👳 ਸਿੱਖੀ ਦਾ ਸਿਧਾਂਤਕ ਆਧਾਰ ਤੇ ਕਸਵੱਟੀ
ਗੁਰੂ ਗ੍ਰੰਥ ਸਾਹਿਬ ਜੀ ਹਨ, ਭਾਈ ਗੁਰਦਾਸ ਜੀ ਦੀਆਂ ਵਿਆਖਿਆ ਰੂਪ ਵਾਰਾਂ ਨਹੀਂ ⚠️
-: ਜਗਤਾਰ ਸਿੰਘ ਜਾਚਕ
5 ਅਪ੍ਰੈਲ 2023
#KhalsaNews
#BhaiGurdasji
#GianiJachak
#Waheguru
✅ ਸਿੱਖੀ ਦਾ ਸਿਧਾਂਤਕ ਆਧਾਰ ਤੇ ਕਸਵੱਟੀ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਹਨ, ਭਾਈ ਗੁਰਦਾਸ ਜੀ ਦੀਆਂ ਵਿਆਖਿਆ ਰੂਪ ਵਾਰਾਂ ਨਹੀਂ । ਇਸ ਲਈ ਸਿੱਖੀ ਦੇ
ਮੁੱਢਲੇ ਅਸੂਲਾਂ ਦੀ ਸਥਾਪਤੀ ਤੇ ਸਹੀ ਵਿਆਖਿਆ ਗੁਰਬਾਣੀ ਦੇ ਚਾਨਣ ਵਿੱਚ ਹੀ ਹੋਣੀ ਚਾਹੀਦੀ
ਹੈ । ਭਾਈ ਗੁਰਦਾਸ ਜੀ ਸਮੇਤ ਸਿੱਖੀ ਖੇਤਰ ਨਾਲ ਸਬੰਧਤ ਹੋ ਚੁੱਕੀ ਕਿਸੇ ਵੀ ਉਸ ਸਾਹਿਤਕ
ਰਚਨਾ ਨੂੰ ਗੁਰਮਤ ਅਨੁਸਾਰੀ ਮੰਨਿਆ ਜਾ ਸਕਦਾ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ 'ੴ ਤੋਂ ਗੁਰਪ੍ਰਸਾਦਿ ॥' ਤੱਕ ਦੇ ਆਦਿ ਮੰਗਲਾਚਰਨ (ਮੂਲ-ਮੰਤਰ) ਦੀ ਕੱਸਵਟੀ 'ਤੇ ਖਰੀ
ਉਤਰਦੀ ਹੈ।
👉 ਕੁੱਝ ਦਿਨ ਪਹਿਲਾਂ ਆਰ.ਐਸ.ਐਸ ਦੇ ਪ੍ਰਚਾਰਕ ਅਤੇ ਭਾਜਪਾ ਵੱਲੋਂ ਸਿੱਖ ਸਰੂਪ ਵਿੱਚ
ਸਥਾਪਤ ਦਿੱਲੀ ਦੇ ਨੌਜਵਾਨ ਆਗੂ ਤੇਜਿੰਦਰ ਸਿੰਘ ਬੱਗਾ ਨੇ ਭਾਈ ਗੁਰਦਾਸ ਜੀ ਦੀ ਪਹਿਲੀ
ਵਾਰ ਦੀ 49 ਨੰ. ਪਉੜੀ ਨੂੰ ਆਧਾਰ ਬਣਾ ਕੇ ਖ਼ਾਲਸਿਤਾਨੀ ਵਿਚਾਰਧਾਰਾ 'ਤੇ ਗੁੱਝੀ ਤਰਕ ਕੀਤੀ
ਸੀ ਕਿ ਜਦੋਂ ਉਨ੍ਹਾਂ ਦੇ ਵਾਹਿਗੁਰੂ ਗੁਰਮੰਤਰ ਵਿੱਚ ਵੈਦਿਕ ਵਿਚਾਰਧਾਰਾ ਵਾਲੇ ਚਹੁੰ ਯੁਗਾਂ
ਦੇ ਚਾਰ ਅਵਤਾਰ ਸ਼ੋਭਨੀਕ ਹੋਏ ਬੈਠੇ ਹਨ ਤਾਂ ਉਹ ਕਿਸ ਮੂੰਹ ਨਾਲ ਸਿੱਖਾਂ ਨੂੰ ਹਿੰਦੂਆਂ
ਨਾਲੋਂ ਵੱਖਰਾ ਪ੍ਰਚਾਰਦੇ ਹਨ ? ਸਿੱਖ ਇੱਕ ਵੱਖਰੀ ਕੌਮ ਦਾ
ਨਾਰ੍ਹਾ ਕਿਵੇਂ ਲਗਾ ਸਕਦੇ ਹਨ ?
🙏 ਇਸ ਪ੍ਰਤੀ ਬੇਨਤੀ ਹੈ ਕਿ ਭਾਈ ਵੀਰ ਸਿੰਘ ਜੀ ਦੇ ਨਾਨਾ
ਗਿ. ਹਜ਼ਾਰਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਲੱਭੀਆਂ ਤੇ
ਉਨ੍ਹਾਂ ਦਾ ਟੀਕਾ ਲਿਖਿਆ। ਇਸ ਨੂੰ ਵਿਸ਼ੇਸ਼ ਟਿੱਪਣੀਆਂ ਸਮੇਤ ਭਾਈ ਵੀਰ ਸਿੰਘ ਜੀ
ਨੇ ਸੰਪਾਦਤ ਕੀਤਾ। ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਗਿ. ਹਜ਼ਾਰਾ ਸਿੰਘ ਅਤੇ ਉਸ ਸਮੇਂ ਤੇ
ਪ੍ਰਸਿੱਧ ਵਿਦਵਾਨ (ਪੰਡਤ) ਗਿ. ਤਾਰਾ ਸਿੰਘ ਨਿਰੋਤਮ ਉਪਰੋਕਤ ਪਉੜੀ ਨੂੰ ਭਾਈ ਗੁਰਦਾਸ ਜੀ
ਦੀਆਂ ਵਾਰਾਂ ਵਿੱਚ ਮਿਲਾਵਟ ਮੰਨਦੇ ਸਨ, ਕਿਉਂਕਿ ਉਹ ਗੁਰਬਾਣੀ ਦੀ ਗੁਰਮਤਿ ਵਿਚਾਰਧਾਰਾ
ਦੇ ਅਨਕੂਲ ਨਹੀਂ।
💥 ਸੂਰਜ-ਵੱਤ ਰੌਸ਼ਨ ਹੈ ਕਿ ਚਾਰ-ਯੁਗ ਅਤੇ ਅਵਤਾਰਵਾਦ ਵੈਦਿਕ ਵਿਚਾਰਧਾਰਾ ਦੀ ਉਪਜ ਹਨ।
ਜਦੋਂ ਭਾਈ ਗੁਰਦਾਸ ਜੀ 17ਵੀਂ ਵਾਰ ਦੀ 17ਵੀਂ ਪਉੜੀ ਵਿੱਚ ਸਪਸ਼ਟ ਲਿਖਦੇ ਹਨ ਕਿ "ਬੇਦ
ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ ॥" ਤਾਂ ਫਿਰ ਸਿੱਖ ਰਹਿਤ ਮਰਯਾਦਾ ਵਾਲੇ
ਗੁਰਮੰਤਰ 'ਵਾਹਿਗੁਰ' ਦੀ ਵਿਆਖਿਆ ਦਾ ਅਧਾਰ ਵੈਦਿਕ ਵਿਚਾਰਧਾਰਾ ਨੂੰ ਕਿਵੇਂ ਮੰਨਿਆ ਜਾ
ਸਕਦਾ ਹੈ ?
🚨 ਸਭ ਤੋਂ ਵੱਡੀ ਗੱਲ ਹੈ ਕਿ
ਸਤਯੁਗ ਵਿੱਚ "ਵਾਸੁਦੇਵ" ਨਾਂ ਦਾ ਕੋਈ ਅਵਤਾਰ ਹੋਇਆ ਹੀ ਨਹੀਂ। ਵਾਸਦੇਵ ਤਾਂ ਦੁਆਪਰ-ਯੁਗੀ
ਸ੍ਰੀ ਕ੍ਰਿਸ਼ਨ ਦਾ ਬਾਪ ਸੀ। ਦੂਜੇ, ਚਹੁੰ-ਯੁਗੀ ਅਵਤਾਰਾਂ ਦੇ ਨਾਵਾਂ ਵਾਲੇ ਪਹਿਲੇ ਅੱਖਰਾਂ
ਦੀ ਤਰਤੀਬ ਮੁਤਾਬਿਕ ਕਿਸੇ ਵੀ ਤਰ੍ਹਾਂ 'ਵਾਹਿਗੁਰੂ' ਸ਼ਬਦ ਦੀ ਬਨਾਵਟ ਨਹੀਂ ਬਣਦੀ। ਸਿੱਖੀ
ਦਾ ਅਕਾਲ-ਮੂਰਤੀ ਸਿਧਾਂਤ ਅਵਤਾਰ-ਵਾਦ ਦੀਆਂ ਜੜ੍ਹਾਂ ਕੱਟਦਾ ਹੈ। ✅ ਗੁਰਬਾਣੀ ਦੇ "ਜੁਗਹ
ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥" (ਪੰ.423) ਗੁਰਵਾਕ ਮੁਤਾਬਿਕ ਪੌਰਾਣਿਕ-ਮਤੀ
ਪ੍ਰਚਾਰਕਾਂ ਨੇ ਵੱਖ ਵੱਖ ਯੁਗਾਂ ਦੇ ਮੰਨੇ ਮਿਥਹਾਸਕ ਰਾਜਿਆਂ ਨੂੰ ਅਵਤਾਰਾਂ ਦੇ ਰੂਪ
ਵਿੱਚ ਪੇਸ਼ ਕੀਤਾ ਹੈ, ਕਿਉਂਕਿ ਬ੍ਰਾਹਮਣ ਨੇ ਆਪਣੀ ਸਮਾਜਿਕ ਗੁਰਗਦੀ ਦੀ ਸਥਾਪਤੀ ਲਈ ਸਦਾ
ਹੀ 'ਦਲੀਸ਼ੁਰੋ ਈਸ਼ਵਰੋ' ਦਾ ਨਾਰ੍ਹਾ ਦਿੱਤਾ । ਭਾਵ, ਦਿੱਲੀ ਦਾ ਰਾਜਾ ਬ੍ਰਾਹਮਣ ਨੂੰ ਗੁਰੂ
ਕਹਿ ਕੇ ਨਮਸ਼ਕਾਰੇਗਾ ਅਤੇ ਬ੍ਰਾਹਮਣ ਉਸ ਨੂੰ ਈਸ਼ਵਰ ਦਾ ਅਵਤਾਰ ਪ੍ਰਚਾਰੇਗਾ ।
👿ਹਾਕਮ ਸ਼੍ਰੇਣੀ ਅਤੇ ਪੁਜਾਰੀਵਰਗ ਦੀ ਇਹ ਮਿਲੀਭੁਗਤ ਯੁਗਾਂ-ਯੁਗਾਤਰਾਂ ਚੱਲੀ ਆ ਰਹੀ ਹੈ।
ਵੈਸੇ ਵੀ ਗੁਰਬਾਣੀ ਦੇ "ਬਾਸੁਦੇਵ ਬਸਤ ਸਭ ਠਾਇ ॥" (ਪੰ. 897) "ਰਮਤ ਰਾਮੁ ਸਭ ਰਹਿਓ
ਸਮਾਇ ॥" ਆਾਦਿਕ ਗੁਰਵਾਕਾਂ ਅਨੁਸਾਰ ਸਾਰੇ ਅਵਤਾਰੀ ਨਾਮ ਗੁਰੂ ਨਾਨਕ-ਦਿਸ਼੍ਰਟੀ ਵਿੱਚ
ਸਰਬ-ਵਿਆਪਕ 'ਕਰਤਾ-ਪੁਰਖੁ' ਦੇ ਪ੍ਰਤੀਕ ਹਨ। ਇਸ ਲਈ ਗੁਰਸਿੱਖਾਂ ਨੂੰ ਅਜਿਹੀ ਕਿਸੇ ਵੀ
ਰਚਨਾ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ।
ਬਿਨੈਕਾਰ : ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ : 5 ਅਪ੍ਰੈਲ 2023

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|