💥 ਮੂਰਖੁ ਰਾਵਨੁ ਕਿਆ ਲੇ ਗਇਆ॥...
❓ ...ਲਾਹਨਤਾਂ ਤੋਂ ਸਿਵਾਏ ?
-: ਸੰਪਾਦਕ ਖ਼ਾਲਸਾ ਨਿਊਜ਼ 25 Apr 2023
#KhalsaNews #Demon #ParkashBadal #Died #Traitor
✍️ਨੋਟ:
ਹੇਠਲਾ ਸਾਰਾ ਵਾਕ ਸ਼੍ਰੋਮਣੀ ਖ਼ਾਲਸਾ ਪੰਚਾਇਤ ਦਾ ਲਿਖਿਆ ਹੋਇਆ ਹੈ, ਸਿਵਾਏ ਸਿਰਲੇਖ ਤੇ
ਅਖੀਰਲੀ ਪੰਕਤੀ (ਅੱਜ ਜਿਸਮਾਨੀ ਤੌਰ 'ਤੇ ਵੀ ਅੰਤ ਹੋ ਗਿਆ, ਜ਼ਮੀਰ ਤਾਂ ਕਦੋਂ ਦੀ ਮਰ ਚੁਕੀ
ਸੀ।)
🔸ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ ਨੂੰ ਸ਼ੁਰੂ ਕਰਵਾਉਣ, 1978
'ਚ ਨਰਕਧਾਰੀਆਂ ਹੱਥੋਂ 13 ਸਿੰਘ ਕਤਲ ਕਰਵਾਉਣ, ਕਾਤਲਾਂ ਨੂੰ ਆਪਣੀ ਸਰਪ੍ਰਸਤੀ ਹੇਠ
ਪੰਜਾਬ 'ਚੋਂ ਬਾਹਰ ਭਜਾਉਣ,
🔹ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਰਕਧਾਰੀਆਂ ਵਿਰੁੱਧ ਜਾਰੀ ਹੁਕਮਨਾਮਿਆਂ ਨੂੰ ਮੰਨਣ
ਤੋਂ ਇਨਕਾਰ ਕਰਨ,
🔸ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ,
🔹ਸਿੱਖ ਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾਉਣ, ਮੁਕਾਬਲੇ ਬਣਾਉਣ ਵਾਲਿਆਂ
ਅਫਸਰਾਂ ਨਾਲ ਮੀਟਿੰਗਾ ਕਰਨ, ਅਫਸਰਾਂ ਨੂੰ ਤਰੱਕੀਆਂ ਦੇਣ, ਜ਼ਾਲਮ ਅਫਸਰਾਂ ਦੇ ਕੇਸ ਲੜਨ,
ਕੇਸ ਲੜਨ ਵਾਲੇ ਵਕੀਲਾਂ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ 'ਚ ਚੇਅਰਮੈਨ ਲਾਉਣ,
🔸ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ 'ਤੇ ਸਿੱਖੀ ਸਿਧਾਤਾਂ ਦੀ ਨਿਰਾਦਰੀ ਕਰਨ
ਵਾਲੇ ਡੇਰੇਦਾਰਾਂ ਨੂੰ ਵਧਾਉਣ ਫੈਲਾਉਣ,
🔹ਪੰਜਾਬ 'ਚ ਨਸ਼ੇ ਫੈਲਾਉਣ, ਨਸ਼ਿਆਂ ਦੇ ਸੌਦਾਗਰਾਂ ਨੂੰ ਪਾਰਟੀ 'ਚ ਸ਼ਾਮਲ ਕਰਨ, ਬੱਜਰ
ਕੁਰਹਿਤ ਤੰਬਾਕੂ ਨੂੰ ਪ੍ਰਮੋਟ ਕਰਨ, ਤੰਬਾਕੂ ਕੰਪਨੀ ਤੋਂ ਚੋਣ ਫੰਡ ਲੈਣ, ਤੰਬਾਕੂ ਕੰਪਨੀ
ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾ 'ਚ ਸਨਮਾਨਿਤ ਕਰਨ ਤੇ ਤੰਬਾਕੂ ਦੀ ਵਿਕਰੀ ਵਧਾਉਣ ਲਈ
ਟੈਕਸ 'ਚ ਛੋਟ ਦੇਣ,
🔸ਪੰਜਾਬ ਦੇ ਪਾਣੀਆਂ ਨੂੰ ਲੁਟਾਉਣ,
🔹1984 ਦੇ ਸਿੱਖ ਕਤਲੇਆਮ ਕਰਨ ਵਾਲਿਆਂ ਦੇ ਸਨਮਾਨ ਕਰਨ, ਤੋਂ ਲੈ ਕੇ ਗੁਰੂ ਗ੍ਰੰਥ
ਸਾਹਿਬ ਦੀਆਂ ਬੇਅਦਬੀਆਂ ਕਰਵਾਉਣ, ਜੱਥੇਦਾਰ ਸਾਹਿਬਾਨ ਨੂੰ ਘਰ ਤਲਬ ਕਰ ਕੇ ਬੇਅਦਬੀ ਕਰਨ
ਵਾਲੇ ਸੌਦੇ ਸਾਧ ਨੂੰ ਮੁਆਫ ਕਰਵਾਉਣ ਤੇ ਸਿੱਖ ਸੰਗਤ ਉਪਰ ਗੋਲੀਆਂ ਚਲਾਉਣ ਵਾਲੇ ਅਤੇ ਹੋਰ
ਬੇਅੰਤ ਕੌਮ ਤੇ ਪੰਜਾਬ ਘਾਤੀ ਕਰਤੂਤਾਂ ਕਰਣ ਵਾਲੇ...
🚩...ਕੌਮ ਦੇ ਸਭ ਤੋਂ ਵੱਡੇ ਗੱਦਾਰ ਬਾਦਲ ਦਾ ਅੱਜ ਜਿਸਮਾਨੀ ਤੌਰ 'ਤੇ ਵੀ ਅੰਤ ਹੋ ਗਿਆ,
ਜ਼ਮੀਰ ਤਾਂ ਕਦੋਂ ਦੀ ਮਰ ਚੁਕੀ ਸੀ। ☠️
ਪਹਿਲਾ ਬੰਦਾ ਵੇਖਿਆ ਜਿਸ ਨੂੰ ਮਰਨ 'ਤੇ ਲਾਹਨਤਾਂ ਪੈ ਰਹੀਆਂ।
✔️ਨਕਸਲੀਆਂ ਦੇ ਝੂਠੇ ਮੁਕਾਬਲੇ ਕਰਾ ਕੇ ਮੁਕਾਉਣ ਵਾਲਾ,
✔️ਦੇਵੀ ਲਾਲ ਤੋਂ ਵੱਡੇ ਕਾਰੋਬਾਰੀ ਫਾਇਦੇ ਲੈ ਕੇ ਪੰਜਾਬ ਦਾ ਪਾਣੀ ਲੁਟਾਉਣ ਵਾਲਾ,
✔️ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਨਿਰੰਕਾਰੀ ਮੁੱਖੀ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ
ਸੁੱਰਖਿਅਤ ਦਿੱਲੀ ਭਜਵਾਉਣ ਵਾਲਾ,
✔️ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜਾਵਾਂ ਦਵਾਉਣ ਦਾ ਵਫਾ ਨਾ ਕਰਨ ਵਾਲਾ,
✔️ਸਿੱਖੀ ਦੇ ਦੁਸ਼ਮਣ ਡੇਰਾਦਾਰਾਂ, ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦਸਮ ਗ੍ਰੰਥ ਤੇ ਹੋਰ
ਬਿਪਰਵਾਦੀ ਪ੍ਰਚਾਰ ਨੂੰ ਹੱਲਾਸ਼ੇਰੀ ਦੇਣ ਵਾਲਾ,
✔️ ਸ੍ਰੋਮਣੀ ਕਮੇਟੀ ਤੇ ਗੁਰਦਵਾਰਾ ਸਾਹਿਬ ਦੀਆਂ ਜਾਇਦਾਦਾਂ ਨੂੰ ਆਪਣੇ ਸਿਆਸੀ ਹਿੱਤਾਂ
ਲਈ ਵਰਤਣ ਵਾਲੇ,
✔️ਗੁਰੂ ਗੋਬਿੰਦ ਸਿੰਘ ਦੀ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਨੂੰ ਤਖਤਾਂ ਦੇ ਜੱਥੇਦਾਰਾਂ
;ਤੇ ਦਬਾਅ ਪਾ ਕੇ ਬਿਨ ਮੰਗਿਆਂ ਮੁਆਫੀ ਦਵਾ ਕੇ, ਅਕਾਲ ਤਖਤ ਦੀ ਮਰਿਯਾਦਾ ਨੂੰ ਢਾਹ ਲਾਉਣ
ਵਾਲੇ,
✔️ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਸੱਤ ਸਾਲ ਗਵਾਹਾਂ ਨੂੰ
ਖਪਾਉਣ ਵਾਲੇ,
✔️ਆਪਣੀਆਂ ਸਰਕਾਰਾਂ 'ਚ ਆਪਣੇ ਕਾਰੋਬਾਰੀ ਹਿੱਤਾਂ ਲਈ ਕਾਨੂੰਨ ਦਾ ਕੰਨ ਆਪਣੀ ਮਰਜ਼ੀ
ਮੁਤਾਬਕ ਬਦਲਣ ਵਾਲੇ,
✔️ਐਮਰਜੰਸੀ 'ਚ ਇੰਦਰਾ ਗਾਂਧੀ ਖਿਲਾਫ਼ ਦੇਸ਼ ਭਰ 'ਚ ਮੋਰਚੇ ਨੂੰ ਸਫ਼ਲ ਕਰਨ 'ਚ ਰੋਲ ਨਿਭਾਉਣ
ਵਾਲੇ,
✔️ ਧਰਮ ਯੁੱਧ ਮੌਰਚੇ 'ਚ ਸਿੱਖਾਂ ਦੀ ਵੱਖਰੀ ਪਹਿਚਾਣ 'ਤੇ ਹਮਲਾ ਕਰਦੀ ਸੰਵਿਧਾਨ ਦੀ 25
ਧਾਰਾ ਨੂੰ ਸਾੜ ਕੇ ਰੋਸ ਦਰਜ ਕਰਾਉਣ ਵਾਲੇ, ਪੰਜਾਬ ਦੇ ਪੰਜ ਵਾਰੀ ਬਣੇ ਮੁੱਖ ਮੰਤਰੀ ਤੇ
ਧੱਕੇ ਨਾਲ ਬਣੇ ਕੌਮ ਦੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਜਿਸਮਾਨੀ ਤੌਰ 'ਤੇ ਨਹੀਂ ਰਹੇ।

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|