Share on Facebook

Main News Page

💥 ਸ. ਬਲਬੀਰ ਸਿੰਘ ਰਾਜੇਵਾਲ ਦੀ ਹਾਰ ਦੇ ਕੁੱਝ ਕੁ ਕਾਰਣ
-: ਸਿਰਦਾਰ ਪ੍ਰਭਦੀਪ ਸਿੰਘ
10.03.2022
#PrabhdeepSingh #SinghNaad #KhalsaNews #BalbirSingh #Rajewal #PunjabElections2022

🔹੧) ਪਹਿਲਾਂ ਤਾਂ ਲਾਲਾ ਜੀ ਨੇ ਭਰਮਾ ਛੱਡਿਆ ਤੇ ਅਖੀਰ 'ਤੇ ਆ ਕੇ ਠੂਠਾ ਦਿਖਾ ਦਿੱਤਾ।

🔸 ੨) ਕਿਸਾਨ ਜਥੇਬੰਦੀਆਂ ਦੀ ਆਪਸੀ ਫੁੱਟ ਭੀ ਇੱਕ ਵੱਡਾ ਕਾਰਣ ਹੈ।

🔹3) ਜਿਸ ਪੰਜਾਬ ਅੰਦਰ ਮੋਦੀ, ਰਾਹੁਲ ਗਾਂਧੀ ਅਤੇ ਕੇਜਰੀਵਾਲ ਭੀ ਆ ਕੇ ਰਸਮੀ ਤੌਰ ਤੇ ਪੱਗ ਬੰਨ ਲੈਂਦੇ ਹਨ ਤਾਂ ਕਿ ਸਿੱਖ ਭਾਵਨਾਵਾਂ ਨੂੰ ਕੈਸ਼ ਕੀਤਾ ਜਾ ਸਕੇ ਉਥੇ ਇਹਨਾਂ ਬਜ਼ੁਰਗਾਂ ਨੇ ਕਿਸਾਨ ਅੰਦੋਲਨ ਵੇਲੇ ਜੈਕਾਰੇ ਅਤੇ ਖਾਲਸਾਈ ਝੰਡਿਆਂ ਨੂੰ ਦੁਰਕਾਰਨ ਵਰਗੇ ਬਿਆਨ ਦੇ ਕੇ ਆਪਣੇ ਪ੍ਰਤੀ ਇੱਕ ਬੇਲੋੜਾ ਵਿਰੋਧ ਸਿਰਜ ਲਿਆ ਜੋ ਕਿ ਆਮ ਲੋਕਾਂ ਅੰਦਰ ਪਲਦਾ ਰਿਹਾ।

🔸 ੪) ਲੱਖੇ ਤੇ ਦੀਪ ਵਰਗੇ ਨੌਜਵਾਨਾਂ ਦਾ ਬੇਲੋੜਾ ਵਿਰੋਧ ਅਤੇ ਖਰਵੀ ਭਾਸ਼ਾ ਭੀ ਲੋਕਾਂ ਨੂੰ ਰੜਕਦੀ ਰਹੀ। ਭਾਵੇਂ ਮੈਂ ਨਿੱਜੀ ਤੌਰ 'ਤੇ ਸਿਮਰਨਜੀਤ ਮਾਨ ਤੋਂ ਪੰਜਾਬ ਅਤੇ ਪੰਥ ਦੀ ਕੋਈ ਬਿਹਤਰੀ ਦੀ ਆਸ ਨਹੀਂ ਰੱਖਦਾ, ਪਰ ਫਿਰ ਭੀ ਦੀਪ ਸਿੱਧੂ ਕਰਕੇ ਉਸਦੀ ਅਮਰਗੜ੍ਹ ਦੀ ਸੀਟ ਦੀ ਫੲਰਡੋਰਮੳਨਚੲ ਪਿਛਲੇ ਸਾਲ 0.47% ਤੋਂ ਉੱਠ ਕੇ 25% ਤੱਕ ਜਾ ਪਹੁੰਚੀ।

ਪੰਜਾਬ ਅੰਦਰ ਕੇਵਲ ਸੇਵਾਵਾਂ ਮੁੱਹਈਆ ਕਰਵਾਉਣ ਦਾ ਹੀ ਮਸਲਾ ਨਹੀਂ ਹੈ ਸਗੋਂ ਪੰਜਾਬ ਦੇ ਆਪਣੇ ਕਈ ਤਰਾਂ ਦੇ ਬੁਨਿਆਦੀ ਮਸਲੇ ਹਨ ਜਿਸ ਸੰਬੰਧੀ ਦੀਪ ਸਿੱਧੂ ਗੱਲ ਕਰਦਾ ਰਹਿੰਦਾ ਸੀ ਤੇ ਸ਼ਾਇਦ ਇਹੋ ਜਨੂੰਨ ਉਸਨੂੰ ਆਪਣੀਆਂ ਕਈ ਊਣਤਾਈਆਂ ਤੋਂ ਬਰੀ ਕਰ ਜਾਂਦਾ। ਐਸੇ ਪੰਜਾਬ ਹਿਤੈਸ਼ੀ ਨੌਜਵਾਨਾਂ ਨੂੰ ਇਹ ਕਹਿਣਾ ਕਿ ਇਹਨਾਂ ਨੂੰ ਕੌਣ ਪੁੱਛਦਾ, ਪੰਜਾਬ ਅੰਦਰ ਆਏ ਇਹਨਾਂ ਨਤੀਜਿਆਂ ਨੇ ਅੱਜ ਇਹ ਮਿਹਣਾ ਇਹਨਾਂ ਦੇ ਆਪਣੇ ਮੂੰਹ ਵਿੱਚ ਪਾ ਦਿੱਤਾ।

🔹 ੫) ਡਾ. ਸਵੈਮਾਣ ਸੰਬੰਧੀ ਭੀ ਰਾਜੇਵਾਲ ਸਾਬ ਦਾ ਬਿਆਨ ਕੋਈ ਬਹੁਤਾ ਸਿਆਣਪ ਵਾਲਾ ਨਹੀਂ ਸੀ।

🔸 ੬) ਹੈਂਕੜ ਅਤੇ ਹਉਂ ਜਦੋਂ ਪ੍ਰਦਰਸ਼ਨ ਰੂਪ ਵਿੱਚ ਆ ਜਾਂਦੀ ਹੈ ਤਾਂ ਲੋਕਾਂ ਦੀ ਕਚਹਿਰੀ ਵਿੱਚ ਉਹ ਬੰਦਾ ਮਾਤ ਖਾ ਹੀ ਜਾਂਦਾ ਹੈ। ਰਾਜੇਵਾਲ ਸਾਬ ਅੰਦਰ ਇਹ ਰੋਗ ਆਮ ਹੀ ਵੇਖਿਆ ਜਾ ਸਕਦਾ ਸੀ।

⚠️ ਅਖੀਰ 'ਤੇ ਇਹੋ ਕਹਿਣਾ ਚਾਹੁੰਦਾ ਹਾਂ ਕਿ ਮੈਂ ਉਹ ਲਿਖਿਆ ਜੋ ਮੈਨੂੰ ਮਹਿਸੂਸ ਹੋਇਆ। ਵਿਲੱਖਣਤਾ ਪ੍ਰਕਿਰਤੀ ਦਾ ਮੂਲ ਸਿਧਾਂਤ ਹੈ ਇਸ ਲਈ ਤੁਸੀਂ ਸਹਿਮਤ ਜਾ ਅਸਹਿਮਤ ਹੋਣ ਦਾ ਹੱਕ ਰੱਖਦੇ ਹੋ। ਇਸਦੇ ਨਾਲ ਹੀ ਮੇਰੇ ਅਜੇ ਕੁੰਡੀ ਸਿੰਗ ਨਹੀਂ ਉੱਗੇ ਸੋ ਮੇਰੇ ਕੋਲੋਂ ਕੁਮੈਂਟਾਂ ਰਾਹੀਂ ਸਿੰਗ ਫਸਾਉਣ ਦੀ ਆਸ ਕਰਨੀ ਮਹਿਜ ਆਗਿਆਨਤਾ ਦਾ ਪ੍ਰਗਟਾਵਾ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top