Share on Facebook

Main News Page

ਅੰਮ੍ਰਿਤਪਾਲ ਨੇ ਕੀਤੀ ਗੁਰੂ ਦੀ ਬੇਅਦਬੀ 📍
-: ਸੰਪਾਦਕ ਖ਼ਾਲਸਾ ਨਿਊਜ਼
23.02.2023
#KhalsaNews #SGGS #Guru #Beadbi #Amritpal #Fukriyanwala

⚠️ ਆਪਣੇ ਨਿਜੀ ਮੁਫਾਦ ਲਈ ਅੰਮ੍ਰਿਤਪਾਲ ਨੇ ਗੁਰੂ ਦੀ ਆੜ 'ਚ ਗੁਰੂ ਦੀ ਹੀ ਬੇਅਦਬੀ ਕੀਤੀ ਹੈ। ਆਪਣੇ ਨਿਜੀ ਝਗੜੇ ਨੂੰ ਪੰਥਕ ਮੁੱਦਾ ਬਣਾ ਧਰਿਆ, ਤੇ ਮੰਢ੍ਹੀਰ ਨੂੰ ਉਕਸਾ ਕੇ ਪੁਲਿਸ ਠਾਣੇ ਦੇ ਬਾਹਰ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਹੁਲੱੜਬਾਜ਼ੀ ਕਰਨੀ ਸ਼ਰਮਨਾਕ ਹੈ, ਇਹਨੂੰ ਕਹਿੰਦੇ ਹਨ ਜਲੂਸ ਕੱਢਣਾ, ਉਹ ਵੀ ਆਪਣੇ ਗੁਰੂ ਦਾ।

😑🐏ਅੰਧ ਭਗਤ ਇਸਨੂੰ ਇਤਿਹਾਸਕ ਕਾਰਵਾਈ ਦਸਦੇ ਨਹੀਂ ਥੱਕ ਰਹੇ... ਇਕ ਭਾਊ ਆਂਹਦਾ ਅਖੇ...

❗......"ਇਤਿਹਾਸ ਚ ਜਿਕਰ ਆ ਵੱਡੇ ਘਲੂਘਾਰੇ ਚ ਸਭ ਤੋ ਵਧ ਸ਼ਹੀਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਲੇ ਗੱਡੇ ਕੋਲ ਹੋਈਆ ਸੀ, ਮਲਬ ਮਹਾਰਾਜ ਦਾ ਸਵਾਰਾ ਨਾਲ ਸੀ
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋ ਵੀ ਚੜਾਈ ਕਰਦੇ ਮਹਾਰਾਜ ਦਾ ਸਰੂਪ ਹਾਥੀ ਤੇ ਪਾਲਕੀ ਚ ਨਾਲ ਹੁੰਦਾ ਸੀ।
ਹੁਣ ਵੀ ਜਿਥੇ ਨਿਹੰਗ ਸਿੰਘ ਦਲ ਪੰਥ ਪੜਾਅ ਕਰਦਾ ਨਾਲ ਮਹਾਰਾਜ ਦਾ ਸਵਾਰਾ ਹੁੰਦਾ ।
ਭਾਰਤੀ ਫੌਜ ਸਿਖ ਰੈਜੀਮੈਟ ਜਿਥੇ ਵੀ ਜਾਵੇ ਜੰਗਾਂ ਯੁਧਾਂ ਸਮੇ ਗੁਰੂ ਸਾਹਿਬ ਦਾ ਸਵਾਰਾ ਨਾਲ ਹੁੰਦਾ। ਏਦਾ ਦੀਆਂ ਕਈ ਫੋਟੋਆਂ ਮਿਲਦੀਆ
ਕਿਸਾਨੀ ਮੋਰਚੇ ਚ, ਜੀਰਾ ਸ਼ਰਾਬ ਫ਼ੈਕਟਰੀ ਮੁਹਰੇ ਲਗੇ ਮੋਰਚੇ ਚ ਮਹਾਰਾਜ ਦਾ ਸਵਾਰਾ ਨਾਲ ਸੀ, ਬੰਦੀ ਸਿੰਘਾ ਦੀ ਰਿਹਾਈ ਲਈ ਲਗੇ ਮੋਰਚੇ ਵਿਚ ਵੀ ਗੁਰੂ ਮਹਾਰਾਜ ਦਾ ਸਵਾਰਾ ਅਗਵਾਈ ਕਰ ਰਿਹਾ।
ਜੇ ਅੰਮ੍ਰਿਤਪਾਲ ਸਿੰਘ ਮਹਾਰਾਜ ਦਾ ਸਵਾਰ ਨਾਲ ਲੈ ਕੇ ਗਿਆ ਤੇ ਗਲਤ ਕਿਵੇ ਹੋ ਗਿਆ ?
"❗

☝️ਐਸੇ ਚੰਗੇ ਭਲੇ ਹੋਰ ਕਈ ਸੱਜਣ ਵੀ ਗੁੰਮਰਾਹ ਹੋਈ ਫਿਰਦੇ ਨੇ।

🔥 ਵੱਡੇ ਘੱਲੂਘਾਰੇ ਦੁਸ਼ਮਣ ਫੌਜਾਂ ਨੇ ਜਦੋਂ ਕਤਲੇਆਮ ਕੀਤਾ ਸੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਜੰਗਲਾਂ 'ਚ ਆਪਣੇ ਕੋਲ ਰੱਖਦੇ ਸਨ, ਤੇ ਜਦੋਂ ਹਮਲਾ ਹੋਇਆ ਉਦੋਂ ਵੀ ਨਾਲ ਸੀ। ਕੀ ਗੁਰੂ ਸਾਹਿਬ ਦਾ ਸਰੂਪ ਦੁਸ਼ਮਣ ਤੋਂ ਬੱਚਣ ਲਈ ਗੱਡੇ 'ਤੇ ਲੱਦਿਆ ਸੀ? ਜਾਂ ਦੁਸ਼ਮਣ ਦੇ ਖੇਮੇ ਤੱਕ ਪਹੁੰਚਣ ਲਈ ਵਰਤਿਆ ਸੀ?❓

💥 ਜਦੋਂ ਵੀ ਪੁਰਾਤਨ ਸਿੰਘ ਜੰਗਾਂ ਜੁੱਧਾਂ 'ਚ ਜਾਂਦੇ ਸਨ ਜਾਂ ਭਾਰਤੀ ਫੌਜ ਜੰਗਾਂ 'ਚ ਗਈ ਗੁਰੂ ਸਾਹਿਬ ਦਾ ਸਰੂਪ ਨਾਲ ਲੈਕੇ ਗਈ। ਕੀ ਉਹ ਸਿੰਘ ਜਾਂ ਫੌਜੀ ਗੁਰੂ ਦਾ ਸਰੂਪ ਦੁਸ਼ਮਣ ਤੋਂ ਬੱਚਣ ਲਈ ਹਥਿਆਰ ਵਾਂਙ ਵਰਤਦੇ ਸਨ?❓ ਜਾਂ ਦੁਸ਼ਮਣ ਫੌਜਾਂ ਦੇ ਖੇਮੇ 'ਚ ਪ੍ਰਕਾਸ਼ ਕਰਦੇ ਸਨ?❓ ਜੰਗ-ਜੁੱਧਾਂ ਵਾਲੇ ਸਿੱਖ ਆਪਣੇ ਸ਼ਕਤੀ ਸਰੋਤ ਗੁਰੂ ਸਾਹਿਬ ਨੂੰ ਨਾਲ ਇਸ ਲਈ ਰੱਖਦੇ ਸਨ, ਕਿ ਸ਼ਾਮ ਵੇਲੇ ਜਦੋਂ ਜੰਗ ਬੰਦ ਹੁੰਦੀ ਸੀ ਤਾਂ ਉਹ ਗੁਰਬਾਣੀ ਦਾ ਆਸਰਾ ਲੈਕੇ ਆਪਣਾ ਉਤਸ਼ਾਹ ਵਧਾ ਸਕਣ ਤੇ ਚੜ੍ਹਦੀਕਲਾ 'ਚ ਰਹਿਣ, ਨਾ ਕਿ ਦੁਸ਼ਮਣ ਫੌਜਾਂ ਦੇ ਵਿਰੁੱਧ ਕਿਸੇ ਹਥਿਆਰ ਰੂਪ 'ਚ ਜਾਂ ਆੜ ਲੈਕੇ ਸਰੂਪ ਨੂੰ ਵਰਤਦੇ ਸਨ।

👉 ਇਹੀ ਵਰਤਾਰਾ ਅੱਜ ਦੇ ਮੋਰਚਿਆਂ ਵਿੱਚ ਵੀ ਰਿਹਾ ਹੈ। ਕਿਸਾਨੀ ਮੋਰਚੇ 'ਚ ਸ਼ਾਮ ਨੂੰ ਜਦੋਂ ਸਾਰੇ ਆਪਣੀਆਂ ਤਕਰੀਰਾਂ, ਭਾਸ਼ਣਾਂ ਆਦਿ ਤੋਂ ਪਰੇ ਹੁੰਦੇ ਸੀ, ਤਾਂ ਫੌਜਾਂ ਦੀ ਤਰ੍ਹਾਂ ਉਹ ਗੁਰਬਾਣੀ ਦਾ ਆਸਰਾ ਲੈਕੇ ਆਪਣਾ ਉਤਸ਼ਾਹ ਵਧਾ ਸਕਣ ਤੇ ਚੜ੍ਹਦੀਕਲਾ 'ਚ ਰਹਿਣ ਦੀ ਅਰਦਾਸ ਕਰਦੇ ਸਨ ਜਿਸ ਨਾਲ ਉਹ ਇਸ ਮੋਰਚੇ 'ਚ ਸਫਲ ਹੋ ਸਕਣ, ਨਾ ਕਿ ਮੋਦੀ ਵਿੱਰੁਧ ਹਥਿਆਰ ਵਾਂਙ ਵਰਤ ਸਕਣ।

ਇਸ ਤੋਂ ਉਲਟ ਅੰਮ੍ਰਿਤਪਾਲ ਨੇ ਗੁਰੂ ਸਾਹਿਬ ਦੀ ਆੜ 'ਚ ਆਪਣੇ ਨਿਜੀ ਲੜਾਈ ਝਗੜੇ ਨੂੰ ਪੰਥਕ ਮੁੱਦਾ ਬਣਾ ਧਰਿਆ। ਜਿਸ ਵਰਿੰਦਰ ਸਿੰਘ ਨਾਲ ਅੰਮ੍ਰਿਤਪਾਲ ਦੀ ਕਾਰਕੁੰਨਾਂ ਨੇ ਵਹਿਸ਼ਿਆਨਾ ਕੁੱਟਮਾਰ ਕੀਤੀ ਸੀ, ਅਗਲੇ ਨੇ ਨਾਮ ਲੈ ਦਿੱਤਾ, ਪੁਲਿਸ ਨੇ ਇਹਦਾ ਬੰਦਾ ਫੜ ਲਿਆ, ਉਸਨੂੰ ਛੁੜਾਉਣ ਲਈ ਇਸਨੇ ਇਹ ਨੌਟੰਕੀ ਕੀਤੀ ਤੇ ਮੰਢੀਰ ਇੱਕਠੀ ਕਰਕੇ ਗੁਰੂ ਸਾਹਿਬ ਨੂੰ ਪੁਲਿਸ ਥਾਣੇ ਲਜਾ ਕੇ ਬੇਅਦਬੀ ਕੀਤੀ ਹੈ।

❎ ਜੇ ਇਹ ਹਰਕਤ ਕਿਸੇ ਹੋਰ ਨੇ ਕੀਤੀ ਹੁੰਦੀ ਤਾਂ ਉਸੇ ਵੇਲੇ ਅੰਮ੍ਰਿਤਪਾਲ ਨੇ ਹੀ ਇਸਨੂੰ ਗੁਰੂ ਦੀ ਬੇਅਦਬੀ ਕਰਾਰ ਦੇਕੇ ਹੋ ਹੱਲਾ ਸ਼ੁਰੂ ਕਰਨਾ ਸੀ ਤੇ ਇਸੀ ਮੰਢੀਰ ਨੇ ਲਾ ਲਾ ਲਾ ਕਰਨੀ ਸੀ। ਨਾਲ ਹੀ ਧੁੰਮੇ ਨੇ, ਹੋਰ ਟਕਸਾਲ਼ੀਆਂ ਸਮੇਤ ਅਕਾਲ ਤਖ਼ਤ 'ਤੇ ਕਾਬਜ਼ ਜੁੱਤੀਚੱਟ ਜਥੇਦਾਰ ਨੇ ਵੀ ਆਦੇਸ਼ ਦੇਣਾ ਸੀ ਕਿ ਇਹ ਗੁਰੂ ਦੀ ਬੇਅਦਬੀ ਹੈ, ਇਹ ਬਰਦਾਸ਼ਤ ਨਹੀਂ, ਸਾਨੂੰ ਸੰਘਰਸ਼ ਕਰਨਾ ਪਵੇਗਾ... ਤੇ ਹੁਣ ਸਾਰੇ ਸੁਸਰੀ ਵਾਂਙ ਸੁੱਤੇ ਪਏ ਆ।🐛

💢 ਹੁਣ ਅਗਾਂਹ ਤੋਂ ਕੋਈ ਵੀ ਗੁੰਡਾ ਬਦਮਾਸ਼ ਆਪਣੇ ਬਚਾਅ ਲਈ ਆਪਣੇ ਸਮਰਥਕਾਂ ਸਮੇਤ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲੈ ਜਾਇਆ ਕਰੇਗਾ, ਤੇ ਆਪਣੀ ਧੌਂਸ ਜਮਾਵੇਗਾ, ਫਿਰ ਆ ਜਿਹੜੇ ਅੰਮ੍ਰਿਤਪਾਲ ਦੀ ਕਰਤੂਤ ਨੂੰ ਬਹੁਤ ਵਡਿਆ ਰਹੇ ਹਨ, ਇਨ੍ਹਾਂ ਨੇ ਚੀਕਣਾ... ਹਾਏ ਬੇਅਦਬੀ ਹੋ ਗਈ!❗ ਹਾਏ ਬੇਅਦਬੀ ਹੋ ਗਈ!❗

📛 ਅੰਮ੍ਰਿਤਪਾਲ ਦੀ ਪੁਲਿਸ ਵਾਲਿਆਂ ਨਾਲ ਕੀਤੀ ਗਲਬਾਤ ਨੂੰ ਕਈ ਲੋਕ ਐਵੇਂ ਦੇਖ ਰਹੇ ਹਨ.. ਕਿ ਐਂ ਨਹੀਂ ਦੱਬਦੇ ਅਸੀਂ... ਦੇਖਿਆ ਪੁਲਿਸ ਦੀ ਖੁੰਭ ਠੱਪਤੀ... ਆ ਜੰਮਿਆ ਸ਼ੇਰ ਹੁਣ ਫਿਰ ਤੋਂ... ਅਗਲਿਆਂ ਨੂੰ ਇਹ ਨਹੀਂ ਪਤਾ ਜਿਹੜਾ ਡਰਦਾ ਮਾਰਾ ਆਪ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਇਆ ਹੈ, ਪਿੱਛੇ ਇੱਕਠੀ ਹੋਈ ਮੰਢੀਰ ਹੈ, ਉੱਥੇ ਤਾਂ ਮਾੜਕੂ ਜਿਹਾਂ ਬੰਦਾ ਵੀ ਸ਼ੇਰ ਬਣ ਜਾਂਦਾ।

🇮🇳 ਕੀ ਸਰਕਾਰ ਜੇ ਚਾਹੇ ਤਾਂ ਕੀ ਅੰਮ੍ਰਿਤਪਾਲ ਨੂੰ ਫੜ ਨਹੀਂ ਸਕਦੀ? ਕਿੱਡਾ ਵੱਡਾ ਭੁਲੇਖਾ ਪਾਲੀ ਬੈਠੇ ਲੋਕ। ਇੱਥੇ ਜੋ ਚੱਲ ਰਿਹਾ ਉਹ ਬਹੁਤ ਖ਼ਤਰਨਾਕ ਖੇਡ ਚਲ ਰਹੀ ਹੈ। ਜੇ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਫੜਦੀ ਹੈ, ਤਾਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਪੰਜਾਬ ਦੇ ਖਰਾਬ ਮਾਹੌਲ ਦਾ ਬਹਾਨਾ ਬਣਾ ਕੇ, ਪੰਜਾਬ ਪ੍ਰਸ਼ਾਸਨ ਦੀ ਨਾਕਾਮੀ ਕਾਰਣ ਕੇਂਦਰ ਸਰਕਾਰ ਰਾਜਪਾਲ ਦੀ ਮਦਦ ਨਾਲ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ, ਤੇ ਮੁੜ ਚੋਣਾਂ ’ਚ ਅਕਾਲੀ-ਭਾਜਪਾ ਦਾ ਰਾਜ ਹੋ ਸਕਦਾ ਹੈ। ਜੇ ਪੰਜਾਬ ਸਰਕਾਰ ਕੁੱਝ ਨਹੀਂ ਕਰਦੀ ਤਾਂ ਵੀ ਮਾਹੌਲ ਖਰਾਬ ਹੁੰਦਾ ਹੈ।

👉ਇਹ ਮਸਲਾ ਪੰਜਾਬ ਸਰਕਾਰ ਲਈ ਸੱਪ ਦੇ ਮੂੰਹ 'ਚ ਕੋੜ੍ਹਕਿਰਲੀ ਵਾਂਙ ਹੋ ਚੁਕਾ ਹੈ। 2024 ਦੀਆਂ ਚੋਣਾਂ ਮੱਦੇਨਜ਼ਰ ਰੱਖਕੇ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਅੰਮ੍ਰਿਤਪਾਲ ਵਰਗੇ ਨੂੰ ਪਹਿਲਾਂ ਪੌੜੀ ਲਾ ਕੇ ਉਤਾਂਹ ਚੜਾਇਆ ਜਾ ਰਿਹਾ ਹੈ, ਫਿਰ ਜਦੋਂ ਕੰਮ ਹੋ ਗਿਆ ਅਗਲਿਆਂ ਨੇ ਪੌੜੀ ਖਿੱਚ ਲੈਣੀ, ਫਿਰ ਇਸੀ ਮੰਢੀਰ ਦੇ ਜਦੋਂ ਮੁਕਾਬਲੇ ਬਣਾਏ, ਫਿਰ ਇਨ੍ਹਾਂ ਚੀਕਣਾ। ️🎯(ਚੇਤੇ ਰਹੇ ਖ਼ਾਲਸਾ ਨਿਊਜ਼ ਭਗਵੰਤ ਮਾਨ ਦੀ ਸਮਰਥਕ ਨਹੀਂ, ਤੇ ਨਾ ਹੀ ਅਕਾਲੀ, ਕਾਂਗਰਸ, ਭਾਜਪਾ, ਬਸਪਾ ਜਾਂ ਕਿਸੇ ਹੋਰ ਸਿਆਸੀ ਧਿਰ ਦੀ ਸਮਰਥਕ ਹੈ।)

☪️ਜਿਸ ਤਰ੍ਹਾਂ ਜਿਹਾਦ ਦੇ ਨਾਮ ‘ਤੇ ਮੁਸਲਿਮ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਆਪਣੀ ਨਿਜੀ ਝਗੜੇ ਨੂੰ ਪੰਥਕ ਮਸਲਾ ਬਣਾ ਕੇ ਅੰਮ੍ਰਿਤਪਾਲ ਨੇ ਗੁਰੂ ਗ੍ਰੰਥ ਸਾਹਿਬ ਦੀ ਆੜ ’ਚ ਕੋਝੀ ਹਰਕਤ ਤੇ ਮੰਢੀਰ ਨੂੰ ਉਕਸਾ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ।

🎬 ਜਿਸ ਤਰ੍ਹਾਂ PK ਫਿਲਮ ‘ਚ ਆਮੀਰ ਖਾਨ ਚਪੇੜਾਂ ਤੋਂ ਬਚਣ ਲਈ ਆਪਣੇ ਗੱਲਾਂ ਦੇ ਇੱਕ ਪਾਸੇ ਹਨੂਮਾਨ ਤੇ ਦੂਜੇ ਪਾਸੇ ਕ੍ਰਿਸ਼ਨ ਦੀ ਤਸਵੀਰ ਲਾਕੇਬੱਚ ਜਾਂਦਾ ਹੈ... ਕੀ ਉਹੀ ਹਾਲ ਅੰਮ੍ਰਿਤਪਾਲ ਦਾ ਨਹੀਂ ਹੈ ?⁉️

👿ਹੁਣ ਅੰਮ੍ਰਿਤਪਾਲ ਦੇ ਸਮਰਥਕ ਆਪਣੀ ਆਪਣੀ ਸਮਰੱਥਾ ਅਨੁਸਾਰ ਗਾਹਲ਼ਾਂ ਕੱਢ ਸਕਦੇ ਹਨ, ਕਿਉਂਕਿ ਉਨ੍ਹਾਂ ਅੰਧ ਭਗਤਾਂ ਕੋਲ਼ ਹੈ ਹੀ ਇਹੀ ਕੁੱਝ। ਵਸਦੇ ਰਹੋ।

ਸਾਡਾ ਕੰਮ ਹੈ ਸੱਚ ਦਾ ਹੋਕਾ ਦੇਣਾ, ਗਾਹਲ਼ਾਂ ਦੀ ਕੋਈ ਪਰਵਾਹ ਨਹੀਂ।
🙏ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top