😞ਸੁੱਤੇ ਪਏ ਨੂੰ ਜਗਾਉਣਾ ਸੌਖਾ ਹੁੰਦਾ, ਪਰ ਜਿਹੜਾ ਘੇਸਲ਼ ਵੱਟ ਕੇ
ਲੰਮਾ ਪਿਆ ਹੋਵੇ, ਉਸਨੂੰ ਜਿੰਨਾਂ ਮਰਜ਼ੀ ਜ਼ੋਰ ਲਾ ਲਵੋ, ਉੱਠਦਾ ਨਹੀਂ। ਇਹੀ ਹਾਲਤ ਅੱਜ
ਸਿੱਖ ਕੌਮ ਦੀ ਹੈ। ਬਹੁਤਾਤ ਸਿੱਖਾਂ ਸਮੇਤ ਉਨ੍ਹਾਂ ਦੇ ਅਖੌਤੀ ਜਥੇਦਾਰ, ਆਗੂ, ਜਥੇਬੰਦੀਆਂ
ਸਿਰਫ ਆਪਣੀ ਚੌਧਰ ਦੀਆਂ ਭੁੱਖੀਆਂ ਹਨ, ਕਿਸੇ ਨੂੰ ਕੌਮ ਦੀ ਫਿਕਰ ਨਹੀਂ।
👳ਸਿੱਖਾਂ ਦੀ ਆਪਣੀ ਰਵਾਇਤੀ ਖੇਡ ਜਿਸਦਾ ਸੰਬੰਧ ਇਤਿਹਾਸ ਨਾਲ ਵੀ
ਹੋਵੇ, ਉਸਨੂੰ ਵੀ ਹੁਣ ਅਨਮਤੀ ਰੰਗਤ ਦਿੱਤੀ ਜਾ ਰਹੀ ਹੈ, ਤੇ ਰੰਗਤ ਦੇਣ ਵਾਲਾ ਵੀ ਹੋਰ
ਕੋਈ ਨਹੀਂ ਪਖੰਡੀ ਸਾਧ ਸੀਚੇਵਾਲ ਵੀ ਇਸ ਮਿਲੀਭੁਗਤ 'ਚ ਸ਼ਾਮਲ ਹੈ। ਨੈਸ਼ਨਲ ਗਤਕਾ
ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦਾ ਕਿੰਨਾਂ ਕੁ ਸੰਬੰਧ ਗਤਕੇ ਨਾਲ ਹੈ, ਇਸਦਾ
ਪਤਾ ਲਗਾਉਣਾ ਹਾਲੇ ਜਾਰੀ ਹੈ, ਪਰ ਗਤਕੇ ਦਾ ਮਿਆਰ ਚੁੱਕਣ ਦੇ ਬਹਾਨੇ ਇਸਦਾ ਸਰੂਪ ਬਦਲ
ਦੇਣਾ, ਤੇ ਨਿਹੰਗ ਬਾਣੇ ਨੂੰ ਇਸ ਵਿੱਚ ਸ਼ਾਮਲ ਨਾ ਕਰਨਾ, ਖ਼ਤਰਨਾਕ ਹੈ।☣️
🙏ਭਰੋਸੇਯੋਗ ਸੱਜਣਾਂ ਨਾਲ ਗਲਬਾਤ ਦੌਰਾਨ ਪਤਾ ਲੱਗਾ ਹੈ ਕਿ ਇਕ
ਗੁਰਸਿੱਖ ਵੀਰ ਜੋ ਕਿ ਬਾਣਾ ਪਾਉਂਦਾ ਹੈ, ਉਸਨੂੰ ਬਾਣੇ ਸਮੇਤ ਗਤਕਾ ਨਹੀਂ ਖੇਡਣ ਦਿੱਤਾ
ਗਿਆ, ਤੇ ਹੁਣ ਗਤਕੇ ਦਾ ਵਾਪਰੀਕਰਣ ਕਰਕੇ ਇਸਦੀ ਵਖਰੀ ਵਰਦੀ ਬਣਾਈ ਗਈ ਹੈ। ਭਾਰਤ ਅਤੇ
ਕੌਮਾਂਤਰੀ ਪੱਧਰ 'ਤੇ ਲਿਜਾਉਣ ਦੀ ਗੱਲ ਆਖ ਕੇ ਇਸਦਾ ਸੰਬੰਧ ਸਿੱਖਾਂ ਨਾਲੋਂ ਤੋੜਿਆ ਜਾ
ਰਿਹਾ ਹੈ।
⚠️ਸਿੱਖੋ ਤਿਆਰ ਰਹਿਓ, ਹੁਣ ਤੁਹਾਡੇ ਮੌਰ ਸੇਕਣ ਲਈ ਦੂਜਿਆਂ ਨੂੰ
ਵੀ ਗਤਕਾ ਸਿਖਾਇਆ ਜਾ ਰਿਹਾ ਹੈ, ਜਿਸ ਲਈ ਬਾਣੇ ਦੀ ਲੋੜ ਨਹੀਂ। ਸਿੱਖੀ ਨੂੰ ਜਜ਼ਬ ਕਰਣ ਲਈ
ਗਰੇਵਾਲ ਤੇ ਸੀਚੇਵਾਲ ਵਰਗੇ ਲੋਕ ਕਿਸੇ ਵੀ ਪੱਧਰ ਤੱਕ ਡਿੱਗ ਸਕਦੇ ਹਨ।
☢️ ਤੁਹਾਡੇ ਗ੍ਰੰਥ, ਤੁਹਾਡੇ ਤਖ਼ਤ, ਤੁਹਾਡੀ ਦਿੱਖ, ਤੁਹਾਡੀ ਬੋਲੀ,
ਤੇ ਹੁਣ ਤੁਹਾਡੀ ਰਵਾਇਤੀ ਖੇਡ ਵੀ ਇਸ ਹਿੰਦੂ ਰਾਸ਼ਟਰ ਨੇ ਜਜ਼ਬ ਕਰ ਲੈਣੀ ਹੈ, ਤੇ ਉਸ
ਕੁਹਾੜੀ ਦਸਤੇ ਵੀ ਤੁਸੀਂ ਆਪ ਹੀ ਬਣਨਾ ਹੈ। ਦੇਖੀ ਜਾਓ ਬਣਦਾ ਕੀ ਹੈ।