🎬 ਬਾਲੀਵੁੱਡ ਫਿਲਮ 'ਸਪੈਸ਼ਲ 26' ਦੇ
ਅਖੀਰ 'ਚ ਫੇਕ CBI ਦੀ ਲੁੱਟ ਤੋਂ ਹਤਾਸ਼ ਹੋਏ ਮਨੋਜ ਵਾਜਪਾਈ ਦਾ ਇਕ ਬੜਾ ਪ੍ਰਸਿੱਧ
ਡਾਇਲਾਗ ਹੈ,,, 'ਯਾਰ ਸੋਲੰਕੀ !!!!! ਯਹਾਂ ਚੁੱਲੂ
ਭਰ ਪਾਨੀ ਕਹਾਂ ਮਿਲੇਗਾ' ? ਸੋਲੰਕੀ ਪੁੱਛਦੈ,,,,ਕਿਆ ਸਰ ?,,,, ਮਨੋਜ ਵਾਜਪਾਈ ਫੇਰ
ਕਹਿੰਦਾ ਐ ਕਿ,,,,,'ਚੁੱਲੂ ਭਰ ਪਾਨੀ',,,,,
ਅਸਲ 'ਚ ਪੰਜਾਬੀਆਂ ਨੂੰ ਬੜਾ ਵੱਡਾ ਭੁਲੇਖਾ ਐ ਕਿ ਸਾਡੇ ਫਲਾਣੇ ਫਲਾਣੇ ਲੀਡਰ, ਸਾਡੇ
ਮਹਿਬੂਬ ਬੜੇ ਹੀ ਪੰਜਾਬ ਪ੍ਰਸਤ ਨੇ, ਪਰ ਮੋਦੀ ਦੀ ਰੈਲੀ ਕੀ ਫਲਾਪ ਹੋਈ ? ਇਨ੍ਹਾਂ ਚੋਂ ਈ
ਕਿਸੇ ਨੇ ਰਾਸ਼ਟਰਪਤੀ ਰਾਜ ਮੰਗ ਲਿਆ, ਕਿਸੇ ਨੇ ਪੰਜਾਬੀਅਤ ਨੂੰ ਹੀ ਦੋਸ਼ੀ ਕਰਾਰ ਦੇ'ਤਾ,
ਕਿਸੇ ਨੇ ਕਿਹਾ ਕਿ ਸੁਰੱਖਿਆ 'ਚ ਕਮੀ ਚਿੰਤਾਜਨਕ ਹੈ, ਕੋਈ ਕਹਿੰਦਾ ਪੰਜਾਬ 'ਚ ਅਮਨ
ਕਨੂੰਨ ਹੈ ਈ ਨਹੀਂ, ਇਨ੍ਹਾਂ ਸਾਰਿਆਂ 'ਚ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ
ਮਾਨ, ਸੁਨੀਲ ਜਾਖੜ, ਰਾਘਵ ਚੱਢਾ ਸਮੇਤ ਕਈਆਂ ਦੇ ਨਾਂਅ ਲਏ ਜਾ ਸਕਦੇ ਨੇ।
ਕਮਾਲ ਦੀ ਗੱਲ ਐ ਕਿ ਤਕਨੀਕੀ
ਸੁਆਲ ਤੇ ਖਾਮੀਆਂ ਲੱਭਣ ਦੀ ਬਜਾਏ ਏਹ ਸਾਰੇ 'ਐਂਟੀ ਪੰਜਾਬ' ਜਾਂ 'ਐਂਟੀ ਸਿੱਖ' ਏਜੰਡੇ
ਦੇ ਹੱਥ ਠੋਕੇ ਬਣ ਕੇ ਬਿਆਨ ਦਿੰਦੇ ਰਹੇ, ਸ਼ਾਇਦ ਏਜੰਸੀਆਂ ਤੋਂ ਡਰਦੇ ਨੇ ਜਾਂ ਫਿਰ ਅਮਿਤ
ਸ਼ਾਹ ਦੀ ਘੁਰਕੀ ਤੋਂ, ਜੋ ਇਨ੍ਹਾਂ ਨੂੰ ਖੁਦ ਨੂੰ ਈ ਬੇਨਕਾਬ ਕਰ ਗਏ ।
ਕੀ ਇਨ੍ਹਾਂ 'ਚ ਏਨਾ ਕੁ ਵੀ ਦਮ ਨਹੀਂ ਐ ਕਿ ਗ੍ਰਹਿ ਮੰਤਰਾਲੇ ਤੋਂ ਪੁੱਛ ਈ ਲੈਣ ਕਿ ਭਾਈ
ਦੱਸੋ ਕਿੱਥੇ ਹਮਲਾ ਹੋਇਆ ਪ੍ਰਧਾਨ ਮੰਤਰੀ 'ਤੇ ? ਕਿਹਨੇ ਕੀਤਾ ? ਤੁਸੀਂ ਬਚੇ ਕਿਵੇ ?
ਰੂਟ ਐਨ ਮੌਕੇ 'ਤੇ ਕਾਹਤੋਂ ਬਦਲਿਆ ? ਕੀ ਸੜਕ ਕਲੀਅਰ ਸੀ ? ਪੰਜਾਬ ਪੁਲਿਸ ਤੇ ਪੰਜਾਬ
ਸਰਕਾਰ ਤੋਂ ਕੁਤਾਹੀ ਕਿੱਥੇ ਸੀ ਵਗੈਰਾ ਵਗੈਰਾ ।
ਪਰ ਏਹ ਸਾਰੇ ਮੋਦੀ ਭਗਤੀ 'ਚ ਏਨੇ ਕੁ ਲੀਨ ਸਨ ਕਿ ਸੁੱਝਿਆ ਈ ਨਹੀਂ
ਕਿਹੜੇ ਪਾਸੇ ਖੜ੍ਹੀਏ ? ਪੰਜਾਬ ਵਾਲੇ ਜਾਂ ਮੋਦੀ ਵਾਲੇ ?
ਅਸਲ 'ਚ 'ਚੁੱਲੂ ਭਰ ਪਾਨੀ' ਥੋਡੇ ਵਾਸਤੇ ਈ
ਮੰਗਣਾ ਚਾਹੀਦਾ ਪੰਜਾਬੀਆਂ ਨੂੰ, ਆਹ ਗੁਜਰਾਤੀ ਮੁੰਡਾ ਈ ਥੋਡੇ ਨਾਲੋਂ ਚੰਗਾ ਨਿਕਲਿਆ,
ਮਾਦਾ ਤਾਂ ਦਿਖਾਇਆ ਅਗਲੇ ਨੇ ।