Share on Facebook

Main News Page

🔥 ਦੀਪ ਸਿੱਧੂ "ਸ਼ਹੀਦ" ਕਿਵੇਂ ?❓
-: ਸੰਪਾਦਕ ਖ਼ਾਲਸਾ ਨਿਊਜ਼
20.02.2023
#KhalsaNews #deepsidhu #Shaheed #AmritpalSingh

🌳 ਕਿਸਾਨੀ ਸੰਘਰਸ਼ ਵੇਲੇ ਹਰ ਕਿਸੇ ਨੂੰ "ਸ਼ਹੀਦ" ਬਣਾਈ ਜਾਣ 'ਤੇ ਦੀਪ ਸਿੱਧੂ ਆਪ ਖਿਲਾਫ ਸੀ, ਤੇ ਇਨ੍ਹਾਂ ਨੇ ਦੀਪ ਸਿੱਧੂ ਨੂੰ ਹੀ "ਸ਼ਹੀਦ" ਬਣਾ ਦਿੱਤਾ। ਵਾਹ!!! ਹੈ ਨਾ ਕੈਸੀ ਵਿਗੰਬਨਾ!

👉 ਇਸ ਵੀਡੀਓ ਵਿੱਚ ਦੇਖ ਸੁਣ ਸਕਦੇ ਹੋ ਕਿ ਦੀਪ ਸਿੱਧੂ ਕਹਿ ਰਿਹਾ ਹੈ...
🔹"...ਜਿਹੜਾ ਕੋਈ ਉਥੇ ਬੈਠਾ ਕਿਸੇ ਨੂੰ ਦਿਲ ਦਾ ਦੌਰਾ ਪੈ ਉਹ ਸ਼ਹੀਦ ਕਿਵੇਂ ਹੋ ਗਿਆ? "ਸ਼ਹੀਦ" ਦੀ ਪਰਿਭਾਸ਼ਾ ਦਾ ਤਾਂ ਸਾਨੂੰ ਪਤਾ ਨਾ!! ਜਿਹੜੇ ਬੈਠੇ ਕਿਸਾਨੀ ਸੰਘਰਸ਼ 'ਚ ਕੋਈ ਮਰੀ ਜਾਂਦਾ ਉਹ ਸ਼ਹਾਦਤ ਦਾ ਕੀ ਮੁਲ ਹੈ ਬਈ..." 🔹 ਇਸ ਤੋਂ ਬਾਅਦ ਉਥੇ ਬੈਠੇ ਨਿਹੰਗਾਂ ਤੇ ਹੋਰਾਂ ਨੇ ਦੀਪ ਸਿੱਧੂ ਦਾ ਵਿਰੋਧ ਕੀਤਾ ਸੀ।

⚠️ਦੀਪ ਸਿੱਧੂ ਦਾ ਐਕਸੀਡੈਂਟ 'ਚ ਮਾਰਿਆ ਜਾਣਾ ਉਸਨੂੰ "ਸ਼ਹੀਦ" ਕਿਵੇਂ ਬਣਾ ਸਕਦਾ?❓ ਕੀ ਉਹ ਦਿੱਲੀ ਤੋਂ ਕਿਸੇ ਧਾਰਮਿਕ ਸਮਾਗਮ, ਜਾਂ ਕਿਸੇ ਸੰਘਰਸ਼ 'ਚ, ਜਾਂ ਰੈਲੀ ਨੂੰ ਸੰਬੋਧਿਤ ਕਰਕੇ ਆ ਰਿਹਾ ਸੀ, ਜਾਂ ਕਰਣ ਜਾ ਰਿਹਾ ਸੀ, ਜਾਂ ਕੋਈ ਕੌਮੀ ਕਾਰਜ ਵਾਸਤੇ ਆ ਜਾ ਰਿਹਾ ਸੀ? ਜਾਂ ਕਿਸੇ ਨੂੰ ਕਥਿਤ ਸੋਧਾ ਲਾ ਕੇ ਆ ਰਿਹਾ ਸੀ??? ਕੀ ਉਸ ਕੋਲ਼ ਜੀਵਨ ਤੇ ਮੌਤ ਦੀ ਚੋਣ ਦਾ ਸਮਾਂ ਸੀ, ਤੇ ਉਸਨੇ ਜ਼ੁਲਮ ਨਾ ਸਹਿੰਦੇ ਹੋਏ ਮੌਤ ਨੂੰ ਚੁਣਿਆ ਸੀ???

💖 ਅਗਲਾ ਆਪਣੀ ਪਤਨੀ ਦੇ ਜ਼ਿੰਦਾ ਹੋਣ ਦੇ ਬਾਵਜੂਦ, ਇੱਕ ਧੀ ਦਾ ਪਿਓ ਹੋਣ ਦੇ ਬਾਵਜੂਦ, ਬਿਨਾਂ ਤਲਾਕ ਦੇ ਇੱਕ ਨੌਜਵਾਨ ਇਸਤਰੀ ਨਾਲ 14 ਫਰਵਰੀ 💘Valentines Day ਨੂੰ ਮਨਾ ਕੇ ਪੰਜਾਬ ਜਾ ਰਿਹਾ ਸੀ, ਤੇ ਅਸੀਂ ਉਸਨੂੰ "ਸ਼ਹੀਦ" ਬਣਾ ਧਰਿਆ!!! ਜਿਵੇਂ ਕਿ ਪਿਛਲੀ ਪੋਸਟ 'ਚ ਲਿਖਿਆ ਸੀ ਕਿ 🔹"ਦੀਪ ਸਿੱਧੂ ਰੌਸ਼ਨ ਦਿਮਾਗ ਤੇ ਸਿੱਖੀ ਨੂੰ ਜਾਨਣ ਲਈ ਤੱਤਪਰ ਸੀ, ਗੁਰਮਤਿ ਦੀ ਰਾਹ ਦਾ ਪਾਂਧੀ ਸੀ, ਹਾਲੇ ਬਹੁਤ ਕੁੱਝ ਸਿੱਖ ਰਿਹਾ ਸੀ..."🔹

‼️ ਦੀਪ ਸਿੱਧੂ ਜੱਦ ਸਿੱਖ ਕੌਮ ਦੀ ਹਸਤੀ ਤੇ ਹੋਣੀ ਦੀ, ਫਸਲਾਂ ਦੀ ਬਜਾਇ ਨਸਲਾਂ ਦੀ ਗਲ ਕਰਦਾ ਸੀ, ਤਾਂ ਪੰਜਾਬ ਨਸ਼ਿਆਂ ਜਾਂਦਾ ਸੀ ਉਸ ਦੀਆਂ ਇਨਾ ਗਲਾਂ 'ਤੇ, ਕਿਉਂਕਿ ਪੰਜਾਬ ਅਪਣੀ ਨਸਲ ਬਰਬਾਦ ਕਰਾਉਣ ਦੀ ਸ਼ਰਤ 'ਤੇ ਕੇਵਲ ਫਸਲ ਬਚਾਉਣੀ ਹਾਲੇ ਵੀ ਪਰਵਾਨ ਨਹੀਂ ਕਰਦਾ। ਪਰ ਬਹੁਤਾਤ ਲੋਕਾਂ ਦੀ ਅੰਧ ਬਿਰਤੀ ਬਸ ਲਾ ਲਾ ਲਾ ਕਰਦੀ ਹੈ, ਪਰ ਤੱਥ ਨਹੀਂ ਪਛਾਣਦੀ। ‼️

❌ ਇਹ ਉਹੀ ਲੋਕ ਨੇ ਜਿਹੜੇ ਉਸਨੂੰ "ਗੱਦਾਰ" ਤੱਕ ਵੀ ਕਹਿੰਦੇ ਰਹੇ, ਉਸਦੇ ਭਗੌੜੇ ਹੋਣ 'ਤੇ ਉਸਨੂੰ ਚੰਡੀਗੜ੍ਹ ਪਨਾਹ ਵੀ ਨਾ ਦੇ ਸਕੇ, ਉਸਦੇ ਆਪਣੇ ਖਾਸ ਯਾਰ ਵੀ ਉਸਦਾ ਸਾਥ ਦੇਣ ਤੋਂ ਮੁਨਕਰ ਹੋ ਗਏ... ਤੇ ਉਸਦੇ ਜਾਣ ਤੋਂ ਬਾਅਦ ਮੱਗਰਮੱਛ ਦੇ ਹੰਝੂ ਕੇਰਣ ਲੱਗ ਪਏ।

✂ ਦਾੜੀ ਕੇ ਕਤਲ ਕਰਣ ਕਰਕੇ ਬਹੁਤੇ ਉਸਨੂੰ ਆਗੂ ਨਹੀਂ ਮੰਨਦੇ ਸੀ, ਤੇ ਇਸੇ ਲਈ ਹੁਣ ਇਸ ਮਸਲੇ ਦਾ ਅਗਲਾ ਮੋਹਰਾ ਅੰਮ੍ਰਿਤਪਾਲ ਵਰਗੇ ਨੂੰ ਡੁਬਈ 'ਚ ਤਿਆਰ ਕੀਤਾ ਗਿਆ, ਜੋ ਕਿ ਆਪ ਵੀ ਮੋਨਾ ਸੀ, ਉਸਨੂੰ ਭਿੰਡਰਾਂਵਾਲਾ ਵਰਗਾ ਬਣਾਇਆ ਗਿਆ, ਪੈਰਾਸ਼ੂਟ ਰਾਹੀਂ ਪਿਛਲੇ ਸਾਲ ਪੰਜਾਬ 'ਚ ਉਤਾਰਿਆ ਗਿਆ, ਗਰਮ ਗਰਮ ਤਕਰੀਰਾਂ ਕਰਵਾਈਆਂ ਗਈਆਂ, ਹਥਿਆਰ ਤੇ ਮੰਢ੍ਹੀਰ ਨਾਲ ਦਿੱਤੀ ਗਈ ਤੇ ਦੀਪ ਸਿੱਧੂ ਦੇ ਨਾਂ 'ਤੇ ਲੋਕਾਂ ਨੂੰ ਵਰਗਲਾਇਆ ਜਾ ਸਕੇ ਤੇ ਨੌਜਵਾਨੀ ਦਾ ਕਤਲੇਆਮ ਕਰਵਾਇਆ ਜਾ ਸਕੇ।

🛑 ਬਸ ਇਸੇ ਕਾਰਣ ਦੀਪ ਸਿੱਧੂ ਨੂੰ "ਸ਼ਹੀਦ" ਬਣਾਇਆ ਗਿਆ ਤੇ ਆਪਣੀਆਂ ਰੋਟੀਆਂ ਸੇਕੀਆਂ ਜਾ ਸਕਣ।

😎 ਪਰ ਸਾਨੂੰ ਪਤਾ ਹੈ ਕਿ ਅੰਧ ਭਗਤਾਂ ਨੇ ਪਿਛਲੀ ਪੋਸਟ ਵਰਗੂੰ ਫਿਰ ਤੋਂ ਬੇਸਿਰਪੈਰ ਦੀਆਂ ਗੱਲਾਂ ਕਰਣੀਆਂ ਹਨ। ਅੰਧ ਭਗਤਾਂ ਦੀ ਪੀੜਾ ਦਸਦੀ ਹੈ ਕਿ ਟੀਕਾ ਸਹੀ ਥਾਂ 'ਤੇ ਲੱਗਾ ਹੈ। ਤੁਹਾਡੀ ਮਨੋਸਥਿਤੀ ਸਮਝੀ ਜਾ ਸਕਦੀ ਹੈ, ਕਿਉਂਕਿ ਇਹ ਅੰਧ ਭਗਤਾਂ ਦੀਆਂ ਪ੍ਰਮੁੱਖ ਨੀਸ਼ਾਨੀਆਂ ਹਨ ਕਿ ਬਿਨਾਂ ਤੱਥਾਂ ਨੂੰ ਪੜ੍ਹੇ, ਸਮਝੇ, ਘੋਖੇ ਉਹ ਬਸ ਅੱਖਾਂ ਬੰਦ ਕਰਕੇ ਬਸ ਆਪਣੇ ਆਗੂ ਦੀਆਂ ਸਿਰਫ ਗੱਲਾਂ 'ਤੇ ਵਿਸ਼ਵਾਸ ਕਰਦੇ ਹਨ, ਪਰ ਉਸ ਵੱਲੋਂ ਕੀਤੇ ਹੋਏ ਕੰਮਾਂ ਦਾ ਕੋਈ ਵੀ ਵੇਰਵਾ ਨਹੀਂ ਦੇ ਸਕਦੇ, ਤੇ ਗਾਹਲ਼ਾਂ ਕੱਢਦੇ ਹਨ।

👉ਭਾਂਵੇਂ ਉਹ ਅੰਧ ਭਗਤ ਫੁਕਰੀਆਂਵਾਲੇ ਅੰਮ੍ਰਿਤਪਾਲ ਦੇ ਹੋਣ, ਢੱਡਰੀਆਂਵਾਲੇ ਦੇ ਹੋਣ, ਭਗਵੰਤ ਮਾਨ, ਮਿਸਰਨਜੀਤ ਮਾਨ, ਮੋਦੀ ਆਦਿ ਕਿਸੇ ਦੇ ਵੀ ਹੋਣ, ਉਨ੍ਹਾਂ ਸਭ ਦਾ ਆਗੂ ਵੱਖ ਹੁੰਦਾ ਹੈ, ਪਰ ਅੰਧ ਭਗਤ ਦੇ ਲੱਛਣ ਇੱਕੋ ਵਰਗੇ ਹੁੰਦੇ ਹਨ। ਧੰਨਵਾਦ ਆਪਣੀ ਪੀੜਾ ਅਤੇ ਸੌੜੀ ਅੰਧ ਭਗਤ ਮਾਨਸਿਕਤਾ ਦੇ ਦਰਸ਼ਨ ਕਰਵਾਉਣ ਲਈ। ਵਸਦੇ ਰਹੋ।🙏

📢ਸਾਡਾ ਕੰਮ ਹੈ ਹੋਕਾ ਦੇਣਾ ਕਿ ਤੁਸੀਂ ਜਾਗਦੇ ਹੋਏ ਵੀ ਲੁੱਟੇ ਜਾ ਰਹੋ ਹੋ...
⚠️ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤਹਉ ਰੇ ਭਾਈ ॥

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top