Share on Facebook

Main News Page

💥 ਅੰਮ੍ਰਿਤਪਾਲ ਸਿਆਂ, ਹੁਣ ਤੁੰ ਦੱਸੇਂਗਾ ਕਿ ਕੀ ਪਾਉਣਾ? Who the Hell you are?
-: ਸੰਪਾਦਕ ਖ਼ਾਲਸਾ ਨਿਊਜ਼
14.01.2023
#KhalsaNews #DressCode #KahanSinghNabha #AmritpalSingh #Dhumma

👿 ਅੰਮ੍ਰਿਤਪਾਲ ਦੇ ਉਸਦੇ ਸਮਰਥਕਾਂ ਦਾ ਹਾਲ "ਅਧੂਰੀ ਤੇ ਉਧਾਰੀ ਜਾਣਕਾਰੀ ਖਤਰਨਾਕ ਹੁੰਦੀ" A little knowledge is a dangerous thing ਵਾਲਾ ਹੈ।
 

ਅੰਮ੍ਰਿਤਪਾਲ ਸਿੰਘ ਆਂਹਦਾ ਅਖੇ... "ਵਿਆਹ ਮੌਕੇ ਪੈਂਟ ਕੋਟ ਪਾਉਣਾ ਗ਼ੁਲਾਮੀ ਦਾ ਪ੍ਰਤੀਕ"... ਕਿਆ ਬਾਤ ਹੈ, ਕੈਸੇ ਕੈਸੇ ਬੂਝੜ ਲੋਕ ਇਸ ਧਰਤੀ 'ਤੇ ਹਨ। ਜਦੋਂ ਸਿਰੇ ਦੇ ਬੂਝੜ ਲੋਕ ਕੌਮ ਦੀ ਅਗਵਾਈ ਕਰਣ ਦੀ ਕੋਸ਼ਿਸ਼ ਕਰਣ ਤਾਂ ਨਤੀਜੇ ਬੁਰੇ ਨਿਕਲਦੇ ਹਨ, ਇਹ ਖਿਆਲ ਰੱਖਿਓ


📍 ਅੰਮ੍ਰਿਤਪਾਲ ਸਿਆਂ, ਆਹ ਜਿਹੜਾ ️🎤 “ਮਾਈਕ” ਫੜਿਆ, ਇਹ ਧੁੰਮੇ ਨੇ ਬਣਾਇਆ?
ਇਹ ਤਾਂ ਜਰਮਨੀ-ਅਮਰੀਕੀ ਸਾਈਂਸਦਾਨ Emile Berliner ਨੇ ਬਣਾੲਆਿ ਸੀ, ਇਹਨੂੰ ਫੜਕੇ ਬੋਲਣਾ ਗ਼ੁਲਾਮੀ ਦੀ ਨਿਸ਼ਾਨੀ ਨਹੀਂ?❓

🔹 ਜਿਹੜੀਆਂ ਤੇਰੇ ਨਾਲ ਦਾ "ਗੋਲ਼ੀਆਂ" ਪਾਈ ਖੜਾ ਇਹ ਬਾਜੇਕੇ ਨੇ ਬਣਾਈਆ?
ਇਹ ਤਾਂ ਜਰਮਨੀ ਦੇ Henri-Gustave Delvigne ਨੇ ਬਣਾਈਆਂ, ਫਿਰ ਇਨ੍ਹਾਂ ਨੂੰ ਪਾਉਣਾ ਗ਼ੁਲਾਮੀ ਨਹੀਂ?❓

👳 ਸਿੱਖਾਂ ਨੇ ਕੀ ਪਾਉਣਾ ਤੇ ਕੀ ਨਹੀਂ ਪਾਉਣਾ ਇਹ ਹੁਣ ਤੂੰ ਦਸੇਂਗਾ? ਜਦੋਂ ਗੁਰੂ ਸਾਹਿਬ ਨੇ ਕੋਈ ਸ਼ਰਤ ਨਹੀਂ ਰੱਖੀ, Who the hell you are? ਗੁਰੂ ਸਾਹਿਬ ਤਾਂ ਸਾਫ ਆਖਦੇ ਹਨ...

🙏 ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥

>> ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।

⚠️ ਤੇ ਕੀ ਚੋਲ਼ੇ ਪਾਕੇ ਭੈੜੇ ਖਿਆਲ ਨਹੀਂ ਆਉਂਦੇ? ਕੀ ਸਿਰਫ ਪੈਂਟ ਕੋਟ ਪਾਉਣ ਨਾਲ ਹੀ ਆਉਂਦੇ ਨੇ? ਕੀ ਪਾਉਣਾ ਕੀ ਨਹੀਂ ਪਾਉਣਾ ਇਹ ਸਮੇਂ, ਮਾਹੌਲ, ਮੌਸਮ, ਪਸੰਦ ਅਨੁਸਾਰੀ ਹੈ, ਨਾ ਕਿ ਕਿਸੇ ਦਾ ਕੋਈ ਧੱਕਾ ਹੈ।

ਭਾਈ ਕਾਹਨ ਸਿੰਘ ਨਾਭਾ ਜੀ ਗੁਰਮਤਿ ਮਾਰਤੰਡ ਵਿੱਚ "ਲਿਬਾਸ" ਸਿਰਲੇਖ ਅਧੀਨ ਲਿਖਦੇ ਹਨ...
------x------
👳 ਦਸਤਾਰ ਅਤੇ ਕੱਛ (ਕਛਹਿਰੇ) ਨੂੰ ਤਯਾਗ ਕੇ, ਕਿਸੇ ਪ੍ਰਕਾਰ ਦਾ ਲਿਬਾਸ ਪਹਿਨਿਆ ਜਾਵੇ ਉਸ ਪੁਰ ਕੋਈ ਤਰਕ ਨਹੀਂ ਹੋ ਸਕਦੀ। ਸਿਮ੍ਰਿਤੀਆਂ ਵਿੱਚ ਜਿਵੇਂ ਗਲ ਅਤੇ ਪੈਰ ਥਾਣੀ ਜੋ ਵਸਤ੍ਰ ਪਹਿਨੇ ਜਾਂਦੇ ਹਨ, ਉਨ੍ਹਾਂ ਦਾ ਦ੍ਰਿਜਾਂ ਲਈ ਤਯਾਗ ਕਰਨਾ ਲਿਖਿਆ ਹੈ, ਤਿਵੇਂ ਸਿੱਖ ਧਰਮ ਵਿੱਚ ਲਿਬਾਸ ਵਾਸਤੇ ਕੋਈ ਨਿਯਮ ਨਹੀਂ ਠਹਿਰਾਯਾ ਗਿਆ।👈

☝️ ਕਿਸੇ ਸਮੇਂ ਸਿੰਘ ਗਿਲ੍ਹਤੀਆਂ (ਗਾਤੀਆਂ) ਰੱਖਦੇ ਸੇ, ਪਜਾਮਾ ਨਹੀਂ ਪਹਿਨਦੇ ਸਨ, ਫੇਰ ਤਣੀਕਾਰ ਕੁੜਤੀਆਂ ਪਹਿਰਨ ਲੱਗੇ, ਇਸ ਪਿੱਛੋਂ ਅੰਗਰਖੇ ਚੋਗੇ, ਕੋਟ ਪਤਲੂਨ ਆਦਿ ਦਾ ਯਥਾ ਕ੍ਰਮ ਪ੍ਰਚਾਰ ਹੋ ਗਿਆ।

🙏 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦ ਪਚਾਧਿਆਂ ਦੇ ਦੇਸ਼ ਪੁੱਜੇ ਤਾਂ ਉਨ੍ਹਾਂ ਨੇ ਲੂੰਗੀ ਅਤੇ ਖੇਸ ਭੇਟ ਕੀਤਾ, ਦਸ਼ਮੇਸ਼ ਜੀ ਨੇ ਲੁੰਗੀ ਤੇੜ ਬੰਨ੍ਹ ਲਈ ਅਤੇ ਮੋਢੇ ਤੇ ਖੇਸ ਰੱਖ ਕੇ ਫੁਰਮਾਯਾ:- "ਜੇਹਾ ਦੇਸ ਤੇਹਾ ਭੇਸ, ਤੇੜ ਲੁੰਗੀ ਮੋਢੇ 'ਤੇ ਖੇਸ।"

🍁ਇਸਤ੍ਰੀਆਂ ਦਾ ਲਿਬਾਸ : ਜੋ ਸਿੱਖ ਇਸਤ੍ਰੀਆਂ ਫੌਜੀ ਸੇਵਾ ਕਰਨ, ਉਹ ਦਸਤਾਰ ਅਤੇ ਹੋਰ ਮਰਦਾਵਾਂ ਪਹਿਰਾਵਾ ਪਹਿਨ ਸਕਦੀਆਂ ਹਨ, ਪਰ ਆਮ ਤੌਰ 'ਤੇ ਸਿੱਖਣੀਆਂ ਦਾ ਲਿਬਾਸ, ਚੁੰਨੀ, ਕੁੜਤੀ, ਕੱਛ, ਖੁੱਲ੍ਹੀ ਸਲਵਾਰ ਹੀ ਮੁੱਢ ਤੋ ਰਿਹਾ ਹੈ ਸਮੇ' ਦੇ ਫੇਰ ਨਾਲ ਜੋ ਤਬਦੀਲੀ ਪੋਸ਼ਾਕ ਵਿੱਚ ਕੇਸ਼ ਰੱਖਯਾ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਉਹ ਧਰਮ ਵਿਰੁੱਧ ਨਹੀਂ।

📌ਕਿਸੇ ਖ਼ਾਸ ਫ਼ਰਜ਼ (duty) ਦੇ ਨਿਰਵਾਹ ਲਈ ਜੋ ਸਮਾਜ ਵਲੋਂ ਲਿਬਾਸ ਨਿਯਤ ਕੀਤਾ ਜਾਵੇ, ਉਸ ਦਾ ਪਹਿਰਣਾ ਨਿੰਦਿਤ ਨਹੀਂ। ⚠️ਪਰ ਆਮ ਤੌਰ 'ਤੇ ਜੋ ਅਨੇਕ ਸਿੱਖ ਭਾਈਆਂ ਨੇ ਸੂਤੰੜ੍‌ ਹੇ ਕੇ ਸੰਤ ਲਿਬਾਸ ਥਾਪ ਲਿਆ ਹੈ, ਅਰਥਾਤ ਛੋਟੀ ਪੱਗ, ਲੈਮਾ ਕੁੜਤਾ ਜਾਂ ਚੇਲਾ, ਚਾਦਰ ਦੀ ਗਿਲ੍ਹਤੀ, ਕੰਬਲ ਦਾ ਪਹਿਰਨਾ ਅਤੇ ਪਜਾਮੇ ਅਰ ਕੋਟ ਦਾ ਤਯਾਗ, ਜੁੱਤੀ ਦੀ ਥਾਂ ਖੜਾਵਾਂ, ਇਸ ਦਾ ਸ਼ੁਮਾਰ ਪਾਖੰਡ ਭੇਸ ਵਿੱਚ ਹੈ।🔚 ਜੇ ਮਨ ਦੀ ਲਗਨ ਨਾਲ ਹੈ ਤਾਂ ਠੀਕ ਹੈ'।
------x------
✍️ ਐਨਾ ਸਾਫ ਸਾਫ ਲਿਖਿਆ ਹੋਣ ਦੇ ਬਾਵਜੂਦ ਲੋਕ ਕੈਸੇ ਕੈਸੇ ਗੁਰਮਤਿ ਵਿਹੂਣੇ ਸਿਰਫਿਰਿਆਂ ਦੇ ਪਿੱਛੇ ਲੱਗ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਨ।

ਗੁਰੂ ਸਮਤਿ ਬਖਸ਼ੇ। 🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top