Share on Facebook

Main News Page

👁️ ਦੇ ਲੰਮੀ ਨਦਰਿ ਨਿਹਾਲੀਐ॥👁️
-: ਸੰਪਾਦਕ ਖ਼ਾਲਸਾ ਨਿਊਜ਼ 
21.03.2023
#KhalsaNews #Punjab #Situation #AmritpalSingh #BitterTruth #Insanity

❎ "ਬੇ-ਵਾਕਫੀ" ਵਾਲੀ ਸਥਿਤੀ ਉਹ ਹੁੰਦੀ ਜਦੋਂ ਅਸੀਂ ਉਹੀ ਕੰਮ ਬਾਰ ਬਾਰ ਕਰੀਏ, ਤੇ ਉਸਦਾ ਵੱਖਰਾ ਨਤੀਜਾ ਭਾਲੀਏ। *Insanity is doing the same thing over & over again and expecting different results. (Insanity: the state of being seriously mentally ill; madness.)

👉ਇਹ ਹਾਲਤ ਅੱਜ ਸਿੱਖਾਂ ਦੀ ਹੈ, ਸਾਨੂੰ ਆਜ਼ਾਦੀ ਚਾਹੀਦੀ ਹੈ, ਪਰ ਸਾਡਾ ਤਰੀਕਾ ਬੀਤੇ ਸਮੇਂ ਵਾਲਾ ਹੀ ਹੈ।

👁️ ਦੇ ਲੰਮੀ ਨਦਰਿ ਨਿਹਾਲੀਐ॥ ਕੀ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਦੀ ਲੰਮੀ ਨਦਰਿ ਮਤਲਬ ਦੂਰ ਦ੍ਰਿਸ਼ਟੀ ਹੈ?❓ ਜੋ ਹਾਲਾਤ ਮੌਜੂਦਾ ਸਮੇਂ ਵਿੱਚ ਬਣ ਰਹੇ ਹਨ, ਉਸ ਤੋਂ ਤਾਂ ਲਗਦਾ ਹੀ ਨਹੀਂ, ਬਸ ਉਲਾਰ ਬਿਰਤੀ ਚਲ ਰਹੀ ਹੈ। ਤੂੰ ਨਹੀਂ ਬੋਲਦਾ ਭਾਈ, ਤੂੰ ਵੀ ਕਿਉਂ ਨਹੀਂ ਬੋਲਦਾ, ਹਰ ਕੋਈ ਆਪਣੇ ਮਾਫਿਕ ਬਹਿੰਦੀ ਗੱਲ ਮੁੰਹੋਂ ਕੱਢਵਾਉਣਾ ਚਾਹੁੰਦਾ ਹੈ, ਪਰ Root cause ਵੱਲ ਧਿਆਨ ਬਿਲਕੁਲ ਨਹੀਂ ਦਿੱਤਾ ਜਾ ਰਿਹਾ।

🚸ਸਮੇਂ ਦੇ ਨਾਲ ਸਾਨੂੰ ਤਰੀਕਾ ਬਦਲਨਾ ਪਵੇਗਾ, ਨਹੀਂ ਤਾਂ ਜੋ ਅੱਜ ਹਾਲਾਤ ਹਨ, ਜਿਸ ਵਿੱਚ ਸਰਕਾਰ ਤਾਂ ਦਮਨਕਾਰੀ ਹੈ ਹੀ, ਭਾਂਵੇਂ ਜਿਹਦੀ ਮਰਜ਼ੀ ਸਰਕਾਰ ਹੋਵੇ, ਪਰ ਸਾਡਾ ਵੀ ਤਰੀਕਾ ਉਹੀ ਹੈ, ਫਰਕ ਕੀ ਹੈ???

🔸ਉਲਾਰ ਬਿਰਤੀ ਤਿਆਗ ਕੇ ਗੁਰਬਾਣੀ ਤੋਂ ਸੇਧ ਲੈਕੇ ਇੱਕਠੇ ਹੋਵੋ “ਦੇ ਲੰਮੀ ਨਦਰਿ ਨਿਹਾਲੀਐ॥” ਅਨੁਸਾਰ ਲੰਮੀ ਸੋਚ ਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਣ ਨਾਲ ਕੁੱਝ ਪ੍ਰਾਪਤ ਹੋ ਸਕਦਾ ਹੈ, ਨਹੀਂ ਤਾਂ ਜੋ ਅੱਜ ਹੋ ਰਿਹਾ ਹੈ, ਉਹ ਫਿਰ ਤੋਂ ਹੋਣਾ ਤੈਅ ਹੈ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top