💥ਧਿਆਨ ਸਿੰਘ ਮੰਡ ਨੂੰ ਮਿਲਦੀ
ਹੈ, 20 ਹਜ਼ਾਰ ਮਹੀਨਾ ਸਰਕਾਰੀ ਪੈਨਸ਼ਨ💰
-: ਜੀਵਨ ਚਹਿਲ
14.07.2016
#KhalsaNews #JeevanChahal #DhyanSingh #Mandd #MP #Pension
📍ਜਥੇਦਾਰ ਜੀ 1989 ਵਿੱਚ ਐਮ.ਪੀ. (MP - Member of
Parliament) ਚੁਣੇ ਗਏ ਸਨ, ਪਰ ਤਿੰਨ ਫੁੱਟੀ ਕਿਰਪਾਨ ਨਾਲ ਲੈ ਕੇ ਜਾਣ ਦੇ
ਮੁੱਦੇ ਕਾਰਨ ਸਹੁੰ ਨਾਂ ਚੁੱਕ ਸਕੇ। ਇਹ ਸਹੁੰ ਮਿੱਥੇ ਸਮੇਂ ਦੇ ਅੰਦਰ ਅੰਦਰ
ਚੁੱਕਣੀ ਪੈਂਦੀ ਹੈ । ਐਸਾ ਨਾ ਕਰਣ 'ਤੇ ਚੋਣ ਰੱਦ ਅਤੇ ਸੀਟ ਖਾਲੀ ਐਲਾਨ ਕਰ
ਦਿੱਤੀ ਜਾਂਦੀ ਹੈ। ਪਰ ਮੰਡ ਸਾਹਿਬ ਦੇ ਮਾਮਲੇ ਵਿੱਚ ਸਰਕਾਰ ਦੀ ਦਿਆਲਤਾ ਦੀ
ਸਿਫਤ ਕਰਨੀ ਬਣਦੀ ਹੈ, ਜਿਸ ਨੇ ਸਹੁੰ ਨਾਂ ਚੁੱਕਣ ਦੇ ਬਾਵਜੂਦ ਵੀ ਮੰਡ ਸਾਹਿਬ
ਨੂੰ 20 ਹਜ਼ਾਰ ਮਹੀਨਾ ਪੈਨਸ਼ਨ ਲਾ ਦਿੱਤੀ।
⚠️ਮੰਡ ਸਾਹਿਬ ਦੀ ਕੁਰਬਾਨੀ ਵੀ ਧੰਨ ਹੈ। ਜਿਨਾਂ ਨੇ ਵੀ
ਐਮ.ਪੀ. ਦੀ ਪੋਸਟ ਨੂੰ ਤਾਂ ਲੱਤ ਮਾਰ ਦਿੱਤੀ, ਪਰ ਪੈਨਸ਼ਨ ਚੁੱਪ ਕਰਕੇ ਪ੍ਰਵਾਨ
ਕਰ ਲਈ।
👉ਇਸ ਗੱਲ ਦਾ ਖੁਲਾਸਾ ਅੱਜ (14 Jul 2016) ਮੰਡ ਸਾਹਿਬ
ਨੇ ਖੁਦ ਟੋਰਾਂਟੋ ਦੇ ਰੇਡੀਓ 'ਤੇ ਮੇਰੇ ਸੁਹਿਰਦ ਦੋਸਤ ਸਰਦਾਰ ਹਜ਼ਾਰਾ ਸਿੰਘ
ਜੀ ਦੀ ਪੁੱਛ 'ਤੇ ਤਕਰੀਬਨ 1:45 ਵਜੇ ਕੀਤਾ। ਮੈ ਹੁਣ ਤਾਂਈ ਇਹ ਹੀ ਸਮਝਦਾ ਰਿਹਾ
ਕਿ ਮੰਡ ਨੇ ਮਾਨ ਮਗਰ ਲੱਗ ਕੇ ਐਵੇਂ ਸੀਟ ਗੁਆਈ । ਪਰ ਜੋ ਬੁੱਕਲ ਵਿੱਚ ਭੇਲੀ
ਭੰਨੀ ਬੈਠੇ ਸਨ, ਉਸਦਾ ਪਤਾ ਅੱਜ ਲੱਗਾ- ਕਿੰਨਾ ਅਣਜਾਣ ਸਾਂ ਮੈਂ।
👀ਕੀ ਤੁਹਾਨੂੰ ਪਤਾ ਸੀ ?❓
☢️Do you know? Dhyan Singh Mand gets Rs. 20,000 pension
from Indian Government.