ਦਿੱਲੀ ਵਿਚਲੇ ਕਾਫਲੇ ਦੇ ਉਠ ਜਾਣ ਮਗਰੋਂ ਲੋਕਾਂ ਦੀ ਜੁਬਾਨ ਉਪਰ
ਜਿਹੜਾ ਲਫਜ ਚੜਿਆ ਓਹ ਹੀ ਸਰਦਾਰ। ਝੁਘੀਆਂ ਵਾਲਿਆਂ ਤੋਂ ਲੈ ਕੇ ਦੁਕਾਨਾ ਵਾਲਿਆਂ,
ਵਪਾਰੀਆਂ ਅਤੇ ਆਮ ਲੋਕਾਂ ਦੇ ਸਿਰ ਚੜ ਕੇ ਬੋਲਿਆ ਸਰਦਾਰ। ਹਰਿਆਣਾ ਯੂਪੀ ਜਾਂ ਬਿਹਾਰ
ਦਿੱਲੀ ਵਿਚੋਂ ਜਿਤ ਦੇ ਨਾਲ ਇਕ ਜਿਹੜੀ ਦੂਜੀ ਗਲ ਲੈ ਕੇ ਮੁੜਿਆ ਓਹ ਸੀ ਸਰਦਾਰ। ਹਰਿਆਣਾ
ਤਾਂ ਬਾਬਾ ਜਰਨੈਲ ਸਿੰਘ ਵੀ ਚੁਕ ਲਿਆਇਆ।
ਕਾਮਰੇਡ ਦਰਬਾਰ ਸਾਹਬ ਜਾਂਦੇ ਜਾਂ ਨਹੀਂ, ਉਗਰਾਹਾਂ ਵਰਗੇ ਨਾਹਰਾ
ਮਾਰਦੇ ਜਾਂ ਜੈਕਾਰਾ ਗਲਾਂ ਈ ਬੇ ਮਾਇਨਾ ਹੋ ਜਾਦੀਆਂ ਜਦ ਲੋਕ ਮਾਣ ਨਾਲ ਇਕ ਈ ਗਲ ਕਹਿੰਦੇ
ਅਤੇ ਓਹ ਹੈ ਸਿਰਦਾਰ।
ਇਸ ਸਿਰਦਾਰ ਦੇ ਨਗਾਰੇ ਵਿਚ ਕਾਮਰੇਡ ਤੂਤੀਆਂ ਦੀ ਕੌਣ ਸੁਣਦਾ ਅਤੇ
ਕਿਥੇ ਨੇ ਜਿੰਨਾ ਤੇ ਅਸੀਂ ਗਿਲਾ ਕਰੀਏ। ਸਰਦਾਰ ਦੇ ਬੋਲੇ ਸੋ ਨਿਹਾਲ ਦਾ ਪੂਰਾ ਮੁਲਖ
ਕਾਇਲ ਹੋਇਆ ਤਾਂ ਅਸੀਂ ਕਿਓਂ ਸੋਚੀਏ ਜੇ ਕੁਝ ਤੂਤੀਆਂ ਨੇ ਸੋ ਨਿਹਾਲ ਨਹੀਂ ਕਿਹਾ।
ਦਿੱਲੀ ਦੀਆਂ ਸੜਕਾਂ ਨੇ ਸਹਿਕ ਰਹੇ ਸਿਰਦਾਰ ਨੂੰ ਮੁੜ ਜਿਓਂਦਾ ਕੀਤਾ
ਅਤੇ ਅਬਦਾਲੀ ਵਾਲੇ ਜੁਗ ਲਿਜਾ ਸੁੱਟਿਆ ਜਿੱਥੇ ਬੇਗਾਨੀਆਂ ਧੀਆਂ ਸਿਰਦਾਰ ਦੀ ਝੋਲੀ ਸਿਰ
ਰੱਖ ਓਸ ਸਮੇਂ ਦਰਦ ਦੇ ਪਰ ਇਸ ਵਾਰੀ ਪਿਆਰ ਦੇ ਹੰਝੂ ਕੇਰਦੀਆਂ ਦੇਖੀਆਂ ਗਈਆਂ।
ਖੁਦ ਸੰਘਰਸ਼ ਵਿਚੋਂ ਲੰਘ ਰਿਹਾ ਅਤੇ ਖੁਦ ਸੜਕ ਤੇ ਬੈਠਾ ਬੰਦਾ ਕੋਈ
ਇਨਾ ਦਿਲਦਾਰ ਵੀ ਹੋ ਸਕਦਾ ਕਿ ਓਹ ਫਿਰ ਵੀ ਨਾਲ ਵਾਲੇ ਭੁੱਖੇ ਦਾ ਢਿੱਡ ਨਾਲੋ ਨਾਲ ਭਰਦਾ
ਆ ਰਿਹਾ ਹੋਵੇ ਅਤੇ ਓਹ ਅਜ ਸਿਰਦਾਰ ਨੂੰ ਰੋਂਦੇ ਦੇਖੇ ਗਏ।
ਆਹਾ ਲੰਘਿਆ ਸਾਲ ਦਿੱਲੀ ਸਦੀਆਂ ਤੱਕ ਯਾਦ ਰਖੇਗੀ ਅਤੇ ਲੋਕ ਮਨਾਂ
ਵਿੱਚ ਉਤਰਿਆ ਸਿਰਦਾਰ ਪੀਹੜੀ ਦਰ ਪੀਹੜੀ ਨੂੰ ਦਸਦੀ ਰਹੇਗੀ ਕਿ ਇਸ ਧਰਤੀ ਉਪਰ ਕੋਈ
ਸਿਰਦਾਰ ਵੀ ਹੈ।
ਕੌਣ ਕਹਿੰਦਾ ਗੁਰੂਆਂ ਦੀ 239 ਸਾਲ ਦੀ ਘਾਲ ਬੇਅਰਥ ਗਈ। ਕੌਣ ਸੋਚਦਾ
ਕਿ ਸਰਦਾਰ ਗਰਕ ਚੁਕਾ, ਮਰ ਚੁਕਾ ਜਾਂ ਖਤਮ ਹੋ ਗਿਆ। ਇਸ ਆਹਲਾ ਪਿਓਂਦ ਵਾਲਾ ਸਿਰਦਾਰ ਬੂਟਾ
ਸੁੱਕਦਾ ਸੁੱਕਦਾ ਹਰਿਆ ਹੋ ਉਠਿਆ ਅਤੇ ਦਿੱਲੀ ਵਾਲਿਆਂ ਦੀ ਦਹਾਕਿਆਂ ਦੀ ਮਿਹਨਤ ਉਪਰ ਇੱਕ
ਸਾਲ ਵਿੱਚ ਪਾਣੀ ਫੇਰ ਕੇ ਔਹ ਗਿਆ।
ਗੋਲੀਆਂ ਨਾਲ ਮਾਰਨ ਤੋਂ ਲੈ ਕੇ ਟੀਕਿਆਂ ਤੱਕ ਦੇ ਕਤਲੇਆਮ ਝਲ ਕੇ
ਵੀ ਜੇ ਸਿਰਦਾਰ ਅੱਜ ਜਿਓਂਦਾ ਨਿਕਲ ਆਇਆ ਅਤੇ ਪੂਰੇ ਮੁਲਕ ਨੇ ਸਿਰਦਾਰ ਸਿਰਦਾਰ ਕੀਤੀ ਪਈ
ਏ, ਤਾਂ ਯਾਦ ਰਖਿਓ ਸਿਰਦਾਰੋ ਕੱਲ ਦਾ ਸੂਰਜ ਤੁਹਾਡਾ ਹੋਵੇਗਾ, ਜਿਸ ਨੂੰ ਕੋਈ ਨਹੀਂ ਰੋਕ
ਸਕਦਾ। ਕਿ ਸਕਦਾ?