Share on Facebook

Main News Page

💥ਅਖੌਤੀ ਸ਼ਹੀਦੀ ਪਹਿਰਾ ਤੇ ਬ੍ਰਹਮ ਕਵਚ 💥
-: ਸੰਪਾਦਕ ਖ਼ਾਲਸਾ ਨਿਊਜ਼
16.05.2023
#KhalsaNews #ShaheediPehra #BrahamKavach #AntiGurmat #GurpreetCalifornia #ThakurSingh #Gappi

🎃ਗੁਰਪ੍ਰੀਤ ਕੈਲੀਫੋਰਨੀਆ ਵਾਲੇ ਵੱਲੋਂ ਸ਼ਹੀਦੀ ਪਹਿਰੇ ਦਾ ਪਖੰਡ ਮੁੱੜ ਸ਼ੁਰੂ ਕੀਤਾ ਗਿਆ ਹੈ। ਪਾਠਕਾਂ ਨੂੰ ਚੇਤਾ ਕਰਵਾ ਦਈਏ ਕਿ ਇਹ ਉਹ ਬਦਮਾਸ਼ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਿਆਂ ਵਿੱਚ ਲੜਾਈਆਂ ਕਰਵਾ ਕੇ ਆਪ ਭੱਜ ਜਾਂਦਾ ਰਿਹਾ।

👉2017 ਵਿੱਚ ਜਰਮਨੀ ਵਿਖੇ ਭਾਈ ਪੰਥਪ੍ਰੀਤ ਸਿੰਘ ਉੱਤੇ ਹਮਲਾ ਕਰਵਾਉਣ ਵਿੱਚ ਵੀ ਇਸਦਾ ਹੱਥ ਸੀ। ਤੇ ਇਹ ਪਖੰਡੀ ਉਦੋਂ ਵੀ ਕਹਿੰਦਾ ਸੀ ਕਿ "ਜੋ ਸ਼ਹੀਦੀ ਪਹਿਰਾ ਸਿੰਘਾਂ ‘ਤੇ ਹੋਇਆ ਨਾ ਉਹ ਕਮਾਂਡੋ ਵੀ ਕੁੱਝ ਨਾ ਕਰ ਸਕੇ ਤੇ ਜੋ ਮੁੱਕੇ, ਘਸੁੰਨ, ਲੱਤਾਂ ਚਲੀਆਂ..."।

💩ਇਸ ਬੇਸ਼ਰਮ ਬਾਰੇ ਉਦੋਂ ਵੀ ਲਿਖਿਆ ਸੀ ਕਿ "ਇਹ ਸ਼ਹੀਦੀ ਪਹਿਰਾ ਸੀ ਜਾਂ *ਪਿਸ਼ਾਚੀ ਪਹਿਰਾ ?" (*ਪਿਸ਼ਾਚ = ਭੂਤ) ਇਹ ਪਹਿਰਾ ਗੁਰਮਤਿ ਸਮਾਗਮਾਂ ਨੂੰ ਰੁਕਵਾਉਣ ਤੇ ਲੜਾਈਆਂ ਕਰਵਾੁੳਣ ਲਈ ਹੀ ਲਗਦਾ ਹੈ? ਇਹ ਸ਼ਹੀਦੀ ਪਹਿਰਾ 1978, 1984 ਵੇਲੇ ਕਿਉਂ ਨਾ ਹੋਇਆ? ਕੇ.ਪੀ.ਐਸ ਗਿੱਲ ਜਦੋਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਂਦਾ ਸੀ ਉਦੋਂ ਕਿਉਂ ਨਾ ਹੋਇਆ?

👿ਸ਼ਹੀਦੀ ਪਹਿਰੇ ਦੇ ਪਖੰਡ ਨੂੰ ਫੈਲਾਉਣ ਲਈ ਇਸਨੇ ਗਰੁੱਪ ਤਿਆਰ ਕੀਤਾ ਹੈ ਤੇ ਗੁਰਮਤਿ ਤੋਂ ਕੋਰੇ ਲੋਕ ਇਸ ਨਵੇਂ ਉਦਾਸੀ ਬਣੇ ਗੁਰਪ੍ਰੀਤ ਨੂੰ ਆਪਣੇ ਘਰਾਂ ਵਿੱਚ ਮਨਘੜੰਤ ਤਸਵੀਰਾਂ ਅੱਗੇ ਦੀਵੇ ਬਾਲ਼ ਕੇ ਤਸਵੀਰਾਂ ਭੇਜ ਰਹੇ ਨੇ। ਇਹ ਨਾਲ ਹੀ ਇੱਕ ਫਰਜ਼ੀ "ਬ੍ਰਹਮ ਕਵਚ" ਬਾਰੇ ਵੀ ਗੱਲ ਕਰਦਾ ਹੋਇਆ ਇੱਕ ਗੱਪ ਛੱਡਦਾ ਹੈ ਕਿ...

⚠️...."ਸ਼ਹੀਦੀ ਪਹਿਰੇ ਗਰੁੱਪ ਦੇ ਮੈਂਬਰ ਦਾ ਵੱਟ ਬੰਨੇ ਦਾ ਰੌਲਾ ਸੀ । ਉਹਨਾਂ ਦੇ ਪਿਤਾ ਵੀ ਇਸੇ ਰੌਲੇ ਵਿੱਚ ਹੀ ਚੱਲੇ ਗਏ । ਕੱਲ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ , ਕਲਗ਼ੀਧਰ ਪਿਤਾ ਨੂੰ ਬ੍ਰਹਮ ਕੱਵਚ ਪਾਠ ਕਰਕੇ ਅਰਦਾਸ ਕੀਤੀ । ਸਾਰਾ ਕੰਮ ਅਰਾਮ ਨਾਲ ਹੋ ਗਿਆ ਸਾਹਮਣੇ ਵਾਲੀ ਪਾਰਟੀ ਕੁਸਕੀ ਤੱਕ ਨਹੀਂ ਸਿਰਫ਼ ਦੇਖਦੀ ਰਹੀ । ਸਿੰਘ ਬੜਾ ਖੁੱਸ਼ ਸੀ ਕਹਿੰਦਾ ਬਾਬਾ ਜੀ ਕਲਾ ਹੀ ਵਰਤੀ ਹੈ । ਅਕਾਲਲਲਲਲਲਲਲ…"

ਇਸ ਅਖੌਤੀ "ਬ੍ਰਹਮ ਕਵਚ" ਨੂੰ ਗਪੌੜੀ ਠਾਕੁਰ ਸਿੰਘ ਨੇ ਵੀ ਬਹੁਤ ਪ੍ਰਚਾਰਿਆ ਸੀ। ਹਰ ਗੁਰਮਤਿ ਵਿਰੋਧੀ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਗਿਆ ਜਿਸ ਨਾਲ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕੇ, ਤੇ ਲੋਕ ਬਣ ਵੀ ਰਹੇ ਨੇ। ਜੇ ਐਡਾ ਹੀ ਇਹ ਕਵਚ ਸ਼ਕਤੀਸ਼ਾਲੀ ਹੈ ਤਾਂ -

▪️ ਗੁਰੂ ਸਾਹਿਬ 'ਤੇ ਐਨੀਆਂ ਮੁਸੀਬਤਾਂ ਕਿਉਂ ਆਈਆਂ?
▪️ ਗੁਰੁ ਸਾਹਿਬ ਨੇ ਆਪਣਾ ਲਿਖਿਆ ਇਹ ਮੰਤਰ ਕਿਉਂ ਨਾ ਇਸਤੇਮਾਲ ਕੀਤਾ?
▪️ ਕਿਉਂ ਉਨ੍ਹਾਂ ਤੋਂ ਬਾਅਦ ਵੀ ਹਜ਼ਾਰਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ?
▪️ ਕਿਉਂ ਛੋਟਾ ਤੇ ਵੱਡਾ ਘੱਲੂਘਾਰਾ ਵਾਪਰਿਆ?
▪️ ਕਿਉਂ 1947 ਵੇਲੇ ਇਸ ਕਵਚ ਨੂੰ ਇਸਤੇਮਾਲ ਨਾ ਕੀਤਾ ਗਿਆ?
▪️ ਕਿਉਂ 1984 ਵੇਲੇ ਜਦੋਂ ਇਸੀ ਅਖੌਤੀ ਟਕਸਾਲ ਦਾ ਜ਼ੋਰ ਸੀ, ਉਸਨੇ ਇਸ ਕਵਚ ਦਾ ਮੰਤਰ ਪੜ੍ਹਿਆ?
▪️ ਕਿਉਂ ਐਨੇ ਸਿੰਘ ਸ਼ਹੀਦ ਹੋਏ?
▪️ ਕਿਉਂ ਦਿੱਲੀ, ਕਾਨਪੁਰ ਅਤੇ ਹੋਰ ਥਾਵਾਂ 'ਤੇ ਕਤਲੇਆਮ ਹੋਇਆ?.........

🔺ਕੀ ਕਿਸੀ ਨੂੰ ਵੀ ਇਸ ਬ੍ਰਹਮ ਕਵਚ ਦਾ ਖਿਆਲ ਨਾ ਆਇਆ?

🙏ਗੁਰੂ ਨਾਨਕ ਸਾਹਿਬ ਵੇਲੇ ਵੀ ਬ੍ਰਾਹਮਣਾਂ ਨੇ ਇਹੀ ਕਿਹਾ ਸੀ ਕਿ ਅਸੀਂ ਮੰਤਰਾਂ ਨਾਲ ਮੁਗਲ ਅੰਨ੍ਹੇ ਕਰ ਦੇਣੇ, ਪਰ ਕੋਈ ਨਾ ਹੋਇਆ...

👁️ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥


👉ਇਸ ਜਬਲ਼ ਨੂੰ ਸਵਾਲ ਹੈ ਕਿ ਜਿਹੜੀ ਟਕਸਾਲ ਨੂੰ ਮੰਨਦਾ ਰਿਹਾਂ, ਉਸੇ ਟਕਸਾਲ ਦੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਸਨ, ਉਹ ਕਿਉਂ ਨਾ "ਬ੍ਰਹਮ ਕਵਚ" ਦਾ ਪਾਠ ਕਰ ਸਕੇ? ਕਿਉਂ ਐਨਾ ਅਸਲਾ ਇੱਕਠਾ ਕੀਤਾ, ਕਿਉਂ ਐਨੀ ਸੰਗਤ ਮਰਵਾਈ, ਕਿਉਂ ਐਨੇ ਸਿੰਘ ਸ਼ਹੀਦ ਕਰਵਾਏ???? ਪਰ ਪਤਾ ਹੈ ਇਨ੍ਹਾਂ ਸਵਾਲਾਂ ਦੇ ਜਵਾਬ ਦੀ ਬਜਾਇ ਇਹਨੇ ਤੇ ਇਸਦੇ ਅੰਧ ਭਗਤਾਂ ਨੇ ਗਾਹਲਾਂ ਹੀ ਕੱਢਣੀਆਂ ਹਨ, ਹੋ ਪੱਲੇ ਹੈ ਕੀ ਇਨ੍ਹਾਂ ਦੇ!!!

🙏ਜਿਹੜੇ ਸਿੰਘ, ਸਿੰਘਣੀਆਂ, ਭੁਜੰਗੀ ਸ਼ਹੀਦ ਹੋਏ ਹਨ, ਉਨ੍ਹਾਂ ਨੇ ਆਪਣਾ ਬਣਦਾ ਫਰਜ਼ ਨਿਭਾ ਦਿੱਤਾ ਹੈ, ਤੇ ਅਸੀਂ ਦੇਖਣਾ ਹੈ ਕਿ ਜਦੋਂ ਕੋਈ ਐਸਾ ਸਮਾਂ ਬਣਦਾ ਹੈ, ਸਾਡੇ ਪਰਖ ਦੀ ਘੜੀ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਕਿੰਨਾਂ ਕੁ ਜੀਵਨ ਸਫਲਾ ਕਰਦੇ ਹਾਂ, ਇਹ ਹੈ ਸ਼ਹੀਦੀ ਪਹਿਰਾ,... ਨਾ ਕਿ ਕਿਸੇ ਅਖੌਤੀ ਬ੍ਰਹਮ ਕਵਚ ਜਾ ਕਿਸੇ ਹੋਰ ਪਾਠ ਕਰਣ ਨਾਲ ਕੋਈ ਪਹਿਰਾ ਲੱਗ ਜਾਣਾ ਹੈ ਤੇ ਸ਼ਹੀਦਾਂ ਨੇ ਤੁਹਾਡਾ ਕੋਈ ਗ਼ੈਬੀ ਸ਼ਕਤੀ ਨਾਲ ਕਾਰਜ ਸਵਾਰਨਾ ਹੈ। ਇਹ ਇੱਕ ਭੁਲੇਖੇ ਤੋਂ ਵੱਧ ਹੋ ਕੁੱਝ ਨਹੀਂ। ਗੁਰਪ੍ਰੀਤ ਕਾਲੇਫੁਰਨੇ ਤੇ ਠਾਕੁਰ ਸਿੰਘ ਗਪੌੜੀ ਵਰਗੇ ਗੁਰਮਤਿ ਵਿਰੋਧੀ ਅਨਸਰ ਲੋਕਾਂ ਨੂੰ ਸਿਵਾਏ ਬੇਵਕੂਫ ਬਣਾਉਣ ਤੋਂ ਕੁੱਝ ਹੋਰ ਨਹੀਂ ਕਰਦੇ। ਸਾਵਧਾਨ ਰਹੋ ਐਸੇ ਅਨਸਰਾਂ ਤੋਂ।

️🎯ਸਾਡਾ ਕੰਮ ਹੈ ਲੋਕਾਂ ਨੂੰ ਆਗਾਹ ਕਰਨਾ, ਸਾਵਧਾਨ ਕਰਨਾ ਕਿ ਬਚੋ ਇਨ੍ਹਾਂ ਬਹਿਰੂਪੀਆਂ ਤੋਂ, ਜੋ ਤੁਹਾਡਾ ਸਮਾਂ ਗੁਰਮਤਿ ਵਿਰੋਧੀ ਕਰਤੂਤਾਂ 'ਚ ਜ਼ਾਇਆ (ਨਸ਼ਟ, ਖਰਾਬ) ਕਰਣਗੇ, ਆਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਜੋ ਕਿ " " ਤੋਂ ਲੈਕੇ "ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥" ਤੱਕ ਦਰਜ ਹੈ, (ਰਾਗਮਾਲਾ ਗੁਰਬਾਣੀ ਨਹੀਂ), ਉਸ ਨੂੰ ਆਪਣੇ ਜੀਵਾਨ ਦਾ ਆਧਾਰ ਬਣਾਓ, ਤੇ ਇਨ੍ਹਾਂ ਸ਼ਹੀਦੀ ਪਹਿਰਿਆਂ, ਬ੍ਰਹਮ ਕਵਚ, ਅਖੌਤੀ ਦਸਮ ਗ੍ਰੰਥ ਆਦਿ ਹੋਰ ਕੂੜ ਕਬਾੜ ਗ੍ਰੰਥਾਂ ਤੋਂ ਆਪਣਾ ਬਚਾਅ ਰੱਖੋ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top