Share on Facebook

Main News Page

💥 ਗੁਰੂ ਪ੍ਰਕਾਸ਼ ਤੇ ਕੁਰਸੀਆਂ : ਕਿਤਾਬ ‘ਪੰਥਕ ਮਤੇ’
#KhalsaNews #SGGS #Chairs #Kursiyan #KahanSinghNabha #JodhSingh #TejaSingh #GangaSingh #MohanSingh

📍 1935 ਦੇ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਮਤਾ ਪਾਸ ਕਰਦੀ ਹੈ :-
🛡 25 ਅਪ੍ਰੈਲ 1935 ਨੂੰ ਦਿਨ ਦੇ 11:30 ਵਜੇ "ਸ਼ਹੀਦ ਸਿੱਖ ਮਿਸ਼ਨਰੀ ਕਾਲਜ” ਦੇ ਗੁਰਦੁਵਾਰੇ ਵਿੱਚ ਆਰੰਭ ਹੋਈ। ਹੇਠ ਲਿਖੇ ਮੈਂਬਰ ਸਾਹਿਬਾਨ ਨੇ ਦਰਸ਼ਨ ਦਿੱਤੇ :-
- ਸ੍ਰ: ਬ: ਸ੍ਰ: ਕਾਹਨ ਸਿੰਘ ਨਾਭਾ।
- ਪ੍ਰੋ: ਜੋਧ ਸਿੰਘ ਜੀ,
- ਪ੍ਰੋ: ਤੇਜਾ ਸਿੰਘ ਜੀ,
- ਪ੍ਰੋ: ਗੰਗਾ ਸਿੰਘ ਜੀ,
- ਜਥੇਦਾਰ ਮੋਹਣ ਸਿੰਘ ਜੀ,

🙏 ਗੁਰੂ ਪ੍ਰਕਾਸ਼ ਤੇ ਕੁਰਸੀਆਂ
🔹 ਮਤਾ (ਸ) : ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ ਵਿੱਚ ਕੁਰਸੀਆਂ ‘ਤੇ ਬੈਠਣ ਦਾ ਰਿਵਾਜ ਹੈ ਐਸੀ ਥਾਈਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੀ ਥਾਂ ਕਰਕੇ ਹੇਠਾਂ ਕੁਰਸੀਆਂ ਤੇ ਬੈਠਿਆ ਜਾਏ ਤਾਂ ਕੋਈ ਹਰਜ ਨਹੀਂ।
(ਕਿਤਾਬ ‘ਪੰਥਕ ਮਤੇ’ ਪੰਨਾ 13-14)

🔸 ਸੰਨ 1975 ਵਿੱਚ ਕਰਤਾਰ ਸਿੰਘ ਭਿੰਡਰਾਂਵਾਲੇ ਵੀ ਇਸ ਕਮੇਟੀ ਦੇ ਮੈਂਬਰ ਸੀ ਤੇ ਇਸ ਮਸਲੇ 'ਤੇ ਛੇਤੀ ਤੋਂ ਛੇਤੀ ਫੈਸਲਾ ਚਾਹੁੰਦੇ ਸੀ। ਇਹ ਮਸਲਾ ਇੱਕ ਵਾਰ ਫਿਰ ਧਾਰਮਿਕ ਸਲਾਹਕਾਰ ਕਮੇਟੀ ਕੋਲ ਗਿਆ ਤੇ ਕਮੇਟੀ ਨੇ ਪਹਿਲਾਂ ਪੁਰਾਣੇ ਮਤੇ ਵਾਚੇ ਤੇ ਫਿਰ ਇਹੀ ਫੈਸਲਾ ਦਿੱਤਾ ਜੋ 1935 ਵਿੱਚ ਸੀ । ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਅਖੌਤੀ ‘ਟਕਸਾਲ’ ਦੇ ਮੁਖੀ ਹੋਣ ਦਾ ਬਾਕੀ ਮੈਂਬਰਾਂ 'ਤੇ ਕੋਈ ਅਸਰ ਜਾਂ ਡਰ ਨਹੀਂ ਸੀ।
☝️ ਜਦੋਂ ਇੱਕ ਵਾਰ ਕੌਮ ਦੇ ਵਿਦਵਾਨ ਗੁਰਮਤਿ ਦੇ ਜਾਣੂ ਇਸ ਮਸਲੇ 'ਤੇ ਮਤਾ ਪਾਸ ਕਰ ਚੁੱਕੇ ਹਨ, ਤਾਂ ਅੱਜ ਵੀ ਸਿੱਖ ਇਸ ਫੈਸਲੇ ਤੋਂ ਅਨਜਾਣ ਕਿਉਂ ਨੇ, ਕਿਉਂ ਵਾਰ-ਵਾਰ ਹਾਲ ਪਾਰਿਆ ਹੋਣ ਲੱਗ ਪੈਂਦੀ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top