Share on Facebook

Main News Page

💥 #ਨਿਹੰਗ ... ਸਿੱਖ ਨਹੀਂ, ਅਸਲੀ ਤੇ ਅਮਲੀ "ਸ਼ਿਵ ਸੈਨਿਕ" ਹਨ 🔱
-: ਸੰਪਾਦਕ ਖ਼ਾਲਸਾ ਨਿਊਜ਼
14.03.2023
#KhalsaNews #Nihang #ShivSena #ShivSainik

❌#ਹੋਲਾ #ਮਹੱਲਾ ਦੌਰਾਨ #ਤਰਨਾ ਦਲ ਦੇ ਮੁਖੀ ਨਿਹੰਗ ਕੁਲਵੰਤ ਸਿੰਘ ਨੇ ਇਕ ਮਿਲਣੀ ਦੌਰਾਨ ਪੱਤਰਕਾਰ ਨੂੰ ਕਿਹਾ ਕਿ ਸ਼ਿਵ ਭਗਵਾਨ ਸਾਡੇ ਜ਼ਿਆਦਾ ਹਨ, ਸ਼ਿਵ ਸੈਨਾ ਵਾਲੇ ਸਾਡੇ ਡਿਬੇਟ ਕਰ ਲੈਣ। ਵੈਸੇ ਥੱਲੇ ਜੋ ਲਿਖਿਆ ਹੈ ਉਹ ਕੁਲਵੰਤ ਸਿੰਘ ਦਾ ਆਖਿਆ ਹੋਇਆ ਹੈ, ਜਿਸ ਨੂੰ ਪੜ੍ਹਕੇ #ਸ਼ਿਵ #ਸੈਨਾ ਵਾਲਿਆਂ ਨੂੰ ਡਿਬੇਟ ਦੀ ਲੋੜ ਹੀ ਕਿੱਥੇ ਹੈ, ਉਨ੍ਹਾਂ ਦਾ ਕੰਮ ਤਾਂ ਇਹ ਨਿਹੰਗ ਆਪ ਹੀ ਕਰੀ ਜਾਂਦੇ। ਕੁਲਵੰਤ ਸਿੰਘ ਕਹਿੰਦਾ...

🔱 ਸ਼ਿਵ ਜੀ ਕੋਲ਼ ਜਟਾ ਜੂਟ ਕੇਸ ਦਾਹੜੀ ਸੀ -🔹ਸਾਡੇ ਕੋਲ਼ ਵੀ ਕੇਸ ਦਾਹੜੀ ਹੈ
🔸ਸ਼ਿਵ ਜੀ ਦਾ ਰੰਗ ਨੀਲਾ -🔹ਸਾਡਾ ਬਾਣਾ ਨੀਲਾ
🔸ਸ਼ਿਵ ਜੀ ਕੋਲ਼ ਤ੍ਰਿਸ਼ੂਲ -🔹ਸਾਡੇ ਕੋਲ਼ ਭਾਲਾ, ਨੇਜਾ, ਅਸੀਂ ਤ੍ਰਿਸ਼ੂਲ ਦੇ ਦੋ ਸਿੰਗ ਜਿਹੇ ਲਾਹਤੇ, ਅੜਿਕਾ ਸੀ, ਇੱਕ ਰੱਖ ਲਿਆ ਜੋ ਕਿ ਬਰਛੇ ਦੇ ਰੂਪ 'ਚ ਹੈ
🔸ਸ਼ਿਵ ਜੀ ਦੇ ਮੱਥੇ 'ਤੇ ਚੰਦ ਹੈ, ਉਹ ਵੀ ਟੇਡਾ -🔹ਅਸੀਂ ਵੀ ਚੰਦ ਲਾਇਆ ਤੇ ਆਪਣਾ ਚਿੰਨ੍ਹ ਪਾਤਾ ਖੰਡਾ, ਅਸੀਂ ਸਿੱਧਾ ਕਰਕੇ ਲਾਤਾ
🔸ਸ਼ਿਵ ਜੀ ਕੋਲ਼ ਗੜਵਾ -🔹ਸਾਡੇ ਕੋਲ ਵੀ ਲੋਹੇ ਦਾ ਗੜਵਾ
🔸ਸ਼ਿਵ ਜੀ ਕੋਲ਼ ਚਿੱਪੀ -🔹ਸਾਡੇ ਕੋਲ਼ ਬਾਟਾ
🔸ਸ਼ਿਵ ਜੀ ਕੋਲ਼ ਸੱਪ ਨਾਗ -🔹ਸਾਡੇ ਕੋਲ਼ ਨਾਗਾਂ ਦੀ ਵਰਮੀ ਆਹ ਤਲਵਾਰ ਨਾਗ ਪੈਦਾ ਕਰਦੀ ਹੈ, ਸੱਪ ਦਾ ਡੰਗਿਆ ਬੱਚ ਜੂ, ਇਹਦਾ ਡੰਗਿਆ ਬੱਚਦਾ ਨਹੀਂ
🔸ਸ਼ਿਵ ਜੀ ਦੀ ਸਿਰ 'ਚੋਂ ਗੰਗਾ -🔹ਸਾਡੇ ਕੋਲ਼ ਫਰਲਾ ਨਿਸ਼ਾਨ ਸਾਹਿਬ ਗੰਗਾ ਦੇ ਉੱਤੋਂ ਦੀ ਹੈ, ਘੱਟ ਨਹੀਂ ਹੈ
🔸ਸ਼ਿਵ ਜੀ ਕੋਲ਼ ਭਸਮ ਕੜਾ - 🔹ਕੜਾ ਵੀ ਸਾਡੇ ਕੋਲ਼ ਹੈ
🔸ਸ਼ਿਵ ਜੀ ਭੰਗੜ ਸੀ, ਭੰਗ ਸੁੱਖਾ ਪੀਂਦਾ -🔹ਅਸੀਂ ਵੀ ਇਹੀ ਕੁੱਝ ਛੱਕਦੇ ਹਾਂ

🔱ਸ਼ਿਵ ਜੀ ਸਾਡਾ ਜਿਆਦਾ ਹੈ... ☝️ ਉਤੇ ਲਿਖਿਆ ਪੜ੍ਹਕੇ ਲੱਗਦਾ ਨਹੀਂ ਕਿ ਇਹ ਸਿੱਖੀ ਦੇ ਨਾਂ 'ਤੇ ਇਹ ਨਿਹੰਗ ਮਹਾਕਾਲ ਸ਼ਿਵ ਦੇ ਸਿੱਖ ਹਨ, ਨਾ ਕਿ ਗੁਰੂ ਦੇ। ਇੱਕ ਗੱਲ ਰਹਿ ਗਈ ਕੁਲਵੰਤ ਸਿੰਘ ਕੋਲੋਂ ਲਗਦੈ, ਸ਼ਿਵ ਜੀ ਵਿਹਲਾ ਸੀ, ਤੇ ਨਿਹੰਗ ਵੀ ਵਿਹਲੜ ਹੀ ਹਨ।

👁️ਇਹ ਪੜ੍ਹਦੇ ਮੰਨਦੇ ਵੀ ਅਖੌਤੀ ਦਸਮ ਗ੍ਰੰਥ (ਬਚਿਤ੍ਰ ਨਾਟਕ ਗ੍ਰੰਥ) ਨੂੰ ਜ਼ਿਆਦਾ ਹੈ ਜਿਸ ਵਿੱਚ ਮਹਾਕਾਲ (ਸ਼ਿਵ) ਤੇ ਦੁਰਗਾ (ਪਾਰਬਤੀ ਦਾ ਰੂਪ) ਨੂੰ ਹੀ ਨਮਸਤੰ ਹੈ, ਸ਼ਿਵ ਪਾਰਬਤੀ ਦੀ ਹੀ ਪੂਜਾ, ਉਸਤਤਿ ਹੈ, ਤੇ ਸਿੱਖ ਅਖਵਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਕੂੜ੍ਹ ਗ੍ਰੰਥ ਜੋ ਕਿ ਹੈ ਹੀ ਸ਼ਿਵ ਸੈਨਿਕਾਂ ਦਾ ਗ੍ਰੰਥ, ਉਹਨੂੰ ਪੂਜੀ ਜਾਂਦੇ। 🙏ਗੁਰਬਾਣੀ ਅਨੁਸਾਰ "ਜੈਸਾ ਸੇਵੈ ਤੈਸੋ ਹੋਇ॥" ਪੂਰੀ ਤਰ੍ਹਾਂ ਢੁੱਕਦਾ ਹੈ ਇਨ੍ਹਾਂ ਨਾਮ ਧਰੀਕ ਨਿਹੰਗਾਂ 'ਤੇ।

⚠️ਐਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸੇ ਜਥੇਦਾਰ, ਕਿਸੀ ਸੰਪਰਦਾ ਨੇ, ਕਿਸੇ ਜਥੇਬੰਦੀ ਨੇ, ਕਿਸੇ ਹੋਰ ਨਿਹੰਗ ਦਲ ਨੇ ਕੁਲਵੰਤ ਸਿੰਘ ਦੇ ਕਹੇ ਨੂੰ ਝੁਠਲਾਇਆ ਨਹੀਂ। ਕੀ ਸਾਬਿਤ ਕਰਦਾ ਹੈ!!! ਇਹੀ ਨਾ ਕਿ... ️

🎯ਨਿਹੰਗ... ਸਿੱਖ ਨਹੀਂ, ਅਸਲੀ ਤੇ ਅਮਲੀ ਸ਼ਿਵ ਸੈਨਿਕ ਹਨ।🔱

👉Prove me wrong. ਖ਼ਾਲਸਾ ਨਿਊਜ਼ ਨੂੰ ਸਬੂਤਾਂ ਰਾਹੀਂ ਗ਼ਲਤ ਸਾਬਿਤ ਕਰ ਸਕਦੇ ਹੋ। ਹੈ ਦੰਮ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top