Share on Facebook

Main News Page

👺ਐਨੀ ਕੁ ਔਕਾਤ ਰਹਿ ਗਈ ਹੈ ਹੁਣ ਜਥੇਦਾਰ ਦੀ 🙄
-: ਸੰਪਾਦਕ ਖ਼ਾਲਸਾ ਨਿਊਜ਼
28.03.2023
#KhalsaNews #ProfDarshanSingh #BhagwantMann #HarpreetSingh

⚜️ਕਦੀ ਮੁੱਖਮੰਤ੍ਰੀ ਨੂੰ ਥੱਮਲੇ ਨਾਲ ਬੰਨਣ ਵਾਲੇ ਪ੍ਰੋ. ਦਰਸ਼ਨ ਸਿੰਘ ਵਰਗੇ ਜੱਥੇਦਾਰ ਹੁੰਦੇ ਸੀ ਤੇ ਅੱਜ ਦੇ ਆਰਜ਼ੀ ਜਥੇਦਾਰ ਬਾਦਲਾਂ ਦੀ ਦਿੱਤੀ ਚਾਬੀ ‘ਤੇ ਹੀ ਕੁਸਕਦੇ ਹਨ। ਉਹ ਵੀ ਉਦੋਂ ਜੱਦ ਇਨ੍ਹਾਂ ਦੇ ਆਕਾ ਗੱਦੀਓਂ ਲੱਥ ਜਾਂਦੇ ਹਨ ਤੇ ਉਦੋਂ ਹੀ ਪੰਥ ਖ਼ਤਰੇ ਵਿੱਚ ਆਉਂਦਾ ਹੈ।

❌ ਜਦੋਂ ਬਾਦਲ ਪੰਜਾਬ 'ਤੇ ਕਾਬਜ਼ ਹੁੰਦੇ ਹਨ, ਉਦੋਂ ਸਭ ਸਹੀ ਹੋ ਜਾਂਦਾ, ਉਦੋਂ ਭਾਵੇਂ 1978 ਦਾ ਨਿਰੰਕਾਰੀ ਕਾਂਡ ਵਾਪਰੇ, 13 ਸਿੰਘ ਸ਼ਹੀਦ ਹੋ ਜਾਣ, ਤੇ ਬਾਦਲ ਗੁਰਬਚਨ ਸਿੰਘ ਨਿਰੰਕਾਰੀ ਨੂੰ ਸੁਰੱਖਿਅਤ ਪੰਜਾਬ ਤੋਂ ਦਿੱਲੀ ਦਾ ਰਾਹ ਦੇਵੇ, ਉਦੋਂ ਐਸੇ ਜੱਥੇਦਾਰ ਨਹੀਂ ਕੁਸਕਦੇ।

🔸 ਬਾਦਲਾਂ ਦੀ ਸ਼ਹਿ 'ਤੇ ਅਕਾਲ ਤਖ਼ਤ 'ਤੇ ਹਮਲਾ ਹੋਇਆ, ਕੋਈ ਨਾ ਕੁਸਕਿਆ।
🔹 ਬਰਨਾਲੇ ਨੇ ਬਲੈਕ ਥੰਡਰ ਤੇ ਆਪਰੇਸ਼ਨ ਵੁਡਰੋਜ਼ ਕਰਵਾਇਆ, ਕੋਈ ਨਾ ਕੁਸਕਿਆ।

🔸 ਬਰਨਾਲੇ ਨੇ ਅਕਾਲੀਆਂ ਦੀ ਏਕਤਾ 'ਚ ਰੋੜਾ ਅਟਕਾਇਆ, ਸਿਰਫ ਉਦੋਂ ਪ੍ਰੋ. ਦਰਸ਼ਨ ਸਿੰਘ ਜਥੇਦਾਰ ਨੇ ਮੁੱਖ ਮੰਤਰੀ ਬਰਨਾਲੇ ਨੂੰ ਸਜ਼ਾ ਲਾਈ, ਤੇ ਇਹ ਇੱਕੋ ਇੱਕ ਵਾਹਿਦ ਜਥੇਦਾਰ ਸਨ, ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਸੀ, ਤੇ ਗੁਰਮਤਿ 'ਤੇ ਪਹਿਰਾ ਦਿੰਦੇ ਹੋਏ ਕਾਰਜ ਕੀਤਾ ਤੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਗੁਰੂ ਦੀ ਹਜ਼ੂਰੀ ਵਿੱਚ ਚਲ ਰਹੀ ਮੀਟਿੰਗ ਵਿੱਚ ਕਲੇਸ਼ ਪਾਇਆ ਤਾਂ ਉਹ ਗੁਰੂ ਸਾਹਿਬ ਦਾ ਸਰੂਪ ਸੰਤੋਖ ਕੇ ਉਥੋਂ ਲੈ ਗਏ, ਤੇ ਗੁਰੂ ਦੀ ਬੇਅਦਬੀ ਦੇ ਰੋਸ ਵਜੋਂ ਅਸਤੀਫਾ ਦਿੱਤਾ।

📛 ਉਨ੍ਹਾਂ ਤੋਂ ਬਾਅਦ ਕਦੇ ਐਸਾ ਕੋਈ ਜਥੇਦਾਰ ਨਹੀਂ ਆਇਆ ਜਿਹੜਾ ਕੌਮ ਨੂੰ ਸਹੀ ਸੇਧ ਦੇ ਸਕੇ। ਭਾਈ ਰਣਜੀਤ ਸਿੰਘ ਤੋਂ ਉਮੀਦ ਸੀ, ਪਰ ਉਹ ਵੀ ਕੁਰਸੀਆਂ 'ਤੇ ਲੰਗਰ ਛੱਕਣ ਦੇ ਮਸਲੇ 'ਤੇ ਉਲਝੇ ਰਹੇ, ਤੇ 1999 'ਚ ਬਾਦਲਾਂ ਵੱਲੋਂ ਹੀ ਲਾਹੇ ਗਏ। ਉਨ੍ਹਾਂ ਤੋਂ ਬਾਅਦ ਵਾਲੇ ਸਾਰੇ ਕਥਿਤ ਜਥੇਦਾਰ ਜਿਨ੍ਹਾਂ ਵਿੱਚ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ, ਲਵ ਕੁਸ਼ ਦੀ ਔਲਾਦ ਗਿਆਨੀ ਪੂਰਣ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਤੇ ਹੁਣ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਭ ਬਾਦਲ ਦੀਆਂ ਕੱਠਪੁਤਲੀਆਂ ਬਣ ਕੇ ਰਹੇ ਤੇ ਹਨ।

ਇਨ੍ਹਾਂ ਵਿੱਚੋਂ ਸਭ ਨੇ ਸਿੱਖ ਸੰਗਤਾਂ ਦੀ ਉਮੀਦ 'ਤੇ ਪਾਣੀ ਹੀ ਫੇਰਿਆ ਤੇ ਬਾਦਲਾਂ ਦੀਆਂ ਜੁੱਤੀਆਂ ਹੀ ਚੱਟੀਆਂ। ਭਾਵੇਂ ਸਾਧ ਧੰਨਵੰਤ ਸਿੰਘ ਦਾ ਮਸਲਾ ਹੋਵੇ, ਭਾਨੂਮੂਰਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਗਾ ਮਾਤਰਾਂ ਹਟਾਉਣ ਦਾ ਹੋਵੇ, ਸੌਦਾ ਸਾਧ ਦਾ ਹੋਵੇ, ਨਾਨਕਸ਼ਾਹੀ ਕੈਲੰਡਰ ਕਤਲ ਦਾ ਮਸਲਾ ਹੋਵੇ, ਅਖੌਤੀ ਦਸਮ ਗ੍ਰੰਥ ਦਾ ਹੋਵੇ, 328 ਸਰੂਪਾਂ ਦੇ ਗਾਇਬ ਹੋਣ ਦਾ ਹੋਵੇ, ਬਰਗਾੜੀ ਬੇਅਦਬੀ ਮਸਲਾ ਹੋਵੇ... ਤੇ ਹੁਣ ਮੌਜੂਦਾ ਸਮੇਂ ਵਿੱਚ ਅੰਮਿਤ੍ਰਪਾਲ ਵੱਲੋਂ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿੱਚ ਬਜ਼ੁਰਗਾਂ ਤੇ ਅਪਾਹਜਾਂ ਦੇ ਬੈਠਣ ਲਈ ਬਣਾਏ ਟਿਕਾਣੇ ਬਰਬਾਦ ਕਰਨੇ ਤੇ ਸਾੜਨੇ, 23 ਫਰਵਰੀ ਨੂੰ ਅਜਨਾਲੇ ਠਾਣੇ 'ਤੇ ਗੁਰੂ ਦੀ ਆੜ ਲੈਕੇ ਆਪਣੀ ਮੰਢੀਰ ਵਲੋਂ ਹੱਲਾ ਬੋਲਣਾ ਤੇ ਹੋਰ ਕਈ ਵਿਵਾਦਤ ਬਿਆਨਾਂ 'ਤੇ ਆਰਜ਼ੀ ਜਥੇਦਾਰ ਦੀ ਸੰਘੀ ਘੁੱਟੀ ਰਹੀ। ਕਿਉਂ???

💥 25 ਮਾਰਚ 2023 ਨੂੰ ਖ਼ਾਲਸਾ ਨਿਊਜ਼ ਨੇ ਆਪਣੀ ਪੋਸਟ
"ਆਰਜ਼ੀ ਜੱਥੇਦਾਰ ਜੀ, ਮਹੀਨਾ ਹੋ ਗਿਆ, ਕਿੱਥੇ ਹੈ ਰਿਪੋਟ?" ਵਿੱਚ ਲਿਖਿਆ ਸੀ...

☝️ਜਿਹੜੀ ਹੁਣ ਇਹਨੇ 27 ਮਾਰਚ ਨੂੰ ਸਾਂਝੀ ਵਿਸ਼ੇਸ਼ ਇੱਕਤਰਤਾ ਰੱਖੀ ਹੈ ਉਹ ਵੀ ਆਪਣੇ ਆਕਾਵਾਂ ਨੂੰ ਮੁੜ ਸਥਾਪਤ ਕਰਣੀ ਦੀ ਨਾਕਾਮ ਕੋਸ਼ਿਸ਼ ਹੀ ਹੈ। ਕੁੱਝ ਨਹੀਂ ਹੋਣਾ, ਜਿਨ੍ਹਾਂ ਨੇ ਵੀ ਆਉਣ ਆਪਣੀ ਤਕਰੀਰ ਕਰਕੇ, ਉੱਚੀ ਜੈਕਾਰੇ ਲਗਾਕੇ ਚਲਦੇ ਬਣਨਾ, ਗੋਂਗਲ਼ੂਆਂ ਤੋਂ ਮਿੱਟੀ ਝਾੜਕੇ ਚਲਦੇ ਬਣਨਾ।

🚨ਹਾਲੇ ਪਿਛਲੇ ਸਾਲ ਹੀ 19 ਮਈ 2022 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਬ ਪਾਰਟੀ 11 ਮੈੰਬਰੀ ਕਮੇਟੀ ਬਣਾਈ ਸੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ, ਹਰਨਾਮ ਸਿੰਘ ਧੁੰਮਾ, ਬਲਜੀਤ ਸਿੰਘ ਦਾਦੂਵਾਲ, ਪਰਮਜੀਤ ਸਿੰਘ ਸਰਨਾ, ਹਰਮੀਤ ਸਿੰਘ ਕਾਲਕਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਨਜੀਤ ਸਿਮਘ ਜੀ.ਕੇ., ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਚਾਹਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼ਾਮਲ ਸੀ... ਕੀ ਬਣਿਆ? ਇਸ ਕਮੇਟੀ ਨੇ ਕੋਈ ਮੀਟਿੰਗ ਕੀਤੀ ਹਾਲੇ ਤੱਕ? ਜੇ ਕੀਤੀ ਤਾਂ ਕਦੋਂ, ਤੇ ਕੀ ਨਤੀਜਾ ਨਿਕਲਿਆ? ਜੇ ਨਹੀਂ ਕੀਤੀ ਤਾਂ ਕਿਉਂ? ਕਿਸੇ ਨੇ ਪੁੱਛਿਆ???❓

🔥 ਖ਼ਾਲਸਾ ਨਿਊਜ਼ ਦਾ ਲਿਖਿਆ ਸਹੀ ਸਾਬਤ ਹੋਇਆ ਨਾ?
👉 ਖ਼ਾਲਸਾ ਨਿਊਜ਼ ਭਗਵੰਤ ਮਾਨ ਦੀ ਸਮਰਥਕ ਨਹੀਂ, ਉਸ ਵੱਲੋਂ ਪੰਜਾਬ ਨੂੰ ਨੀਮ ਫਜੀ ਦਲਾਂ ਦੇ ਸਪੁਰਦ ਕਰਨਾ, 2-3 ਦਿਨਾਂ ਲਈ ਇੰਟਰਨੈਟ ਬੰਦ ਕਰਨਾ, ਨਾਜਾਇਜ਼ ਫੜੋ ਫੜਾਈ ਕਰਨਾ, NSA ਦਾ ਇਸਤੇਮਾਲ ਕਰਕੇ ਅਰਾਜਕਤਾ ਫੈਲਾਉਣਾ... ਸ਼ਰਮਨਾਕ ਹੈ, ਤੇ ਉਸਨੂੰ ਆਉਣ ਵਾਲੀਆਂ ਜਲੰਧਰ ਦੀਆਂ ਜ਼ਿਮਨੀ ਚੋਣਾਂ ਤੇ 2024 ਦੀਆਂ ਲੋਕਸਭਾ ਚੋਣਾਂ 'ਚ ਉਸਦੀ ਮਾਰ ਝਲਣੀ ਪੈ ਸਕਦੀ ਹੈ।

⚔ ਹੁਣ ਭਗਵੰਤ ਮਾਨ ਤੇ ਹਰਪ੍ਰੀਤ ਸਿੰਘ ਦੀ ਸ਼ਬਦੀ ਜੰਗ ਨੇ ਦੋਹਾਂ ਦੀ ਹੋਰ ਕਿਰਕਿਰੀ ਕਰ ਦਿੱਤੀ ਹੈ। ਕਾਸ਼ ਪੰਜਾਬ ਨੂੰ ਅਤੇ ਸਿੱਖਾਂ ਨੂੰ ਪ੍ਰਤੀਨਿਧਤਾ ਕਰਣ ਵਾਲਾ ਕੋਈ ਸੰਜੀਦਾ ਤੇ ਪੰਜਾਬ/ਸਿੱਖੀ ਪ੍ਰਸਤ ਸ਼ਖਸ ਮਿਲੇ। ਇਸੇ ਆਸ ਨਾਲ ਗੁਰੂ ਸਭ ਨੂੰ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top