Share on Facebook

Main News Page

🙏ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ ॥ 🤐
-: ਸੰਪਾਦਕ ਖ਼ਾਲਸਾ ਨਿਊਜ਼
04.03.2023
www.KhalsaNews.org #ArvinderSingh #SurjitSingh #RanjitSingh #JaggiJohal #AngadSingh #AmritpalSingh #VirusPunajbDe

👉5 ਫਰਵਰੀ 2019 'ਚ ਅਰਵਿੰਦਰ ਸਿੰਘ (ਨਵਾਂਸ਼ਹਿਰ), ਸੁਰਜੀਤ ਸਿੰਘ (ਗੁਰਦਾਸਪੁਰ) ਅਤੇ ਰਣਜੀਤ ਸਿੰਘ (ਕੈਥਲ) ਨੂੰ ਸੈਸ਼ਨ ਜੱਜ ਰਣਧੀਰ ਸ਼ਰਮਾ ਨੇ ਕਥਿਤ ਇਤਰਾਜਯੋਗ ਕਿਤਾਬਾਂ ਰੱਖਣ ਕਰਕੇ "ਉਮਰ ਕੈਦ" ਦੀ ਸਜ਼ਾ ਸੁਣਾਈ। ਇਨ੍ਹਾਂ ਤਿਨਾਂ ਨੂੰ ਮਈ 2016 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਨ੍ਹਾਂ ਕੋਲ਼ੋਂ ਭਾਈ ਰਣਧੀਰ ਸਿੰਘ (ਆਜ਼ਾਦੀ ਘੁਲਾਟੀਏ), ਸਾਕਾ ਨੀਲਾ ਤਾਰਾ ਉੱਤੇ ਕੇ.ਐਸ. ਬਰਾੜ ਦੀ ਕਿਤਾਬ "ਦ ਟਰੂ ਸਟੋਰੀ" The True Story ਅਤੇ 1978 ਨਿਰੰਕਾਰੀ ਕਾਂਡ ਦੇ ਕੁੱਝ ਪੋਸਟਰ ਬਰਾਮਦ ਹੋਏ ਸੀ। ਇਨ੍ਹਾਂ ਨੂੰ ਇੰਡੀਅਨ ਪੀਨਲ ਕੋਡ Indian Penal Code ਸੈਕਸ਼ਨ 121 (ਭਾਰਤ ਸਰਕਾਰ ਵਿਰੁੱਧ ਲੜਾਈ) ਅਤੇ 121-ਏ (ਸਾਜ਼ਸ਼ ਕਰਣ ਦੇ ਜ਼ੁਰਮ) ਅਧੀਨ ਮੁਜ਼ਰਿਮ ਹੋਣ ਦਾ ਕੇਸ ਪਾਇਆ ਗਿਆ ਸੀ। ਇਨ੍ਹਾਂ ਕੋਲ਼ੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਸੀ, ਨਾ ਹੀ ਇਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਹਿੰਸਾ ਦਾ ਦੋਸ਼ ਸੀ, ਨਾ ਹੀ ਇਨ੍ਹਾਂ ਕੋਈ ਅਪਰਾਧਕ ਪਿੱਛੋਕੜ ਸੀ। ਇਸਦੇ ਬਾਵਜੂਦ ਵੀ ਇਹ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।

👁️ "ਜੱਗੀ ਜੌਹਲ" ਜੋ ਕਿ ਇੱਕ 🇬🇧 ਬਰਤਾਨਵੀ (ਸਕਾਟਲੈਂਡ) ਨਾਗਰਿਕ ਹੈ, ਉਹ 2017 ਤੋਂ ਜੇਲ ਵਿੱਚ ਬੰਦ ਹੈ। ਜਿਸ 'ਤੇ NIA (National Investigation Agency) ਨੇ ਇਹ ਇਲਜ਼ਾਮ ਲਾਇਆ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹੇਠ ਕੀਤੀ ਕਤਲੋਗਾਰਤ ਵਿੱਚ ਸ਼ਾਮਲ ਸੀ। 🔸 ਜੱਗੀ ਜੌਹਲ ਸਕਾਟਲੈਂਡ ਦਾ ਰਹਿਣ ਵਾਲਾ ਹੈ ਜੋ ਕਿ ਇੱਕ ਰਸਾਲਾ (ਮੈਗਜ਼ੀਨ) ਅਤੇ ਵੈਬਸਾਈਟ ਚਲਾਉਂਦਾ ਸੀ। ਅਕਤੂਬਰ 2017 'ਚ ਜੱਗੀ ਜੌਹਲ ਪੰਜਾਬ ਵਿਆਹ ਕਰਣ ਆਇਆ। ਨਵੰਬਰ 2017 'ਚ ਉਸਨੂੰ ਰਾਮਾਂ ਮੰਡੀ ਜਲੰਧਰ 'ਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਸਨੂੰ ਦਸੰਬਰ 2016 'ਚ ਬਾਘਾਪੁਰਾਣਾ 'ਚ ਅਸਲਾ ਬਰਾਮਦ ਕੇਸ ਅਤੇ ਸੱਤ ਹਮਲਿਆਂ, ਜਿਨ੍ਹਾਂ ਵਿੱਚੋਂ 5 ਕਤਲ ਅਤੇ 2 ਇਰਦਾ-ਏ-ਕਤਲ ਕੇਸ (ਜਿਨ੍ਹਾਂ ਵਿੱਚ ਹਿੰਦੂ ਜਥੇਬੰਦੀਆਂ, ਡੇਰਾ ਸਿਰਸਾ ਦੇ ਸਮਰਥਕ ਅਤੇ ਇਸਾਈ ਕਾਰਕੁੰਨ ਵੀ ਸ਼ਾਮਲ ਸੀ) ਹੇਠ ਫੜਿਆ ਗਿਆ। 🔹 ਜੱਗੀ ਉੱਤੇ 11 ਕੇਸ ਪਾਏ ਗਏ, ਜਿਨ੍ਹਾਂ ਵਿੱਚੋਂ 8 ਕੇਸਾਂ ਦੀ NIA, 2 ਕੇਸਾਂ ਦੀ ਪੰਜਾਬ ਪੁਲਿਸ ਅਤੇ ਇੱਕ ਕੇਸ ਨੂੰ ਦਿੱਲੀ ਪੁਲਿਸ ਪੜਤਾਲ਼ ਕਰ ਰਹੀ ਹੈ।

🇺🇸 ਅਮਰੀਕਾ ਦਾ ਨਾਗਰਿਕ "ਅੰਗਦ ਸਿੰਘ" ਜੋ ਕਿ "ਵਾਈਸ ਨਿਊਜ਼ Vice News" ਦਾ ਪੱਤਰਕਾਰ ਹੈ, ਇਸਨੂੰ ਅਗਸਤ 2022 'ਚ ਦਿੱਲੀ ਹਵਾਈ ਅੱਡੇ ਉਤੇ ਗਿਰਫਤਾਰ ਕਰਕੇ ਫਿਰ ਤੋਂ ਵਾਪਸ ਅਮਰੀਕਾ ਮੋੜ (Deport) ਦਿੱਤਾ ਗਿਆ। ▪️ ਉਸ 'ਤੇ ਇਸ ਇਲਜ਼ਾਮ ਲਗਾਇਆ ਕਿ ਇਹ ਉਸਨੇ 28 ਫਰਵਰੀ 2022 ਨੂੰ ਭਾਰਤ ਵਿਰੁੱਧ ਇਕ ਦਸਤਾਵੇਜੀ ਫਿਲਮ documentary "ਇੰਡੀਆ ਬਰਨਿੰਗ India Burning" 'ਚ ਭਾਰਤ ਦੀ ਭੁਮੀਕਾ ਨਾਕਾਰਾਤਮਕ ਦਿਖਾਈ। 🇮🇳 ਭਾਰਤ ਦੇ ਕਾਊਂਸਲ ਅਨੁਰਾਗ ਆਹਲੂਵਾਲੀਆ ਨੇ ਕਿਹਾ ਕਿ ਅੰਗਦ ਸਿੰਘ ਨੂੰ ਕਾਲ਼ੀ ਸੂਚੀ ਵਿੱਚ ਇਸ ਕਰਕੇ ਪਾਇਆ ਹੈ ਕਿਉਂਕਿ ਉਸਨੇ Foreigners Order 1948 ਦੇ Clause11A ਦੀ ਉਲੰਘਣਾ ਕੀਤੀ ਹੈ, ਜਿਸ ਵਿੱਚ ਇਹ ਲਿਖਿਆ ਹੋਇਆ ਹੈ ਕਿ "ਕੋਈ ਵੀ ਗੈਰ ਭਾਰਤੀ ਨਾਗਰਿਕ ਬਿਨਾਂ ਇਜਾਜ਼ਤ ਦੇ ਕੋਈ ਫਿਲਮ ਆਮ ਪਬਲਿਕ ਦੇ ਦੇਖਣ ਲਈ ਬਿਨਾਂ ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਨਹੀਂ ਬਣਾ ਸਕਦਾ। ਅੰਗਦ ਸਿੰਘ ਨੂੰ ਓ.ਸੀ.ਆਈ ਕਾਰਡ ਹੋਣ ਦੇ ਬਾਵਜੂਦ ਵੀ ਕਾਲ਼ੀ ਸੂਚੀ 'ਚ ਪਾ ਦਿੱਤਾ ਗਿਆ।

☝️ ਹੁਣ ਤੁਸੀਂ ਉੱਤੇ ਦਿੱਤੇ ਬਿਰਤਾਂਤ ਨੂੰ ਧਿਆਨ ਨਾਲ ਪੜ੍ਹੋ ਤੇ ਸਮਝੋ, ਤੇ ਹੁਣ ਅੰਮ੍ਰਿਤਪਾਲ ਸਿੰਘ ਵਾਲੇ ਪਾਸੇ ਆਓ, ਤੇ ਤੁਹਾਨੂੰ ਸਾਫ ਹੋ ਜਾਵੇਗਾ ਕਿ ਕਿਵੇਂ ਅੰਮ੍ਰਿਤਪਾਲ ਨੂੰ ਪੰਜਾਬ ਵਿੱਚ ਪਲਾਂਟ ਕੀਤਾ ਗਿਆ ਤੇ ਉਭਾਰਿਆ ਜਾ ਰਿਹਾ ਹੈ। ਉਸਨੂੰ ਪੰਜਾਬ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭੇਜਿਆ ਗਿਆ। 👉 ਉਹ ਸ਼ਰੇਆਮ "ਖਾਲਿਸਤਾਨ" ਦੀ ਗੱਲ ਕਰ ਰਿਹਾ ਹੈ, ਹਥਿਆਰਾਂ ਦੀ ਨੁਮਾਇਸ਼ ਕਰ ਰਿਹਾ ਹੈ, ਬੇਧੜਕ ਬੇਝਿਜਕ ਬੋਲ ਰਿਹਾ ਹੈ, ਸਾਰਾ ਮੀਡੀਆ ਉਸਨੂੰ ਮਹੱਤਤਾ ਦੇ ਰਿਹਾ ਹੈ, ਉਹ ਭਾਰਤੀ ਨਾਗਰਿਕ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਨਾਗਰਿਕ ਨਹੀਂ ਮੰਨਦਾ, ਪਰ ਉਸਦਾ ਪਾਸਪੋਰਟ ਵੀ ਬਣਦਾ ਹੈ, ਹਥਿਆਰਾਂ ਦੇ ਲਾਇਸੈਂਸ ਵੀ ਦਿੱਤੇ ਜਾਂਦੇ ਹਨ, ਉਸਨੂੰ ਵੱਡਾ ਬਣਾਇਆ ਜਾ ਰਿਹਾ ਹੈ, ਉਹ 23 ਫਰਵਰੀ ਨੂੰ ਅਜਨਾਲਾ ਪੁਲਿਸ ਠਾਣੇ 'ਚ ਗੁੰਡਾਗਰਦੀ ਵੀ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਆੜ ਲੈਕੇ ਧਾਵਾ ਵੀ ਬੋਲਦਾ ਹੈ... ਫਿਰ ਵੀ ਉਸਨੂੰ ਹੱਥ ਤੱਕ ਨਹੀਂ ਲਾਇਆ ਜਾਂਦਾ... ਕਿਉਂ?❓ ਕਿਸਦੇ ਇਸ਼ਾਰੇ 'ਤੇ ਹੋ ਰਿਹਾ ਹੈ ਇਹ ਸਭ? ਕਿਉਂ ਪੰਜਾਬ ਦੀ ਨੌਜਵਾਨੀ ਨੂੰ ਫਿਰ ਤੋਂ ਅੱਗ ਵਿੱਚ ਧੱਕਣ ਦੀ ਤਿਆਰੀ ਹੋ ਰਹੀ ਹੈ?❓

⚠️ ਇੱਕ ਪਾਸੇ ਦੋ ਕੁ ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਤਿੰਨ ਨੌਜਵਾਨਾਂ ਨੂੰ ੳਮਰ ਕੈਦ, ਜੱਗੀ ਜੌਹਲ ਉੱਤੇ 11 ਨਾਜਾਇਜ਼ ਕੇਸ, ਅੰਗਦ ਸਿੰਘ ਨੂੰ ਕਾਲ਼ੀ ਸੂਚੀ 'ਚ ਪਾਉਣਾ... ਦੀਪ ਸਿੱਧੂ ਦੀ ਰੀਨਾ ਰਾਏ ਵੱਲੋਂ ਸ਼ਰੇਆਮ ਆਖਣਾ ਕਿ ਅੰਮ੍ਰਿਤਪਾਲ ਝੂਠ ਬੋਲ ਰਿਹਾ ਹੈ, ਤੇ ਰੀਨਾ ਰਾਏ ਵੱਲੋਂ ਬੇਝਿਜਕ ਅਕਾਲ ਤਖ਼ਤ 'ਤੇ ਸੰਗਤ ਸਾਹਮਣੇ ਆਉਣ ਦਾ ਚੈਲੰਜ ਦੇਣਾ, ਤੇ ਉਸੇ ਦਿਨ ਅੰਮ੍ਰਿਤਪਾਲ ਵੱਲੋਂ ਅਕਾਲ ਤਖ਼ਤ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਮੀਟਿੰਗ ਕਰਨਾ... ‼️ ਕੀ ਇਹ ਸਭ ਕੁੱਝ ਗੋਲਮਾਲ ਨਹੀਂ ਹੈ?⁉️

✌️ ਦੂਜੇ ਪਾਸੇ ਅੰਮ੍ਰਿਤਪਾਲ ਇਨ੍ਹਾਂ ਸਭ ਤੋਂ ਵੱਧ ਕਾਰਵਾਈਆਂ ਉਹ ਵੀ ਸ਼ਰੇਆਮ ਕਰ ਰਿਹਾ ਹੈ, ਤੇ ਸਰਕਾਰ ਚੁੱਪ ਹੈ।🤐 ਤੁਹਾਨੂੰ ਜੇ ਹਾਲੇ ਵੀ ਦਾਲ਼ ਵਿੱਚ ਕੁੱਝ ਕਾਲ਼ਾ ਨਹੀਂ ਲਗਦਾ, ਤਾਂ ਤੁਹਾਡਾ ਕੁੱਝ ਨਹੀਂ ਹੋ ਸਕਦਾ। ਕਈ ਵਿਦਵਾਨ ਅਖਵਾਉਣ ਵਾਲੇ ਬੁਲਾਰੇ, ਚਿੰਤਕ ਚੁੱਪ ਬੈਠੇ ਹਨ, ਸਭ ਕੁੱਝ ਜਾਣਦੇ ਬੁੱਝਦੇ ਵੀ ਚੂੰ ਤੱਕ ਨਹੀਂ ਕਰ ਰਹੇ, ਅਖੇ ਇਸ ਨਾਲ ਲਹਿਰ ਨੂੰ ਨੁਕਸਾਨ ਹੋ ਸਕਦਾ!!! ਕਿਹੜੀ ਲਹਿਰ?🤔 ਨੌਜਵਾਨਾਂ ਦੀ ਹੋਣ ਵਾਲੀ ਕਤੋਗਾਰਤ ਦੀ ਲਹਿਰ? 📍 ਇਨ੍ਹਾਂ ਨਾਲੋਂ ਤਾਂ ਬੀਬੀ ਨਿਮਰਤ ਕੌਰ ਹੀ ਦਲੇਰ ਨਿਕਲੀ, ਜਿਹੜੀ ਇਸ ਅਖੌਤੀ ਲਹਿਰ ਵਿੱਰੁਧ ਖੜੀ ਹੋ ਗਈ, ਇਹ ਜਾਣਦੇ ਹੋਏ ਵੀ ਕਿ "ਵਾਇਰਸ Virus ਪੰਜਾਬ ਦੇ" ਗਾਹਲ਼ਾਂ ਦੀ ਬੌਛਾਰ ਕਰਣਗੇ। ਨੌਜਵਾਨਾਂ ਦੀ ਹੋਣ ਵਾਲੀ ਕਤਲੋਗਾਰਤ ਲਹਿਰ ਵਿਰੁੱਧ ਬੋਲੋ ਭਾਈ...

👳 ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ ॥😶

🔥 ਸੱਚ ਕਹਾਂ ਤਾਂ ਭਾਬੜ ਮੱਚਦਾ ਹੈ।
🤐 ਚੁੱਪ ਰਹਾਂ ਤਾਂ ਕੁੱਝ ਨਾ ਬੱਚਦਾ ਹੈ।

🙏ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top