Share on Facebook

Main News Page

️🎯 ਜੇ ਇਕ ਅਧ ਚੰਗੀ ਕਰੇ...
-: ਸੰਪਾਦਕ ਖ਼ਾਲਸਾ ਨਿਊਜ਼
 24.06.2022
#KhalsaNews #SYL #Moosewala #Jatana #Punjab #Haryana

👉 ਵੱਗਦੇ ਵਹਿਣ ਦੇ ਨਾਲ ਤੁਰਣ ਦਾ ਜੋ ਮੁਜ਼ਾਹਰਾ ਮੂਸੇਵਾਲੇ ਦੀ ਮੌਤ ਤੋਂ ਬਾਅਦ ਦੇਖਣ ਨੂੰ ਮਿਲਿਆ, ਕੌਮ ਦੀ ਤ੍ਰਾਸਦੀ ਦੀ ਤਸਵੀਰ ਪੇਸ਼ ਕਰ ਗਿਆ ਕਿ ਕੌਮ ਨੂੰ ਗੁਰੂ 'ਤੇ ਅਟੁੱਟ ਵਿਸ਼ਵਾਸ ਦੀ ਬਜਾਇ ਇਕ ਗਾਉਣ ਵਾਲੇ ਦੇ ਬੋਲਾਂ 'ਤੇ ਜ਼ਿਆਦਾ ਟੇਕ ਹੈ। SYL ਗਾਣਾ ਬਹੁਤ ਵਧੀਆ ਹੈ, ਉਠਾਏ ਗਏ ਮੁੱਦੇ ਵੀ ਬਹੁਤ ਵਧੀਆ ਹਨ, ਜਿਸਦੀ ਸ਼ਲਾਘਾ ਕਰਨੀ ਬਣਦੀ ਹੈ, ਤੇ ਕਰਨੀ ਵੀ ਚਾਹੀਦੀ ਹੈ।

☝️ ਪਰ ਕੀ ਇਹ ਮੁੱਦੇ ਪਹਿਲੀ ਵਾਰ ਉਠੇ ਹਨ? ਕੀ ਕੌਮ ਨੇ ਇਹ ਪੀੜਾ ਆਪਣੇ 'ਤੇ ਸਹੀ ਨਹੀਂ, ਤੇ ਸਹਿ ਵੀ ਰਹੀ ਹੈ, ਪਰ ਕੀ ਮੂਸੇਆਲੇ ਨੇ ਕੋਈ ਵੱਡਾ ਤੀਰ ਮਾਰਤਾ ਕਿ ਅਸੀਂ ਉਸਦੇ ਪਾਏ ਬਾਕੀ ਦੇ ਗਾਣਿਆਂ ਰਾਹੀਂ ਗੰਦ ਨੂੰ ਅੱਖੋਂ ਪਰੋਖੇ ਕਰ ਦੇਈਏ? ਇਹ ਇੱਕ ਵਕਤੀ ਲਹਿਰ ਹੈ, ਜੋ ਅਗਲੇ ਮੁੱਦੇ ਦੀ ਉਡੀਕ ਤਾਂਈਂ ਫਿਰ ਢਿੱਲੀ ਪੈ ਜਾਣੀ ਹੈ। 15 ਫਰਵਰੀ 2022 ਵਿੱਚ ਦੀਪ ਸਿੱਧੂ ਦੀ ਮੌਤ ਵੇਲੇ ਵੀ ਇਹੀ ਕੁੱਝ ਵਾਪਰਿਆ ਸੀ, ਹੁਣ 29 ਮਈ 2022 ਨੂੰ ਮੂਸੇਵਾਲੇ ਦੀ ਮੌਤ ਤੋਂ ਬਾਅਦ, ਉਸ ਤੋਂ ਵੱਧ ਵਾਪਰ ਰਿਹਾ ਹੈ। ਉਸਨੂੰ ਵੀ ਜਿਉਂਦੇ ਜੀ ਗੱਦਾਰ ਆਖਿਆ ਗਿਆ, ਤੇ ਮੂਸੇਵਾਲੇ ਨੂੰ ਵੀ। ਜੇ ਮੂਸੇਵਾਲੇ ਪਿੱਛੇ ਐਨੀ ਭੀੜ ਹੈ ਸੀ, ਤਾਂ ਉਹ ਚੋਣਾਂ ਕਿਵੇਂ ਹਾਰ ਗਿਆ ?❓

💥 1 ਨਵੰਬਰ 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਵੱਖ ਕਰ ਦਿੱਤਾ ਗਿਆ ਤੇ ਉਸੇ ਦਿਨ ਤੋਂ SYL ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਛਿੜ ਪਿਆ। ਪੰਜਾਬ ਨੇ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਤੋਂ ਇੰਨਕਾਰ ਕਰ ਦਿੱਤਾ, ਜਿਸ 'ਤੇ ਹਰਿਆਣਾ ਨੇ ਇਹ ਕਿਹਾ ਕਿ ਇਹ ਰਿਪੇਰੀਅਨ ਲਾਅ ਦੇ ਵਿਰੁੱਧ ਹੈ! ਹੋਰ ਜਾਣਕਾਰੀ ਹੇਠਾਂ ਪੜ੍ਹ ਸਕਦੇ ਹੋ...

" Before the reorganization, in 1955, out of 15.85 MAF of Ravi and Beas, the Centre had allocated 8 MAF to Rajasthan, 7.20 MAF to undivided Punjab, and 0.65MAF to Jammu and Kashmir. Out of 7.20 MAF allocated, Punjab did not want to share any water with Haryana. In March 1976, when Punjab Reorganisation Act was implemented, the Centre notified fresh allocations, providing 3.5 MAF To Haryana.

Later, in 1981, the water flowing down Beas and Ravi was revised and pegged at 17.17 MAF, out of which 4.22 MAF was allocated to Punjab, 3.5 MAF to Haryana, and 8.6 MAF to Rajasthan. Finally, to provide this allocated share of water to southern parts of Haryana, a canal linking the Sutlej with the Yamuna, cutting across the state, was planned. Finally, the construction of 214-km SYL was started in April 1982, 122 km of which was to run through Punjab and the rest through Haryana. Haryana has completed its side of the canal, but work in Punjab has been hanging fire for over three decades."

"💧 ...ਤੁਪਕਾ ਨਹੀਂ ਦਿੰਦੇ" ਕਹਿਣਾ ਗਾਉਣ ਬਹੁਤ ਸੌਖਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ 4.3 ਮੀਲੀਅਨ ਏਕੜ ਫੁੱਟ (MAF) ਪਾਣੀ ਸਤਲੁਜ ਦਰਿਆ ਤੋਂ ਹਰਿਆਣਾ ਨੂੰ ਭਾਖੜਾ ਨਹਿਰ ਰਾਹੀਂ ਜਾ ਰਿਹਾ ਹੈ? ❓

💦 ਇਸ ਲਿੰਕ ਨਹਿਰ ਬਾਰੇ ਜਦੋਂ ਜੁਲਾਈ 1990 ਵਿੱਚ ਸੈਕਟਰ 26 ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਬਾਰੇ ਗੱਲ ਚੱਲ ਰਹੀ ਸੀ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਬਲਬੀਰ ਸਿੰਘ ਫੌਜੀ, ਭਾਈ ਜਗਤਾਰ ਸਿੰਘ ਪਿੰਜੋਲਾ ਅਤੇ ਭਾਈ ਹਰਮੀਤ ਸਿੰਘ ਭਾਉਵਾਲ ਨੇ ਮੀਟਿੰਗ ਕਰ ਰਹੇ ਲੋਕਾਂ 'ਤੇ ਗੋਲ਼ੀਆਂ ਚਲਾਈਆਂ, ਜਿਸ ਵਿੱਚ ਚੀਫ ਇੰਜੀਨੀਅਰ ਐਮ.ਐਸ. ਸੀਕਰੀ ਅਤੇ ਸੁਪਰਿੰਟੈਂਡੈਂਟ ਅਵਤਾਰ ਔਲਖ ਮਾਰੇ ਗਏ। 🔸 ਬਾਅਦ ਵਿੱਚ ਪੁਲਿਸ ਵਲੋਂ ਜਟਾਣਾ ਦੇ ਘਰ 'ਤੇ ਛਾਪਾ ਮਾਰਿਆ ਗਿਆ, ਪਰ ਉਹ ਨਹੀਂ ਲੱਭੇ, ਤੇ ਜਟਾਣਾ ਦੇ ਪਰਿਵਾਰ ਦੇ 4 ਜੀਅ ਚੱਕ ਲਏ ਗਏ, ਜਿਸ ਵਿੱਚ ਦਾਦੀ ਦਵਾਰਕੀ ਕੌਰ, ਚਾਚੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਤੇ ਭਾਣਜਾ ਸਿਮਰਨਜੀਤ ਸਿੰਘ ਨੂੰ ਨਿਹੰਗ ਪੂਹਲਾ ਦੇ ਸਾਥ ਨਾਲ ਪਰਿਵਾਰ ਦੇ ਜੀਆਂ ਨੂੰ ਜਿਉਂਦੇ ਜੀ ਸਾੜ ਦਿੱਤਾ ਗਿਆ। 1991 ਵਿੱਚ ਭਾਈ ਜਟਾਣਾ ਨੂੰ ਵੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

🎲 ਆਪਣੇ ਮਸਲਿਆਂ ਨੂੰ ਭੁੱਲ ਚੁਕੀ ਕੌਮ, ਅਵੇਸਲੀ ਹੋ ਚੁਕੀ ਕੌਮ, ਇੱਕ ਗਾਣੇ ਰਾਹੀਂ ਵਕਤੀ ਤੌਰ 'ਤੇ ਅੱਖਾਂ ਖੋਲ ਬੈਠੀ ਹੈ, ਪਰ ਆਪਣੀ ਆਦਤ ਅਨੁਸਾਰ ਦੂਜੇ ਮਸਲੇ ਦੀ ਉਡੀਕ ਤੱਕ ਇਨ੍ਹਾਂ ਨੇ ਫੇਸਬੁੱਕ ਰਾਹੀਂ ਧੂੰਆਂਧਾਰ ਬਿਆਨਬਾਜ਼ੀ ਕਰਨੀ ਹੈ, ਵੀਡੀਓ ਬਣਨੀਆਂ ਹਨ, ਵੀਚਾਰਕ ਮਤਭੇਦ ਵਾਲਿਆਂ ਨੂੰ ਗਾਹਲ਼ਾਂ ਕੱਢਣੀਆਂ ਹਨ... ਬਸ ਐਨਾ ਕੁੱਝ ਹੀ ਹੋਣਾ, ਫਿਰ ਠੁੱਸਸਸਸਸ!

🎗️ ਜੇ ਇਸ SYL ਗਾਣੇ ਕਰਕੇ ਮੂਸੇਵਾਲੇ ਦੇ ਬਾਕੀ ਗਾਣਿਆਂ ਨੂੰ ਅੱਖੋਂ ਪਰੋਖੇ ਕਰਨਾ ਹੈ, ਤਾਂ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰਣ ਵਾਲੇ ਇਹੀ ਤਰਕ ਉੱਥੇ ਕਿਉਂ ਨਹੀਂ ਲਾਉਂਦੇ? ਕੁੱਝ ਕੁ ਰਚਨਾਵਾਂ ਉਸ ਗ੍ਰੰਥ ਦੀਆਂ ਗੁਰਬਾਣੀ ਦੇ ਵੀਚਾਰਾਂ ਨਾਲ ਮੇਲ ਖਾਂਦੀਆਂ ਹਨ, ਇਸ ਲਈ ਉਸ ਸਾਰੇ ਗ੍ਰੰਥ ਨੂੰ ਮੰਨ ਲੈਣਾ ਚਾਹੀਦਾ ਹੈ। ਸਿੱਧੂ ਮੂਸੇਵਾਲੇ ਨੂੰ ਹੁਣ ਕੌਮੀ ਸੂਰਮਾ, ਸ਼ਹੀਦ, ਇਸ ਗਾਣੇ ਨੂੰ ਕੌਮੀ ਤਰਾਨਾ, ਅਤੇ ਕਈ ਕੁੱਝ ਹੋਰ ਬਣਾਈ ਜਾਣਾ, ਕੌਮ ਦੇ ਦਿਮਾਗੀ ਦੀਵਾਲੀਆਪਨ ਦੀ ਨਿਸ਼ਾਨੀ ਜਾਪਦੀ ਹੈ।

🙏 ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ॥

💥 ਖ਼ਾਲਸਾ ਨਿਊਜ਼ ਦਾ ਮੂਸੇਵਾਲੇ ਨਾਲ ਕੋਈ ਜਾਤੀ ਜਾਂ ਨਿਜੀ ਕਿੜ੍ਹ ਨਹੀਂ, ਉਸਦੀ ਮੌਤ 'ਤੇ ਬਹੁਤ ਦੁਖ ਹੈ, ਕਿਸੇ ਮਾਂ ਪਿਓ ਦਾ ਜਵਾਨ ਜਹਾਨ ਪੁੱਤ ਭਰ ਜਵਾਨੀ 'ਚ ਚਲਾ ਜਾਏ, ਇਸ ਤੋਂ ਵੱਡਾ ਦੁੱਖ ਮਾ ਪਿਆਂ ਲਈ ਕੋਈ ਹੋਰ ਨਹੀਂ। ਪਰ ਬੀਤੇ ਸਮੇਂ ਵਿੱਚ ਪਾਏ ਗੰਦ ਨੂੰ ਇੱਕ ਗਾਣੇ ਰਾਹੀਂ ਧੋਤਾ ਨਹੀਂ ਜਾ ਸਕਦਾ? ... ਹੋ ਸਕਦਾ ਹੈ ਉਹ ਮੋੜਾ ਕੱਟਦਾ ਕੱਟਦਾ ਇੱਕ ਬੇਹਤਰੀਨ ਆਗੂ ਬਣ ਜਾਂਦਾ, ਪਰ ਮੌਤ ਨੇ ਸਭ ਕੁੱਝ ਬਿਖੇਰ ਦਿੱਤਾ। ਜਿਸ ਤਰ੍ਹਾਂ ਪਿਛਲੇ ਲੇਖ ਵਿੱਚ ਲਿਖਿਆ ਸੀ ਕਿ ਜਿਸ ਗੈਂਗਸਟਰਵਾਦ ਨੂੰ ਉਸਨੇ ਬੜਾਵਾ ਦਿੱਤਾ, ਜਿਸ ਫੁਕਰਪੁਣੇ ਨੂੰ ਤਰਜੀਹ ਦਿੱਤੀ, ਉਹ ਉਸਦੀ ਮੌਤ ਦਾ ਕਾਰਣ ਬਣੀ। ਇਹ ਕਹਿਣਾ ਕਿ ਇਸ ਗਾਣੇ ਕਰਕੇ ਉਸਨੂੰ ਸਰਕਾਰ ਨੇ ਮਰਵਾਇਆ, ਇਹ ਹਾਸੋਹੀਣਾ ਹੈ।

👉 ਇਹ ਕਹਿਣਾ ਕਿ ਇਸ ਗਾਣੇ ਕਰਕੇ ਉਸਨੂੰ ਸਰਕਾਰ ਨੇ ਮਰਵਾਇਆ, ਇਹ ਹਾਸੋਹੀਣਾ ਹੈ। ਕੀ ਗਾਣਾ ਸਰਕਾਰ ਕੋਲ਼ ਪਹਿਲਾਂ ਹੀ ਪਹੁੰਚ ਚੁਕਾ ਸੀ?⁉️ ਪੰਜਾਬ ਦਾ ਗੈਂਗ ਕਲਚਰ, ਫਿਲਮ ਇੰਡਸਟਰੀ ਦੀ ਆਪਸੀ ਖਿੱਚੋ ਤਾਣ, ਸਿੱਧੂ ਮੂਸੇਵਾਲੇ ਦੀ ਚੜ੍ਹਤ, ਉਸ ਨਾਲ ਸਾੜਾ ਵੀ ਉਸਦੀ ਮੌਤ ਦਾ ਕਾਰਣ ਹੈ।

⚠️ ਕੀ ਪੰਜਾਬ ਬਾਰੇ, 1984 ਬਾਰੇ, ਤੂਫਾਨ ਸਿੰਘ ਅਤੇ ਹੋਰ ਮਸਲਿਆਂ ਬਾਰੇ ਕਿਸੇ ਹੋਰ ਨਾਮਵਰ ਗਾਇਕ ਨੇ ਨਹੀਂ ਗਾਇਆ? ਬੱਬੂ ਮਾਨ, ਦਿਲਜੀਤ ਦੁਸਾਂਝ, ਰਣਜੀਤ ਬਾਵਾ, ਰਾਜ ਕਾਕੜਾ ਆਦਿ ਨੇ ਵੀ ਗਾਇਆ, ਫਿਲਮਾਇਆ ਹੈ... ਉਨ੍ਹਾ ਬਾਰੇ ਕੀ? ਹੁਣ ਵੀ ਇਸ SYL ਗਾਣੇ ਤੋਂ ਬਾਅਦ ਲੋਕਾਂ ਨੇ ਮੂਸੇਵਾਲੇ ਤੇ ਬੱਬੂ ਮਾਨ ਦੀ ਲੜਾਈ ਬਣਾ ਛੱਡਿਆ ਹੈ। ਆਹ ਤਾਂ ਹਾਲਤ ਹੈ ਪੰਜਾਬੀਆਂ ਦੀ ! ❗

🔹 ਖ਼ਾਲਸਾ ਨਿਊਜ਼ ਸਿੱਖੀ ਦੀ, ਪੰਜਾਬ ਦੀ, ਪੰਜਾਬੀਅਤ ਦੀ ਚ੍ਹੜਦੀਕਲਾ ਲੋਚਦੀ ਹੈ, ਪਰ ਕਿਸੇ ਵਕਤੀ ਵਹਿਣ ਵਿੱਚ ਨਾ ਤਾਂ ਕਦੇ ਵਹੀ ਹੈ, ਨਾ ਵਹੇਗੀ।

👉 ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ

ਧੰਨਵਾਦ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top