Share on Facebook

Main News Page

ਹੇਮਕੁੰਟ ਇੱਕ ਫਰਜ਼ੀ ਥਾਂ ਹੈ, ਇਸਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ
-: ਸੰਪਾਦਕ ਖ਼ਾਲਸਾ ਨਿਊਜ਼
25.05.2023
#KhalsaNews #Hemkunt #Fictitious #DasamGranth #BhaiVeerSingh

⚠️ਅੱਜਕਲ ਕਈ ਪੋਸਟ ਪੈ ਰਹੀਆਂ ਹਨ ਕਿ ਹੇਮਕੁੰਟ ਮੁੜ ਖੁਲ ਗਿਆ ਹੈ, ਤੇ ਆਓ ਚੱਲੀਏ। ਵੈਸੇ ਅਕਲ ਦੀ ਗੱਲ ਸਿੱਖ ਪੜ੍ਹ ਸੁਣ ਕੇ ਰਾਜ਼ੀ ਨਹੀਂ,ਕਰਮਕਾਂਡਾਂ ਤੇ ਪਖੰਡਾਂ ਨੂੰ ਇਹ ਤਰਜੀਹ ਦਿੰਦੇ ਹਨ, ਹੁਣ ਤਾਂ ਇਹ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਪਛਾੜ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਹਨ, ਪਰ ਗੁਰੂ ਦੀ ਮੰਨਦੇ ਨਹੀਂ।

🙏ਗੁਰੂ ਨਾਨਕ ਸਾਹਿਬ ਤਾਂ ਆਖ ਰਹੇ ਨੇ...

▪️ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
ਸਿਰੀਰਾਗੁ ਮਹਲਾ 1 ॥ ਪੰਨਾਂ 62

👉ਫੇਰ ਹੇਮਕੁੰਟ 'ਤੇ ਤੱਪਸਿਆ ਕਰਣ ਵਾਲਾ ਗੁਰੂ ਕਿਵੇਂ ਹੋ ਸਕਦਾ ਹੈ, ਉਹ ਵੀ ਕਥਿਤ ਪਿਛਲੇ ਜਨਮ ਵਿੱਚ!!! ਸੋਚੋ!

🙏ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਿਛਲੇ ਜੀਵਨ (?) ਦੀ ਕਥਾ, ਜੋ ਕਿ ਬਚਿਤ੍ਰ ਨਾਟਕ ਗ੍ਰੰਥ / ਅਖੌਤੀ ਦਸਮ ਗ੍ਰੰਥ (ਜੋ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲ ਬਾਦ ਪ੍ਰਗਟ ਕੀਤਾ ਗਿਆ) ਵਿੱਚ ਲਿਖੀ ਹੈ ਅਤੇ ਜਿਸਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਹਨ, ਇਉਂ ਲਿਖੀ ਹੈ:-

💬॥ਚੌਪਈ॥
ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤ ਹੈ ਤਹਾਂ॥ ੧॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡੁ ਰਾਜ ਜਹ ਜੋਗ ਕਮਾਵਾ॥
ਤਹ ਹਮ ਅਧਿਕ ਤਪਸਯਾ ਸਾਧੀ॥ ਮਹਾਕਾਲ ਕਾਲਕਾ ਆਰਾਧੀ॥ ੨॥
ਇਹ ਬਿਧ ਕਰਤ ਤਪਸਯਾ ਭਯੋ॥

👁️ਭਲਾ ਦੱਸੋ, ਪਿਛਲੇ ਜਨਮ ਦੇ ਕਿਸੇ ਤਪਸਵੀ ਦੀ ਕਥਾ ਨਾਲ ਗੁਰੂ ਗੋਬਿੰਦ ਸਿੰਘ ਜੀ ਜਾਂ ਸਿੱਖਾਂ ਦਾ ਕੀ ਸੰਬੰਧ? ਭਾਈ ਲਹਿਣਾ ਜੀ ਦਾ ਮੁੱਢਲਾ ਜੀਵਨ ਦੁਰਗਾ-ਪੂਜਕ ਦਾ ਸੀ, ਪਰ ਗੁਰੂ ਨਾਨਕ ਸਾਹਿਬ ਦੀ ਸ਼ਰਣ ਆਉਣ ਤੋਂ ਬਾਅਦ ਦੇਵੀ ਪੂਜਾ ਛੱਡ ਦਿੱਤੀ, ਤੇ ਇਹਉਨ੍ਹਾਂ ਦੇ ਉਸੇ ਜਨਮ ਦਾ ਇਤਿਹਾਸਕ ਸੱਚ ਹੈ, ਨਾ ਕਿ ਪਿਛਲੇ ਜਨਮ ਦਾ।

👳ਗੁਰਮਤਿ ਧਾਰਨੀ ਅਤੇ ੴ ਦੇ ਉਪਾਸਕ ਬਣਨ ਕਰਕੇ ਹੀ ਭਾਈ ਲਹਿਣਾ ਜੀ ਗੁਰੂ ਪਦਵੀ ਪ੍ਰਾਪਤ ਕਰਕੇ ਗੁਰੂ ਅੰਗਦ ਸਾਹਿਬ ਹੋਏ। ਨਾ ਤਾਂ ਵੈਸ਼ਨੋ ਦੇਵੀ ਸਿੱਖਾਂ ਲਈ ਗੁਰਧਾਮ ਹੈ ਅਤੇ ਨਾ ਹੀ ਗੁਰੂ ਅੰਗਦ ਸਾਹਿਬ ਨੂੰ ਦੇਵੀ-ਪੂਜਕ ਮੰਨਦੇ ਹਾਂ। ਗੁਰੂ ਗੋਬਿੰਦ ਸਿੰਘ ਦੇ ਪਿਛਲੇ ਜਨਮ ਬਾਰੇ ਕੋਈ ਕੀ ਬਿਆਨ ਕਰ ਸਕਦਾ ਹੈ।ਗੁਰਮਤਿ ਕਿਸੇ ਪਿਛਲੇ ਜਨਮ ਨੂੰ ਨਹੀਂ ਮੰਨਦੀ।

🚫ਮਨਘੜਤ ਕਥਾ ਨੂੰ ਕਿਵੇਂ ਸਚ ਮੰਨ ਲਈਏ?❓

✌️ਦੂਜੀ ਗਲ, ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਸਾਹਿਬ ਸੰਨ ੧੬੭੫ ਤੋਂ ਸੰਨ ੧੭੦੮ ਗੁਰਗੱਦੀ 'ਤੇ ਬਿਰਾਜਮਾਨ ਰਹੇ; ਇਹਨਾਂ ੩੩ ਸਾਲਾਂ ਦੌਰਾਨ ਗੁਰੂ ਸਾਹਿਬ ਕਦੇ ਹੇਮਕੁੰਟ ਨਹੀਂ ਗਏ ਨ ਹੀ ਕਦੇ ਦੇਵੀ-ਦੇਵਤੇ ਅਰਾਧੇ। ਆਦਿ ਗ੍ਰੰਥ ਦੀ ਪਾਵਨ ਧੁਰ ਕੀ ਬਾਣੀ ਅਤੇ ਨੌਂਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਬਾਣੀ ਨੂੰ ਕਮਾਉਂਦੇ ਹੋਏ ਸਿੱਖ ਸੰਗਤਾਂ ਨੂੰ ਵੀ ਉਹੀ ਬਾਣੀ ਦ੍ਰਿੜ ਕਰਾਉਂਦੇ ਰਹੇ। ੴ ਦੇ ਉਪਾਸਕ ਨੂੰ ਦੇਵੀ-ਪੂਜਕ ਦਰਸਾਉਣ ਦੀ ਕਿਸੇ ਪੰਥ-ਦੋਖੀ ਜਾਂ ਅਕਿਰਤਘਣ ਗੁਰੁ-ਨਿੰਦਕ ਦੀ ਸਾਜ਼ਿਸ਼ ਹੈ। ਕੋਈ ਵੀ ਸਿੱਖ ਗੁਰੂ ਸਾਹਿਬ ਨੂੰ ਦੇਵੀ-ਪੂਜਕ ਨਹੀਂ ਮੰਨ ਸਕਦਾ।

👿ਮਹਾਕਾਲ ਕਾਲਕਾ ਗੁਰੂ ਸਾਹਿਬ ਨੇ ਕਦੇ ਨਹੀਂ ਆਰਾਧੀ।❌

👉1935 ਤੋਂ ਪਹਿਲਾਂ ਹੇਮਕੁੰਟ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ, ਭਾਈ ਵੀਰ ਸਿੰਘ ਨੇ ਪਹਿਲੀ ਬਾਰ ਆਪਣੀ ਕਿਤਾਬ ਵਿੱਚ ਹੇਮਕੁੰਟ ਦਾ ਜਿਕਰ ਕੀਤਾ ਸੀ, ਉਹ ਕਿਤਾਬ ਇੱਕ ਅੰਗਰੇਜ਼ ਆਰਮੀ ਦੇ ਸਿੱਖ ਫੌਜੀ ਸੋਹਣ ਸਿੰਘ ਨੇ 1929 ਨੂੰ ਪੜ੍ਹੀ ਸੀ ਤੇ ਹੇਮਕੁੰਟ ਦੀ ਭਾਲ਼ ਸੁਰੂ ਕੀਤੀ, 1932 ਵਿੱਚ ਉਸ ਅਸਥਾਨ ਦੀ ਨਿਸ਼ਾਨਦਿਹੀ ਕੀਤੀ ਗਈ ਤੇ 1935 ਵਿੱਚ ਸਮਾਜਕ ਤੌਰ 'ਤੇ ਐਲਾਨ ਕੀਤਾ ਗਿਆ।

👑ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਗੁਰੂਆਂ ਦੀਆਂ ਅਨੇਕਾਂ ਯਾਦਗਾਰਾਂ ਬਣਾਈਆਂ ਹਨ, ਸਮੇਤ ਹਜ਼ੂਰ ਸਾਹਿਬ ਦੇ, ਫਿਰ ਕੀ ਮਹਾਰਾਜਾ ਰਣਜੀਤ ਸਿੰਘ ਨੂੰ ਹੇਮਕੁੰਟ ਦਾ ਪਤਾ ਨਹੀਂ ਲੱਗ ਸਕਿਆ? ਕੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਸਿੱਖ ਨੇ ਬਚਿੱਤਚ ਨਾਟਕ ਨੂੰ ਨਹੀਂ ਪੜ੍ਹਿਆ ਹੋਵੇਗਾ??

️🎯ਸਿੱਟਾ ਇਹੀ ਹੈ ਕਿ ਹੇਮਕੁੰਟ ਇੱਕ ਫਰਜ਼ੀ ਥਾਂ ਹੈ, ਸਿੱਖੀ ਨਾਲ ਕੋਈ ਸੰਬੰਧ ਨਹੀਂ। ਤੁਸੀਂ ਮੰਨਣਾ ਹੈ ਜਾਂ ਨਹੀਂ, ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ, ਕਿ ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਹੋ, ਜਾਂ ਗੁਰੂ ਦੀ ਮੰਨਦੇ ਵੀ ਹੋ!

🙏ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top