⚠️ ਜਿਸ ਬੰਦੇ ਨੂੰ ਫੜ੍ਹਨ ਬਹਾਨੇ 3 ਦਿਨ ਇੰਟਰਨੈਟ ਬੰਦ
ਕਰ ਰੱਖਿਆ ਪੂਰੇ ਪੰਜਾਬ ਦਾ। ਕੇਂਦਰੀ ਬਲ ਲਾ ਰੱਖੇ। ਰੌਲੇ ਗੌਲੇ ਚ ਕਿੰਨੇ ਹੀ
ਚੈਨਲ ਬੰਦ ਹੋ ਗਏ।
☝️ ਅੱਜ ਉਹਨੂੰ ਜਦ ਪਿੰਡ ਤੋਂ ਫੜ੍ਹਿਆ ਤਾਂ ਪਿੰਡ ਵੀ
ਸੀਲ ਨਹੀਂ ਕਰਨ ਦੀ ਲੋੜ ਪਈ। ਜਸਬੀਰ ਸਿੰਘ ਰੋਡੇ ਜੀ ਮੁਤਾਬਕ ਪੁਲਿਸ ਨੇ ਰਾਤ
ਹੀ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਕੱਲ੍ਹ ਸਵੇਰੇ ਰੋਡੇ ਪਿੰਡ ਐਨੇ ਖਤਰਨਾਕ
ਬੰਦੇ ਦੀ ਗ੍ਰਿਫਤਾਰੀ ਹੋਣੀ ਹੈ।
👀 ਖਤਰਨਾਕ ਬੰਦੇ ਨੇ ਮੱਥਾ ਟੇਕਿਆ, ਕਿੱਟ ਤਿਆਰ ਕੀਤੀ
ਨਾਲ ਲਿਜਾਣ ਲਈ, ਗੁਰੂ ਦੀ ਹਜੂਰੀ 'ਚ ਕਥਾ ਵਾਲੀ ਥਾਂ ਤੇ ਬਹਿ ਕੇ ਵਿਚਾਰ ਦਿੱਤੇ
ਤੇ ਬਾਹਰ ਖੜੀ ਪ੍ਰਸ਼ਾਸਨ ਦੀ ਗੱਡੀ 'ਚ ਬੈਠ ਗਿਆ।
👥 ਪਿੰਡ ਵਾਲਿਆਂ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਅੱਜ
ਉਹ ਬੰਦਾ ਫੜ੍ਹ ਲਿਆ ਹੈ ਸਾਡੇ ਪਿੰਡੋਂ ਜਿਸਨੂੰ ਫੜ੍ਹਨ ਲਈ ਸੈਂਟਰ ਤੇ ਸੂਬਾ
ਸਰਕਾਰਾਂ ਦੀ ਪੂਰੀ ਫੋਰਸ ਨੇਪਾਲ ਤੱਕ ਦੌੜ ਰਹੀ ਸੀ।
✈ ਤੇ ਅੱਤ ਖਤਰਨਾਕ ਬੰਦੇ ਦਾ ਪੁਲਿਸ ਨੂੰ ਰਿਮਾਂਡ ਲੈਣ
ਦੀ ਲੋੜ ਵੀ ਨਹੀਂ ਮਹਿਸੂਸ ਹੋਈ। ਓਹਨੂੰ ਭਿਸਿਆਨੇ ਤੋਂ ਸਿੱਧਾ ਅਸਾਮ ਅਮਨ ਅਮਾਨ
ਨਾਲ ਰਵਾਨਾ ਕਰ ਦਿੱਤਾ।
🤔Very Very interesting !!! Right?