ਅਖੌਤੀ ਸਾਧ
ਢੱਡਰੀਆਂਵਾਲਾ ਪਿਛਲੇ ਲੰਬੇ ਸਮੇਂ ਤੋਂ ਸਿਰਦਾਰ ਪ੍ਰਭਦੀਪ ਸਿੰਘ ਅਤੇ ਖਾਲਸਾ ਨਿਊਜ਼ ਨਾਲ
ਢਿੱਡੋਂ ਖਾਰ ਖਾਂਦਾ ਆ ਰਿਹਾ ਹੈ, ਪਰ ਇਸਦੇ ਉੱਲਟ ਸਾਡੇ ਵੱਲੋਂ ਕਦੇ ਭੀ ਨਿੱਜੀ
ਵਿਰੋਧ ਨਹੀਂ ਕੀਤਾ ਗਿਆ। ਅਸੀਂ ਤਾਂ
ਗੁਰੂ ਦੇ ਕੂਕਰ ਹੋਣ ਫਰਜ਼ ਅਦਾ ਕਰਦੇ ਹਾਂ, ਉਹ
ਭਾਵੇ ਇਸ ਅਖੌਤੀ ਸਾਧ ਦੀ ਡੇਰਾਦਾਰੀ ਰੂਪੀ ਸੰਨ੍ਹ ਹੋਵੇ ਜਾਂ ਭਾਵੇਂ ਬਚਿੱਤਰ ਨਾਟਕ ਰੂਪੀ
ਸੰਨ੍ਹ। ਬੱਸ! ਜਿਥੋਂ ਭੀ ਸੰਨ੍ਹ ਲੱਗਣ ਦਾ ਖੜਾਕ ਆਉਂਦਾ ਹੈ, ਉੱਧਰ ਹੀ ਮੂੰਹ ਕਰਕੇ
ਭੌਂਕਣਾ ਆਪਣਾ ਧਰਮ ਸਮਝਦੇ ਆਏ ਹਾਂ।
* 2018 ਵਿੱਚ ਵੀਡਿਉ ਆਈ ਉਸ ਵਿੱਚ
ਫੁਕਰਾ ਕਿਹਾ ਤਾਂ ਅਸੀਂ ਉਸਦਾ ਜੁਆਬ ਭੀ ਕੇਵਲ ਨਿੱਜ ਨੂੰ ਸਾਹਮਣੇ ਰੱਖਕੇ ਨਹੀਂ
ਦਿੱਤਾ, ਸਗੋਂ ਸਾਰੀ ਵੀਡਿਉ ਚਲਾ ਇਕੱਲੀ ਇਕੱਲੀ ਗੱਲ ਦਾ ਜੁਆਬ ਦਿੱਤਾ।
* ਇਸਨੂੰ ਕੇਵਲ ਸਵਾਲ ਪੁੱਛਦੇ ਰਹੇ, ਪਰ ਇਹ ਹਮੇਸ਼ਾ Escape Route
ਲੈਂਦਾ ਰਿਹਾ / ਭੱਜਣ ਦਾ ਰਾਹ ਭਾਲ਼ਦਾ ਰਿਹਾ।
* ਇਸ ਵਾਰ ਤਾਂ ਇਹ ਬੁਖਲਾਹਟ ਅਤੇ ਵਿਚਾਰਿਕ ਕਾਇਰਤਾ ਦੀ ਚਰਮ ਸੀਮਾ
'ਤੇ ਚਲਾ ਗਿਆ ਤੇ ਸਾਡੀ Videos Report ਕਰਵਾ ਦਿੱਤੀਆਂ।
* ਅਸੀਂ ਤਾਂ ਸੋਚਿਆ ਸੀ ਕਿ ਹਰ ਵੇਲੇ ਅੱਖਾਂ 'ਚ ਅੱਖਾਂ ਪਾ ਕੇ
Dialogue ਦੀ ਗੱਲ ਕਰਨ ਵਾਲਾ ਅਜੇ ਗੱਲਬਾਤ ਜਾਰੀ ਰੱਖੇਗਾ, ਪਰ ਰਣਜੀਤ ਸਿਆਂ ਤੂੰ ਤਾਂ
ਪਹਿਲਾਂ ਗੋਡਿਆਂ ਭਾਰ ਆ ਡਿੱਗਾ।
* ਪਿਛਲੀ ਵਾਰ ਵਾਂਗ ਜਿਵੇਂ ਮੋਗੇ ਵਾਲਿਆਂ ਨੂੰ ਵਿਚੋਲਾ ਪਾ ਕੇ
ਸਿੰਘਨਾਦ ਰੇਡਿਉ ਵੱਲੋਂ ਪੈ ਰਹੀ ਵਿਚਾਰ ਦੀ ਚੋਟ ਦਾ ਅਸਿਹ ਦਰਦ ਤੋਂ ਮੁਕਤੀ ਲਈ ਬੇਨਤੀ
ਪੱਤਰ ਭੇਜਿਆ ਸੀ, ਕੋਈ ਐਸੀ ਵਿਧੀ ਵਰਤ ਲੈਂਦੇ ਇਹ ਕਿਹੜੀਆਂ ਪੰਡਤਾਈ ਚਾਲਾਂ 'ਤੇ ਉੱਤਰ
ਆਇਆਂ ਭਾਈ?
ਇੱਕ ਗੱਲ ਕੰਨ ਖੋਲ ਕੇ ਸੁਣ ਲੈ ਭਾਈ,
ਇਹ ਕਿਹੜਾ ਸਾਡਾ ਪੈਸੇ ਕਮਾਉਣ ਦਾ ਸਾਧਨ
ਹੈ ਜਾਂ ਸਾਡਾ ਕੰਮ ਬੰਦ ਹੋ ਜਾਣਾ, ਇਹ
ਤੁਹਾਡੇ ਵਰਗੇ
"ਲੁੱਟ ਪੁਜਾਰੀ" ਨੂੰ ਫਰਕ ਪੈਂਦਾ, ਤਾਂ ਹੀ ਬੁੜ੍ਹਕ ਬੁੜ੍ਹਕ ਗਾਹਲ਼ਾਂ ਕੱਢ
ਰਹੇ ਹੋ, ਤੇ ਹੁਣ Videos Report Abuse ਦੀ ਕਰਤੂਤ ਕਰ ਰਹੇ ਹੋ। ਜੇ ਅਸੀਂ
ਇਨ੍ਹਾਂ ਕੰਮਾਂ
'ਤੇ ੳਤਰ ਆਏ ਤਾਂ ਖਾਸ ਕਰਕੇ ਤੇਰੇ ਆਕਾ ਹਰਨੇਕ ਜਿਹੜਾ ਹਰ ਰੋਜ਼ ਬੇਨਾਗਾ ਸਾਡੀਆਂ ਵੀਡੀਓ
ਕੱਟ ਵੱਢ ਕੇ ਪੋਸਟ ਕਰਦਾ ਹੈ, ਸਾਡੀਆਂ ਤਸਵੀਰਾਂ Edit ਕਰਦਾ ਹੈ, ਤੂੰ ਆਪ ਜਨਤਕ ਤੌਰ
'ਤੇ (Publicly) ਸਾਨੂੰ ਗਾਹਲ਼ਾਂ ਕੱਢਦਾ ਹੈਂ, ਜੇ ਅਸੀਂ
ਰਿਪੋਟ ਕਰਣ 'ਤੇ ਆ ਗਏ, ਤਾਂ ਤੇਰਾ Online ਤੋਰੀ ਫੁਲਕਾ ਵੀ ਬੰਦ ਹੋ ਜਾਣਾ, ਆਪਣੀ ਔਕਾਤ
'ਚ ਰਹਿ ਭਾਈ।