Share on Facebook

Main News Page

🔥ਅੰਮ੍ਰਿਤਪਾਲ ਸਿੰਘ ਜੀ, ਆਪਣੀ ਸਹੂਲਤ ਮੁਤਾਬਕ ਨਾ ਚੁਣੋ‼ Amritpal Singh... Do not Pick & Choose
-: ਸੰਪਾਦਕ ਖ਼ਾਲਸਾ ਨਿਊਜ਼ 13.12.2022
#KhalsaNews #SGPC #SikhRehatMaryada #AmritpalSingh #Dhumma #Taksaal #Chairs #Wheelchair #Hooliganism

⚠️ਜਦੋਂ ਦਾ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕਥਿਤ ਵਹੀਰ (ਗੁਰਬਾਣੀ ਵਿੱਚ ਬਹੀਰ... ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ॥) ਚੱਲੀ ਹੈ, ਉਸ ਦਿਨ ਤੋਂ ਪੰਜਾਬ 'ਚ ਆਪਹੁਦਰਾਪਨ ਵੱਧ ਗਿਆ ਹੈ। ਉਨ੍ਹਾਂ ਨੇ ਪਹਿਲਾਂ ਧੁੰਮੇ ਕੋਲੋਂ ਸਿਰੋਪਾ ਲਿਆ, ਜਿਹੜਾ ਕਿ ਇੱਕ ਬ੍ਰਾਹਮਣੀ ਪ੍ਰਭਾਵ ਅਧੀਨ ਅਸਥਾਨ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਵਾਕਰ ਤੁੱਲ ਬਰਾਬਰ ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ ਗ੍ਰੰਥ) ਦਾ ਪ੍ਰਕਾਸ਼ (ਹਨੇਰਾ) ਕੀਤਾ ਹੋਇਆ ਹੈ, ਪਰ ਉਥੇ ਮੂੰਹ ਸੀਤਾ ਰਿਹਾ।

⛔ ਉਸ ਤੋਂ ਬਾਅਦ ਧੂੰਦਾ ਪਿੰਡ ਜਾਕੇ ਜੋ ਸ਼ਰੇਆਮ ਕੂੜ੍ਹ ਪ੍ਰਚਾਰ ਕੀਤਾ, ਉਸਦਾ ਜਵਾਬ ਭਾਈ ਸਰਬਜੀਤ ਸਿੰਘ ਧੂੰਦਾ ਨੇ ਬਾ-ਦਲੀਲ ਦਿੱਤਾ। ਹੁਣ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਜਾਕੇ ਵੀ ਭੰਨਤੋੜ ਕੀਤੀ, ਜੋ ਕਿ ਸ਼ਰੇਆਮ ਗੁੰਡਾਗਰਦੀ ਹੈ। ਸਿਆਣੇ ਬਿਆਣੇ ਲੋਕ ਵੀ ਹੁਣ ਇਸ ਗੁੰਡਾਗਰਦੀ ਖਿਲਾਫ ਬੋਲਣੋ ਡਰਦੇ ਹਨ, ਤੇ ਹਾਂ 'ਚ ਹਾਂ ਮਿਲਾ ਰਹੇ ਹਨ। ਇਹ ਸਾਰਾ ਵਰਤਾਰਾ ਕੌਮ ਨੂੰ ਨਮੋਸ਼ੀ ਵੱਲ ਲੈਕੇ ਜਾ ਰਿਹਾ ਹੈ, ਤੇ ਆਉਣ ਵਾਲੇ ਸਮੇਂ 'ਚ ਇਸਦੇ ਭਯੰਕਰ ਨਤੀਜੇ ਨਿਕਲਣਗੇ।

✴️ ਹੁਣ ਲੋਕ ਕੁਰਸੀਆਂ ਦੇ ਮਸਲੇ 'ਤੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਰਹੇ ਹਨ, ਆਓ ਉਸ ਉੱਤੇ ਵੀਚਾਰ ਕਰੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ਸਿੱਖ ਰਹਿਤ ਮਰਿਆਦਾ ਦੇ "ਗੁਰਦੁਆਰੇ" ਸਿਰਲੇਖ ਹੇਠ ਮੱਦ (ਸ) 'ਤੇ ਲਿਖਿਆ ਹੈ...

👉ਸ) ਉਪਰ ਦੱਸੇ ਸਾਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

📍 ਵੀਚਾਰ: ਅੰਮ੍ਰਿਤਪਾਲ ਸਿੰਘ ਜੀ ਇਸ ਬਾਰੇ ਕੀ ਖਿਆਲ ਹੈ? ਇਹੀ ਕਰਤੂਤਾਂ... ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਬਹੁਤਾਤ ਡੇਰਿਆਂ, ਟਕਸਾਲ, ਨਿਹੰਗ ਜਥੇਬੰਦੀਆਂ ਆਦਿ 'ਤੇ ਨਹੀਂ ਹੁੰਦੇ? ਉਥੇ ਤੁਸੀਂ ਅੱਖਾਂ ਮੀਚ ਕੇ, ਸਰੋਪੇ ਪਵਾ ਕੇ ਆ ਗਏ, ਉਥੇ ਕਿੱਥੇ ਗਏ ਸੀ ਤੁਸੀਂ ਤੇ ਤੁਹਾਡਾ ਛਲਾਰੂ ਪ੍ਰਧਾਰਨ ਮੰਤ੍ਰੀ ਬਾਜੇ ਕੇ???

ਮੱਦ (ਹ) 'ਚ ਲਿਖਿਆ ਹੈ...
👉ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ
ਵਰਤਣਾ ਅਯੋਗ ਨਹੀਂ।

📍 ਵੀਚਾਰ: ਅੰਮ੍ਰਿਤਪਾਲ ਸਿੰਘ ਜੀ, ਆਹ ਮੱਦ ਵੇਲੇ ਤਾਂ ਅੱਖਾਂ 'ਚ ਮੋਤੀਆ ਉਤਰ ਆਇਆ ਹੋਣਾ! ਕਿਉਂ ਨਾ ਦਿਸੀ ਇਹ ਬੇਅਦਬੀ ਉਹ ਵੀ ਤੁਹਾਡੇ ਆਕਾ ਧੁੰਮੇ ਦੇ ਡੇਰੇ 'ਤੇ? ਜਿਹੜੀ ਸਭ ਤੋਂ ਵੱਡੀ ਬੇਅਦਬੀ ਹੈ, ਜੋ ਕਿ ਸ਼ਰੇਆਮ ਮਹਿਤਾ ਚੌਂਕ ਦੇ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰੇ ਵੀ ਕੀਤੀ ਜਾਂਦੀ ਹੈ, ਨਿਹੰਗ ਜਥੇਬੰਦੀਆਂ ਤੇ ਡੇਰਿਆਂ 'ਤੇ ਵੀ ਕੀਤੀ ਜਾਂਦੀ ਹੈ, ਉਸ ਨੂੰ ਤਾਂ ਸ਼ਰੇਆਮ ਨਜ਼ਰਅੰਦਾਜ਼ ਕੀਤਾ ਗਿਆ! ਉੱਥੇ ਕਿੁੳਂ ਨਾ ਬੋਲੇ??? ਕੀ ਗੱਲ ਆਜ਼ਾਦੀ ਗੁਆਚ ਗਈ ਸੀ? ਗ਼ੁਲਾਮਾਂ ਦੇ ਗ਼ੁਲਾਮ ਕੋਲ਼ੋਂ ਆਜ਼ਾਦੀ ਦੀ ਆਸ ਕਰਨਾ ਹੀ ਮੂੜ੍ਹਤਾ (ਮੂਰਖਤਾ ਤੋਂ ਅਗਲੀ ਪੌੜੀ) ਹੈ।

ਮੱਦ (ਝ) 'ਚ ਲਿਖਿਆ ਹੈ...
♿ ਝ) ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿਚ ਗਦੇਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।

📍 ਵੀਚਾਰ: ਇਸ ਮੱਦ ਦਾ ਗ਼ਲਤ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਤੇ ਲੋਕ ਫਿਰ ਹੋਸ਼ ਤੋਂ ਕੰਮ ਲੈਣ ਦੀ ਬਜਾਇ ਇਸ ਆਪਹੁਦਰੇਪਨ ਨੂੰ ਦੁਰੁਸਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੱਦ ਵਿੱਚ ਧਿਆਨ ਦੇਣ ਵਾਲੀ ਗੱਲ ਹੈ "ਕਿਸੇ ਵਿਤਕਰੇ ਨਾਲ ਬੈਠਣਾ ਮਨਮੱਤ ਹੈ।" ਕੀ ਜਿਨ੍ਹਾਂ ਨੂੰ ਕੋਈ ਸ਼ਰੀਰਕ ਕਸ਼ਟ ਹੈ, ਉਹ ਵਿਤਕਰਾ ਕਰਦੇ ਹਨ, ਜਾਂ ਉਨ੍ਹਾਂ ਦੀ ਮਜਬੂਰੀ ਹੈ?

📌 ਇਹ ਮੱਦ ਸਾਫ ਸਾਫ ਦਸਦੀ ਹੈ ਕਿ ਉਹ ਲੋਕ ਜਿਹੜੇ ਵਿਤਕਰੇ ਅਧੀਨ ਇਹ ਕੰਮ ਕਰਦੇ ਹਨ, ਉਹ ਮਨਮੱਤ ਹੈ... ਜਿਵੇਂ ਪਖੰਡੀ ਸਾਧ ਬਾਬੇ ਜਿਨ੍ਹਾਂ ਨੇ ਆਪਣਾ ਆਸਣ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਉੱਚਾ ਲਾਇਆ ਹੋਇਆ, ਉਹ ਮਨਮੱਤ ਹੈ, ਪਰ ਉੱਥੇ ਤੁਹਾਡੀ ਸੰਘੀ ਘੁੱਟੀ ਜਾਂਦੀ ਹੈ, ਕਿਉਂਕਿ ਤੁਸੀਂ ਉਨ੍ਹਾਂ ਦੇ ਹੀ ਪੈਰੋਕਾਰ ਹੋ, ਤੇ ਪਖੰਡਵਾਦ ਨੂੰ ਬੜਾਵਾ ਦੇਣ ਲਈ ਹੀ ਇਹ ਕੁਕਰਮ ਕਰ ਰਹੇ ਹੋ।

☝️ ਹਾਂ ਕਿਸੇ ਨੂੰ ਕੋਈ ਸ਼ਰੀਰਕ ਕਸ਼ਟ ਨਾ ਹੋਵੇ ਤਾਂ ਕਿਸੇ ਕੁਰਸੀ, ਸਟੂਲ ਜਾਂ ਬੈਂਚ 'ਤੇ ਬੈਠਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਅੰਨਦ ਕਾਰਜ ਸਮੇਂ ਵੀ ਭੁੰਜੇ ਬਹਿਣਾ ਚਾਹੀਦਾ ਹੈ, ਪਰ ਇੱਥੇ ਵੀ ਜੇ ਕੋਈ ਅਪਾਹਜ ਹੈ ਤਾਂ ਕਿਸੇ ਚੀਜ਼ 'ਤੇ ਬੈਠਣ ਨੂੰ ਗੁਰੂ ਦੀ ਬੇਅਦਬੀ ਸਮਝਣਾ ਵੀ ਮਨਮੱਤ ਹੈ।

🙏 ਗੁਰੂ ਦੀ ਬੇਅਦਬੀ ਗੁਰੂ ਦਾ ਕਹਿਣਾ ਨਾ ਮੰਨਣ ਕਰਕੇ ਤਾਂ ਜ਼ਰੂਰ ਹੁੰਦੀ ਹੈ, ਤੇ ਉਹ "ਸੂਖਮ" ਹੋਣ ਕਰਕੇ ਹੋਰਾਂ ਨੂੰ ਦਿਸਦੀ ਨਹੀਂ ਤਾਂ ਅਸੀਂ ਉਸ ਪਾਸੇ ਧਿਆਨ ਨਹੀਂ ਦਿੰਦੇ, ਤੇ ਉਪਰੀ ਤੌਰ 'ਤੇ ਹੋਣ ਵਾਲੇ ਕਰਮਕਾਂਡਾਂ ਨੂੰ ਨਾ ਕਰਣ ਨੂੰ ਬੇਅਦਬੀ ਸਮਝੀ ਬੈਠੇ ਹਾਂ ਜੋ ਕਿ "ਸਥੂਲ" ਹੋਣ ਕਰਕੇ ਦਿਸਦੀ ਹੈ, ਤਾਂ ਅਸੀਂ ਬੇਅਦਬੀ ਬੇਅਦਬੀ ਦਾ ਰੌਲ਼ਾ ਪਾਉਣ ਲੱਗ ਜਾਂਦੇ ਹਾਂ।

️🎯 ਜਿਹੜੀ ਕੌਮ ਦੇ ਲੋਕ (ਸਾਰੇ ਨਹੀਂ) ਹਾਲੇ ਇਸ ਗੱਲ 'ਤੇ ਫਸੇ ਹੋਣ ਕਿ...

🔹- ਮੰਗਲਾਚਰਣ (ਮੂਲਮੰਤਰ) "ਗੁਰਪ੍ਰਸਾਦਿ" ਤੱਕ ਹੈ ਕਿ "...ਨਾਨਕ ਹੋਸੀ ਭੀ ਸਚੁ॥" ਤੱਕ ਹੈ
🔹- ਕੀ ਖਾਣਾ, ਕੀ ਨਹੀਂ ਖਾਣਾ
🔹- ਕੀ ਪਾਉਣਾ, ਕੀ ਨਹੀਂ ਪਾਉਣਾ
🔹- ਕਿਹੜਾ ਰੰਗ ਸਾਡਾ ਹੈ, ਕਿਹੜਾ ਗੈਰ
🔹- ਕਿਰਪਾਨ, ਕਛਿਹਰਾ ਡਿੱਗ ਪਵੇ ਤਾਂ ਅੰਮ੍ਰਿਤ ਭੰਗ...
........ਹੋਰ ਅਨੇਕਾਂ ਹੀ ਭਰਮ ਭੁਲੇਖਿਆਂ ਵਿੱਚ ਫਸੀ ਹੋਵੇ, ਉਨ੍ਹਾਂ ਲੋਕਾਂ ਕੋਲੋਂ ਗੁਰਬਾਣੀ ਦਾ ਅਧਿਅਨ ਕਰਕੇ ਜੀਵਨ ਜਾਚ ਦੀ ਆਸ ਕਰਨਾ ਹੀ ਮੂਰਖਤਾ ਹੈ। ਗੁਰੂ ਦੀ ਬਾਣੀ ਨੂੰ ਆਧਾਰ ਬਣਾ ਕੇ ਚੱਜ ਅਚਾਰ ਸਿਖੋ

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top