Share on Facebook

Main News Page

️🎯ਵਰਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੀ ਨਿੱਜੀ ਲੜ੍ਹਾਈ ਨੂੰ ਕੌਮੀ ਲੜਾਈ ਬਣਾ ਦਿੱਤੀ, ਵਾਹ ਓਏ ਜੋਧਿਓ!
-: ਭਾਈ ਰਾਜਵਿੰਦਰ ਸਿੰਘ ਚਿੱਟੀ
79860 43191
#KhalsaNews #SGGS #VarinderSingh #AmritpalSingh #Fight

🙏ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਨੂੰ ਸਿਰਫ ਪਰਚਾ ਰੱਦ ਕਰਵਾਉਣ ਲਈ ਨਿੱਜੀ ਮੁਫਾਦਾਂ ਲਈ ਵਰਤਿਆ।

👉ਇਹ ਸੰਸਾਰ ਜੰਗ (World War) ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣਾ ਅਪਰਾਧ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੰਗ ਦੇ ਮੈਦਾਨ ਦੀਆਂ ਤਸਵੀਰਾਂ ਨਹੀਂ ਹਨ।

👁️ਧਿਆਨ ਨਾਲ ਦੇਖੋ ਕਿੰਨੇ ਆਨੰਦ ਨਾਲ ਬਾਣੀ ਪੜ ਸੁਣ ਰਹੇ ਹਨ। ਜੇਕਰ ਵਰ੍ਹਦੀਆਂ ਗੋਲ਼ੀਆਂ 'ਚ ਬੈਠੇ ਹੁੰਦੇ ਤਾਂ ਤਸਵੀਰਾਂ ਨੇ ਕੁਝ ਹੋਰ ਬਿਆਨ ਕਰਨਾ ਸੀ। ਇਹ ਜੰਗ 'ਚ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਕੋਲੋਂ ਅਗਵਾਈ ਦੀ ਇਜਾਜ਼ਤ ਮੰਗੀ ਸੀ, ਨਾ ਕਿ ਵਰ੍ਹਦੀਆਂ ਗੋਲ਼ੀਆਂ ਡਾਂਗਾਂ 'ਚ ਅੱਗੇ ਕੀਤਾ, ਜਿੱਥੋਂ ਤਸਵੀਰਾਂ ਚੱਕੀਆਂ ਉਸਦੇ ਹੇਠਾਂ ਕੀ ਲਿਖਿਆ ਇਹ ਵੀ ਪੜਿਆ ਕਰੋ।

👳ਹਰ ਸਿੱਖ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਚੱਲਦਾ ਹੈ ਤੇ ਚੱਲਣਾ ਵੀ ਚਾਹੀਦਾ, ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਪਾਵਨ ਸਰੂਪ ਨੂੰ ਬੈਰੀਕੇਡ ਖੁਲਵਾਉਣ ਲਈ ਅੱਗੇ ਕਰ ਦਿਓ। ਅਗਵਾਈ ਦਾ ਅਰਥ ਗੁਰੂ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਚੱਲਣਾ ਹੁੰਦਾ ਨਾ ਕਿ ਸਿਰ 'ਤੇ ਸਰੂਪ ਚੱਕ ਵਰਦੀਆਂ ਡਾਂਗਾਂ 'ਚ ਚਲੇ ਜਾਓ।

☝️ਕੱਲ ਜੋ ਵਾਰਿਸ ਪੰਜਾਬ ਆਲਿਆਂ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਹਾਂ।

📍ਨੋਟ : ਹੁਣ ਕਿੱਥੇ ਗਈਆਂ ਉਹ ਸੰਪਰਦਾਵਾਂ ਜਿਹੜੀਆਂ ਗੁਰੂ ਸਾਹਿਬ ਜੀ ਤੋਂ ਚੱਲੇ ਹੋਣ ਦਾ ਦਾਅਵਾ ਕਰਦੀਆਂ ਹਨ, ਇਸ ਘਟਨਾ ਤੋਂ ਬਾਅਦ ਬੋਲੀਆਂ ਤੱਕ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top