ਖੋਤੇ
ਨੂੰ ਜਦ ਕੋਈ ਘਿਓ ਚਾਰਨ ਲਗਾ ਤਾਂ ਓਹ ਚਲਾਵਾਂ ਟੀਟਨਾ ਮਾਰ ਕੇ ਔਹ ਗਿਆ ਈ ਕਿ ਚਲ ਵੱਡਾ
ਧਰਮ ਦਾ ਠੇਕੇਦਾਰ ਛੱਡ ਮੇਰੇ ਕੰਨ।
ਵਿਸ਼ਵ ਸੁੰਦਰੀਆਂ ਦੇ ਮੁਕਾਬਲਿਆਂ ਨੂੰ ਲੈ ਕੇ ਕਾਮਰੇਡ ਤਾਂ ਕਦ ਦੇ
ਵੰਝ ਜਿਡੀਆਂ ਖੁਲੀਆਂ ਕਵਿਤਾਵਾਂ ਲਿਖ ਚੁਕੇ ਹੋਏ ਨੇ ਕਿ ਇਹ ਬੰਦੇ ਨੂੰ ਗੁਲਾਮ ਰਖਣ ਦੀ
ਕਾਰਪੋਰੇਟ ਦੀ ਬੜੀ ਵੱਡੀ ਖੇਡ ਹੈ, ਜਿਸ ਨੇ ਔਰਤ ਨੂੰ ਮੰਡੀ ਵਿਚ ਲਿਆ ਕੇ ਵਿਕਣ ਵਾਲੀ
ਵਸਤੂ ਬਣਾ ਕੇ ਰਖ ਦਿਤਾ ਹੈ, ਪਰ ਇਹੀ ਗਲ ਜਦ ਕਿਸੇ ਸਿੱਖ ਨੇ ਕਹੀ ਤਾਂ ਕਹਿੰਦਾ ਆ ਗਿਆ
ਵੱਡਾ ਧਰਮ ਦਾ ਠੇਕੇਦਾਰ!
ਕਹਿੰਦੇ ਖੋਤਾ ਖੂਹ ਵਿੱਚ ਸੁੱਟਣਾ ਹੋਵੇ
ਤਾਂ ਕੰਨੋ ਫੜਕੇ ਅਗੇ ਨੂੰ ਖਿੱਚੋ ਉਸ ਆਪੇ ਹੀ ਜਾ ਡਿੱਗਣਾ। ਜਿਸ ਤਰੀਕੇ ਸਿੱਖਾਂ
ਵਿਸ਼ਵ ਸੁੰਦਰੀ ਵਾਲੇ ਮਸਲੇ ਦੇ ਕੰਨ ਖਿਚੇ ਹੋਏ ਨੇ ਮੈਨੂੰ ਡਰ ਏ ਕਿ ਕਿਤੇ ਪਟਿਆਲੀਏ
ਬੀਰਬਲ ਜਾਂ ਕਾਮਰੇਡਾਂ ਦੀ ਨਵੀਂ ਉਠੀ ਬਰੀਡ ਕਿਤੇ ਖੁੱਦ ਈ ਨਾ ਲੀੜੇ ਲਾਹ ਕੇ ਔਹ ਮਾਰੇ
ਕਿ ਆਹਾ ਚਕੋ ਪੁਜਾਰੀਓ ਅਪਣੇ ਝਗੇ ਸੁਥਣਾਂ।
ਚੁਣੀ ਗਈ ਮਿਸ ਜੇ ਕਿਤੇ ਹਿੰਦੋਸਤਾਨ ਦੇ
ਹੋਰ ਖਿਤੇ ਵਿਚੋਂ ਹੁੰਦੀ ਤਾਂ ਪੂਰੇ ਮੁਲਕ ਨੇ ਪਟਾਕੇ ਚਲਾ ਚਲਾ ਕੰਨ ਬੋਲੇ ਕਰ ਛਡਣੇ ਸਨ,
ਓਹ ਤਾਂ ਵਿਚਾਰੇ ਚੁਕੀ ਔਰਤ ਵਾਪਸ ਆਓਣ 'ਤੇ ਧੂੰਆਂ ਕਰੀ ਫਿਰਦੇ ਹੁੰਦੇ ਇਹ ਤਾਂ ਵਡਾ ਤਾਜ
ਸੀ ਓਨਾ ਲਈ, ਪਰ ਜੇ ਪੰਜਾਬ ਇਸ ਗਲੇ ਬਹਿਸ ਰਿਹਾ ਕਿ ਵਿਸ਼ਵ ਮੰਡੀਆਂ ਨੇ ਔਰਤ ਨੂੰ ਪਸ਼ੂਆਂ
ਤਰਾਂ ਮੰਡੀ ਵਿਚ ਲਿਆ ਖੜਾ ਕੀਤਾ ਅਤੇ ਇਸ ਮੰਡੀਆਂ ਦਾ ਅਸਰ ਸਾਡੀਆਂ ਧੀਆਂ ਉਪਰ ਵੀ ਅਵੱਸ਼
ਪਵੇਗਾ ਤਾਂ ਅਗਾਂਹ ਵਧੂਆਂ ਨੂੰ ਇਸ ਗਲੇ ਵੀ ਧਰਮ ਦੇ ਅਤੇ ਠੇਕੇਦਾਰਾਂ ਦੇ ਸੁਪਨੇ ਆਓਂਣ
ਲਗ ਗਏ ਨੇ।
ਬੜਾ ਚਿਰ ਪਹਿਲਾਂ
ਅਖਬਾਰ ਵਿਚੋਂ ਪੜੀ ਕਹਾਣੀ ਯਾਦ ਆਈ ਕਿ... ਇੱਕ ਕਵੀ ਦਰਬਾਰ ਵਿਚ ਕਵੀ ਸਾਹਬ ਹੀਰ
ਰਾਂਝੇ ਦਾ ਕਿਸਾ ਸੁਣਾ ਕੇ ਹੇਠਾਂ ਉਤਰੇ ਤਾਂ ਨਾਲ ਵਾਲਾ ਕਵੀ ਕਹਿੰਦਾ ਇਹਨਾ ਸਮਾਜ ਦੇ
ਵਿਗੜੇ ਪਾਤਰਾਂ ਨੂੰ ਵਡਿਆਓਂਣਾ ਚੰਗੀ ਗਲ ਨਹੀਂ ਤਾਂ ਓਹ ਕਹਿੰਦਾ ਇਹ ਇਸ਼ਕ ਦੇ ਹੀਰੋ ਸਨ
ਸਾਨੂੰ ਯਾਦ ਰਖਣਾ ਬਣਦਾ ਇਨਾ ਨੂੰ। ਪਰ ਜਦ ਓਹ ਪਿੰਡ ਦੇ ਮੋੜ 'ਤੇ ਆਏ ਤਾਂ ਕਵੀ ਦੀ ਕੁੜੀ
ਟਿਫਨ ਵਿਚ ਖੇਤੀਂ ਕੰਮ ਕਰਦੇ ਭਈਏ ਲਈ ਖੀਰ ਪੂੜੇ ਲਿਜਾ ਰਹੀ ਸੀ। ਪਿਓ ਦੇ ਪੁੱਛਣ ਤੇ ਕੁੜੀ
ਨੇ ਜਦ ਸੱਚ ਦੱਸਿਆ ਤਾਂ ਕਵੀ ਜੀ ਨੇ ਹੀਰ ਰਾਂਝਾ ਪਹੇ 'ਤੇ ਹੀ ਲੀਰਾਂ ਕਰਕੇ ਔਹ ਮਾਰਿਆ
ਅਤੇ ਕੁੜੀ ਨੂੰ ਗੁਤੋਂ ਫੜਕੇ ਕਹਿੰਦਾ ਚਲ ਘਰ ਪਹਿਲਾਂ ਤੈਨੂੰ ਚੂਰੀ ਚਾਰਦਾਂ। ਪਰ ਇਹ ਓਸ
ਸਮੇਂ ਦੀ ਕਹਾਣੀ ਹੈ, ਹੁਣ ਵਾਲਾ ਅਜ ਦਾ ਅਗਾਂਹ ਵਧੂ ਧਰਮ ਦੇ ਸੁਪਨੇ ਆਓਂਣ ਵਾਲਾ ਪਿਓ
ਹੁੰਦਾ ਤਾਂ ਉਸ ਪੁਛਣਾ ਸੀ ਧੀਏ ਕਿਹੜੇ ਰਾਂਝੇ ਨੂੰ ਮਿਲਣ ਚਲੀ ਏਂ ਇਕ ਜਾਂ ਦੋ ਨੰਬਰ ਵਾਲੇ
ਨੂੰ ਤਾਂ ਜਵਾਬ ਹੋਣਾ ਸੀ ਇਕ ਵਾਲੇ ਨਾਲ ਤਾਂ ਡੈਡ ਬਰੇਕ ਹੋ ਗਈ ਕਦ ਦੀ।
ਸਿਆਣੇਂ ਆਂਹਦੇ ਜਦ ਲੋਈ ਹੀ ਲੱਥ ਗਈ ਫਿਰ ਕੋਈ
ਕੀ ਕਰ ਸਕਦਾ।
ਬਹਿਸ ਦਾ ਵਿਸ਼ਾ ਤਾਂ ਇਹ ਸੀ ਕਿ ਪੰਜਾਬ ਦਾ ਸਭਿਆਚਾਰ ਗੁਰਾਂ ਦੀ
ਬਾਣੀ ਅਤੇ ਖਾਲਸਾ ਜੀ ਦੇ ਇਤਿਹਾਸ ਵਿਚੋਂ ਦੀ ਲੰਘ ਕੇ ਹੀ ਪੂਰਾ ਹੋ ਸਕਦਾ ਇਨਾ ਦੋਹਾਂ
ਤੋਂ ਬਿਨਾ ਸਭਿਆਚਾਰ ਦੀ ਗਲੀ ਸੜੀ ਲਾਸ਼ ਹੀ ਤੁਸੀਂ ਸਿਰ 'ਤੇ ਚੁਕੀ ਫਿਰ ਸਕਦੇਂ ਹੋਂ ਜਿਹੜਾ
ਸਭਿਆਚਾਰ ਹੀਰ ਰਾਝਿਆਂ ਤੋਂ ਸ਼ੁਰੂ ਹੋ ਕੇ ਜੱਸੋਵਾਲ ਵਰਗਿਆਂ ਦਾ ਸਿਰਜਿਆ ਮੁਤੀਆਂ ਵਾਲੇ
ਲੰਡਰ ਗਾਇਕਾਂ 'ਤੇ ਆ ਕੇ ਨਿਬੜਦਾ ਹੈ, ਜਿਸ ਵਿਚੋਂ ਮੂਸਵਾਲੇ ਤਾਂ ਪੈਦਾ ਹੋ ਸਕਦੇ ਹਰੀ
ਸਿੰਘ ਨਲੂਏ ਨਹੀਂ, ਪਰ ਯਾਦ ਰਹੇ ਤਹਿਰੀਕਾਂ ਮੂਸਿਆਂ ਨਾਲ ਨਹੀਂ ਨਲੂਏ ਵਰਗੇ ਸਰਦਾਰਾਂ
ਨਾਲ ਬਚਦੀਆਂ।
ਸਿੱਖ ਸਭਿਆਚਾਰ
ਵਿਚੋਂ ਧੀਆਂ ਦੇ ਕੱਜਣ ਦੀ ਗਲ ਤਾਂ ਹੋ ਸਕਦੀ, ਪਰ ਨੰਗਿਆਂ ਕਰਨ ਦੀ ਨਹੀਂ, ਪਰ ਬਹੁਤੇ
ਅਗਾਂਹ ਵੱਧ ਚੁਕੇ ਲੋਕਾਂ ਦੀ ਜਿੰਦਗੀ ਦੀ ਆਮ ਟੁੱਟ ਭੱਜ ਦੀਆਂ ਉਦਾਰਹਣਾਂ ਦੇ ਕੇ ਇਸ
ਸਮੁੱਚੇ ਵਰਤਾਰੇ ਤੋਂ ਕੰਨੀ ਕਤਰਾ ਰਹੇ ਵਾਯਾਤ ਭਕਾਈ ਵੰਨੀ ਹੋ ਤੁਰੇ ਨੇ।
ਵੱਡੀ ਗਲ ਤਾਂ ਇਹ ਸੀ ਕਿ ਕਾਰਪੋਰੇਟਰ ਸੱਪ ਦੇ ਡੰਗੇ ਜਾਣ ਤੋਂ ਜਿਥੇ
ਤਕ ਹੋ ਸਕੇ ਅਪਣੇ ਨਿਆਣਿਆਂ ਨੂੰ ਬਚਾਇਆ ਜਾ ਸਕੇ ਤਾਂ ਕਿ ਓਹ ਇਸ ਹਨੇਰੀਆਂ ਵਿੱਚ ਉੱਡ ਕੇ
ਅਪਣਾ ਮਨੁੱਖੀ ਵਜੂਦ ਨਾ ਗੁਆ ਬੈਠਣ। ਜਿਹੜੀ ਤਰੱਕੀ ਜਾਂ ਅਗਾਂਹ ਵਧੂ ਹੋਣ ਉਪਰ ਬੰਦਾ ਮਾਣ
ਕਰ ਰਿਹਾ ਉਸ ਦੇ ਨਤੀਜੇ ਤਾਂ ਘਰਾਂ ਵਿਚ ਪਲ ਰਹੇ ਨਿਆਣਿਆਂ ਤੋਂ ਹੀ ਦੇਖੇ ਜਾ ਸਕਦੇ ਹਨ
ਜਦ 8 ਕੁ ਸਾਲ ਦਾ ਨਿਆਣਾ ਹੀ ਬਾਪ ਨੂੰ ਐਫ ਤੋਂ ਅਤੇ ਮਾਂ ਨੂੰ ਸ਼ਟਅਪ ਤੋਂ ਸ਼ੁਰੂ ਹੁੰਦਾ।
ਤਰੱਕੀ ਦੇ ਨਾਂ 'ਤੇ ਕਾਰਪੋਰੇਟਰ ਨੇ
ਮਨੁੱਖ ਨੂੰ ਜਿਥੇ ਲਿਆ ਸੁਟਿਆ ਓਥੇ ਅਗੇ ਮੌਤ ਤੋਂ ਸਿਵਾਏ ਜੇ ਕੁਝ ਦਿਸਦਾ ਤਾਂ ਦਸ ਦਿਓ।
ਧਰਤੀ ਦੀ ਬਰਬਾਦੀ ਤੋਂ ਲੈ ਕੇ ਮਨੁੱਖੀ ਸਭਿਆਚਾਰਾਂ ਨੂੰ ਤਹਿਸ ਨਹਿਸ ਕਰ ਦੇਣ ਵਾਲੇ
ਕਾਰਪੋਰੇਟ ਘਰਾਣੇ ਜੇ ਪੂਰੇ ਦੇ ਪੂਰੇ ਮਨੁੱਖ ਨੂੰ ਹੀ ਨਹੀਂ ਛੱਕ ਚਲੇ ਤੇ ਤਾਂ ਦਸ ਦਿਓ।
ਕਾਮਰੇਡਾਂ ਦੀ ਨਵੀਂ ਪਿਓਂਦ ਕੀਤੀ ਬਰੀਡ ਅਪਗ੍ਰੇਡ ਅਤੇ ਕੁੱਝ ਨਵੇਂ
ਪਾਲੇ ਪਿੱਟ ਬੁਲਾਂ ਦੀਆਂ ਤਾਂ ਲੱਤਾਂ ਈ ਅਸਮਾਨ ਵੰਨੀ ਦਿਸਦੀਆਂ,
ਜਿਹੜੇ ਛਿੱਕ ਵਜੀ 'ਤੇ ਵੀ ਬੁੜਕ ਉਠਦੇ ਕਿ ਆ ਗਏ ਓਏ ਧਰਮ ਦੇ
ਠੇਕੇਦਾਰ।