Share on Facebook

Main News Page

😈 ਕੀ ਮੋਦੀ ਪਹਿਲੀ ਵਾਰੀ ਟਰੈਫਿਕ 'ਚ ਫਸਿਆ ?
-: ਸੰਪਾਦਕ ਖ਼ਾਲਸਾ ਨਿਊਜ਼
05.01.2022
#KhalsaNews #Modi #Traffic #theQuint #PoliticalSpin

👁️ ਆਓ ਦੇਖੀਏ! the quint ਦੀ ਰਿਪੋਰਟ ਹੇਠ ਦਿੱਤੇ ਲਿੰਕ 'ਤੇ ਪੜ੍ਹ ਸਕਦੇ ਹੋ।

🔹 2017 ਦਸੰਬਰ 'ਚ ਪ੍ਰਧਾਨਮੰਤ੍ਰੀ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ 'ਚ ਫਸਿਆ ਸੀ ਜਦੋਂ ਉਹ ਉਨਨੇ ਮੈਟਰੋ ਲਾਈਨ ਦਾ ਉਦਘਾਟਨ ਕਰਨਾ ਸੀ। ਸਿਰਫ ਦੋ ਪੁਲਿਸਵਾਲਿਆਂ ਨੂੰ ਬਰਖ਼ਾਸਤ ਕੀਤਾ ਗਿਆ ਸੀ, ਪਰ ਉਸ ਵੇਲੇ ਕਿਸੇ ਨੇ ਨਹੀਂ ਕਿਹਾ ਕਿ ਪ੍ਰਧਾਨਮੰਤ੍ਰੀ ਦੀ ਜਾਨ ਨੂੰ ਖ਼ਤਰਾ ਹੈ!

🔸 2018 'ਚ ਦਿੱਲੀ 'ਚ ਪ੍ਰਧਾਨਮੰਤ੍ਰੀ ਦੋ ਵਾਰੀ ਟਰੈਫਿਕ 'ਚ ਫਸਿਆ, ਤੇ ਦੋਵੇਂ ਵਾਰੀ ਗੋਦੀ ਮੀਡੀਆ ਨੇ ਇਹ ਕਹਿ ਕੇ ਇਸ ਕਾਰੇ ਦੀ ਵਡਿਆਈ ਕੀਤੀ ਕਿ "ਇਹ ਵੀ.ਆਈ.ਪੀ. ਕਲਚਰ ਦਾ ਅੰਤ ਹੈ", ਕਿਸੇ ਨੇ ਵੀ ਪ੍ਰਧਾਨਮੰਤ੍ਰੀ ਦੀ ਜਾਨ ਨੂੰ ਖ਼ਤਰਾ ਹੈ ਨਹੀਂ ਕਿਹਾ।

⚠️ ਫਿਰ ਇਸ ਵਾਰੀ ਪੰਜਾਬ 'ਚ ਇਹ ਘਟਨਾ ਹੋਣ 'ਤੇ ਐਨਾ ਵਾਵੇਲਾ ਕਿਉਂ?

✅ ਕਾਰਣ ਸਿਰਫ ਚੋਣਾਂ ਹਨ, ਤੇ ਮੋਦੀ ਕਿਸਾਨਾਂ ਹੱਥੋਂ ਹੋਈ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਇਹ ਇਲਜ਼ਾਮ ਪੰਜਾਬ 'ਤੇ ਲਗਾ ਰਿਹਾ ਹੈ, ਤੇ ਜਿਸ ਨਾਲ ਇਹ ਬਾਕੀ ਦੇਸ਼ ਦੇ ਲੋਕਾਂ ਦੀ ਹਮਦਰਦੀ ਹਾਸਲ ਕਰ ਸਕੇ। ਕੀ ਇੰਤਜ਼ਾਮ ਕਰਣ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ? 70 ਹਜ਼ਾਰ ਕੁਰਸੀਆਂ ਰੱਖਵਾਕੇ ਸਿਰਫ 700 ਲੋਕਾਂ ਦਾ ਪਹੁੰਚਣਾ ਵੀ ਇਸਦਾ ਕਾਰਣ ਹੈ। ਮੋਦੀ ਕੈਪਟਨ ਨਾਲ ਰਲ਼ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦਾ ਹੈ। ਮੋਦੀ ਸਿਰਫ ਰਾਜਨੀਤਿਕ ਡਰਾਮਾ ਕਰ ਰਿਹਾ ਹੈ, ਹੋਰ ਕੁੱਝ ਨਹੀਂ। ‼️

Source: https://www.thequint.com/punjab-elections/pm-narendra-modi-punjab-visit-cancelled-farmers-protest-charanjit-channi-security-lapse?fbclid=IwAR32cK8u1QCoDSCqmjm12m0N51rgfzhw-4XLXqb5rZPruD468pCOk-EQflM#read-more


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top