Share on Facebook

Main News Page

🚩 ਦੱਖਣੀ ਭਾਰਤ ਦੇ ਲੋਕਾਂ ਕੋਲੋਂ ਕੀ ਅਸੀਂ ਕੁੱਝ ਸਬਕ ਲੈ ਸਕਦੇ ਹਾਂ?❓
-: ਸੰਪਾਦਕ ਖ਼ਾਲਸਾ ਨਿਊਜ਼
15.03.2023
#KhalsaNews #Oscars2023 #RRRMovie #NaatuNaatu #TheElephantWhisperers #Tamil #Telugu #Punjabi #Hindi #Movies

️🏆2023 ਦੇ ਓਸਕਰਜ਼ ਅਵਾਰਡ Oscars Award ਵਿੱਚ ਤੇਲਗੂ ਫਿਲਮ RRR ਦੇ ਗਾਣੇ "ਨਾਟੂ ਨਾਟੂ" ਨੂੰ Original Song ਅਤੇ ਤਾਮਿਲ ਫਿਲਮ "The Elephant Whisperers" ਨੂੰ Best Documentary Award ਬੈਸਟ ਡਾਕੂਮੈਂਟਰੀ ਅਵਾਰਡ ਮਿਲੇ। ਬਹੁਤ ਬਹੁਤ ਵਧਾਈਆਂ। ਇਨ੍ਹਾਂ ਲੋਕਾਂ ਦੀ ਮਿਹਨਤ ਅਤੇ ਸਿਦਕ ਨੂੰ ਸਲਾਮ ਹੈ। ਇਹ ਦੱਖਣੀ ਭਾਰਤ ਦੇ ਲੋਕਾਂ ਦੀ ਆਪਣੀ ਮਾਂ ਬੋਲੀ ਪ੍ਰਤੀ ਇਮਾਨਦਾਰੀ ਅਤੇ ਇੱਜ਼ਤ ਦਾ ਪ੍ਰਤੱਖ ਪ੍ਰਮਾਣ ਹੈ ਜਿਨ੍ਹਾਂ ਨੇ ਭਾਰਤ ਵਾਸੀਆਂ 'ਤੇ ਥੋਪੀ ਜਾ ਰਹੀ ਹਿੰਦੀ ਨੂੰ ਮੁੱਢੋਂ ਨਕਾਰਿਆ ਤੇ ਆਪਣੀ ਮਾਂ ਬੋਲੀ ਨੂੰ ਸਰਵਉੱਚ ਮੰਨਿਆ ਤੇ ਐਲਾਨੀਆ ਡੰਕਾ ਵਜਾਇਆ।

🇮🇳 ਭਾਰਤ ਦੀਆਂ "ਹਿੰਦੀ ਫਿਲਮਾਂ" ਦੀ ਨਿਕਲ ਰਹੀ ਫੂਕ ਤੇ ਦੱਖਣੀ ਭਾਰਤ ਦੀਆਂ ਫਿਲਮਾਂ ਦੀ ਬੋਲ ਰਹੀ ਤੂਤੀ ਸਬੂਤ ਹੈ ਕਿ ਤੁਸੀਂ ਆਪਣੀ ਕੌਮ, ਕੰਮ, ਬੋਲੀ ਪ੍ਰਤੀ ਸੁਹਿਰਦ ਰਹੋਗੇ ਤਾਂ ਤੁਸੀਂ ਬੁਲੰਦੀਆਂ ਛੂ ਸਕਦੇ ਹੋ। ਪਿਛਲੇ ਕੁੱਝ ਕੁ ਸਾਲਾਂ ਦੀਆਂ ਫਿਲਮਾਂ ਵੱਲ ਝਾਤ ਮਾਰਕੇ ਦੇਖੋ ਜਿਵੇਂ ਕਿ 2015 ਤੇ 2017 ਦੀ ਬਾਹੂਬਲੀ 1-2, 2018 ਦੀ 2.0, 2022 ਦੀ KGF, RRR, ਪੁਸ਼ਪਾ ਅਤੇ ਕਈ ਹੋਰ... ਜਿਨ੍ਹਾਂ ਨੇ ਬਾਲੀਵੁੱਡ ਦੀਆਂ ਨੀਹਾਂ ਹਿਲਾ ਦਿੱਤੀਆਂ ਤੇ ਬੇਹਿਸਾਬ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਫਿਲਮਾਂ ਵਿੱਚ ਜੇ ਕਿਤੇ ਹਿੰਦੀ ਦੇ ਕਲਾਕਾਰ ਕੰਮ ਕਰਦੇ ਵੀ ਹਨ ਤਾਂ ਉਨ੍ਹਾਂ ਦੇ ਕਿਰਦਾਰ ਬਹੁਤ ਮਾਮੂਲੀ ਜਿਹੇ ਹੁੰਦੇ ਹਨ।

️🎺 ਜਿੱਥੇ ਇੱਕ ਪਾਸੇ ਦੱਖਣੀ ਭਾਰਤ ਦੀਆਂ ਫਿਲਮਾਂ ਦੀ ਤੂਤੀ ਬੋਲ ਰਹੀ ਹੈ, ਉੱਥੇ ਹੀ 👎ਦੂਜੇ ਪਾਸੇ ਹਿੰਦੀ ਫਿਲਮਾਂ ਦਾ ਬੇੜਾ ਗਰਕ ਹੋ ਚੁਕਾ ਹੈ। ਜਦੋਂ ਤੋਂ ਹਿੰਦੀ ਕਲਾਕਾਰ ਨੇ ਮੋਦੀ ਭਗਤ ਬਣੇ ਉਨ੍ਹਾਂ ਦਾ ਐਸਾ ਬੁਰਾ ਹਾਲ ਹੋਇਆ ਕਿ ਲੋਕ ਫਿਲਮਾਂ ਦੇਖਣਾ ਪਸੰਦ ਹੀ ਨਹੀਂ ਕਰਦੇ। ਇੱਕ ਸਮੇਂ ਅਕਸ਼ੈ ਕੁਮਾਰ ਸਿਖਰਾਂ 'ਤੇ ਸੀ, ਹੁਣ ਜਦੋਂ ਦੀ ਉਸਨੇ ਮੋਦੀ ਦੀ ਇੰਟਰਵੀਓ ਲਈ, ਉਸਦਾ ਪਤਨ ਸ਼ੁਰੂ ਹੋ ਗਿਆ। ਪਿਛਲੇ ਮਸੇਂ 'ਚ ਉਸਦੀਆਂ ਕਈ ਫਿਲਮਾਂ ਨੇ ਪਾਣੀ ਤੱਕ ਨਹੀਂ ਮੰਗਿਆ। ਬਥੇਰਾ ਜ਼ੋਰ ਲਾਇਆ ਸਰਕਾਰ ਨੇ ਟੈਕਸ ਮੁਆਫ ਵੀ ਕੀਤਾ, ਉਹਨੇ ਮੋਦੀਕਿਆਂ ਨੂੰ ਮੁਫਤ ਵਿੱਚ ਵੀ ਫਿਲਮ ਦਿਖਾਈ, ਪਰ ਲੋਕ ਦੇਖਣ ਹੀ ਨਾ ਗਏ। ਰਾਮਸੇਤੂ, ਪ੍ਰਿਥਵੀਰਾਜ, Bell Bottom, ਬੱਚਨ ਪਾਂਡੇ, ਸੈਲਫੀ ਆਦਿ ਦਾ ਤਾਂ ਬਹੁਤ ਬੁਰਾ ਹਾਲ ਰਿਹਾ। ਇਹੀ ਹਾਲ ਅਨੁਪਮ ਖੇਰ, ਕੰਗਨਾ ਰਣੌਤ ਅਤੇ ਹੋਰ ਕਈ ਮੋਦੀ ਭਗਤਾਂ ਦਾ ਹੋਇਆ।

😧ਪੰਜਾਬੀ ਫਿਲਮਾਂ ਦਾ ਤਾਂ ਇਹ ਹਾਲ ਹੈ ਕਿ ਕੋਈ ਮੁਫਤ ਵਿੱਚ ਵੀ ਦਿਖਾਏ ਤਾਂ ਨਹੀਂ ਵੇਖਦਾ ਕੋਈ। ਸਿੱਖਾਂ ਅਤੇ ਪੰਜਾਬੀਆਂ ਦਾ ਐਨਾ ਸਾਹਿਤ, ਇਤਿਹਾਸ ਪਿਆ ਹੈ ਕਿ ਫਿਲਮਾਂ ਕਦੇ ਮੁੱਕਣ ਹੀ ਨਾ, ਪਰ ਨਹੀਂ, ਸਾਡੇ ਫਿਲਮ ਵਾਲਿਆਂ ਨੂੰ ਵਿਆਹ ਸ਼ਾਦੀਆਂ, ਐਨ.ਆਰ.ਆਈ. NRI, ਗੁੰਡਾਗਰਦੀ, ਕਾਲੇਜ, ਫੁਕਰਪੁਣੇ ਅਤੇ ਫੂਹੜ ਹਾਸੇ ਵਾਲੀਆਂ ਫਿਲਮਾਂ ਤੋਂ ਵਿਹਲ ਨਹੀਂ। ਇੱਕ ਅੱਧੀ ਕੋਈ ਸ਼ਾਇਦ "ਸੱਜਣ ਸਿੰਘ ਰੰਗਰੂਟ" ਵਰਗੀ ਪਾਏਦਾਰ ਫਿਲਮ ਆ ਜਾਏ ਤਾਂ ਠੀਕ, ਨਹੀਂ ਤਾਂ 99% ਆਹੀ ਕੁੱਝ ਜੋ ਉੱਤੇ ਲਿਖਿਆ ਉਹੀ ਹੈ।

👳ਸਾਡੇ ਲੋਕ ਪੰਜਾਬ ਵਿੱਚ ਹਿੰਦੀ ਬੋਲੀ ਜਾਂਦੇ, ਬਾਹਰਲੇ ਅੰਗ੍ਰੇਜ਼ੀ, ਸਾਨੂੰ ਪੰਜਾਬੀ ਬੋਲੀ ਤੋਂ ਆਪ ਹੀ ਨਫਰਤ ਹੋਈ ਪਈ ਹੈ, ਮਾਂ ਪਿਓ ਆਪ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ, ਬਹੁਤਿਆਂ ਨੂੰ ਆਪ ਵੀ ਨਹੀਂ ਆਉਂਦੀ, ਪਰ ਫੁਕਰੀ ਮਾਰਣ 'ਚ ਸਭ ਤੋਂ ਅੱਗੇ... ਪਰ ਨਾ ਤਾਂ ਫੁਕਰੀ ਦਾ ਕੋਈ ਅਵਾਰਡ ਹੈ, ਬਸ ਜੋ ਕੁੱਝ ਪੰਜਾਬ ਜਾਂ ਬਾਹਰਲੇ ਦੇਸ਼ਾਂ 'ਚ ਹੋ ਰਿਹਾ ਉਹੀ ਕੁੱਝ ਹੈ।

👉ਕੁੱਝ ਕੁ ਪਾਏਦਾਰ ਲਿਖਾਰੀ, ਗਾਇਕ, ਐਕਟਰ ਹੈਗੇ ਹਨ... ਜਿਵੇਂ...
🔹"ਰਾਣੀ ਤੱਤ" ਵਾਲਾ "ਹਰਮਨਜੀਤ" ਜਿਸਦੀ ਇਸੇ ਕਿਤਾਬ ਨੂੰ "ਯੁਵਾ ਪੁਰਸਕਾਰ" ਵੀ ਮਿਲਿਆ, ਉਸਦਾ ਲਿਖਿਆ ਗੀਤ "ਲੌਂਗ ਲਾਚੀ" 1.4 ਬਿਲੀਅਨ views ਨਾਲ ਦੁਨੀਆ 'ਚ ਨੰਬਰ 1 ਪੰਜਾਬੀ ਗਾਣਾ ਹੈ।
🔸"ਸਤਿੰਦਰ ਸਰਤਾਜ" ਜੋ ਕਿ ਲਿਖਦਾ ਤੇ ਗਾਉਂਦਾ ਵੀ ਸੋਹਣਾ ਹੈ, ਜਿਸਨੇ ਮਹਾਰਾਜਾ ਦਲੀਪ ਸਿੰਘ ਉੱਤੇ ਬਣੀ "The Black Prince - ਦ ਬਲੈਕ ਪ੍ਰਿੰਸ" ਵਿੱਚ ਜ਼ਬਰਦਸਤ ਭੁਮਿਕਾ ਨਿਭਾਈ, ਉਰਦੂ ਸ਼ਾਇਰੀ ਵਿੱਚ ਵੀ ਨਾਮਣਾ ਖੱਟਿਆ ਹੈ।
🔹ਸਾਬਤ ਸੂਰਤ "ਬੀਰ ਸਿੰਘ" ਵੀ ਕਿਸੀ ਜਾਣ ਪਹਿਚਾਣ ਦਾ ਮੋਹਤਾਜ ਨਹੀਂ।
...ਹੋਰ ਵੀ ਹਨ, ਪਰ ਸਾਨੂੰ ਪੁਰਜ਼ੋਰ ਮਿਹਨਤ ਕਰਣੀ ਪੈਣੀ ਹੈ ਤੇ ਐਸੇ ਕਲਾਕਾਰਾਂ ਨੂੰ ਹੋਰ ਉਤਸਾਹਿਤ ਕਰਨਾ ਪੈਣਾ ਹੈ, ਕਿ ਕਦੇ ਪੰਜਾਬੀ ਫਿਲਮ ਜਾਂ ਗਾਣਾ ਵੀ ਆਸਕਰ ਅਵਾਰਡ ਪ੍ਰਾਪਤ ਕਰ ਸਕੇ।

🙏ਕਾਸ਼ ਅਸੀਂ ਵੀ ਆਪਣੀ ਜ਼ੁਬਾਨ, ਆਪਣੀ ਮਾਂ ਬੋਲੀ ਨਾਲ ਪਿਆਰ ਕਰੀਏ, ਦੱਖਣੀ ਭਾਰਤ ਦੇ ਲੋਕਾਂ ਕੋਲ਼ੋਂ ਕੁੱਝ ਸਿੱਖੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top