👉 ਦੀਪ ਸਿੱਧੂ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ, ਪਰ ਉਹ ਇੱਕ
ਆਜ਼ਾਦ ਸੋਚ ਦਾ ਮਾਲਕ ਸੀ। ਚੜ੍ਹਦੀਕਲਾ 'ਚ ਰਹਿਣ ਵਾਲਾ ਨੌਜਵਾਨ ਜਿਸਦਾ ਸੁਪਨਾ ਸੀ ਆਜ਼ਾਦੀ।
ਧੱਕੇਸ਼ਾਹੀ ਵਿਰੁੱਧ ਬੁਲੰਦ ਆਵਾਜ਼ ਨੂੰ ਆਪਣਿਆਂ ਨੇ ਹੀ ਗੱਦਾਰੀ ਦਾ ਠੱਪਾ ਲਾਉਣ ਦੀ ਕੋਸ਼ਿਸ਼
ਚਲਦੀ ਰਹੀ, ਪਰ ਉਹ ਲੋਕ ਆਪ ਗੱਦਾਰ ਸਾਬਤ ਹੋਏ, ਪਰ ਦੀਪ ਆਪਣੀ ਲੋਅ ਬੁਝਾ ਕੇ ਸੁਰਖਰੂ ਹੋ
ਗਿਆ।
☝️ਕੁੱਝ ਦਿਨ ਪਹਿਲਾਂ ਇਹ ਸਤਰਾਂ ਦੀਪ ਸਿੱਧੂ ਵੱਲੋਂ ਕਹੀਆਂ ਗਈਆਂ
ਸਨ
ਜੋ ਹਿਜਾਬ ਨੂੰ ਬੈਨ ਨੇ ਕਰਦੇ
ਉਹ ਚੁੰਨੀਆਂ ਤਾਂਈਂ ਆਉਣਗੇ
ਫਿਰ ਚੁੰਨੀਆਂ ਤੋਂ ਅਗਾਂਹ ਵੱਧ ਕੇ
ਹੱਥ ਪੱਗਾਂ ਤਾਂਈਂ ਪਾਉਣਗੇ
ਚੰਗੇ ਨਹੀਂ ਉਹ ਹੋ ਸਕਦੇ ਜੋ
ਹੋਂਦ ਸਾਡੀ ਨੂੰ ਮਾਰਦੇ
ਇਹ ਆਖਰੀ ਮੌਕਾ ਪੰਜਾਬੀਓ
ਤੁਸੀਂ ਚੰਗੀ ਤਰ੍ਹਾਂ ਹੋ ਜਾਣਦੇ
ਅਕਾਲਪੁਰਖ ਸਭ ਨੂੰ ਚੜ੍ਹਦੀਕਲਾ ਬਖਸ਼ੇ।