Share on Facebook

Main News Page

💥 ਕੀ ਹੈ ਬੇਅਦਬੀ ?
-: ਸੰਪਾਦਕ ਖ਼ਾਲਸਾ ਨਿਊਜ਼
12.12.2022
#KhalsaNews #SGGS #Beadbi #Vaheer #AmritpalSingh

👉 ਜਦੋਂ ਦਾ ਪੰਜਾਬ ਦੇ ਇੱਕ ਗੁਰਦੁਆਰੇ ਵਿੱਚੋਂ ਕੁੱਝ ਕੁ ਬੂਝੜ ਸ਼ਰਾਰਤੀ ਅਨਸਰਾਂ ਨੇ ਬਜ਼ੁਰਗਾਂ ਅਤੇ ਸ਼ਰੀਰਕ ਕਸ਼ਟਾਂ ਨਾਲ ਗ੍ਰਸਤ ਲੋਕਾਂ ਦੇ ਬੈਠਣ ਵਾਲੇ bench ਬਾਹਰ ਸੁੱਟ ਕੇ ਤੋੜ ਦਿੱਤੇ, ਉਸ ਦਿਨ ਤੋਂ ਗੁਰਮਤਿ ਤੋਂ ਅਣਜਾਣ ਲੋਕ ਲਾ ਲਾ ਲਾ ਕਰਦੇ ਨਜ਼ਰ ਆ ਰਹੇ ਹਨ। ਸਿਤਮ ਦੀ ਗੱਲ ਇਹ ਹੈ ਕਿ ਜਿਹੜੇ ਕੁੱਝ ਕੁ ਲੋਕ ਗੁਰਬਾਣੀ ਬਾਰੇ ਜਾਣਦੇ ਵੀ ਹਨ, ਉਹ ਵੀ ਲਾਈਲੱਗਾਂ ਦੀ ਤਰ੍ਹਾਂ ਐਸੀ ਵਾਹਿਯਾਤੀ ਕਾਰਵਾਈ ਦਾ ਪੱਖ ਪੂਰ ਰਹੇ ਹਨ।

♿ ਕਿਸੇ ਸ਼ਰੀਰਕ ਕਸ਼ਟ ਕਾਰਣ ਕਿਸੇ ਪੀੜ੍ਹੀ, ਸਟੂਲ, ਜਾਂ ਵਿਸ਼ੇਸ਼ ਤੌਰ 'ਤੇ ਬਣਾਏ ਗਏ ਬੈਂਚ 'ਤੇ ਬੈਠਣਾ ਕੋਈ ਗੁਨਾਹ ਨਹੀਂ, ਨਾ ਹੀ ਉਸ 'ਤੇ ਬੈਠਣ ਵਾਲਾ ਗੁਰੂ ਸਾਹਿਬ ਦੀ ਬਰਾਬਰੀ ਕਰਣ ਲਈ ਐਸਾ ਕਰਦਾ ਹੈ। ਐਸੇ ਲੋਕ ਗੁਰੂ ਸਾਿਹਬ ਦੇ ਬਰਾਬਰ ਪ੍ਰਕਾਸ਼ ਕੀਤੇ ਹਨੇਰਾ ਰੂਪੀ ਅਖੌਤੀ ਦਸਮ ਗ੍ਰੰਥ 'ਤੇ ਚੁੱਪ ਵੱਟ ਜਾਂਦੇ ਨੇ, ਤੇ ਜਿਹੜੇ ਜਾਣਦੇ ਵੀ ਨੇ ਉਹ ਵਹਿੰਦੇ ਵੇਗ 'ਚ ਵਗੀ ਜਾਂਦੇ ਨੇ, ਉਨ੍ਹਾਂ ਲੋਕਾਂ ਦੀ ਹਾਲਤ ਜ਼ਿਆਦਾ ਤਰਸਯੋਗ ਹੈ।

👳 ਸਿੱਖ ਵਖਰੀ ਕੌਮ ਦਾ ਦਮਗੱਜਾ ਮਾਰਣ ਵਾਲੇ ਫਿਰ ਉਦਾਹਰਣਾਂ ਮੁਸਲਮਾਨਾਂ ਦੀਆਂ ਦੇਣੀਆਂ ਸੂਰੂ ਕਰ ਦੇਣਗੇ, ਕਿ ਗੋਡੇ ਸਿਰਫ ਸਿੱਖਾਂ ਦੇ ਦੁੱਖਦੇ, ਮੁਸਲਮਾਨਾਂ ਤੇ ਹਿੰਦੂਆਂ ਦੇ ਕਿਉੇਂ ਨਹੀਂ? ਉਨ੍ਹਾਂ ਅਣਜਾਣ ਲੋਕਾਂ ਨੂੰ ਦਸਣਾ ਬਣਦਾ ਹੈ ਕਿ ਮੱਕੇ ਵਿੱਚ ਵੀ ਲੋਕ ਕੁਰਸੀਆਂ, ਵ੍ਹੀਲਚੇਅਰ ਲੈ ਕੇ ਜਾਂਦੇ ਹਨ, ਤੇ ਉਥੇ ਵੀ ਵਿਸ਼ੇਸ਼ ਥਾਂ ਬਣਾਈ ਹੋਈ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਗੋਡਿਆਂ ਭਾਰ ਨਮਾਜ਼ ਅਦਾ ਨਹੀਂ ਕਰ ਸਕਦੇ। ਹਿੰਦੂਆਂ ਦੇ ਮੰਦਰਾਂ ਵਿੱਚ ਵੀ ਐਸੀਆਂ ਸੁਵਿਧਾਵਾਂ ਹਨ, ਤੇ ਆਮ ਤੌਰ 'ਤੇ ਜਗਰਾਤਿਆਂ ਆਦਿ ਵਿੱਚ ਲੋਕ ਬਾਹਰਲੇ ਪਾਸੇ ਕੁਰਸੀਆਂ ਡਾਹ ਕੇ ਬੈਠੇ ਆਮ ਮਿਲਦੇ ਹਨ।

⚠️ ਵਹੀਰ ਦੇ ਨਾਂ 'ਤੇ ਗੁੰਡਾਗਰਦੀ ਕਰਣ ਦੇ ਨਤੀਜੇ ਚੰਗੇ ਨਿਕਲਣ ਦੀ ਕੋਈ ਆਸ ਨਹੀਂ। ਐਸੇ ਲੋਕ ਸਿਰਫ ਸੰਪਰਦਾਈ ਵਿਚਾਰਧਾਰਾ ਨੂੰ ਪ੍ਰਫੁਲੱਤ ਕਰਣ ਲਈ ਹੀ ਇਹ ਸਭ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਨਾ ਇਨ੍ਹਾਂ ਨੂੰ ਗੁਰਮਤਿ ਦੀ ਸੋਝੀ ਹੈ ਤੇ ਨਾ ਇਤਿਹਾਸ ਦੀ, ਸਿਰਫ ਆਪਣੀ ਸੌੜੀ ਸੋਚ ਅਧੀਨ ਗੁਰਮਤਿ ਵਿਰੋਧੀ ਕਾਰਵਾਈਆਂ ਕਰਣ 'ਤੇ ਟਿੱਲ ਲਾ ਰਹੇ ਹਨ।

✅ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਅਨੁਸਾਰ ਜੀਵਨ ਨਾ ਢਾਲਣਾ, ਗੁਰੂ ਦੀ ਗੱਲ ਨਾ ਮੰਨਣੀ... ਅਸਲ 'ਚ ਗੁਰੂ ਦੀ ਬੇਅਦਬੀ ਹੈ।

ਗਰੂ ਸਾਹਿਬ ਆਖਦੇ ਹਨ...

🔹ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥... ਅੱਗੇ ਜਾ ਕੇ ਕਹਿੰਦੇ ਹਨ...
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥5॥
ਸੋਰਠਿ ਮਹਲਾ 5 ਘਰੁ 2 ਅਸਟਪਦੀਆ, ਸਫਾ 641

🔸 ਜਿਹੜੇ ਲੋਕ ਲੰਮੇ ਪੈ ਪੈ ਕੇ ਡੰਡਉਤ ਵੀ ਕਰ ਲੈਣ ਇਸ ਨਾਲ ਵੀ ਕੱਖ ਹਾਸਲ ਨਹੀਂ ਹੋਣਾ... ਜੋ ਮਰਜੀ ਐਸੇ ਫੋਕਟ ਕਰਮ ਕਰੀ ਚੱਲ ਜਦੋਂ ਤੱਕ ਬਿਬੇਕ ਬੁਧਿ ਹਾਸਲ ਨਹੀਂ ਹੁੰਦੀ, ਉਦੋਂ ਤੱਕ ਪਾਰ ਉਤਾਰਾ ਨਹੀਂ, ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥

📍 ਭਾਵੇਂ ਸਿਰ ਨਿਵਾਈ ਚੱਲ...
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥1॥
ਆਸਾ ਮ:1 ਵਾਰ ਸਲੋਕਾਂ ਨਾਲ, ਸਫਾ 470

🙏 ਜਦੋਂ ਤੱਕ ਗੁਰੂ ਦਾ ਹੁਕਮ ਨਹੀਂ ਮੰਨਦਾ...
ਪੂਰੇ ਗੁਰ ਕਾ ਹੁਕਮੁ ਨ ਮੰਨੈ
ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ ਮ:4 ਸਫਾ 303

👁️ ਸਭਨਾ ਨੂੰ ਉਹੀ ਭਾਉਂਦਾ ਹੈ ਜੋ...
ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ
ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥13॥1॥ ਸੁਧੁ ॥ ਮ:4 ਸਫਾ 855

☀️ ਜ਼ਿੰਦਗੀਨਾਮਾ 'ਚ ਭਾਈ ਨੰਦਲਾਲ ਜੀ ਲਿਖਦੇ ਹਨ...
ਐ ਖ਼ੁਦਾ ਹਰ ਬੇ ਅਦਬ ਰਾ ਦਿਹ ਅਦਬ
ਤਾ ਗੁਜ਼ਾਰਦ ਉਮਰ ਰਾ ਦਰ ਯਾਦਿ ਰੱਬ ॥ 320 ॥

ਅਰਥ: ਹਰ ਬੇਅਦਬ ਨੂੰ ਐ ਖੁਦਾ ਅਦਬ ਦੇ
ਤਾਂਕਿ ਉਹ ਸਾਰੀ ਉਮਰ ਰੱਬ ਦੀ ਯਾਦ ਵਿੱਚ ਗੁਜ਼ਾਰੇ।

...ਤੇ ਜਿਹੜਾ ਹੈ ਹੀ ਸਭ ਤੋਂ ਉੱਚਾ, ਤੁਸੀਂ ਕਿਤੇ ਵੀ ਬਹਿ ਜਾਵੋ ਉਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ...

- ਤੂੰ ਵਡਾ ਤੂੰ ਊਚੋ ਊਚਾ ॥ ਸਫਾ 131
- ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥ ਸਫਾ 400
- ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥ ਸਫਾ 404
- ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ ਮ:5 ਸਫਾ 52
- ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥5॥ ਸਫਾ 112
- ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥1॥ ਰਹਾਉ ॥ ਸਫਾ 123

💯 ਗੁਰਬਾਣੀ ਕੁੱਝ ਹੋਰ ਆਖ ਰਹੀ ਹੈ, ਪਰ ਅਸੀਂ ਮਨਮੁੱਖਾਂ ਪਿੱਛੇ ਲੱਗ ਕੇ ਉਲਟੀ ਦਿਸ਼ਾ ਵੱਲ ਨੂੰ ਮੂੰਹ ਚੱਕ ਲਿਆ ਹੈ। ਕਿਸੇ ਸ਼ਰੀਰਕ ਕਸ਼ਟ ਕਾਰਣ ਗੁਰਦੁਆਰੇ ਜਾ ਕੇ ਬੈਂਚ ਆਦਿ 'ਤੇ ਬੈਠਣ ਵਾਲਿਆਂ ਪ੍ਰਤੀ ਐਸੀ ਸੌੜੀ ਸੋਚ ਮੂਰਖਤਾ ਹੈ। ਵੈਸੇ ਸਿੱਖੀ ਨੂੰ ਨਵੀਨ ਧਰਮ ਦੱਸਣ ਵਾਲੇ ਹਾਲੇ ਵੀ ਪੱਥਰ ਯੁੱਗ ਵਿੱਚ ਜੀ ਰਹੇ ਹਨ। ਵੈਸੇ ਆਸ ਬਹੁਤੀ ਨਹੀਂ, ਪਰ ਸ਼ਾਇਦ ਗੁਰਬਾਣੀ ਦੇ ਬੋਲ ਕਿਸੇ ਵਿਰਲੇ ਨੂੰ ਸਮਝ ਆ ਜਾਣ ਤਾਂ ਐਸੇ ਖੋਟੇ ਸਿੱਕਿਆਂ (ਢਬੂਆਂ) ਦਾ ਪਰਦਾਫਾਸ਼ ਹੋ ਸਕੇ, ਤੇ ਲੋਕਾਈ ਨੂੰ ਅਸਲੀਯਤ ਪਤਾ ਚਲ ਸਕੇ।

👁️ ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top