Share on Facebook

Main News Page

💥 ਭਾਰਤ ਨੂੰ ਅਰਸ਼ਦੀਪ ਸਿੰਘ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ
-: ਸੰਪਾਦਕ ਖ਼ਾਲਸਾ ਨਿਊਜ਼
10.09.2022
#KhalsaNews #ArshdeepSingh #India #Cricket

️🏏 ਜਦੋਂ ਅਰਸ਼ਦੀਪ ਸਿੰਘ ਨੇ ਪਾਕਿਸਤਾਨ ਖਿਲਾਫ ਮੈਚ 'ਚ ਕੈਚ ਛੱਡਿਆ ਸੀ, ਉਦੋਂ ਦਾ ਘਟੀਆ ਮਾਨਸਿਕਤਾ ਵਾਲੇ ਲੋਕ ਉਸ ਖਿਲਾਫ ਬਕਵਾਸ ਕਰਣ ਲੱਗ ਪਏ ਸੀ, ਤੇ ਇੱਕ ਸਿਰਫਿਰੇ ਨੇ ਹੋਟਲ ਤੋਂ ਬਾਹਰ ਆਉਂਦਿਆਂ ਗੱਦਾਰ ਤੱਕ ਕਹਿ ਦਿੱਤਾ ਸੀ। ਉਸ ਬਕਵਾਸ ਕਰਣ ਵਾਲੇ ਨੂੰ ਤਾਂ ਉਸੇ ਵੇਲੇ ਉੱਥੇ ਖੜੇ ਬੰਦੇ ਨੇ ਠੋਕਵਾਂ ਜਵਾਬ ਦੇ ਦਿੱਤਾ, ਤੇ ਉਹ ਹੈ ਵੀ ਹਾਲੇ ਦੁਬਈ ਵਿੱਚ ਸੀ, ਜਿੱਥੇ ਸੁਰੱਖਿਆ ਕਰੜੀ ਸੀ।

🇮🇳 ਭਾਰਤ ਵਿੱਚ ਮਾਹੌਲ ਇਸ ਤਰ੍ਹਾਂ ਦਾ ਨਹੀਂ ਇਸ ਲਈ ਭਾਰਤ ਸਰਕਾਰ ਨੂੰ ਇਸ ਪਾਸੇ ਅਗੇਤੇ ਪ੍ਰਬੰਧ ਰੱਖਣੇ ਚਾਹੀਦੇ ਹਨ। ਇੱਕਲੇ ਅਰਸ਼ਦੀਪ ਸਿੰਘ ਹੀ ਨਹੀਂ, ਉਸਦੇ ਪਰਿਵਾਰ ਦੀ ਸੁਰੱਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ, ਕਿ ਕੋਈ ਸਿਰਫਿਰਾ ਕੋਈ ਬਕਵਾਸ ਜਾਂ ਕੋਈ ਕੋਝੀ ਹਰਕਤ ਨਾ ਕਰੇ। ਆਸ ਹੈ ਇਸ ਪਾਸੇ ਸਰਕਾਰ ਧਿਆਨ ਦੇਵੇਗੀ।

🙏 ਅਸੀਂ ਅਰਸ਼ਦੀਪ ਸਿੰਘ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ, ਅਤੇ ਉਹ ਅਰਸ਼ 'ਤੇ ਦੀਪ ਵਾਂਙ ਚਮਕੇ ਤੇ ਵਿਰੋਧੀਆਂ ਦੇ ਮੂੰਹ ਬੰਦ ਕਰ ਸਕੇ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top