🌐 ਸਦੀਆਂ ਬੀਤ ਗਈਆਂ ਅੱਜ ਅਸੀਂ ਫਿਰ ਅਨੰਦਪੁਰ ਛੱਡ ਕੇ ਮਾਛੀਵਾਛੇ
ਦੇ ਕੰਡਿਆਲੇ ਰਾਹ ਤੁਰੇ ਜਾ ਰਹੇ ਹਾਂ, ਦੁਰਮਤਿ ਦੀ ਜ਼ਾਲਮ ਸਰਸਾ ਨਦੀ ਵਿੱਚ ਸਾਡਾ ਬਹੁਤ
ਕੁੱਛ ਰੁੱੜ੍ਹ ਗਿਆ। "ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥" ਦਾ ਪਰਿਵਾਰ
ਵਿਛੋੜਾ ਹੋ ਗਿਆ।
⛔ ਕਈ ਗੰਗੂ, ਕਈ ਸੁੱਚਾਨੰਦ ਵਰਗੇ ਸਾਥੀ ਆਗੂ ਬਣੇ ਦਿਸਦੇ ਹਨ, ਗੁਰੂ
ਆਵਾਜ਼ਾਂ ਦੇ ਰਿਹਾ ਹੈ ਭਲਿਓ!
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ॥
🙏 ਸਮਰੱਥ ਗੁਰੂ ਪਿਤਾ ਦੇਖ ਰਿਹਾ ਹੈ ਕਿ ਇਹ ਜੀਵਤ ਕਈ ਹਜ਼ਾਰ ਭੀ
ਕਿਸ ਤਰ੍ਹਾਂ ਗੁਰੂ ਪਿਤਾ ਨਾਲੋਂ ਭੀ ਅਤੇ ਆਪਸ ਵਿੱਚ ਭੀ ਵਿਛੁੜ ਰਹੇ ਹਨ। ਯਕੀਨ ਕਰੋ ਬਾਪੂ
ਤਾਂ ਤੁਹਾਡੇ ਰਾਹਾਂ ਵਿੱਚੋਂ ਕਾਲ਼ੀ ਬੋਲ਼ੀ ਰਾਤ ਦੇ ਅੰਧੇਰਿਆਂ ਨੂੰ ਗੁਰਬਾਣੀ ਇਸ ਜਗੁ ਮਹਿ
ਚਾਨਣ ਅਤੇ ਮਾਛੀਵਾੜੇ ਕੰਡਿਆਂ ਨੂੰ ਫੁੱਲਾਂ ਵਿੱਚ ਬਦਲ ਦੇਣਾ ਚਾਹੁੰਦਾ ਹੈ, ਪਰ ਤੁਸੀਂ
ਗੁਰੂ ਦਾ ਪੱਲਾ ਤਾਂ ਫੜੋ ਫਿਰ ਦੇਖੋ...
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ
ਮਨਿ ਵਸੈ॥
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ॥