Share on Facebook

Main News Page

🙏 ਸ਼ਹੀਦੀ ਦਿਹਾੜਿਆਂ ਦੇ ਨਾਂ 'ਤੇ ਕਰਮਕਾਂਡ
-: ਸੰਪਾਦਕ ਖ਼ਾਲਸਾ ਨਿਊਜ਼
25.12.2022
#KhalsaNews #ShaheediWeek #Sahibzaade #Sarsa #Rituals

🖐️ 5 ਪੋਹ ਤੋਂ 14 ਪੋਹ ਤੱਕ (18-27 ਦਸੰਬਰ) ਤੱਕ ਸ਼ਹੀਦੀ ਦਿਹਾੜੇ ਚਲਦੇ ਹਨ, ਜੋ ਕਿ ਕੌਮੀ ਤੌਰ 'ਤੇ ਉਹ ਦਿਨ ਨੇ ਜੋ ਕਿ ਅਤਿਅੰਤ ਹੀ ਮਹੱਤਵਪੂਰਣ ਇਤਿਹਾਸਕ ਦਿਹਾੜੇ ਹਨ, ਪਰ ਇਹ ਸੋਗ ਦੇ ਨਹੀਂ, ਚੜ੍ਹਦੀਕਲਾ ਦੇ ਉਹ ਦਿਹਾੜੇ ਹਨ ਜਿਨ੍ਹਾਂ ਤੋਂ ਸਿਖਿੱਆ ਲੈ ਕੇ ਕੌਮੀ ਤੌਰ 'ਤੇ ਅਸੀਂ ਬਹੁਤ ਬਲਵਾਨ ਹੋ ਸਕਦੇ ਹਾਂ, ਤੇ ਕਈਆਂ ਨੇ ਆਪਣਾ ਜੀਵਨ ਵਾਕਿਆ ਹੀ ਗੁਰਆਸ਼ੇ ਅਨੁਸਾਰ ਢਾਲਿਆ ਵੀ ਹੈ।

✌️ ਦੂਜੇ ਪਾਸੇ ਬਹੁਤਾਤ ਸਿੱਖ ਅਖਵਾਉਣ ਵਾਲੇ ਇਨ੍ਹਾਂ ਦਿਹਾੜਿਆਂ 'ਚ ਡਰਾਮੇਬਾਜ਼ੀ 'ਤੇ ਜ਼ਿਆਦਾ ਜ਼ੋਰ ਦੇਣ ਲੱਗ ਪਏ ਹਨ। ... ਸਾਰੇ ਸਾਲ ਦਾਰੂ ਮੂੰਹ 'ਤੋਂ ਲੱਥਣ ਨਹੀਂ ਦੇਣੀ, ਤੇ ਇਨ੍ਹਾਂ ਦਿਨਾਂ 'ਚ ਜੀ ਅਸੀਂ ਨਹੀਂ ਪੀਂਦੇ, ... ਸਾਰਾ ਸਾਲ ਆਪਣਾ ਤੇ ਨਿਆਣਿਆਂ ਦੀ ਟਿੰਡ ਨਾਈ ਅੱਗੇ ਦੇਈ ਰੱਖਣੀ, ਤੇ ਇਨ੍ਹਾਂ ਦਿਨਾਂ 'ਚ ਜੀ ਅਸੀਂ ਕੈਂਚੀ ਨਹੀਂ ਲਗਾਉਂਦੇ, ... ਦਾੜ੍ਹੀ ਮੁੰਨਣ ਵਾਲੇ ਵੀ ਇਨ੍ਹਾਂ ਦਿਨਾਂ 'ਚ ਆਪਣੇ ਆਪ ਨੂੰ ਜਥੇਦਾਰ ਤੋਂ ਘੱਟ ਨਹੀਂ ਸਮਝਦੇ, FB, Whatsapp, Instagram 'ਤੇ ਸਾਹਿਬਜ਼ਾਦਿਆਂ ਦੀ ਡੀ.ਪੀ. ਜ਼ਰੂਰ ਲਾਉਣੀ, ਪਰ ਜੇ ਕਿਤੇ ਤੁਹਾਡੇ ਵੀਚਾਰ ਨਾ ਰੱਲਣ ਤਾਂ ਮਾਂ ਦੀ, ਭੈਣ ਦੀ ਕਰਣ ਤੋਂ ਇਨ੍ਹਾਂ ਦਿਨ੍ਹਾਂ 'ਚ ਵੀ ਗੁਰੇਜ਼ ਨਹੀਂ ਕਰਦੇ... ਗੱਲ ਕਿ ਡਰਾਮੇਬਾਜ਼ੀਆਂ ਜਿੰਨੀਆਂ ਮਰਜ਼ੀ, ਤੇ ਗੁਰਮਤਿ ਸਿਧਾਂਤ ਦੀ ਗੱਲ.. ਨਾ ਬਰਾਬਰ।

️🎉 ਥੋੜੇ ਕੁ ਦਿਨਾਂ ਬਾਅਦ ਨਵਾਂ ਸਾਲ ਚੜ੍ਹਨਾ ਤਾਂ ਦੇਖ ਲਿਓ ਇਹ ਕਰਮਕਾਂਡੀ ਤੌਰ 'ਤੇ ਦਿਹਾੜੇ ਮਨਾਉਣ ਵਾਲੇ ਕਿਵੇਂ ਉਸਤਰੇ ਫਿਰਾ ਕੇ, ਸ਼ਰਾਬਾਂ ਪੀ ਭੰਗੜੇ ਪਾਉਂਦੇ ਨਜ਼ਰ ਆਉਂਣੇ।

👉 ਹੁਣ ਥੋੜ੍ਹੇ ਚਿਰਾਂ ਤੋਂ ਸਰਸਾ ਨਦੀ ਦੇ 'ਚੋਂ ਜਲੂਸ ਕੱਢਿਆ ਜਾਣ ਲੱਗ ਪਿਆ ਹੈ ਤੇ ਲੋਕ ਪੈਦਲ, ਟਰਾਲੀਆਂ ਆਦਿ 'ਚ ਨਦੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਨੂੰ ਗੁਰੂ ਸਾਹਿਬ ਦੇ ਸਰਸਾ ਨਦੀ ਦੇ ਇਤਿਸਹਾਸਕ ਪ੍ਰਸੰਗ ਦੀ ਨਕਲ ਕਰਣ ਲੱਗ ਪਏ ਹਨ। ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਗੁਰੂ ਸਾਹਿਬ ਸਰਸਾ ਨਦੀ ਵਿੱਚੋਂ ਲੰਘੇ ਸੀ ਤਾਂ ਪਾਣੀ ਦਾ ਵਹਾਅ ਤੇਜ਼ ਅਤੇ ਪਾਣੀ ਚੱੜ੍ਹ ਰਿਹਾ ਸੀ, ਤੇ ਕਾਫੀ ਨੁਕਸਾਨ ਵੀ ਹੋਇਆ ਸੀ, ਤੇ ਅਸੀਂ ਸਿਰਫ ਵਿਖਾਵੇ ਮਾਤਰ ਘੱਟ ਪਾਣੀ 'ਚੋਂ ਲੰਘ ਰਹੇ ਹਾਂ। ਪਾਣੀ ਘੱਟ ਹੋਵੇ ਜਾਂ ਬਹੁਤਾ, ਗੁਰੂ ਸਾਹਿਬ ਨੇ ਜੋ ਦਰਿਆ ਪਾਰ ਕੀਤਾ ਉਹ ਕਿਸੇ ਕਾਰਣ ਵੱਸ ਕੀਤਾ, ਸਾਡਾ ਨਦੀ ਪਾਰ ਕਰਨਾ ਕਰਮਕਾਂਡੀ ਹੈ, ਇਸ ਪਿੱਛੇ ਕੋਈ ਗੁਰਮਤਿ ਸਿਧਾਂਤ ਨਹੀਂ। ਕਰਨਾ ਸੀ ਤਾਂ ਗੁਰੂ ਸਾਹਿਬ ਵੱਲੋਂ ਦਿੱਤੇ ਗੁਰਬਾਣੀ ਸੰਦੇਸ਼ ਨੂੰ ਜੀਵਨ ਧਾਰਣ ਕਰਦੇ ਤਾਂ ਕਰਮਕਾਂਡੀ ਰੂਪੀ ਨਦੀ 'ਚੋਂ ਪਾਰ ਹੋ ਜਾਣਾ ਸੀ।

👴 ਹੋਰ ਇੱਕ ਹਿੰਦੂ ਭਰਾ ਲਕਸ਼ਮਣ ਦਾਸ ਬਰਫ ਵਾਲੇ ਪਾਣੀ ਨਾਲ ਨਹਾਈ ਜਾ ਰਿਹਾ, ਇਹ ਦਰਸਾਇਆ ਜਾ ਰਿਹਾ ਕਿ ਇਹ ਪਿਛਲੇ 25 ਸਾਲਾਂ ਤੋਂ ਕਰ ਰਿਹਾ... ਤੇ ਉਸਦੇ ਜੀਵਨ ਵਿੱਚ ਕੁੱਝ ਬਦਲਾਅ ਆਇਆ ਇਸ ਨਾਲ?❓ ਕੀ ਉਸਨੇ ਗੁਰੂ ਸਾਹਿਬ ਦੱਸੇ ਕੋਈ ਗੁਰਮਤਿ ਸਿਧਾਂਤ ਦ੍ਰਿੜ ਕੀਤੇ? ਪਰ ਨਹੀਂ, ਅਸੀਂ ਤਾਂ ਵੀਡੀਓ ਵੀਡੀਓ ਖੇਡਣਾ ਹੈ, ਸ਼ੇਅਰ ਕਰਣ ਦੀ ਹਨੇਰੀ ਲਿਆ ਦੇਣੀ, ਲਿਖੋ ਜੀ ਵਾਹਿ ਗੁਰੂ..... ਪਰ ਗੁਰਮਤਿ ਬਾਰੇ ਕੋਈ ਪੁੱਛ ਲਵੇ ਤਾਂ ਚਾਰੇ ਖੁਰ ਚੁੱਕ ਕੇ ਪੈਂਨੇ ਹਾਂ।

🙏 ਇੱਕ ਪਾਸੇ ਸਾਹਿਬਜ਼ਾਦਿਆਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਹੋਣ......

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥2॥1॥

...ਤੇ ਦੂਜੇ ਪਾਸੇ ਸਾਡੇ ਲੋਕ ਇਹ ਡਰਾਮੇ ਕਰਣ! ਵਾਹ! ਕਿਉਂਕਿ ਇਹ ਡਰਾਮੇ ਕਰਨੇ ਸੌਖੇ ਹਨ, ਤੇ ਗੁਰੂ ਸਾਹਿਬ ਵਾਲਾ ਕਰਮ "ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥" ਇਹ ਕੰਮ ਔਖਾ ਹੈ।

️🎯 ਸਾਡੇ ਵਿੱਚੋਂ ਕਿੰਨੇ ਹਨ ਜਿਹੜੇ ...
- "ਸੁਖੁ ਦੁਖੁ", "ਮਾਨੁ ਅਪਮਾਨ", "ਖੁਸ਼ੀ ਗਮੀ", ਦੋਹਾਂ ਨੂੰ ਇੱਕੋ ਬਰਾਬਰ ਸਮਝਦੇ ਹਾਂ?
- "ਉਸਤਤਿ ਨਿੰਦਾ" ਦੋਹਾਂ ਦਾ ਤਿਆਗ ਕਰ ਸਕੇ ਹਾਂ?
... ਕਿਉਂਕਿ ਇਹ ਖੇਲ ਕਠਨੁ (ਔਖਾ) ਹੈ, ਇਸ ਲਈ ਅਸੀਂ ਸੌਖਾ ਕਰਮਕਾਂਡੀ ਰਾਹ ਲੱਭ ਲਿਆ, ਜਿਸਨੂੰ ਸ਼ਰਧਾ ਦੇ ਨਾਮ ਹੇਠ ਕਈ ਪ੍ਰਚਾਰਕਾਂ ਨੇ ਵੀ ਤਸਦੀਕ ਕਰਨਾ ਸ਼ੁਰੂ ਕਰ ਦਿੱਤਾ।

📍 ਸਿੱਖਣੀ ਤਾਂ ਸੀ... ਦ੍ਰਿੜਤਾ, ਆਤਮਵਿਸ਼ਵਾਸ, ਗੁਰੂ ‘ਤੇ ਭਰੋਸਾ, ਜ਼ੁਲਮ ਅੱਗੇ ਖੜਨ ਦੀ ਹਿੰਮਤ ਪਰ ਕਿਉਂਕਿ ਇਹ ਗੱਲਾਂ ਔਖੀਆਂ ਨੇ ਆਪਾ ਵਾਰਨਾ ਪੈਣਾ ਸੀ... ਪਰ ਅਸੀਂ ਸੌਖਾ
ਕਰਮਕਾਂਡੀ ਰਾਹ ਫੜ੍ਹ ਲਿਆ... ਵਾਹ! ਤੇ ਵਹੀਰਾਂ ਘੱਤ ਕੇ ਪਿੱਛੇ ਹੋ ਤੁਰੇ। ਪਰ ਇਹ ਸਭ ਗੁਰਮਤਿ ਨਹੀਂ। ਵਹੀਰਾਂ (ਬਹੀਰ) ਹਮੇਸ਼ਾਂ ਬ੍ਰਾਹਮਣੀ ਕਰਮਕਾਂਡੀ ਰਾਹ ਅਪਣਾਉਂਦੀ ਹੈ... ਜਿਵੇਂ ਭਗਤ ਕਬੀਰ ਜੀ ਆਖਦੇ ਹਨ...

🔹 ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥
165॥
Kabeer, the crowds follow the path that the Pandits have taken.
There is a difficult and treacherous cliff on that path to the Lord; Kabeer is climbing that cliff. ||165||

🙏 ਹੋ ਸਕੇ ਤਾਂ ਆਪਣੇ ਜੀਵਨ ਨੂੰ ਗੁਰਬਾਣੀ ਆਸ਼ੇ ਅਨੁਸਾਰ ਢਾਲੀਏ, ਸਾਹਿਬਜ਼ਾਦਿਆਂ ਦੇ ਜੀਵਾਨ 'ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸੁਧਾਰ ਲਈਏ ਇਹ ਹੋਵੇਗਾ ਸ਼ਹੀਦੀ ਦਿਹਾੜੇ ਮਨਾਉਣਾ ਉਹ ਵੀ ਸਾਰਾ ਸਾਲ।

✅ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਸੇ ਇੱਕ ਦਿੱਨ ਦੀ ਪ੍ਰਕੀਰਿਆ ਨਾਲ ਨਹੀਂ, ਉਨ੍ਹਾਂ ਦੇ ਪੂਰੇ ਜੀਵਨ ਦਾ ਗੁਰੂ ਆਸ਼ੇ ਅਨੁਸਾਰ ਢੱਲਣਾ, ਗੁਰਬਾਣੀ ਉਪਦੇਸ਼ ਨੂੰ ਕਮਾਉਣਾ, ਤੇ ਸਮਾਂ ਆਉਣ 'ਤੇ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥" ਨੂੰ ਪ੍ਰਤੱਖ ਕਰਕੇ ਵਖਾਉਣਾ ਹੈ। ਆਸ ਹੈ ਕਿ ਅਸੀਂ ਫੋਕਟ ਕਰਮਕਾਂਡਾ ਨੂੰ ਛੱਡ ਕੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਵਾਂਗੇ।

ਗੁਰੂ ਸਭ ਨੂੰ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top