Share on Facebook

Main News Page

💥 ਦਰਬਾਰ ਸਾਹਿਬ ਵੱਲ ਕੈਰੀ ਅੱਖ ਰੱਖਣ ਵਾਲਿਓ, ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ !
-: ਸੰਪਾਦਕ ਖ਼ਾਲਸਾ ਨਿਊਜ਼
18/04/2023
#KhalsaNews #DarbarSahib #Maryada #jagannathtemple #GuruNanak #BhagatKabeer #GianiZailSingh #IndiraGandhi #Ambedkar #MahatmaGandhi

☝️ ਹਰ ਇੱਕ ਸਥਾਨ ਦਾ ਆਪਣੀ ਮਰਿਯਾਦਾ ਹੁੰਦੀ ਹੈ। ਦਰਬਾਰ ਸਾਹਿਬ ਦੀ ਵੀ ਆਪਣੀ ਮਰਿਆਦਾ ਹੈ। ਇਹ ਗੱਲ ਵੱਖ ਹੈ ਕਿ ਕਈ ਵਾਰੀ ਇਸ ਮਰਿਆਦਾ ਨੂੰ ਕਮਜ਼ੋਰੀ ਕਰਕੇ ਅੱਖੋਂ ਪਰੋਖੇ ਕੀਤਾ ਗਿਆ, ਹੈਸੀਅਤ ਦੇ ਮੁਤਾਬਕ ਇਸਨੂੰ ਵੱਲ਼ ਪਾਕੇ ਲੰਘਿਆ ਗਿਆ, ਪਰ ਉਹ ਪ੍ਰਬੰਧਕਾਂ ਦੀ ਕਮਜ਼ੋਰੀ ਕਰਕੇ ਹੋਇਆ, ਜੇਕਰ ਇਸਨੂੰ ਸਖ਼ਤੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਇਸਦੇ ਸਿੱਟੇ ਭਿਆਨਕ ਨਿਕਲਣਗੇ।

👉ਪਹਿਲਾਂ ਹੀ ਬਾਦਲਾਂ ਨੇ ਸੁੰਦਰਤਾ ਦੀ ਆੜ ਹੇਠ ਦਰਬਾਰ ਸਾਹਿਬ ਗਲਿਆਰੇ ਨੂੰ ਇੱਕ ਸੈਰ ਸਪਾਟਾਗਾਹ ਬਣਾ ਧਰਿਆ ਹੈ। ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁੱਖ ਮੁਲਾਜ਼ਮ ਜਿਹਨੂੰ ਕਮੇਟੀ ਜਥੇਦਾਰ ਆਖਦੀ ਹੈ, ਉਹ ਬਿਨਾਂ ਰੀੜ ਦੀ ਹੱਡੀ ਦੇ ਮੋਹਰੇ ਤੋਂ ਇਲਾਵਾ ਕੱਖ ਨਹੀਂ। ਸਿੱਖਾਂ ਨੂੰ ਲਾਮਬੰਦ ਹੋਕੇ ਇਸ ਸ਼੍ਰੋਮਣੀ ਕਮੇਟੀ ਨੂੰ ਬਾਦਲ ਦੀ ਅਤੇ ਕਿਸੇ ਹੋਰ ਦੀ ਵੀ ਰਜਨੀਤੀ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਹੋਣਗੇ, ਬਾਕੀ ਦੀ ਆਜ਼ਾਦੀ ਦੀ ਗੱਲ ਤਾਂ ਸੁਪਨਾ ਹੀ ਹੈ।

🙏ਆਓ ਗੱਲ ਕਰੀਏ ਮੁੱਦੇ ਦੀ, ਸਿੱਖ ਰਹਿਤ ਮਰਿਆਦਾ ਅਨੁਸਾਰ ਮੱਦ ...

▪️ ਙ) ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ, ਜੇ ਪੈਰ ਮੇਲੇ ਜਾਂ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਏ।
▪️ ਚ) ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼,ਮਜ਼੍ਹਬ, ਜਾਤਿ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ, ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ।
▪️ ਬਾਕੀ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਇੱਥੇ ਤੁਸੀਂ ਕੀ ਪਾ ਸਕਦੇ ਹੋ, ਕੀ ਨਹੀਂ।
ਇਸ ਤਰ੍ਹਾਂ ਹੀ ਮਸੀਤ ਦੀ ਆਪਣੀ ਮਰਿਯਾਦਾ ਹੈ, ਮੰਦਰ ਦੀ ਆਪਣੀ ਤੇ ਗਿਰਜਾ ਘਰ ਦੀ ਆਪਣੀ।

⚠️ਪਾਠਕਾਂ ਦੀ ਜਾਣਕਾਰੀ ਹੇਤ ਦੱਸ ਦੇਈਏ ਕਿ ਦਰਬਾਰ ਸਾਹਿਬ ਕੋਈ ਸੈਰ ਸਪਾਟਾ ਦਾ ਅਸਥਾਨ ਨਹੀਂ, ਸਿੱਖਾਂ ਦਾ ਕੇਂਦਰੀ ਤੇ ਇਤਿਹਾਸਕ ਅਸਥਾਨ ਹੈ। ਜਿੱਥੇ ਆ ਕੋਈ ਵੀ ਸਕਦਾ ਹੈ, ਪਰ ਮਰਿਆਦਾ ਦਾ ਖਿਆਲ ਸਭ ਲਈ ਲਾਜ਼ਮੀ ਹੈ। ਸੇਵਾਦਾਰਾਂ ਨੂੰ ਇਸ ਬਾਰੇ ਪੁੱਖਤਾ ਜਾਣਕਾਰੀ ਹੋਣੀ ਚਾਹੀਦੀ ਹੈ, ਤੇ ਜਿਹੜਾ ਵੀ ਇਸ ਮਰਿਆਦਾ ਨੂੰ ਭੰਗ ਕਰੇ ਜਾਂ ਨਾਵਾਕਿਫ ਹੋਵੇ, ਉਸਨੂੰ ਹਲੀਮੀ ਨਾਲ ਜਾਣਕਾਰੀ ਦੇਣ ਦਾ ਪ੍ਰਬੰਧ ਹੋਵੇ।

⛔ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਕਰਣ ਲਈ ਤਰਲੋਮੱਛੀ ਗੋਦੀ ਮੀਡੀਆ ਤੇ ਹਿੰਦੂਸ਼ੈਤਾਨੀ ਲੋਕ ਪੱਬਾਂ ਭਾਰ ਹੋਏ ਫਿਰਦੇ ਨੇ। ਆਓ ਹੁਣ ਦੇਖੀਏ ਕਿ ਪਿਛਲੀਆਂ ਐਸੀਆਂ ਕਈ ਘਟਨਾਵਾਂ ਹਨ ਜਿੱਥੇ ਇਨ੍ਹਾਂ ਦੇ ਮੰਦਰਾਂ 'ਚ ਰਾਸ਼ਟਰਪਤੀ ਤੱਕ ਨੂੰ ਜਾਣ ਨਹੀਂ ਦਿੱਤਾ ਗਿਆ, ਤੇ ਇੱਥੇ ਇਕ ਲੜਕੀ ਵੱਲੋਂ ਸਹੀ ਕਪੜੇ ਨਾ ਪਾਣ ਕਰਕੇ ਰੋਕਣ 'ਤੇ ਝੰਡੇ ਦਾ ਰੌਲ਼ਾ ਪਾ ਲਿਆ ਗਿਆ, ਤੇ ਬਾਤ ਦਾ ਬਤੰਗੜ ਬਣਾ ਧਰਿਆ।

🔸ਪਿਛਲੇ ਕੁ ਸਾਲ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨੂੰ ਦਲਿਤ ਹੋਣ ਕਰਕੇ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।
🔹1934 ਵਿੱਚ ਭਾਰਤ ਦੇ ਆਖੇ ਜਾਂਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਮਸੁਲਿਮ, ਇਸਾਈ ਅਤੇ ਦਲਿਤਾਂ ਨੂੰ ਲੈਕੇ ਮਾਰਚ ਕੱਢਣਾ ਸੀ।
🔸ਸ਼੍ਰੀ ਵਿਨੋਭਾ ਭਾਵੇ ਨੂੰ ਵੀ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔹ਭਾਰਤ ਦੇ ਮਸ਼ਹੂਰ ਕਵੀ ਅਤੇ ਨੋਬਲ ਪੁਰਸਕਾਰ ਜੇਤੂ ਰਬਿੰਦਰਾ ਨਾਥ ਟੈਗੋਰ ਨੂੰ ਵੀ ਪਿਰਲੀ ਬ੍ਰਾਹਮਣ ਹੋਣ ਦੇ ਕਾਰਣ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔸ਡਾ. ਬੀ.ਆਰ ਅੰਬੇਡਕਰ ਨੂੰ 1945 ਵਿੱਚ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔹1984 ਵਿੱਚ ਇੰਦਰਾ ਗਾਂਧੀ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ, ਕਿਉਂਕਿ ਇੰਦਰਾ ਗਾਂਧੀ ਜੋ ਕਿ ਖੁਦ ਬ੍ਰਾਹਮਣ ਸੀ, ਪਰ ਉਸਨੇ ਫਿਰੋਜ਼ ਗਾਂਧੀ ਨਾਲ ਵਿਆਹ ਕਰਵਾਇਆ ਸੀ, ਜੋ ਕਿ ਪਾਰਸੀ ਸੀ।
🔸1977 ਭਗਤੀਵੇਦਾਂਤਾ ਸਵਾਮੀ ਪ੍ਰਭੂਪਦਾ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔹ਹੋਰ ਤਾਂ ਹੋਰ ਭਗਤ ਕਬੀਰ ਜੀ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔸1508 ਵਿੱਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਉੱਥੇ ਦੇ ਪਾਂਡਿਆਂ ਨੇ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ, ਪਰ ਪੁਰੀ ਦੇ ਰਾਜੇ ਨੇ ਉਨ੍ਹਾਂ ਨੂੰ ਮੰਦਰ ਦੇ ਅੰਦਰ ਆਉਣ ਦਿੱਤਾ।
🔹1971-72 ਵਿੱਚ ਬਿਸ਼ਵਾਨਾਥ ਦਾਸ ਜੋ ਕਿ ਭਾਰਤੀ ਸੰਵਿਧਾਨ ਦੇ ਲਿਖਾਰੀਆਂ ਵਿੱਚੋਂ ਇੱਕ ਸੀ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ
🔸1905 ਵਿੱਚ ਲਾਰਡ ਕਰਜ਼ਨ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔹2005 ਵਿੱਚ ਥਾਈਲੈਂਡ ਦੀ ਰਾਜਕੁਮਾਰੀ ਮਹਾਚੱਕਰੀ ਸੀਰੀਂਧੌਰਨ ਜੋ ਕਿ ਬੁਧ ਧਰਮ ਦੀ ਹੋਣ ਕਰਕੇ ਨੂੰ ਜਗੰਨਨਾਥ ਪੁਰੀ ਦੇ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔸2006 ਵਿੱਚ ਸਵਿਟਰਜ਼ਲੈਂਡ ਦੀ ਐਲੀਜ਼ਾਬੇਥ ਜ਼ਿਗਲਰ ਨੇ 1.78 ਕਰੋੜ ਰੁਪੈ (ਅਮਰੀਕਨ $ 400,000) ਇਸ ਮੰਦਰ ਨੂੰ ਦਾਨ ਕੀਤੇ, ਜੋ ਕਿ ਅੱਜ ਤੱਕ ਦਾ ਕਿਸੇ ਇੱਕ ਵਿਅਕਲਤੀ ਵੱਲੋਂਕੀਤਾ ਸਭ ਤੋਂ ਵੱਢਾ ਦਾਨ ਹੈ, ਪਰ ਉਹਨੂੰ ਮੰਦਰ ਵਿੱਚ ਦਾਖਲਾ ਨਹੀਂ ਦਿੱਤਾ, ਕਿਉਂਕਿ ਉਹ ਇਸਾਈ ਸੀ।
🔹1982 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਗੁਰੂਵਯੂਰ ਸ਼੍ਰੀ ਕ੍ਰਿਸ਼ਨਾ ਮੰਦਰ ਵਿੱਚ ਉਨ੍ਹਾਂ ਨੂੰ ਸਿਰ 'ਤੇ ਦਸਤਾਰ ਅਤੇ ਹਿੰਦੂ ਨਾ ਹੋਣ ਕਾਰਣ ਦਾਖਲ ਨਹੀਂ ਹੋਣ ਦਿੱਤਾ ਗਿਆ। ਮੰਦਰ ਦੇ ਬਾਹਰ ਬੋਰਡ 'ਤੇ ਲਿਖਿਆ ਹੋਇਆ ਹੈ ਕਿ "ਜੋ ਹਿੰਦੂ ਨਹੀਂ ਹੈ, ਉਸਦਾ ਅੰਦਰ ਆਉਣਾ ਮਨਾ ਹੈ"। ਜੇ ਕੋਈ ਅੰਦਰ ਵੱੜ ਜਾਵੇ ਤਾਂ ਪੂਰੇ ਮੰਦਰ ਦਾ ਸ਼ੁੱਧੀਕਰਣ ਕੀਤਾ ਜਾਂਦਾ ਹੈ।
🔸ਨਾਮਵਰ ਗਾਇਕ ਯੇਸੂਦਾਸ ਨੂੰ ਵੀ ਗੁਰੂਵਯੂਰ ਸ਼੍ਰੀ ਕ੍ਰਿਸ਼ਨਾ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।
🔹1984 ਵਿੱਚ ਸੋਨੀਆ ਗਾਂਧੀ ਨੂੰ ਕਾਠਮਾਂਡੂ ਤੇ ਪਸ਼ੂਪਤੀਨਾਥ ਮੰਦਰ ਵਿੱਚ ਇਸ ਕਰਕੇ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਹ ਇਸਾਈ ਤੇ ਇਟਲੀ ਦੀ ਵਸਨੀਕ ਹੈ।

👁️ ਦੇਖ ਸਕਦੇ ਹੋ ਕਿ ਹਿੰਦੂ ਧਰਮ ਨਾਲ ਸੰਬੰਧਤ ਜਗੰਨਨਾਥ ਪੁਰੀ, ਗੁਰੂਵਯੂਰ ਸ਼੍ਰੀ ਕ੍ਰਿਸ਼ਨਾ ਮੰਦਰ ਅਤੇ ਹੋਰ ਅਨੇਕਾਂ ਹੀ ਮੰਦਰਾਂ ਵਿੱਚ ਹਿੰਦੂਆਂ ਤੋਂ ਇਲਾਵਾ ਕਿਸੇ ਹੋਰ ਦਾ ਜਾਣਾ ਮੁਮਕਿਨ ਹੀ ਨਹੀਂ, ਤੇ ਸ਼ਰਾਰਤੀ ਲੋਕ ਦਰਬਾਰ ਸਾਹਿਬ ਦੀ ਗੁਰੂ ਸਾਹਿਬ ਵੱਲੋਂ ਦਿੱਤੀ ਮਾਨਵਤਾਵਾਦੀ ਸੋਚ ਨੂੰ ਗੰਧਲਾ ਕਰਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਵਿੱਚ ਹਨ।

👳ਸਿੱਖਾਂ ਨੂੰ ਆਪ ਸੁਚੇਤ ਹੋਣਾ ਪਵੇਗਾ, ਤੇ ਕੇਂਦਰੀ ਅਸਥਾਨ ਅਤੇ ਹੋਰਨਾਂ ਇਤਿਹਾਸਕ ਗੁਰਦੁਆਰਿਆਂ ਨੂੰ ਸੈਰ ਸਪਾਟਾ ਨਾ ਬਣਨ ਦੇਣ ਦੀ ਗਰਮਜੋਸ਼ੀ ਨਾਲ ਪਹਿਲ ਕਰਨੀ ਪਵੇਗੀ. ਨਹੀਂ ਤਾਂ ਹਿੰਦੂ ਕੱਟੜਪੰਥੀ ਤਾਂ ਪਹਿਲਾਂ ਹੀ ਆਖਦੇ ਹਨ ਕਿ ਦਰਬਾਰ ਸਾਹਿਬ - ਹਰੀਮੰਦਰ ਹੈ, ਵਿਸ਼ਣੂ ਦਾ ਮੰਦਰ ਹੈ।

ਨਾਲ ਇੱਕ ਹੋਰ ਗੱਲ ਵੀ ਪੱਕੀ ਤੌਰ 'ਤੇ ਜ਼ਹਿਨ ਵਿੱਚ ਬਿਠਾਉਣੀ ਪਵੇਗੀ ਕਿ ਇਹ ਕੇਂਦਰੀ ਅਸਥਾਨ ✔️"ਦਰਬਾਰ ਸਾਹਿਬ" ਹੈ, ਨਾ ਕਿ ❎ਹਰਿਮੰਦਰ, ਸਵਰਣ ਮੰਦਰ, ਸੁਨਹਿਰੀ ਮੰਦਰ ਜਾਂ ਗੋਲਡਨ ਟੈਂਪਲ Golden Temple ❎। ਪਹਿਲਾਂ ਨਾਮ ਲੈਣਾ ਸਹੀ ਕਰੀਏ।
ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top