Share on Facebook

Main News Page

💥ਆਰਜ਼ੀ ਜੱਥੇਦਾਰ ਜੀ, ਮਹੀਨਾ ਹੋ ਗਿਆ, ਕਿੱਥੇ ਹੈ ਰਿਪੋਟ ?
-: ਸੰਪਾਦਕ ਖ਼ਾਲਸਾ ਨਿਊਜ਼
25.03.2023
#KhalsaNews #HarpreetSingh #TemporaryJathedar #AmritpalSingh #SGGS #Dhumma #Badal #Kalka #Daduwal #Report

⚠️23 ਫ਼ਰਵਰੀ 2023 ਨੂੰ ਜਦੋਂ ਅੰਮ੍ਰਿਤਪਾਲ ਸਿੰਘ ਨੇ ਅਜਨਾਲੇ ਥਾਣੇ 'ਤੇ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਮੰਢ੍ਹੀਰ ਨਾਲ ਹੱਲਾ ਬੋਲਿਆ, ਤਾਂ ਬਹੁਤਾਤ ਸਿੱਖਾਂ ਨੇ ਇਸ ਨੂੰ ਗੁਰੂ ਦੀ ਬੇਅਦਬੀ ਕਰਾਰ ਦਿੱਤਾ।

👉ਇਸ ਮਸਲੇ 'ਤੇ ਆਰਜ਼ੀ (Temporary) ਜਥੇਦਾਰ ਨੇ ਕਰਣਾ ਤਾਂ ਕੀ ਸੀ, ਗੋਂਗਲ਼ੂਆਂ ਤੋਂ ਮਿੱਟੀ ਝਾੜਨ ਲਈ ਇੱਕ 15 ਮੈਂਬਰੀ ਕਮੇਟੀ ਬਣਾਈ ਜਿਸਨੇ 15 ਦਿਨਾਂ 'ਚ ਰਿਪੋਰਟ ਪੇਸ਼ ਕਰਨੀ ਸੀ, ਪਰ ਕਮੇਟੀ ਨੇ 5-6 ਦਿਨਾਂ ਰਿਪੋਰਟ ਪੇਸ਼ ਕਰ ਦਿੱਤੀ, ਪਰ ਹਰਪ੍ਰੀਤ ਸਿੰਘ ਨੇ ਉਹ ਰਿਪੋਰਟ ਇਸ ਕਰਕੇ ਨਾਂਹ ਕਰ ਦਿੱਤੀ ਕਿ ਇਸ 'ਤੇ ਸਾਰੀ ਕਮੇਟੀ ਦੇ ਹਸਤਾਖ਼ਰ ਨਹੀਂ ਹਨ। ਬਸ ਜੋ ਕੰਮ ਇਹਨੇ ਕਰਨਾ ਸੀ ਉਹੀ ਕੰਮ ਕੀਤਾ, ਜਿਸ ਕੰਮ ਲਈ ਇਹ ਜਾਣੇ ਜਾਂਦੇ ਹਨ।

👁️ ਖ਼ਾਲਸਾ ਨਿਊਜ਼ ਨੇ ਉਸ ਤੋਂ ਅਗਲੇ ਦਿਨ ਲਿਖਿਆ ਸੀ ਸਬ-ਕਮੇਟੀ ਦਾ ਮਤਲਬ "ਸਭ ਕੰਮ ਮਿੱਟੀ", ਤੇ ਕਈ ਲੋਕ ਚੀਕਦੇ ਸੀ, ਹੁਣ ਪਤਾ ਲੱਗਿਆ ਹਾਲੇ ਕਿ ਨਹੀਂ? ਕਿੱਥੇ ਹੈ ਰਿਪੋਰਟ? ਕਿਸੇ ਨੇ ਪੁੱਛਿਆ ਇਸ ਆਰਜ਼ੀ ਜਥੇਦਾਰ ਨੂੰ? ਬਸ ਸਾਡੀ ਇਹੀ ਖਰਾਬੀ ਹੈ ਕਿ ਭੁੱਲ ਬਹੁਤ ਛੇਤੀ ਜਾਂਦੇ। ਯਾਦ ਰੱਖਿਆ ਕਰੋ, ਸਵਾਲ ਕਰਿਆ ਕਰੋ।

☝️ਜਿਹੜੀ ਹੁਣ ਇਹਨੇ 27 ਮਾਰਚ ਨੂੰ ਸਾਂਝੀ ਵਿਸ਼ੇਸ਼ ਇੱਕਤਰਤਾ ਰੱਖੀ ਹੈ ਉਹ ਵੀ ਆਪਣੇ ਆਕਾਵਾਂ ਨੂੰ ਮੁੜ ਸਥਾਪਤ ਕਰਣੀ ਦੀ ਨਾਕਾਮ ਕੋਸ਼ਿਸ਼ ਹੀ ਹੈ। ਕੁੱਝ ਨਹੀਂ ਹੋਣਾ, ਜਿਨ੍ਹਾਂ ਨੇ ਵੀ ਆਉਣ ਆਪਣੀ ਤਕਰੀਰ ਕਰਕੇ, ਉੱਚੀ ਜੈਕਾਰੇ ਲਗਾਕੇ ਚਲਦੇ ਬਣਨਾ, ਗੋਂਗਲ਼ੂਆਂ ਤੋਂ ਮਿੱਟੀ ਝਾੜਕੇ ਚਲਦੇ ਬਣਨਾ।

🚨ਹਾਲੇ ਪਿਛਲੇ ਸਾਲ ਹੀ 19 ਮਈ 2022 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਬ ਪਾਰਟੀ 11 ਮੈੰਬਰੀ ਕਮੇਟੀ ਬਣਾਈ ਸੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ, ਹਰਨਾਮ ਸਿੰਘ ਧੁੰਮਾ, ਬਲਜੀਤ ਸਿੰਘ ਦਾਦੂਵਾਲ, ਪਰਮਜੀਤ ਸਿੰਘ ਸਰਨਾ, ਹਰਮੀਤ ਸਿੰਘ ਕਾਲਕਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਨਜੀਤ ਸਿਮਘ ਜੀ.ਕੇ., ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਚਾਹਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼ਾਮਲ ਸੀ... ਕੀ ਬਣਿਆ? ਇਸ ਕਮੇਟੀ ਨੇ ਕੋਈ ਮੀਟਿੰਗ ਕੀਤੀ ਹਾਲੇ ਤੱਕ? ਜੇ ਕੀਤੀ ਤਾਂ ਕਦੋਂ, ਤੇ ਕੀ ਨਤੀਜਾ ਨਿਕਲਿਆ? ਜੇ ਨਹੀਂ ਕੀਤੀ ਤਾਂ ਕਿਉਂ? ਕਿਸੇ ਨੇ ਪੁੱਛਿਆ???❓❓

⛔ਸਾਡੀ ਬਦਕਿਸਮਤੀ ਇਹ ਹੈ ਕਿ ਸ਼ਬਦ ਗੁਰੂ ਦੇ ਸਿੱਖ ਅਖਵਾਉਣ ਵਾਲੇ ਬਹੁਗਿਣਤੀ ਬਸ ਨਾ ਦੇ ਹੀ ਸਿੱਖ ਹਾਂ, ਸਾਨੂੰ ਲਾ ਲਾ ਲਾ ਲਾ ਕਰਨੀ ਆਉਂਦੀ ਬਸ, ਤੇ ਪਸੰਦ ਵੀ ਲਾ ਲਾ ਲਾ ਲਾ ਕਰਣ ਵਾਲੇੁ ਅੰਮ੍ਰਿਤਪਾਲ ਵਰਗੇ ਆਉਂਦੇ ਜਿਹੜੇ ਸਿਰਫ ਪੈਰਾਸ਼ੂਟ ਰਾਹੀਂ ਲਾਹੇ ਜਾਂਦੇ ਤੇ ਜਿਨ੍ਹਾਂ ਦਾ ਜੋ ਕੰਮ ਸੀ, ਕਰਕੇ ਪੰਜਾਬ ਦਾ ਨਾਸ ਕਰਕੇ ਰੁਪੋਸ਼ ਹੋ ਗਏ / ਕਰ ਦਿੱਤੇ ਗਏ।

🌐 ਖ਼ਾਲਸਾ ਨਿਊਜ਼ ਪਿਛਲੇ ਮਹੀਨਿਆਂ ਤੋਂ ਸਾਵਧਾਨ ਕਰ ਰਹੀ ਹੈ ਕਿ ਸੰਭਲ ਜਾਓ, ਪਰ ਨਹੀਂ, ਸਾਨੂੰ ਤਾਂ ਸ਼ੌਂਕ ਹੈ ਧੌਣਾਂ 'ਚ ਗਾਡਰ ਪਾਉਣ ਦਾ, ਸਿਰ ਵਰਤਣਾ ਸਿੱਖੇ ਹੀ ਨਹੀਂ, ਬਸ ਫਸਲਾਂ ਤੇ ਨਸਲਾਂ ਬਰਬਾਦ ਕਰੀ ਚੱਲੋ, ਤੇ ਜੈਕਾਰੇ ਲਾਈ ਚੱਲੋ।

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top