਹਿ ਕੇ ਲੋਕਾਂ ਨੂੰ
ਮੂਰਖ ਤੇ ਆਪਣੀ ਅਕਲ ਦਾ ਜਲੂਸ ਕੱਢਿਆ ਜਾ ਰਿਹਾ ਹੈ, ਉਹ ਗੁਰੂ ਸਾਹਿਬ ਆਪ
ਆਪਣੀ ਉਚਾਰੀ "ਅਨੰਦੁ" ਬਾਣੀ ਵਿੱਚ ਸਚੀ ਬਾਣੀ ਦੀ ਗੱਲ ਕਰ ਰਹੇ ਹਨ, ਕਿ
ਉਸਨੂੰ ਸੁਣ ਕੇ, ਵੀਚਾਰ ਕੇ ਦੂਖ ਰੋਗੁ ਸੰਤਾਪ ਉਤਰ ਜਾਂਦੇ ਹਨ, ਤੇ
ਗੁਰਇਕਬਾਲ ਵਰਗੇ ਬੂਝੜ ਲੋਕ ਲੋਕਾਂ ਨੂੰ ਜੁੱਤੀਆਂ ਮਗਰ ਲਾ ਰਿਹਾ ਹੈ। ਤੇ
ਦਾੜੀ ਕੇਸ ਧਾਰਣ ਕੀਤੇ ਸਾਬਤ ਸੂਰਤ ਅਖਵਾਉਣ ਵਾਲੇ ਲੋਕ ਮੂਰਖ ਬਣਨ ਲਈ
ਪਹਿਲਾਂ ਹੀ ਕਾਹਲ਼ੇ ਪਏ ਰਹਿੰਦੇ ਹਨ।
❎ਇਹਨਾਂ ਧਰਮ ਦੇ ਅਖੌਤੀ ਠੇਕੇਦਾਰਾਂ ਤੋਂ ਜੇ ਬਚਣਾ
ਹੈ ਤਾਂ, ਗੁਰਬਾਣੀ ਆਪ ਪੜੋ ਅਤੇ ਵਿਚਾਰੋ, ਨਹੀਂ ਤਾਂ ਬਾਹਰੀ ਸਰੂਪ ਸਿਰਫ
ਭੇਖ ਤੱਕ ਹੀ ਸੀਮਤ ਰਹੇਗਾ।