Share on Facebook

Main News Page

💥 ਖ਼ਾਲਿਸਤਾਨ ਨਾਂ ਦਾ ਛੁਣਛੁਣਾ 🍭
-: ਸੰਪਾਦਕ ਖ਼ਾਲਸਾ ਨਿਊਜ਼
17.12.2022
#KhalsaNews #Khalistan #SimranjitMann #AmritpalSingh

️🎯 ਨੋਟ: ਖ਼ਾਲਸਾ ਨਿਊਜ਼ ਸਿੱਖ ਰਾਜ ਦੇ ਸੰਕਲਪ ਦੀ ਹਮਾਇਤੀ ਹੈ, ਜਿਸ ਹਲੇਮੀ ਰਾਜ ਦੀ ਬਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਉਂਦੀ ਹੈ, ਪਰ ਜਿਸ ਬੇਤੁਕੇ ਢੰਗ ਨਾਲ ਇਹ ਲੋਕ ਕੰਮ ਰਹੇ ਨੇ, ਉਸ ਨਾਲ ਬਿਲਕੁਲ ਸਹਿਮਤ ਨਹੀਂ। -: ਸੰਪਾਦਕ ਖ਼ਾਲਸਾ ਨਿਊਜ਼ ✍️

🍭 ਇਹ ਛੁਣਛੁਣਾ ਉਸ ਵੇਲੇ ਜ਼ਿਆਦਾ ਵਜਾਇਆ ਜਾਂਦਾ ਹੈ ਜਦੋਂ ਚੋਣਾਂ ਲਾਗੇ ਹੋਣ, ਤੇ ਹੁਣ ਵੀ 2024 ਦੀਆਂ ਚੋਣਾਂ ਤੋਂ ਪਹਿਲਾਂ ਇਸਦਾ ਵੱਜਣਾ ਲਾਜ਼ਮੀ ਸੀ, ਇਸੇ ਲਈ ਪੈਰਾਸ਼ੂਟ ਰਾਹੀਂ ਨਵਾਂ ਰੰਗਰੂਟ ਤਿਆਰ ਕਰਕੇ ਭੇਜਿਆ ਗਿਆ ਹੈ, ਕਿੁੳਂਕਿ ਪੁਰਾਣੇ ਕਾਰਤੂਸ ਠੁੱਸ ਹੋ ਚੁਕੇ ਹਨ।

☝️ ਇੱਕ ਪਾਸੇ ਮਾਨ ਕਹਿੰਦਾ ਕਿ ਭਾਰਤ 'ਚ ਸਿੱਖ ਜੱਜ ਨਹੀਂ ਬਣ ਰਹੇ ਤੇ ✌️ ਦੂਜੇ ਪਾਸੇ ਅੰਮ੍ਰਿਤਪਾਲ ਕਹਿੰਦਾ ਪੜ੍ਹਾਈ ਲਿਖਾਈ ਮਨੁੱਖ ਨੂੰ ਦਲੇਰ ਨਹੀਂ ਬਣਾ ਸਕਦੀ।

👉 ਇੱਕ ਨੇ ਬਹੁਤ ਸਾਲ ਸਿੱਖਾਂ ਨੂੰ ਖ਼ਾਲਿਸਤਾਨ ਦੇ ਨਾਮ 'ਤੇ ਬੇਵਕੂਫ ਬਣਾਇਆ, ਹੁਣ ਰਹਿੰਦੀ ਕਸਰ ਪੈਰਾਸ਼ੂਟ ਜਥੇਦਾਰ ਅੰਮ੍ਰਿਤਪਾਲ ਸਿੰਘ ਕੱਢ ਰਿਹਾ। ਕੋਈ ਤਾਂ ਆਪਸ 'ਚ ਸਲਾਹ ਕਰ ਲਵੋ ਭਾਈ ਕਰਨਾ ਕੀ ਹੈ, ਤੇ ਉਧਰ ਭਗਤ ਬਿਰਤੀ ਬਸ ਛੁਣਛੁਣੇ ਸੁਣ ਕੇ ਹੀ ਜੈਕਾਰੇ ਮਾਰ ਰਹੇ ਨੇ।

📍 ਯਾਦ ਰਹੇ ਕੋਈ ਵੀ ਲਹਿਰ ਲੋਕਾਂ ਦੇ ਸਾਥ ਤੋਂ ਬਿਨਾਂ ਨਹੀਂ ਚੱਲਦੀ, ਤੇ ਜਿਸ ਆਪਹੁਦਰੇਪਨ ਨਾਲ ਹੁਣ ਕੰਮ ਹੋ ਰਿਹਾ ਹੈ, ਤੇ ਆਪਣੇ ਹੀ ਗੁਰਦੁਆਰਿਆਂ ਅੰਦਰ ਗੁੰਡਾਗਰਦੀ ਕੀਤੀ ਜਾ ਰਹੀ ਹੈ, ਡੇਰਾਵਾਦ ਦੀ ਮੁੜ ਸਥਾਪਤੀ ਲਈ ਜ਼ੋਰ ਲਾਇਆ ਜਾ ਰਿਹਾ ਹੈ, ਇਸਦਾ ਵੀ ਹਾਲ ਉਹੀ ਹੋਣਾ ਹੈ, ਜੋ ਬੀਤੇ ਸਮੇਂ 'ਚ ਹੋਇਆ।

👇 ਹੇਠਾਂ ਅੰਨ੍ਹੇ ਭਗਤਾਂ ਨੇ ਗਾਹਲ਼ਾਂ ਤੇ ਤੋਹਮਤਾਂ ਦਾ ਪ੍ਰਸ਼ਾਦ ਦੇਣਾ ਹੈ, ਉਨ੍ਹਾਂ ਨੇ ਇਖ਼ਲਾਕੋਂ ਨੀਵੀਂ ਗੱਲ ਕਰਣੀ ਹੈ, ਕੋਈ ਨਾ ਆਪਣੀ ਆਪਣੀ ਅਕਲ ਦਾ ਮੁਜ਼ਾਹਰਾ ਕਰੋ ਭਾਈ, ਹੋਰ ਐਸੇ ਗੁਰ ਆਸ਼ੇ ਵਿਪਰੀਤ ਕਥਿਤ ਖ਼ਾਲਿਸਤਾਨ ਵਿੱਚ ਇਹੀ ਕੁੱਝ ਹੋਣਾ ਹੈ।

ਬਸ ਦਿਨ ਦਿਹਾੜੇ ਤੁਹਾਡੀ ਲੁੱਟ ਹੋ ਰਹੀ ਹੈ। ਭਗਤ ਕਬੀਰ ਜੀ ਸਮਝਾਉਂਦੇ ਹਨ...

👁️ ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥ ਪੰਨਾਂ 972
People of the world, remain awake and aware. Even though you are awake, you are being robbed, O Siblings of Destiny.

🙏 ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top