Share on Facebook

Main News Page

👳 ਸਿਰ ਵਰਤਣ ਤੋਂ ਬਗੈਰ, ਸਿਰ ਦੇਣ ਦੇ ਵੀ ਕੋਈ ਮਾਇਨੇ ਨਹੀਂ ਹਨ 👀
-: ਰਣਜੀਤ ਸਿੰਘ ਕੁੱਕੀ ਗਿੱਲ
26.04.2023
#KhalsaNews #RanjitSinghKukki #UseYourHead #ਸਿਰ_ਵਰਤੋ #ਸਿਰ_ਦੇਵੋ

🔹ਕੋਊ ਕਿਸੀ ਕੋ ਰਾਜ ਨਾ ਦੇਹਿ ਹੈਂ ॥ ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈਂ ॥
🔹ਬਿਨਾ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ ॥

☝️ ਇਹ ਸਤਰਾਂ ਅਸੀਂ ਅਕਸਰ ਹੀ ਸੁਣਦੇ ਹਾਂ ਕਿ "ਸ਼ਸਤਰਨ ਕੇ ਅਧੀਨ ਹੈ ਰਾਜ" ਕਿਸੇ ਗੁੰਮਨਾਮ ਕਵੀ ਦੀਆਂ ਇਹ ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੀ ਅਗਿਆਨਤਾ ਵੱਸ ਇਹਨਾਂ ਸਤਰਾਂ ਨੂੰ ਗੁਰੂ ਦੇ ਬਚਨ ਜਾਣ ਕੇ ਸ਼ਰਧਾ ਵਿਚ ਸੱਚੋ ਸੱਚ ਮੰਨ ਕੇ ਸਮੇਂ ਦੇ ਹਾਣੀ ਬਣਨ ਦੀ ਥਾਂ, ਅਜਿਹੀ ਵਿਚਾਰਧਾਰਾ ਬਣਾ ਕੇ ਬੈਠੇ ਹਨ ਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ, ਸਗੋਂ ਬਲ (ਤਾਕਤ) ਨਾਲ ਹੀ ਲੈਣਾ ਪੈਂਦਾ ਹੈ ਅਤੇ ਦੂਜੀ ਸਤਰ ਨੂੰ ਆਧਾਰ ਬਣਾ ਕੇ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਥਿਆਰਾਂ ਤੋਂ ਬਿਨਾਂ ਰਾਜ ਆ ਨਹੀਂ ਸਕਦਾ।

👉ਇਸ ਕਰਕੇ ਬਹੁਤ ਸਾਰੇ ਸਿੰਘ (ਸਿੱਖ) ਲੋਕਤੰਤਰੀ ਪ੍ਰੰਪਰਾਵਾਂ ਵਿਚ ਯਕੀਨ ਨਹੀਂ ਰੱਖਦੇ ਅਤੇ ਜਦੋਂ ਵੀ ਸਿੱਖਾਂ ਵਿਚ ਕੋਈ ਵਿਅਕਤੀ ਗਰਮ ਨਾਹਰੇ ਮਾਰਦਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਹ ਝੱਟ ਉਨ੍ਹਾਂ ਦਾ ਹੀਰੋ ਬਣ ਜਾਂਦਾ ਹੈ। ਨਿੱਜ ਬਲ ਦੇ ਰਾਹ ਤੁਰੇ ਹੋਏ ਲੋਕ ਹਜਾਰਾਂ ਬੰਦੇ ਮਰਵਾ ਕੇ ਵੀ ਪਿਛਲੇ ਸਾਲਾਂ ਵਿਚ ਜੂਨ 1984 ਤੋਂ ਬਾਅਦ ਪੰਜਾਬ ਜਾਂ ਪੰਥ ਲਈ ਕੋਈ ਪ੍ਰਾਪਤੀ ਨਹੀਂ ਕਰ ਸਕੇ। ਇਸ ਦੇ ਮੁਕਾਬਲੇ ਲੋਕਾਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਕੁਝ ਸਾਲਾਂ ਪਹਿਲਾਂ ਹੀ ਪੰਜਾਬ ਤੋਂ ਬਾਹਰੋਂ ਆਈ ਪਾਰਟੀ ਨੇ ਦਿਮਾਗ ਦੀ ਤਾਕਤ ਨਾਲ ਬਿਨਾਂ ਹਥਿਆਰਾਂ ਤੋਂ ਹੀ ਝਾੜੂ ਨਾਲ ਰਾਜ ਪ੍ਰਾਪਤ ਕਰ ਲਿਆ।

📦ਲੋਕਤੰਤਰੀ ਢੰਗ ਨਾਲ ਲੜ ਕੇ ਜਿੱਤ ਪ੍ਰਾਪਤ ਕਰਨਾ ਕਿਸਾਨ ਮੋਰਚੇ ਦੀ ਵੱਡੀ ਕਾਮਯਾਬੀ ਸੀ ਜਿਸ ਨੂੰ ਲੀਹੋਂ ਲਾਉਣ ਲਈ ਫੋਕੇ ਝੰਡੇ ਝੁਲਾ ਕੇ ਕੋਝਾ ਉਪਰਾਲਾ ਕੀਤਾ ਗਿਆ। ਉਸ ਵਿਚ ਸ਼ਾਮਿਲ ਵਿਅਕਤੀਆਂ ਨੂੰ ਅੱਜ ਕੌਮੀ ਯੋਧੇ ਬਣਾ ਦਿੱਤਾ ਗਿਆ।

♦️ਮੇਰੇ ਖਿਆਲ ਅਨੁਸਾਰ ਸਿੱਖ ਪ੍ਰਚਾਰਕਾਂ, ਲੀਡਰਾਂ ਅਤੇ ਰਾਜਨੀਤਿਕ ਵਿਦਵਾਨਾਂ ਦਾ ਫਰਜ ਬਣਦਾ ਹੈ ਕਿ ਨੌਜਵਾਨੀ ਵਿਚ ਗਿਆਨ ਮੱਤ ਪ੍ਰਤੀ ਮੁੱਢਲੀ ਸਿੱਖਿਆ ਦੇ ਰੁਝਾਨ ਨੂੰ ਵਧਾਉਣ ਵੱਲ ਉਪਰਾਲੇ ਕਰਨ ਤਾਂ ਜੋ ਨਿੱਜ ਬਲ ਦੇ ਰਾਹ ਪਏ ਲਾਪਰਵਾਹਾਂ ਦੇ ਰੁਝਾਨ ਨੂੰ ਠੱਲਿਆ ਜਾ ਸਕੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵਧਾ ਕੇ ਕੱਟੜ ਧਾਰਮਿਕ ਸੋਚ ਦੀ ਥਾਂ, ਧਰਮ ਨਿਰਪੱਖ ਸੋਚ ਅਪਨਾਉਣ ਦਾ ਰਾਹ ਅਖ਼ਤਿਆਰ ਕੀਤਾ ਜਾ ਸਕੇ।

👳ਪੰਜਾਬ ਵਿੱਚ ਸਿਰਫ ਸਿੱਖ ਹੀ ਨਹੀਂ ਵੱਸਦੇ, ਸਗੋਂ ਸਿੱਖਾਂ ਨਾਲੋਂ ਵੱਧ ਹੋਰ ਭਾਈਚਾਰੇ ਹਨ। ਇਸ ਕਰਕੇ, ਫਿਰਕਾਪ੍ਰਸਤੀ ਵਾਲੀ ਸੋਚ ਦੀ ਥਾਂ ਸਿੱਖ ਕੌਮ ਨੂੰ ਉਸ ਦੇ ਮਾਣ-ਮੱਤੇ ਸਿੱਖ ਫਲਸਫੇ ਨਾਲ ਹੀ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਬੇ ਨਾਨਕ ਦੇ ਲੋਕ-ਗਾਥਾ ਵਾਲੇ ਰਾਹ ਨੂੰ ਦੁਨੀਆ ਸਾਹਮਣੇ ਉਜਾਗਰ ਕਰ ਸਕੀਏ। ਗੁਰੂਆਂ ਦੀ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ। ਸਿੱਖ ਕੌਮ ਸਿਰਫ ਲੰਗਰ ਲਗਵਾਉਣ ਨੂੰ ਹੀ ਸਰਬੱਤ ਦਾ ਭਲਾ ਮੰਨ ਰਹੀ ਹੈ। ਸਾਡੇ ਵਲੋਂ ਹਥਿਆਰਾਂ ਨੂੰ ਪ੍ਰਚਾਰਨ ਵਾਲੇ ਕਲਚਰ ਕਾਰਨ ਸਾਡੇ ਵਲੋਂ ਲਾਏ ਜਾ ਰਹੇ ਲੰਗਰ ਵੀ ਸਾਡੀ ਛਵੀ ਨੂੰ ਸੁਧਾਰ ਨਹੀਂ ਰਹੇ।

☝️ ਇਸ ਲਈ, ਸਿਰ ਵਰਤਣ ਤੋਂ ਬਗੈਰ ਸਿਰ ਦੇਣ ਦੇ ਵੀ ਕੋਈ ਮਾਇਨੇ ਨਹੀਂ ਹਨ। 1846 ਵਿਚ ਵੀ ਸਿਰ ਦਿੱਤੇ ਗਏ, ਪਰ ਵਰਤੇ ਨਹੀਂ ਗਏ। ਖਾਲਸਾ ਰਾਜ ਉਸ ਸਮੇਂ ਦੇ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਸੀ ਜਿੱਥੇ ਇਕ ਰੁਪਈਆ 12 ਡਾਲਰ ਦੇ ਬਰਾਬਰ ਆਖਿਆ ਜਾਂਦਾ ਸੀ ਅਤੇ ਦੁਨੀਆ ਵਿੱਚ 30 ਪ੍ਰਤੀਸ਼ਤ ਅਰਥ ਸ਼ਾਸਤਰ ਵਿੱਚ ਹਿੱਸਾ ਸੀ।

📍 1920-25 ਵਿੱਚ ਵੀ ਸਿਰ ਦੇ ਕੇ ਗੁਰੂ ਘਰ ਮਹੰਤਾਂ ਤੋਂ ਅਜ਼ਾਦ ਕਰਵਾ ਲਏ, ਪਰ ਸਿਰ ਵਰਤੇ ਨਹੀਂ। ਇਸ ਕਰਕੇ ਹੀ ਸਿੱਖ ਆਪਣੀ ਪ੍ਰਭੂਸੱਤਾ ਨਹੀਂ ਹਾਸਿਲ ਕਰ ਸਕੇ ਅਤੇ ਗੁਰਮਤਿ ਸਿਧਾਂਤ ਨਹੀ ਮੰਨਵਾ ਸਕੇ ਅਤੇ ਆਪਣਾ ਸਿੱਖ ਰਾਜ ਦਾ ਸੰਕਲਪ ਵੀ ਛੱਡ ਦਿੱਤਾ।

📌1946 ਵਿਚ ਵੀ ਸਿਰ ਨਾ ਵਰਤੇ ਅਤੇ ਆਪਣੇ ਵਤਨ ਦੀ ਮੰਗ ਵੀ ਛੱਡ ਗਏ ਅਤੇ ਉਸ ਤੋਂ ਬਾਅਦ ਵਤਨ ਪ੍ਰਸਤੀ ਵੱਲ ਕਦਮ ਨਾ ਵਧਾ ਸਕੇ। "ਪਾਕਿਸਤਾਨ ਕਬਹੂ ਨਾ ਬਣਨੇਂ ਦੇਂਗੇਂ" ਦੇ ਗੇੜ ਵਿਚ ਵੱਡਾ ਹਿੱਸਾ ਪੰਜਾਬ ਵੀ ਗੁਆ ਲਿਆ ਅਤੇ ਲਾਹੌਰ ਅਤੇ ਨਨਕਾਣਾ ਵੀ ਹੱਥੋਂ ਚਲੇ ਗਏ। ਅਸੀਂ ਹਰ ਵਾਰ ਆਪਣੀਆਂ ਕੁਰਬਾਨੀਆਂ ਦਾ ਹੋਕਾ ਦੇਣ ਜੋਗੇ ਹੀ ਰਹਿ ਗਏ।

🚩1984 ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਵੀ ਸਿਰ ਵਰਤਣ ਦੇ ਗਿਆਨ ਤੋਂ ਅਧੂਰੇ ਰਹੇ। ਸਿੱਖ ਰਾਜ ਵਾਲੇ ਹੋਣ ਸਦਕਾ ਵੀ ਅੱਜ ਰਾਜ ਵਿਹੂਣੇ ਹੀ ਹੋ ਗਏ ਹਨ ਅਤੇ ਹੇਮਕੁੰਟ ਨੂੰ ਹੀ ਆਪਣਾ ਇਤਿਹਾਸਿਕ ਤੀਰਥ ਅਸਥਾਨ ਮੰਨੀ ਬੈਠੇ ਹਾਂ।

ਸਿੱਖ ਕੌਮ ਨੂੰ ਅੰਗਰੇਜ਼ ਮਹੰਤਾਂ ਦੀ ਦਿੱਖ ਵਾਲੀ ਸਿਆਸਤ ਤੋਂ ਮੁਕਤ ਹੋਣਾ ਪੈਣਾ ਹੈ ਜਿਸ ਲਈ ਗਿਆਨ ਅਧਾਰਿਤ ਆਧੁਨਿਕਤਾਵਾਦ ਦੀ ਸੋਚ ਨੂੰ ਅਪਨਾਉਣਾ ਪੈਣਾ ਹੈ ਨਾ ਕਿ ਮੱਧਕਾਲੀ ਸੋਚ ਨੂੰ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top