Share on Facebook

Main News Page

💥 ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦਿਆਨਤਦਾਰੀ ਤੇ ਅੰਮ੍ਰਿਤਪਾਲ ਸਿੰਘ ਦਾ ਆਪਹੁਦਰਾਪਨ
#KhalsaNews #JarnailSinghBhindranwale #AmritpalSingh

 

📍 ਨੋਟ: ਇਸ ਪੋਸਟ ਦਾ ਸਿਰਲੇਖ ਖ਼ਾਲਸਾ ਨਿਊਜ਼ ਵੱਲੋਂ ਦਿੱਤਾ ਗਿਆ ਹੈ, ਪਰ ਲੇਖ ਸ. ਜਸਵਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦਾ ਉਹ ਹਾਲ ਕਿ ਜਿਵੇਂ ਪੰਜਾਬੀ ਦਾ ਮੁਹਾਵਰਾ ਹੈ "ਹੋਛੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ"।
- ✍️ ਸੰਪਾਦਕ ਖ਼ਾਲਸਾ ਨਿਊਜ਼

🙏 ਬਾਬਾ ਜਰਨੈਲ ਸਿੰਘ ਚਾਹੇ ਭਿੰਡਰਾਂ ਜਥਾ ਸੰਪਰਦਾ 'ਚ ਰਹੇ ਤੇ ਸਿੱਖਿਆ ਲਈ ਪਰ ਉਹਨਾਂ ਕਦੇ ਵੀ ਪੰਥਕ ਮਰਿਆਦਾ 'ਤੇ ਕਿੰਤੂ ਪ੍ਰੰਤੂ ਨਹੀਂ ਕੀਤਾ, ਇੱਥੋਂ ਤੱਕ ਜੋ ਕਿਸੇ ਨੇ ਦਰਬਾਰ ਸਾਹਿਬ ਪੰਥਕ ਮਰਿਆਦਾ ਦੇ ਉਲਟ ਕੁੱਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਡੱਟ ਕੇ ਪੰਥਕ ਮਰਿਆਦਾ 'ਤੇ ਪਹਿਰਾ ਦਿੱਤਾ।

👉 ਫਿਰ ਉਹ ਜਾਣਦੇ ਸਨ ਕਿ ਸੁਰਿੰਦਰ ਸਿੰਘ ਸੋਢੀ ਨੂੰ ਮਾਰਨ ਵਿੱਚ ਕਿੰਨ੍ਹਾਂ ਦਾ ਹੱਥ ਹੈ ਫਿਰ ਵੀ ਕਹਿੰਦੇ ਸਨ ਮੈਂ ਭਰਾ ਮਾਰੂ ਜੰਗ ਨਹੀਂ ਕਰਨੀ।

☝️ ਅਖੰਡ ਕੀਰਤਨੀ ਜੱਥੇ ਵਾਲੇ ਰਾਗਮਾਲਾ ਦੇ ਖਿਲਾਫ ਹਨ ਜਿੰਨੇ ਬੱਬਰ ਸਨ ਸਭ ਅਖੰਡ ਕੀਰਤਨੀ ਜੱਥੇ ਨਾਲ ਜ਼ਿਆਦਾ ਸੰਬੰਧ ਰੱਖਦੇ ਸਨ ਤੇ ਰਾਗਮਾਲਾ ਕਰਕੇ ਟਕਰਾਅ ਵੀ ਸੀ, ਪਰ ਫਿਰ ਵੀ ਹਮੇਸ਼ਾਂ ਇਕੱਠੇ ਰਹਿਣ ਦੀ ਕੋਸ਼ਿਸ਼ ਕੀਤੀ ਕਿ ਹੈਗੇ ਤਾਂ ਸਿੱਖ ਭਰਾ ਹੀ।
👁️ ਭਿੰਡਰਾਂ ਜਥਾ ਸੰਪਰਦਾ ਮਾਸ ਖਾਣ ਖਿਲਾਫ ਸੀ, ਪਰ ਫਿਰ ਵੀ ਨਿਹੰਗ ਜੱਥੇਬੰਦੀਆਂ ਨੂੰ ਨਾਲ ਜੋੜ ਕੇ ਰੱਖਿਆ। ਕਦੇ ਮਿਸ਼ਨਰੀਆਂ ਦੀ ਖਿਲਾਫਤ ਨਹੀਂ ਕੀਤੀ, ਉਲਟਾ ਚੌਤਾਂ ਕਲਾਂ ਨੂੰ ਵਡਿਆਇਆ ਉਹਨਾਂ ਨੇ। ਵਿਦੇਸ਼ਾਂ 'ਚ ਲੰਗਰ ਤੱਪੜਾ ਜਾਂ ਟੇਬਲਾਂ 'ਤੇ ਅਤੇ ਹੁਣ ਚੌਂਕੀਆਂ ਵਾਲਾ ਸਿਲਸਿਲਾ ਇਹ ਸਭ ਉਸ ਸਮੇਂ ਵੀ ਸਨ, ਪਰ ਕੀ ਬਾਬਾ ਜਰਨੈਲ ਸਿੰਘ ਨੂੰ ਪਤਾ ਨਹੀਂ ਸੀ ?

️🎯 ਅੰਮ੍ਰਿਤਪਾਲ ਸਿੰਘ ਨੂੰ ਮਸਾਂ ਅਜੇ ਤਾਂ ਦੋ ਕੁ ਮਹੀਨੇ ਹੀ ਹੋਏ ਹਨ ਕਿੰਨੀਆਂ ਵੰਡੀਆਂ ਪਾ ਦਿੱਤੀਆਂ ਨੇ... ਅੱਗੇ ਅੱਗੇ ਵੇਖੋ ਹੁੰਦਾ ਕੀ ਏ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top