Share on Facebook

Main News Page

🙏 ਨਾਨਕ ਨਿਰਮਲ ਪੰਥ ਚਲਾਇਆ॥ 💥
ਕੀ ਗੁਰੂ ਨਾਨਕ ਸਾਹਿਬ ਨੇ ਆਹ ਭੇਖੀ ਨਿਰਮਲੇ ਪੈਦਾ ਕੀਤੇ ਸੀ ?
-: ਸੰਪਾਦਕ ਖ਼ਾਲਸਾ ਨਿਊਜ਼
09.03.2023
#KhalsaNews #NirmalPanth #BhaiGurdas #Pakhandi #NirmalaySadh #GyaniRaghbirSingh

👉ਲੱਖਾ ਸਿਧਾਣਾ ਵਲੋਂ ਜਿਸ ਤਸਵੀਰ 'ਤੇ ਕਿੰਤੂ ਗਿਆ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਸਿੱਖਾਂ ਨੂੰ ਕਾਸ਼ੀ ਭੇਜਣ ਨਾਲ ਨੱਥੀ ਕੀਤਾ ਗਿਆ ਹੈ। ਭਾਂਵੇਂ ਕਿ ਲੱਖਾ ਸਿਧਾਣਾ ਨੂੰ ਪੂਰੀ ਜਾਣਕਾਰੀ ਨਹੀਂ, ਪਰ ਉਸ ਵੱਲੋਂ ਕੀਤੇ ਗਏ ਕਿੰਤੂ ਨੇ ਕਈ ਹੋਰ ਗੱਲਾਂ ਖੋਲ ਦਿੱਤੀਆਂ।

☝️ਪਹਿਲੀ ਗੱਲ ਹੈ ਕਿ ਜੋ ਪੰਕਤੀ ਉਸ ਪੋਸਟਰ 'ਤੇ ਅੰਕਿਤ ਹੈ ਉਹ ਭਾਈ ਗੁਰਦਾਸ ਜੀ ਵਾਰ ੧ ਪਉੜੀ ੪ਪ ਹੈ ਜੋ ਕਿ ਗੁਰੂ ਅੰਗਦ ਸਾਹਿਬ ਦੀ ਗੁਰਆਈ ਪ੍ਰਤੀ ਲਿਖੀ ਗਈ ਹੈ। ਪੂਰੀ ਵਾਰ ਲੇਖ ਦੇ ਬਿਲਕੁਲ ਹੇਠਾਂ ਦਿੱਤੀ ਗਈ ਹੈ।

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ॥
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ॥


☝️ ਇਸ ਵਾਰ ਵਿੱਚ ❗"ਨਿਰਮਲ ਪੰਥ ਚਲਾਇਆ"❗ ਨੂੰ ਇਨ੍ਹਾਂ ਨਿਰਮਲੇ ਭਗਵਾਂਧਾਰੀਆਂ ਨੇ ਆਪਣੇ ਨਾਲ ਜੋੜ ਲਿਆ, ਹਰੀ ਪ੍ਰਸ਼ਾਦ ਰੰਧਾਵਾ ਸਮੇਤ ਹੋਰਾਂ ਸੰਪਰਦਾਈ ਪ੍ਰਚਾਰਕਾਂ ਨੇ ਇਸਨੂੰ ਬਹੁਤ ਪ੍ਰਚਾਰਿਆ। ਇਨ੍ਹਾਂ ਪੰਥ-ਕੌਮ ਵਿਰੋਧੀ ਲੋਕਾਂ ਨੇ ਆਪਣੇ ਮੁਫਾਦ ਲਈ ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਨਰਥ ਕੀਤੇ। ਜਿਸ ਤਰ੍ਹਾਂ...

🔸- ਸਰਸੇ ਵਾਲਾ ਸੌਦਾ ਸਾਧ "ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥" ਵਿੱਚ "ਸਰਸੇ" ਨੂੰ ਆਪਣੇ ਨਾਲ ਜੋੜ ਕੇ ਪ੍ਰਚਾਰ ਕਰਦਾ।

🔹- ਹਜ਼ੂਰ ਸਾਹਿਬ ਵਾਲਿਆਂ ਨੇ "ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ॥" (ਮ:5 ਪੰਨਾਂ 783) ਦੇ ਅਨਰਥ ਕਰਦਿਆਂ ਹਜ਼ੂਰ ਸਾਹਿਬ ਦੇ ਇਲਾਕੇ ਨੂੰ "ਅਬਿਚਲ ਨਗਰ" ਕਹਿਣਾ ਸ਼ੁਰੂ ਕੀਤਾ, ਤੇ "ਗੋਬਿੰਦ ਗੁਰੂ" ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜ ਦਿੱਤਾ, ਜਦਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ।

🔸- ਭਗਤ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਨੇ "ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥" (ਪੰਨਾਂ 345) ਵਿੱਚੋਂ ਬੇਗਮਪੁਰਾ ਕੱਢ ਕੇ ਆਪਣੇ ਮੰਦਰ ਸਥਾਪਤ ਕਰ ਲਏ... ਗੱਲ ਕਿ ਹਰ ਕਿਸੇ ਨੇ ਆਪਣੇ ਆਪਣੇ ਅਰਥ ਕਰਕੇ, ਗੁਰਬਾਣੀ ਨੂੰ ਵਰਤਿਆ ਤੇ ਲੋਕਾਂ ਨੂੰ ਮੂਰਖ ਬਣਾਇਆ।

ਉਸੇ ਤਰ੍ਹਾਂ ਪਖੰਡੀ ਸਾਧਾਂ ਨੇ ਆਪਣੇ ਆਪ ਨੂੰ ਨਿਰਮਲੇ ਆਖਣਾ ਸ਼ੁਰੂ ਕੀਤਾ ਤੇ ਭਾਈ ਗੁਰਦਾਸ ਜੀ ਦੀ ਵਾਰ ਦਾ ਸਹਾਰਾ ਲਿਆ।

📍 ਆਓ ਦੇਖੀਏ ਭਾਈ ਕਾਹਨ ਸਿੰਘ
ਨਾਭਾ  ਕ੍ਰਿਤ ਮਹਾਨ ਕੋਸ਼ ਵਿੱਚੋਂ:

ਨਿਰਮਲੁ - निरमलु ਦਾ ਅਰਥ ਹੈ :
▪️੧. ਵਿ- ਨਿਰ੍‍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ)
"ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ)
▪️੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩)
▪️੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ)
੪. ਵਿ- ਰੌਸ਼ਨ

ਨਿਰਮਲਧਰਮ - निरमलधरम
▪️੧. ਸੰਗ੍ਯਾ- ਸਿੱਖ ਧਰਮ. ਖ਼ਾਲਿਸਧਰਮ
संग्या- सिॱख धरम. ख़ालिसधरम.

ਨਿਰਮਲਪੰਥ - निरमलपंथ
▪️ ਸੰਗ੍ਯਾ- ਸਿੱਖ ਸੰਪ੍ਰਦਾਯ। ੨. ਖ਼ਾਲਿਸਪੰਥ."ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲਪੰਥ ਚਲਾਇਆ." (ਭਾਗੁ)
▪️ संग्या- सिॱख संप्रदाय। २. ख़ालिसपंथ."मारिआ सिॱका जगत विच नानक निरमलपंथ चलाइआ." (भागु)

ਨਿਰਮਲਾ - निरमला
▪️੧. ਵਿ- ਮੈਲ ਤੋਂ ਬਿਨਾ. ਦੇਖੋ, ਨਿਰਮਲ. "ਅਹਿਨਿਸਿ ਨਵਤਨ ਨਿਰਮਲਾ, ਮੈਲਾ ਕਬਹੂੰ ਨ ਹੋਇ." (ਵਾਰ ਸੂਹੀ ਮਃ ੧)
▪️੨. ਅਵਿਦ੍ਯਾ ਮੈਲ ਰਹਿਤ. "ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ." (ਗਉ ਥਿਤੀ ਮਃ ਪ)
▪️੩. ਸੰਗ੍ਯਾ- ਨਿਰਮਲਧਰਮ (ਖ਼ਾਲਿਸਧਰਮ) ਧਾਰਣ ਵਾਲਾ. ਗੁਰੂ ਨਾਨਕਦੇਵ ਦਾ ਸਿੱਖ."ਸਬਦਿ ਰਤੇ ਸੇ ਨਿਰਮਲੇ." (ਸ੍ਰੀ ਮਃ ੩)

⚠️ਕੋਈ ਸ਼ੱਕ ਰਹਿ ਜਾਂਦਾ ਹੈ ਕਿ ❗"ਨਿਰਮਲ ਪੰਥ"❗ ਕੀ ਹੈ?❓ ਇਨ੍ਹਾਂ ਸੰਪਰਦਾਈ ਲੋਕਾਂ ਨੇ ਸਿੱਖੀ ਦਾ ਬੇੜਾ ਗਰਕ ਕੀਤਾ ਹੋਇਆ ਹੈ, ਤੇ ਅਖੌਤੀ ਜਥੇਦਾਰ ਅਖਵਾਉਣ ਵਾਲੇ ਸਿਰਫ ਲਿਫਾਫੇ ਲੈਣ ਲਈ, ਜਾਯਦੇ ਬੁੱਝਦੇ ਗੁਰਮਤਿ ਦਾ ਪ੍ਰਚਾਰ ਨਹੀਂ ਕਰਦੇ, ਸਗੋਂ ਇਨ੍ਹਾਂ ਪਖੰਡੀ ਸਾਧਾਂ ਦੇ ਡੇਰਿਆਂ 'ਤੇ ਜਾਕੇ ਡੰਡਓਤ ਕਰਦੇ ਹਨ। ਕੀ ਇਹ ਗੱਲ ਗਿਆਨੀ ਰਘੁਬੀਰ ਸਿੰਘ ਜੋ ਕਿ ਜਥੇਦਾਰ ਸ੍ਰੀ ਅਨੰਦਪੁਰ ਸਾਹਿਬ ਦਾ ਹੈ, ਉਹਨੂੰ ਨਹੀਂ ਪਤਾ? ਸਭ ਲੂਣਹਰਾਮੀ ਹਨ।

✌️ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਸਿੱਖਾਂ ਨੂੰ ਕਾਸ਼ੀ ਸੰਸਕ੍ਰਿਤ ਸਿੱਖਣ ਲਈ ਭੇਜਣ ਵਾਲੀ ਗੱਪ ਕਹਾਣੀ, ਜਿਸ ਬਾਰੇ ਸਿਰਦਾਰ ਗੁਰਭੇਜ ਸਿੰਘ ਅੰਨਦਪੁਰੀ ਨੇ ਵਧੀਆ ਲਿਖਿਆ ਹੈ :

‼️ ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਬੰਨੋ ਜੀ, ਬਾਬਾ ਸੁੰਦਰ ਜੀ, ਆਦਿਕ ਅਨਗਿਣਤ ਮਹਾਨ ਸਿੱਖ ਪਹਿਲਾਂ ਹੀ ਮੌਜੂਦ ਸਨ, ਜਿਨ੍ਹਾਂ ਨੇ ਕਿਸੇ ਬਾਹਮਣ ਕੋਲੋਂ ਕਾਸ਼ੀ ਜਾ ਕੇ ਵਿਦਿਆ ਨਹੀਂ ਪ੍ਰਾਪਤ ਕੀਤੀ। ਗੁਰੂ ਅਰਜਨ ਸਾਹਿਬ ਤੱਕ ਤਾਂ ਸਿੱਖ ਖ਼ੁਦ ਹਰ ਸਾਜ ਦੇ ਅਤੇ ਕੀਰਤਨ-ਕਥਾ ਦੇ ਧਨੀ ਹੋ ਗਏ ਸਨ। ਸਾਰੀ ਬਾਣੀ ਨੂੰ ਸਮਝਣ ਅਤੇ ਸਮਝਾਉਣ ਲੱਗ ਪਏ ਸਨ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਬਾਬੇ ਦਾ ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨਪੜੵ ਅਤੇ ਬੇ-ਅਕਲਾ ਸੀ, ਜਿਸਨੂੰ ਬਾਹਮਣ ਕੋਲੋਂ ਵਿਦਿਆ ਪੜ੍ਹਨ ਦੀ ਲੋੜ ਪੈ ਗਈ?

▪️15 ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਹੈ। ਇਹ ਬਾਣੀ ਸੰਸਕ੍ਰਿਤ ਸਮੇਤ ਹੋਰ ਕਈ ਔਖੀਆਂ ਸਮਝੀਆਂ ਜਾਂਦੀਆਂ ਜ਼ੁਬਾਨਾਂ 'ਚ ਭਗਤ ਸਾਹਿਬਾਨ ਨੇ ਲਿਖੀ ਹੈ। ਇਹ ਸਾਰੇ ਭਗਤ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਾਂ ਕੁਝ ਸਮਕਾਲੀ ਹੋਏ ਹਨ।
ਬ੍ਰਾਹਮਣ ਆਪਣੇ ਜਾਤੀ ਅਤੇ ਵਿਦਵਤਾ ਦੇ ਹੰਕਾਰ ਕਰਕੇ ਇਹਨਾ ਸਾਰਿਆਂ ਨੂੰ ਨੀਚ -ਸ਼ੂਦਰ ਕਹਿ ਕੇ ਭੰਡ ਰਿਹਾ ਸੀ ਅਤੇ ਸਾਰਿਆਂ ਦਾ ਦੁਸ਼ਮਣ ਬਣ ਕੇ ਚੱਲ ਰਿਹਾ ਸੀ।

▪️ ਇਹਨਾ ਭਗਤਾਂ ਨੂੰ ਮੰਦਰਾਂ 'ਚੋਂ ਧੱਕੇ ਮਾਰ ਮਾਰ ਬਾਹਰ ਕੱਢ ਰਿਹਾ ਸੀ (ਅੱਜ ਵੀ ਕੱਢ ਰਿਹਾ ਹੈ)। ਫਿਰ ਇਹਨਾ ਨੇ ਵਿਦਿਆ ਕਿੱਥੋਂ ਪੜੵੀ ??

⚠️ ਸੋ, ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਵਿਦਿਆ ਪੜ੍ਨ ਲਈ ਬਾਹਮਣ ਕੋਲ ਜਾਂ ਕਿਸੇ ਹੋਰ ਸਾਧ ਕੋਲ ਭੇਜਣ ਵਾਲ਼ੀ ਕਹਾਣੀ ਹੀ ਕਲਪਿਤ ਅਤੇ ਝੂਠੀ ਹੈ।

👿 ਸਿਰੇ ਦੇ ਨਾ-ਅਹਿਲ ਅਤੇ ਭੁੱਖੇ ਇਹ ਅਖੌਤੀ ਜਥੇਦਾਰ ਹਨ, ਜੋ ਸਿਰਫ ਮੋਟੇ ਲਿਫ਼ਾਫ਼ਿਆਂ ਬਦਲੇ ਅਜਿਹੇ ਗੁਰਮਤਿ ਵਿਰੋਧੀ ਇਕੱਠਾਂ ਦਾ ਹਿੱਸਾ ਬਣਦੇ ਹਨ ....‼️
----------------
✍️ਭਾਈ ਗੁਰਦਾਸ ਜੀ ਵਾਰ ੧ ਪਉੜੀ ੪ਪ

ਗੁਰੂ ਅੰਗਦ
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ ॥
ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ ॥
ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ ॥
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ॥
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ॥
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ ॥
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ ॥
ਕਾਇਆ ਪਲਟਿ ਸਰੂਪ ਬਣਾਇਆ ॥45॥

🙏ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top