Share on Facebook

Main News Page

⚠️"ਆਪੇ ਰੋਗ ਲਉਣੇ ਆਪੇ ਦੇਣੀਆਂ ਦਵਾਈਆਂ"💊
-: ਭਾਈ ਗੁਰਸ਼ਰਨ ਸਿੰਘ ਚੀਮਾਂ ਕਲਾਂ
27.03.2023
#KhalsaNews #GursharanSingh #Jathedar #HarpreetSingh #Sycophant #Badals
👁️ਜੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਚੰਗੀ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹੁੰਦੇ, ਤਾਂ ਬਿਪਤਾਵਾਂ ਆਉਣ ਹੀ ਨਾ ਪਰ ਇਸ ਪਾਸੇ ਕੋਈ ਨਹੀਂ ਤੁਰ ਰਿਹਾ "ਆਪੇ ਰੋਗ ਲਉਣੇ ਆਪੇ ਦੇਣੀਆਂ ਦਵਾਈਆਂ"।

‼️ ਜਿਸਨੂੰ ਤੁਸੀਂ ਜੁਅਰਤ ਆਖ ਰਹੇ ਹੋ, ਚੰਗੀ ਗੱਲ ਆ ਜਥੇਦਾਰ ਨੇ ਜੁਅਰਤ ਵਿਖਾਈ, ਪਰ ਇਹੋ ਜੁਅਰਤ ਬਰਗਾੜੀ, ਬਹਿਬਲ ਜਦੋਂ ਸਾਰੇ ਪ੍ਰਚਾਰਕ ਤੇ ਸੰਗਤਾਂ ਤੇ ਆਪਣੇ ਹੀ ਨੌਜਵਾਨਾਂ ਨੂੰ ਬੇਅਦਬੀ ਦੇ ਨਜਾਇਜ਼ ਕੇਸ ਵਿੱਚ ਫਸਾਇਆ ਸੀ , ਸਿਰਸੇ ਵਾਲੇ ਦੀ ਮੁਆਫੀ ਦੀ ਵੀ ਲੱਗਦੇ ਹੱਥ ਵਿਖਾ ਦਿੰਦੇ ਜੁਅਰਤ ਸੀ ਚਲੋ ਹੁਣ ਹੀ ਵਿਖਾ ਦਿੰਦੇ।

📍 ਰਹੀ ਗੱਲ ੨੪ ਘੰਟਿਆਂ ਦੀ ਰਿਹਾਈ ਦੀ ਤੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੇ ਵਿਦਵਾਨ, ਬੁੱਧੀਜੀਵੀ ਸੰਸਥਾਵਾਂ, ਹੋਰ ਧਿਰਾਂ ਵੀ ਬੇ ਕਸੂਰ ਨੌਜਵਾਨਾਂ ਤੇ NSA ਲਾਉਣ 'ਤੇ ਦਹਿਲ ਦੇ ਮਾਹੌਲ ਖਿਲਾਫ ਲਿਖ ਬੋਲ ਰਹੇ ਹਨ ਸਰਕਾਰ ਪਹਿਲਾਂ ਹੀ ਰਿਹਾਈਆਂ ਕਰ ਵੀ ਰਹੀ ਹੈ, ਪਰ ਹੁਣ ਕਿਸੇ ਹੋਰ ਨੂੰ ਆਕਸੀਜਨ ਵੀ ਤਾਂ ਦੇਣੀ ਹੈ।

️🎯 ਅਸਲ ਵਿੱਚ ਅਸੀਂ ਸਮਝਦੇ ਨਹੀਂ ਕਿ ਜਿਹੜੇ ਆ ਖੁਰਕ ਦੀਆਂ ਖ਼ੁਰਾਕਾਂ ਦੇ ਰਹੇ ਹਨ ਕਿਤੇ ਖੁਰਕ ਵਾਲੇ ਕੰਬਲ ਇਹਨਾਂ ਨੇ ਤਾਂ ਨਹੀਂ ਵੰਡੇ?❓ ਜਿਹੜੇ ਜਥੇਦਾਰ ਨੂੰ ਪਰਿਵਾਰ ਦਾ ਗੁਲਾਮ ਦੱਸਦੇ ਸੀ ਉਹਨਾਂ ਨੂੰ ਵੀ ਅਜ਼ਾਦੀ ਦੀਆਂ ਮੁਬਾਰਕਾਂ! ਇਹੋ ਅਜ਼ਾਦੀ ਮੰਗਦੇ ਹੋ?❓

⚜️ ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ
ਲੇਕਿਨ... ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯਿਹ ਖਯਾਲ ਅੱਛਾ ਹੈ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top