Share on Facebook

Main News Page

💥 ਸ਼ਹੀਦੀ ਸਭਾ 'ਸਾਕਾ ਸਰਹਿੰਦ' ਬਾਲ ਵੀਰ ਦਿਵਸ ਨਹੀਂ
-: ਹਰਪ੍ਰੀਤ ਸਿੰਘ ਕਾਹਲ਼ੋਂ
09.01.2022
#KhalsaNews #HarpreetSinghKahlon #SakaSirhind #BalDiwas

🙏 ਸਾਡੇ ਚੇਤਿਆਂ ਵਿਚ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ 'ਸਾਕਾ ਸਰਹਿੰਦ' ਦੇ ਰੂਪ ਵਿਚ ਉਕਰੀਆਂ ਹਨ। ਇਹ ਸ਼ਹੀਦੀ ਸਭਾ ਹੈ। ਸ਼ਹੀਦੀ ਜੋੜ ਮੇਲਾ ਹੈ। ਇਹ ਸ਼ਹੀਦੀ ਦਾ ਜਸ਼ਨ ਹੈ। ਅਫਸੋਸ ਨਹੀਂ ਹੈ। ਇਹ ਸਾਡੀ ਚੇਤਨਾ ਵਿੱਚ ਕੁਝ ਹੋਰ ਹੀ ਹੈ ਜਿਹਨੂੰ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਜਦੋਂ ਦੁਨੀਆਂ ਜ਼ਿੰਦਗੀ ਖ਼ੂਬਸੂਰਤ ਹੋਣ ਦੀ ਗੱਲ ਕਰਦੀ ਹੈ ਤਾਂ ਸਾਡੇ ਤਾਂ ਇਹ ਵਰਤਾਰਾ ਹੈ ਕਿ ਜ਼ਿੰਦਗੀ ਦੀ ਆਸ ਛੱਡਕੇ ਮਰਣਾ ਕਬੂਲ ਕਰਕੇ ਹਾਜ਼ਰ ਹੋਵੋ।

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥

👉 ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋ ਭਾਵੇਂ ਨਾ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦਾ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦਾ ਦਿਨ 'ਬਾਲ ਵੀਰ ਦਿਵਸ' ਵਜੋਂ ਮਨਾਉਣ ਦਾ ਐਲਾਨ ਬਿਲਕੁਲ ਸਿੱਖੀ ਰਵਾਇਤ ਦੀ ਪਹਿਲਾਂ ਤੋਂ ਤੁਰੀ ਆਉਂਦੀ ਵਿਰਾਸਤ ਦੇ ਮੁਤਾਬਕ ਨਹੀਂ ਹੈ। ਇਹ ਸਿੱਖ ਰਵਾਇਤ ਦਾ ਆਪਣਾ ਅਖਤਿਆਰ ਹੈ।

☝️ ਇਸ ਮੌਕੇ ਉਹਨਾਂ ਦੀ ਭਾਵਨਾ ਬਾਰੇ ਕੋਈ ਸਵਾਲ ਨਹੀਂ। ਪਰ ਦੁਨਿਆਵੀ ਰੂਪਕ ਵਿਚ ਕਦੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਨੂੰ ਉਹਨਾਂ ਦੀ ਥਾਂ ਸਾਹਿਬਜ਼ਾਦਿਆਂ ਦੇ ਦਿਨ ਨੂੰ ਬਾਲ ਦਿਵਸ ਵਜੋਂ ਮਨਾਉਣਾ ਜਾਂ ਅਜਿਹਾ ਬਾਲ ਵੀਰ ਦਿਵਸ ਧਰਮ ਦੀ ਆਪਣੀ ਅਗੰਮੀ ਫਿਜ਼ਾ ਵਿਚ ਦਖ਼ਲ ਹੈ।

👳 ਸਾਡੇ ਲਈ ਪੋਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਹੈ। ਸਾਡੇ ਚੇਤਿਆਂ ਵਿਚ ਇਹ ਸਾਕਾ ਸਰਹਿੰਦ ਹੈ। ਇਹ ਸ਼ਹੀਦੀ ਦਿਹਾੜਾ ਹੈ। ਇਹਨਾਂ ਮਹੀਨਿਆਂ ਵਿਚ ਪੰਜਾਬ ਦਾ ਮਾਹੌਲ ਨਾ ਅਦਾਰੇ ਸਮਝਦੇ ਹਨ।ਨਾ ਸਕੂਲ, ਨਾ ਕੋਈ ਸਰਕਾਰ ਸਮਝਦੀ ਹੈ। ਪਰ ਪੰਜਾਬ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਮਹੀਨਾ ਸਾਡੇ ਲਈ ਕੀ ਮਾਇਨੇ ਰੱਖਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top