Share on Facebook

Main News Page

💥 ਦੀਪ ਸਿੱਧੂ ਦੇ ਨਾਂ 'ਤੇ ਰੋਟੀਆਂ ਸੇਕ ਰਹੇ ਸ਼ਾਤਰ ਠੱਗ 🤠
-: ਸੰਪਾਦਕ ਖ਼ਾਲਸਾ ਨਿਊਜ਼
19.02.2023
#KhalsaNews #DeepSidhu #Beware #Thuggs #Amritpal #DaljitKalsi #Baghela #MandeepSidhu #SimranjitMann

🤠 ਠੱਗ ਉਹ ਹੁੰਦਾ ਹੈ ਜੋ ਤੁਹਾਡੇ ਸਾਹਮਣੇ ਤੁਹਾਡੇ ਨਾਲ ਮੇਲਜੋਲ ਵਧਾ ਕੇ, ਜਦੋਂ ਤੁਹਾਡਾ ਵਿਸ਼ਵਾਸ ਪਾਤਰ ਬਣ ਜਾਂਦਾ ਹੈ ਤਾਂ ਮੌਕਾ ਦੇਖ ਕੇ ਤੁਹਾਨੂੰ ਠੱਗ ਲੈਂਦਾ ਹੈ ਤੇ ਤੁਸੀਂ ਕੁੱਝ ਕਰਣ ਜੋਗੇ ਵੀ ਨਹੀਂ ਰਹਿੰਦੇ।

👉 ਇਨ੍ਹਾਂ ਸ਼ਾਤਰ ਠੱਗਾਂ ਦੀ ਕਤਾਰ ਵਿੱਚ 🔹 ਅੰਮ੍ਰਿਤਪਾਲ ਸਿੰਘ, ਦਲਜੀਤ ਕਲਸੀ, ਬਘੇਲਾ, ਸਿਮਰਨਜੀਤ ਸਿੰਘ ਮਾਨ, ਦੀਪ ਦਾ ਭਰਾ ਮਨਦੀਪ ਅਤੇ ਹੋਰ ਕਈ ਹਨ।🔹 ਸਾਡੇ ਲੋਕ ਹਰ ਵਾਰੀ ਦੀ ਤਰ੍ਹਾਂ ਠੱਗਾਂ ਕੋਲੋਂ ਠੱਗ ਹੋਣ ਦੇ ਸਮੇਂ, ਉਨ੍ਹਾਂ ਨੂੰ ਮਾੜਾ ਆਖਦੇ ਹਨ ਜੋ ਇਨ੍ਹਾਂ ਠੱਗਾਂ ਬਾਰੇ ਸੁਚੇਤ ਕਰਦਾ ਹੈ, ਪਰ ਠੱਗ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਅੱਖਾਂ ਖੁਲਦੀਆਂ ਹਨ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ।

⚠️ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇਹ ਲੋਕ ਦੀਪ ਸਿੱਧੂ ਦੇ ਨਾਮ ਹੇਠ ਆਪਣਾ ਜਾਲ ਵਿਛਾ ਰਹੇ ਹਨ। ਦੀਪ ਸਿੱਧੂ ਰੌਸ਼ਨ ਦਿਮਾਗ ਤੇ ਸਿੱਖੀ ਨੂੰ ਜਾਨਣ ਲਈ ਤੱਤਪਰ ਸੀ, ਗੁਰਮਤਿ ਦੀ ਰਾਹ ਦਾ ਪਾਂਧੀ ਸੀ, ਹਾਲੇ ਬਹੁਤ ਕੁੱਝ ਸਿੱਖ ਰਿਹਾ ਸੀ, ਪਰ ਉਹ ਵੀ ਬਘੇਲੇ ਵਰਗੇ ਨੂੰ ਪਛਾਣ ਨਹੀਂ ਸਕਿਆ, ਪਰ ਇਨ੍ਹਾਂ ਲੋਕਾਂ ਵਰਗਾ ਠੱਗ ਨਹੀਂ ਸੀ। ਜਿਨ੍ਹਾਂ ਦਾ ਨਾਮ ਲਿਖਿਆ ਹੈ ਇਹ ਲੋਕ ਸਿਰਫ ਉਸਦਾ ਨਾਂ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ।

🌳 ਕਿਸਾਨੀ ਸੰਘਰਸ਼ ਵੇਲੇ ਹਰ ਕਿਸੇ ਨੂੰ "ਸ਼ਹੀਦ" ਬਣਾਈ ਜਾਣ 'ਤੇ ਦੀਪ ਸਿੱਧੂ ਆਪ ਖਿਲਾਫ ਸੀ, ਤੇ ਇਨ੍ਹਾਂ ਨੇ ਦੀਪ ਸਿੱਧੂ ਨੂੰ ਹੀ "ਸ਼ਹੀਦ" ਬਣਾ ਦਿੱਤਾ।

👁️"ਮਾਨ" ਵਰਗਾ ਸਿਰਫਿਰਾ ਇਹੀ ਕਹੀ ਜਾਂਦਾ ਕਿ ਦੀਪ ਸਿੱਧੂ ਦੇ ਸਿਰ 'ਚ ਗੋਲ਼ੀ ਮਾਰੀ, ਪਰ ਜੇ ਮਾਰੀ ਸੀ ਤਾਂ ਮਾਨ ਨੇ ਸੰਘਰਸ਼ ਕਿਉਂ ਨਾ ਕੀਤਾ? ▪️"ਮਨਦੀਪ" ਸਭ ਕੁੱਝ ਜਾਣਦਾ ਬੁੱਝਦਾ, ਇਨ੍ਹਾਂ ਠੱਗਾਂ ਨਾਲ ਰਲ਼ ਗਿਆ। ▪️"ਦਲਜੀਤ ਕਲਸੀ" ਬਾਰੇ ਕੀਹਨੂੰ ਨਹੀਂ ਪਤਾ ਕਿ ਇਹ ਕਿੱਡਾ ਵੱਡਾ ਠੱਗ ਹੈ 10-15 ਸਾਲ ਪਹਿਲਾਂ ਇਹ ਸਟਰਲਿੰਗ ਲਾਈਫ Sterling Life ਨਾਂ ਦੀ MLM ਕੰਪਨੀ ਚਲਾਉਂਦਾ ਸੀ ਤੇ ਲੋਕਾਂ ਦਾ ਪੈਸਾ ਠੱਗਿਆ, ਤੇ ਹੁਣ ਇਹ ਆਲ ਟਾਈਮ ਮੂਵੀਜ਼ ਪ੍ਰਾ ਲਿ. ਦਾ ਡਾਈਰੈਕਟਰ ਹੈ, ਤੇ ਅੰਮ੍ਰਿਤਪਾਲ ਨਾਲ ਹੁਣ ਘੁੰਮਦਾ ਫਿਰਦਾ ਹੈ।

⚠️ ਜੇ ਬੱਚ ਸਕਦੇ ਹੋ ਤਾਂ ਬੱਚ ਜਾਓ, ਨਹੀਂ ਤਾਂ ਪ੍ਰੇਮ ਧਵਨ ਦੀਆਂ ਸਤਰਾਂ ਉਨ੍ਹਾਂ ਲੋਕਾਂ ਲਈ ਪੇਸ਼ ਹਨ...

ਸਭ ਕੁਛ ਲੁਟ ਕੇ ਹੋਸ਼ ਮੇਂ ਆਏ ਤੋ ਕਿਆ ਕੀਆ।
ਦਿਨ ਮੇਂ ਅਗਰ ਚਿਰਾਗ ਜਲਾਏ ਤੋ ਕਿਆ ਕੀਆ।


ਅੰਧ ਭਗਤ ਜਨ ਗਾਹਲ਼ਾਂ ਕੱਢ ਕੇ ਆਪਣੀ ਰਾਂਝਾ ਰਾਜ਼ੀ ਤੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਸਕਦੇ ਹਨ।

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top