Share on Facebook

Main News Page

💥 ਮਨੁੱਖ ਅੰਦਰਲੇ ਹਰੇਕ ਜ਼ਜ਼ਬਾਤ ਦੀ ਬਾਤ ਪਾਉਂਦੀ ਰਣਜੀਤ ਸਿੰਘ ਕੁੱਕੀ ਗਿੱਲ ਦੀ ਕਹਾਣੀ
-: ਗਗਨਦੀਪ ਸਿੰਘ
05.10.2022
#GagandeepSingh #KhalsaNews #RanjitSingh #KukkiGill #AmritpalSingh #LalitMakan #GeetanjliMakan #Avantika #1984

📡 ਸੋਸ਼ਲ ਮੀਡੀਆ ਵਿੱਚ ਅੰਮ੍ਰਿਤਪਾਲ ਸਿੰਘ ਬਾਰੇ ਬਿਆਨਬਾਜੀ ਤੋਂ ਬਾਅਦ ਕਈ ਬੰਦੇ ਰਣਜੀਤ ਸਿੰਘ ਉਰਫ ਕੁੱਕੀ ਗਿੱਲ ਬਾਰੇ ਮੰਦਾ ਬੋਲ ਰਹੇ ਨੇ, ਪਰ ਉਸ ਵਿਅਕਤੀ ਨੇ ਆਪਣੀ ਜਵਾਨੀ, ਪਰਿਵਾਰ ਅਤੇ ਭਵਿੱਖ ਕਿਵੇਂ ਸਿੱਖ ਕੌਮ ਲੇਖੇ ਲਾਇਆ ਇਹ ਜਾਣਨਾ ਜ਼ਰੂਰੀ ਆ, ਇਸ ਲਈ ਪੁਰਾਣੀ ਪੋਸਟ ਦੁਬਾਰਾ ਫੇਰ ਸਾਂਝੀ ਕਰ ਰਿਹਾ।

👉 ਮਨੁੱਖ ਵਿੱਚ ਪਿਆਰ, ਨਫਰਤ, ਬਦਲਾ, ਜ਼ਜ਼ਬਾ, ਸਬਰ ਅਤੇ ਦੂਜਿਆਂ ਨੂੰ ਮੁਆਫ਼ ਕਰਨ ਵਰਗੀਆਂ ਭਾਵਨਾਵਾਂ ਕੁਦਰਤ ਨੇ ਬਖਸ਼ੀਆਂ ਹਨ। ਅਜਿਹੀਆਂ ਹੀ ਭਾਵਨਾਵਾਂ ਨਾਲ ਭਰੀ ਕਹਾਣੀ ਹੈ ਰਣਜੀਤ ਸਿੰਘ ਉਰਫ ਕੁੱਕੀ ਗਿੱਲ ਦੀ।

👳 ਰਣਜੀਤ ਸਿੰਘ ਉਰਫ ਕੁੱਕੀ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਖੇਮ ਸਿੰਘ ਗਿੱਲ ਦਾ ਪੁੱਤਰ ਹੈ ਜੋ MSc. Plant Breeding ਵਿੱਚ ਗੋਲਡ ਮੈਡਲਿਸਟ ਸੀ, ਜਿਸ ਕੋਲ ਅਮਰੀਕਾ ਦੀ ਕੈਨਸਾਸ ਯੂਨੀਵਰਸਿਟੀ ਤੋਂ PhD. ਕਰਨ ਦਾ ਸੱਦਾ ਸੀ, ਉਸਨੇ ਇਹ ਸਾਰੀਆਂ ਲਾਲਸਾਵਾਂ ਨੂੰ ਠੋਕਰ ਮਾਰ ਕੇ ਇੱਕ ਵੱਖਰਾ ਹੀ ਰਾਹ ਚੁਣਿਆ।

🛡 ਇਹ ਰਾਹ ਸੀ, 1984 ਵਿੱਚ ਹੋਏ ਦਰਬਾਰ ਸਾਹਿਬ ਦੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦਾ ਰਸਤਾ। ਕੁੱਕੀ ਗਿੱਲ ਨੇ "Who is Guilty" ਨਾਮਕ ਕਿਤਾਬ ਪੜ੍ਹ ਕੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਲਲਿਤ ਮਾਕਨ ਨੂੰ ਕਤਲ ਕਰ ਦਿੱਤਾ, ਪਰ ਮੰਦਭਾਗੀ ਗੱਲ ਇਹ ਹੋਈ ਲਲਿਤ ਮਾਕਨ ਦੀ ਪਤਨੀ ਵੀ ਇਸ ਵਿੱਚ ਮਾਰੀ ਗਈ। ਦੋਵਾਂ ਦੀ ਮੌਤ ਬਾਅਦ ਉਹਨਾਂ ਦੀ ਧੀ ਅਵੰਤਿਕਾ ਅਨਾਥ ਹੋ ਗਈ ਅਤੇ ਉਹ ਬਚਪਨ ਤੋਂ ਹੀ ਆਪਣੇ ਮਾਂ ਪਿਉ ਦੇ ਕਾਤਲਾਂ ਤੋਂ ਬਦਲਾ ਲੈਣ ਦੀ ਗੱਲ ਕਰਦੀ।

📍 ਇਸ ਤੋਂ ਬਾਅਦ ਕੁੱਕੀ ਗਿੱਲ ਅਮਰੀਕਾ ਚਲਾ ਗਿਆ , ਜਿੱਥੇ ਉਸ ਨੂੰ ਗ੍ਰਿਫਤਾਰ ਕਰਕੇ New York’s Metropolitan Correctional Center ਜੇਲ ਵਿੱਚ ਨੌਵੀਂ ਮੰਜਿਲ ਦੀ ਕਾਲ ਕੋਠੜੀ ਵਿੱਚ ਰੱਖਿਆ ਗਿਆ ਜਿੱਥੇ ਕਿ ਮੁੱਖ ਦਰਵਾਜਾ ਬੰਦ ਹੋਣ ਤੋਂ ਪਹਿਲਾਂ ਨੌ ਦਰਵਾਜ਼ੇ ਹੋਰ ਬੰਦ ਹੁੰਦੇ ਹਨ, ਇਸ ਕਾਰਨ ਇਸ ਨੂੰ ਦਰਦਾਂ ਦੇ ਘਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

🔐 ਇਸ ਜੇਲ੍ਹ ਵਿੱਚ ਕੁੱਕੀ ਗਿੱਲ ਨੇ ਲਗਭਗ ਦਸ ਸਾਲ ਲਾਏ, ਇਹਨਾਂ ਦਸ ਸਾਲਾਂ ਵਿੱਚ ਬਾਹਰੀ ਆਸਮਾਨ ਦੇ ਦਰਸ਼ਨ ਤੱਕ ਨਹੀਂ ਹੋਏ ਪਰੰਤੂ ਕੁੱਕੀ ਗਿੱਲ ਨੇ ਇਹ ਸਮਾਂ ਕਸਰਤ ਅਤੇ ਦੁਨੀਆ ਭਰ ਦੇ ਸੰਘਰਸ਼ਾਂ ਨੂੰ ਪੜ੍ਹਨ ਦੇ ਲੇਖੇ ਲਾਇਆ। ਇਸ ਤੋਂ ਇਲਾਵਾ ਚਾਰ ਸਾਲ ਉਸ ਨੇ ਖੁੱਲੀ ਜੇਲ ਵਿੱਚ ਲਾਏ।

🇮🇳 ਭਾਰਤ ਸਰਕਾਰ ਅਮਰੀਕਾ ਦੀ ਅਦਾਲਤ ਵਿੱਚ ਕੋਈ ਦੋਸ਼ ਸਾਬਤ ਨਾ ਕਰ ਸਕੀ। ਇਸ ਕਾਰਨ ਕੁੱਕੀ ਗਿੱਲ ਕੋਲ ਅਮਰੀਕਾ ਸਰਕਾਰ ਦੀ ਸ਼ਰਨਾਰਥੀ ਪਾਲਿਸੀ ਅਧੀਨ ਉੱਥੇ ਰਹਿਣ ਦਾ ਆਫ਼ਰ ਸੀ , ਪਰ ਉਸਨੇ ਭਾਰਤ ਵਾਪਸ ਆ ਕੇ ਸਰੈਂਡਰ ਕੀਤਾ ਅਤੇ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਮਿੱਥੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਲਲਿਤ ਮਾਕਨ ਦੇ ਪਰਿਵਾਰ ਦੇ ਦਬਾਅ ਕਾਰਨ ਸਰਕਾਰ ਉਸ ਨੂੰ ਰਿਹਾ ਨਹੀਂ ਸੀ ਕਰ ਰਹੀ।

⚠️ ਇੰਡੀਅਨ ਐਕਸਪ੍ਰੈਸ ਦੀ ਇੱਕ ਪੱਤਰਕਾਰ ਦੇ ਕਹਿਣ ਉੱਪਰ ਲਲਿਤ ਮਾਕਨ ਦੀ ਕੁੜੀ ਅਵੰਤਿਕਾ ਨੇ ਜਦ ਕੁੱਕੀ ਗਿੱਲ ਨਾਲ ਮੁਲਾਕਾਤ ਕੀਤੀ ਤਾਂ ਉਸ ਦਾ ਕੁੱਕੀ ਗਿੱਲ ਪ੍ਰਤੀ ਗੁੱਸਾ ਢੱਲ ਗਿਆ ਅਤੇ ਉਸਨੇ ਖੁਦ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ੀਤ ਨੂੰ ਉਸਦੀ ਸਜ਼ਾ ਮੁਆਫੀ ਦੀ ਬੇਨਤੀ ਕੀਤੀ।

💢 ਕੁੱਕੀ ਗਿੱਲ ਦੀ ਕਹਾਣੀ ਚਾਹੇ ਅਸੀਂ ਕਿਸੇ ਵੀ ਵਿਚਾਰਧਾਰਾ ਦੇ ਹਾਮੀ ਹਾਂ, ਉਸ ਲਈ ਇੱਕ ਸਬਕ ਹੈ ਵੀ ਸੰਘਰਸ਼ਾਂ ਦੇ ਰਾਹਾਂ ਵਿੱਚ ਹਰੇਕ ਪਲ ਤੁਹਾਡਾ ਇਮਤਿਹਾਨ ਅਤੇ ਕੁਰਬਾਨੀ ਹੈ, ਨਾਲ ਹੀ ਕੁੱਕੀ ਗਿੱਲ ਦਾ ਸਿਦਕ ਜਿੱਥੇ ਲੋਕ ਬਹਾਨੇ ਲੱਭ ਅਮਰੀਕਾ ਵਰਗੇ ਮੁਲਕ ਦੀ ਸ਼ਰਨ ਭਾਲਦੇ ਆ, ਉੱਥੇ ਇੱਕ ਇਨਸਾਨ ਉਸ ਨੂੰ ਛੱਡ ਕੇ ਭਾਰਤ ਦੀ ਤਿਹਾੜ੍ਹ ਜੇਲ੍ਹ ਚੁਣਦਾ ਅਤੇ ਅਦਾਲਤੀ ਸਜ਼ਾ ਭੁਗਤਦਾ।

✌️ ਦੂਜੇ ਪਾਸੇ ਇੱਕ ਅਜਿਹੀ ਧੀ ਜਿਸਦੇ ਮਾਂ ਪਿਉ ਬਚਪਨ ਵਿੱਚ ਕਤਲ ਕਰ ਦਿੱਤੇ ਗਏ ਪਰ ਫਿਰ ਵੀ ਉਸਨੇ ਆਪਣੇ ਮਾਂ ਬਾਪ ਦੇ ਕਤਲ ਸਈ ਜੁੰਮੇਵਾਰ ਸ਼ਖ਼ਸ ਨੂੰ ਮੁਆਫ ਕਰ ਦਿੱਤਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top