🦅 ਬਾਜ ਦੀ ਚੁੰਝ ਟੁਟਣ ਤੋਂ ਲੈ ਕੇ ਨਵੀਂ ਉਗਣ ਤੱਕ ਦੇ ਸਫਰ ਤੋਂ
ਬਾਅਦ ਬਾਬੇ ਤੋਤੇ ਦਾ ਬੀਰਬਲ ਵਾਲਾ ਨਵਾਂ ਸ਼ਾਹਕਾਰ ਵਾਕਿਆ ਹੀ ਆਹਲਾ ਸੀ, ਪਰ ਬੀਰਬਲ
ਪਟਿਆਲਵੀ ਬੀਰਬਲ ਦੇ ਗਾਉਣ ਦੀ ਕਾਹਲੀ ਵਿੱਚ ਇੱਕ ਗਲ ਦਸਣੀ ਛੱਡ ਗਿਆ ਕਿ ਬੀਰਬਲ ਗਾਉਂਦਾ
ਚਿਮਟੇ ਨਾਲ ਸੀ ਜਾਂ ਢੋਲਕੀ ਦਾ ਸਿਰ ਪਾੜਦਾ ਸੀ?
👶 ਦਿਮਾਗ ਪਖੋਂ
ਸਿਧਰੇ ਬੰਦੇ ਨੂੰ ਪਾਕਿਸਤਾਨ ਵਾਲੇ ਪਾਸੇ ਦੇ ਮਲੰਗ ਕਹਿ ਦਿੰਦੇ ਪਰ ਸਾਡੇ ਵੰਨੀ ਦੇ
ਵਿਗਿਆਨੀ ਜਿਹੜਾ ਕਦੇ ਬਾਜ ਦੀ ਚੁੰਝ ਤੋੜ ਬੈਠਦਾ, ਕਦੇ ਬੀਰਬਲ ਹੱਥ ਚਿਮਟਾ ਫੜਾ
ਦਿੰਦਾ।
👉 ਕਹਾਵਤ ਹੈ ਇਕ ਕਿ ਬਦਨਾਮ ਹੂਏ ਤੋਂ
ਕਿਆ ਨਾਮ ਤੋ ਹੋਗਾ! ਪਰ ਚਲੋ ਵਿਰੋਧੀ ਧਿਰਾਂ ਦਾ ਬੀਰਬਲ ਉਪਰ ਹਫਤਾ ਚੰਗਾ ਲੰਘ
ਜਾਣਾ ਬਾਕੀ ਦੀ 'Entertainment' ਪਟਿਆਲਵੀ ਪੱਗ ਨੇ ਕਰ ਦੇਣੀ। ਪਹਿਲਾ ਕੁੱਝ ਚਿਰ ਲੋਕਾਂ
ਦਾ ਬਾਬੇ ਦੀ ਰਸੋਈ ਉਪਰ ਲੰਘ ਗਿਆ ਸੀ। ਕਦੇ ਬੀਰਬਲ ਪਟਿਆਲਵੀ ਗੋਲਗੱਪੇ ਦੀ ਰੇਹੜੀ ਲਾ
ਬੈਠਦਾ ਕਦੇ ਲੋਕਾਂ ਦੇ ਨਿਆਣਿਆਂ ਦੀ ਬੇਬੀ ਸਿਟਰ। ਕਦੇ ਜਿੰਮ ਜਾ ਕੇ ਡੌਲੇ ਅਤੇ ਕਦੇ ਤੌੜੀ
ਵਿਚਲੀ ਦਾਲ। ਯਾਣੀ ਪੰਜਾਬ ਦੇ ਮੁੱਖ ਮੰਤਰੀ ਤਰਾਂ ਕੁਝ ਕਰਣੋ ਰਹਿ ਨਾ ਜਾਏ।
👁️ ਉਂਝ ਫੇਸਬੁੱਕ ਉਪਰੋਂ ਜੇ ਤੋਤਾ ਕਿਤੇ ਉਡ ਗਿਆ ਤਾਂ ਰੁੱਖ
ਸੁੰਨੇ ਹੋ ਜਾਣੇ 'ਨਿੰਦਕਾਂ' ਤਰਸਿਆ ਕਰਨਾ ਕਿ ਹੁਣ ਕਿਸ ਦੀ ਚੁੰਝ ਤੋੜੀਏ ਅਤੇ ਕਿਸ
ਬੀਰਬਲ ਦੇ ਗਲ 'ਚ ਗੂਠ ਦੇ ਗਾਉਣ ਲਾਈਏ।
☝️ ਵੈਸੇ ਇਸਦੇ ਅਤੇ ਮੁਖਮੰਤਰੀ ਦੇ ਕੰਮਾਂ ਦਾ ਮੁਕਾਬਲਾ ਕਰਾਓਂਣਾ
ਬਣਦਾ ਪਰ ਬੀਰਬਲ ਪਟਿਆਲਵੀ ਨੇ ਖੰਭੇ ਚੜਨ ਲਗਿਆਂ ਜੀਨ ਦੀ ਪੈਂਟ ਪੜਵਾ ਬੈਠਣੀ ਜਿਹੜਾ
ਵਿਚਾਰਾ ਚਾਰ ਪਓੜੀਆਂ ਚੜਨ ਲਗਿਆਂ ਈ ਜੋਤਰਿਓਂ ਛਡੇ ਸੰਢੇ ਤਰਾਂ ਘਰਕ ਰਿਹਾ ਹੁੰਦਾ। ਉਂਝ
ਜਿੰਮ ਵਾਲੇ ਡੌਲਿਆਂ ਤੋਂ ਬਾਅਦ ਸੋਚਿਆ ਜਾ ਸਕਦਾ ਕਿ ਖੰਭਾ ਸਰ ਕਰ ਈ ਜਾਏ।
👳 ਪਟਿਆਲਵੀ ਪੱਗ ਅਤੇ ਬੀਰਬਲ ਦੀਆਂ
ਤਾਨਾਂ ਉਹ ਵੀ ਹਿੰਦੀ ਵਿਚ ਫੇਸਬੁਕੀਆਂ ਦਾ ਮਨ ਪਰਚਾਵਾ ਬਣਾਈ ਰਖਣਗੀਆਂ ਜਿੰਨਾ ਚਿਰ
ਬੀਰਬਲ ਪਟਿਆਲਵੀ ਦਾ ਕੋਈ ਅਗਲਾ ਨਵਾਂ ਸ਼ਾਹਕਾਰ ਨਹੀਂ ਆ ਜਾਂਦਾ। ਨਹੀਂ?