Share on Facebook

Main News Page

️🎯 ਹੁਣ ਭਗਵੰਤ ਮਾਨ ਨੂੰ ਸਿਰੋਪਾਓ ਪਾਕੇ ਠੰਡਾ ਨਹੀਂ ਕਰ ਸਕਦੇ? ਕਿਉਂ ਮਾਨ ਸਾਬ?
-: ਸੰਪਾਦਕ ਖ਼ਾਲਸਾ ਨਿਊਜ਼
27.03.2023
#KhalsaNews #SimranjitSinghMann #BhagwantMann #Punjab
📍 ਪਿੱਛਲੇ ਸਾਲ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਨੇ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਿਰੋਪਾਓ ਦੇਣ 'ਤੇ ਹੋ ਰਹੀ ਫਜ਼ੀਹਤ ਤੋਂ ਬਚਣ ਲਈ ਇੱਕ ਜੱਬਲ਼ੀ ਮਾਰੀ ਸੀ ਕਿ ਉਸਦੇ ਨਾਨੇ ਨੇ ਸਿਰੋਪਾਓ ਪਾਕੇ ਡਾਇਰ ਨੂੰ ਠੰਡਾ ਕੀਤਾ ਸੀ, ਨਹੀਂ ਤਾਂ ਹੋਰ ਨੁਕਸਾਨ ਹੋਣਾ ਸੀ।

💢ਹੁਣ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਦੀਪ ਸਿੱਧੂ ਦੀ ਮੌਤ ਨੂੰ ਮੋਹਰਾ ਬਣਾ ਕੇ, ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਸੰਸਦ ਮੈਂਬਰ ਚੁਣੇ ਗਏ। ਤੇ ਦੂਜੇ ਪਾਸੇ ਭਗਵੰਤ ਮਾਨ... ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸੀ ਦੋਵਾਂ ਤੋਂ ਤੰਗ ਸਨ, ਇਸ ਲਈ ਕੋਈ ਤੀਜਾ ਬਦਲ ਨਾ ਮਿਲਣ 'ਤੇ ਆਮ ਆਦਮੀ ਪਾਰਟੀ ਨੂੰ ਇਸ ਆਸ਼ੇ ਨਾਲ ਵੋਟ ਪਾ ਦਿੱਤੀ ਕਿ ਖੌਰੇ ਭਗਵੰਤ ਮਾਨ ਕੋਈ ਕਰਿਸ਼ਮਾ ਕਰੂ। ਭਗਵੰਤ ਮਾਨ ਕੇਜਰੀਵਾਲ ਦੀਆਂ ਜੁੱਤੀਆਂ 'ਤੇ ਮੱਥਾ ਟੇਕਦਾ ਟੇਕਦਾ ਮੁੱਖ ਮੰਤਰੀ ਤਾਂ ਬਣ ਗਿਆ, ਪਰ ਰਿਹਾ ਦਿੱਲੀ ਦਾ ਨੌਕਰ ਹੀ।

‼️ ਅੰਮ੍ਰਿਤਪਾਲ ਦੇ ਮਸਲੇ 'ਤੇ ਜੋ ਕੜ੍ਹੀ ਭਗਵੰਤ ਮਾਨ ਨੇ ਘੋਲੀ, ਉਸਦਾ ਖਮਿਆਜ਼ਾ ਉਸਨੂੰ ਆ ਰਹੀਆਂ ਜਲੰਧਰ ਦੀਆਂ ਚੋਣਾਂ ਤੇ 2024 ਦੀਆਂ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ।

👳 ਪੰਜਾਬ ਵਿੱਚ ਸੁਰੱਖਿਆ ਦੇ ਨਾਂ 'ਤੇ ਬੇਵਜ੍ਹਾ ਨੀਮ ਫੌਜੀ ਦਲਾਂ ਦੀ ਤੈਨਾਤੀ ਉਹ ਵੀ ਜਦੋਂ 80,000 ਤੋਂ ਉੱਤੇ ਦੀ ਨਫਰੀ ਪੰਜਾਬ ਪੁਲਿਸ ਦੀ ਹੋਣ ਦੇ ਬਾਵਜੂਦ ਵੀ ਕੀਤੀ ਗਈ, ਉਹ ਦਰਸਾਉਂਦੀ ਹੈ ਕਿ ਪੰਜਾਬ ਨੂੰ ਜਾਣਬੁੱਝ ਕੇ ਕਾਲ਼ੇ ਦੌਰ ਵਿੱਚ ਧੱਕਿਆ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਦੀ ਏ.ਬੀ.ਪੀ. ਨਿਊਜ਼ 'ਤੇ ਦੋ ਵਾਰੀ ਇੰਟਰਵੀਊ ਨੇ ਸਰਕਾਰ ਹਿਲਾ ਦੇਣੀ ਸੀ, ਪਰ ਉਸੇ ਪੱਲ ਦੂਜੇ ਮੋਹਰੇ ਅੰਮ੍ਰਿਤਪਾਲ ਨੂੰ ਵਰਤਿਆ ਗਿਆ। ਉਸਦੀ ਗ੍ਰਿਫਤਾਰੀ ਬੜੇ ਆਰਾਮ ਨਾਲ ਉਸਦੇ ਘਰ ਜਾਕੇ ਵੀ ਹੋ ਸਕਦੀ ਸੀ, ਪਰ ਨਹੀਂ 19 ਮਾਰਚ ਨੂੰ ਵੱਡਾ ਨਾਟਕ ਖੇਡਿਆ ਗਿਆ, ਜਿਹੜਾ ਇੱਕ ਵੈਬ ਸੀਰੀਜ਼ ਦੀ ਤਰ੍ਹਾਂ ਹਰ ਰੋਜ਼ ਨਵਾਂ ਮੋੜ ਕੱਟਦਾ ਹੈ।

☝️ ਇੱਕ ਪਾਸੇ ਅੰਮ੍ਰਿਤਪਾਲ ਖ਼ਾਲਿਸਤਾਨ ਦੇ ਮੁੱਦੇ ਦੇ ਰੁਪੋਸ਼ ਹੈ / ਜਾਂ ਕੀਤਾ ਗਿਆ ਹੈ, ਤੇ ਦੂਜੇ ਪਾਸੇ ਉਸੇ ਦੇਸ਼ ਵਿੱਚ ਸਿਮਰਨਜੀਤ ਸਿੰਘ ਮਾਨ ਖ਼ਾਲਿਸਤਾਨ ਦੀ ਗੱਲ ਕਰਦਾ ਵੀ ਹੈ ਤੇ ਸੰਸਦ ਮੈਂਬਰ ਵੀ ਹੈ। ਹੈ ਨਾ ਘਪਲਾ!!!

✴️ ਖੈਰ, ਸਿਮਰਨਜੀਤ ਸਿੰਘ ਮਾਨ ਨੂੰ ਆਪਣੇ ਨਾਨੇ ਅਰੂੜ ਸਿੰਘ ਦੀ ਅਜ਼ਮਾਈ ਹੋਈ ਸਿਰੋਪਾਓ ਵਾਲੀ ਘਟਨਾ ਦੁਹਰਾ ਕੇ ਦੇਖ ਲੈਣੀ ਚਾਹੀਦੀ ਹੈ, ਤਾਂ ਜੋ ਪੰਜਾਬ ਦਾ ਕੁੱਝ ਭਲਾ ਹੋ ਜਾਵੇ, ਤੇ ਢੱਲਦੀ ਉਮਰੇ ਕੋਈ ਚੱਜ ਦਾ ਕੰਮ ਵੀ ਕਰਿਆ ਜਾ ਸਕੇ, ਨਹੀਂ ਤਾਂ ਹੁਣ ਤੱਕ ਤਾਂ ਖ਼ਾਲਿਸਤਾਨ ਦੇ ਨਾਂ 'ਤੇ ਰੋਟੀਆ ਹੀ ਸੇਕੀਆਂ ਹਨ। ਕਿਉਂ ਨਹੀਂ?❓

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top