ਸਿੰਘੂ ਬਾਰਡਰ ਕੇਸ ਵਿੱਚ ਇੱਕ ਗੁੰਝਲਦਾਰ ਬੁਝਾਰਤ ਬਣੀ
ਹੋਈ ਇੱਕੋ ਗੱਲ ਹੈ ਕਿ ਇਹ "ਸੰਧੂ
ਕੌਣ ਹੈ?" ਨਿਹੰਗ ਅਮਨ ਸਿੰਘ ਦੀ ਖੇਤੀਬਾੜੀ
ਮੰਤਰੀ ਨਾਲ ਫੈਲਾਈ ਗਈ ਤਸਵੀਰ ਵਿੱਚ ਕੁਖਯਾਤ ਪੁਲਿਸ ਕੈਟ ਗੁਰਮੀਤ ਪਿੰਕੀ ਵੀ
ਦੇਖਿਆ ਗਿਆ, ਤੇ ਗਾਂਜੇ ਫੜੇ ਜਾਣ ਕੇਸ ਵਿੱਚ ਲਿਪਤ ਨਹੰਗ ਅਮਨ ਸਿੰਘ
ਦੇ ਨਾਲ ਪਿੰਕੀ ਦੇ ਸੰਬੰਧ ਵੀ ਹਨ, ਸ਼ੱਕ ਦੀ ਸੂਈ ਜਾਂਦੀ ਜ਼ਰੂਰ ਹੈ,
ਪਰ ਕੀ ਇਹ ਗੱਲ ਐਨੀ ਸੌਖੀ ਹੈ?
ਰਾਜਨੀਤੀ ਐਨੀ ਸੌਖੀ ਨਹੀਂ ਕਿ ਦੋ ਗੁਣਾ ਦੋ ਚਾਰ ਕਰ
ਲਿਆ ਤੇ ਮਸਲਾ ਸੁਲਝ ਗਿਆ। ਜੇ ਗੁਰਮੀਤ
ਪਿੰਕੀ ਪੁਲਿਸ ਕੈਟ ਹੈ, ਤਾਂ ਕਿਸਾਨ ਮੋਰਚੇ 'ਚ ਸ਼ਾਮਲ ਕੁਲਵੰਤ ਸੰਧੂ ਵੀ ਪੁਲਿਸ
ਕੈਟ ਰਿਹਾ ਹੈ, ਉਹ ਕਿਉਂ ਨਹੀਂ ਹੋ ਸਕਦਾ?
ਘੁੰਡੀ ਕਿਤੇ ਹੋਰ ਹੈ।
ਸਾਰਾ ਕੁੱਝ ਐਨਾ ਸੌਖਾ ਨਹੀਂ ਜਿਵੇਂ ਕਈਆਂ ਨੂੰ ਜਾਪ
ਰਿਹਾ ਹੈ। ਸਰਕਾਰ ਚਾਹਵੇ ਤਾਂ ਕੀ ਇਹ ਮਸਲਾ ਸੁਲਝ ਨਹੀਂ ਸਕਦਾ? ਸਕਦਾ
ਹੈ, ਪਰ ਜੇ ਸਰਕਾਰ ਨੇ ਆਪ ਹੀ ਕਰਵਾਇਆ ਹੋਵੇ ਤਾਂ ਫਿਰ ਬਿੱਲੀ ਦੇ ਗੱਲ 'ਚ ਟੱਲੀ
ਕੌਣ ਬੰਨੂੰ?
ਨਿਹੰਗ ਅਮਨ ਸਿੰਘ ਨੂੰ ਜਦੋਂ ਕੋਈ ਸਵਾਲ ਪੁੱਛਦਾ ਹੈ
ਤਾਂ ਉਹ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਦਿੰਦਾ ਬਸ ਸੰਸਾਰ ਸਾਹਮਣੇ
ਪੇਸ਼ ਕਰਾਂਗੇ, ਸੰਸਾਰ ਸਾਹਮਣੇ ਪੇਸ਼ ਕਰਾਂਗੇ ਕਹਿ ਕੇ ਗੱਡੀ ਹੋਰ ਈ ਪਾਸੇ ਘੁੰਮਾ
ਦਿੰਦਾ। ਸਵਾਲ ਕੁੱਝ ਹੋਰ ਹੁੰਦਾ ਜਵਾਬ ਕੁੱਝ ਹੋਰ
ਦਿੰਦਾ, ਵੈਸੇ ਇਹਨੂੰ ਚੌਧਰੀ ਬਣਾਇਆ ਕੀਹਨੇ?
ਦਾਲ ਵਿੱਚ ਕੁੱਝ ਕਾਲ਼ਾ ਨਹੀਂ, ਸਾਰੀ ਦਾਲ਼ ਹੀ ਕਾਲ਼ੀ ਹੈ।
ਫਿਰ ਦੁਹਰਾ ਦੇਈਏ ਕਿ ਜਿਵੇਂ 15 ਅਕਤੂਬਰ ਨੂੰ ਵੀ ਆਪਣੇ ਸੰਪਾਦਕੀ ਲੇਖ ਵਿੱਚ
ਲਿਖਿਆ ਸੀ ਕਿ ❗"ਸਾਜ਼ਸ਼ ਅਧੀਨ ਭੇਜੇ ਗਏ ਭਾੜੇ ਦੇ
ਲੋਕਾਂ ਦਾ ਕੰਮ ਸਿਰਫ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ, ਉਨ੍ਹਾਂ ਲਈ ਸਿੱਖਾਂ
ਕੋਲ਼ ਪਿਆ ਹਰ ਗ੍ਰੰਥ... ਗੁਰੂ ਗ੍ਰੰਥ ਹੈ।"❗ ਖ਼ਾਲਸਾ ਨਿਊਜ਼ ਨਾ ਤਾਂ
ਪਹਿਲਾਂ ਨਿਹੰਗਾਂ ਦੇ ਹੱਕ 'ਚ ਸੀ, ਨਾ ਹੁਣ ਹੈ, ਨਾ ਪਹਿਲਾਂ ਸਰਬਲੋਹ ਗ੍ਰੰਥ
ਨੂੰ ਗੁਰੂ ਕਿਰਤ ਮੰਨਦੀ ਸੀ, ਨਾ ਹੁਣ... ਕਿਉਂਕਿ
ਇਹ ਮਸਲਾ ਨਾ ਤਾਂ ਸਰਬਲੋਹ ਗ੍ਰੰਥ ਦਾ ਹੈ, ਨਾ ਨਿਹੰਗਾਂ ਦਾ ਹੈ। ਪਰ ਜੋ ਵਰਤਾਰਾ
ਵਾਪਰਿਆ ਹੈ ਉਹ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਐਸੀਆਂ ਕੋਝੀਆਂ
ਹਰਕਤਾਂ ਪੈਸੇ ਲੈਕੇ ਕਰਦੇ ਹਨ, ਜਾਂ ਕਰਨਾ ਲੋਚਦੇ ਹਨ, ਹੁਣ ਉਨ੍ਹਾਂ ਨੂੰ ਕਾਂ
ਟੰਗਿਆ ਯਾਦ ਆਉਣਾ। ਗੱਲ ਸਹੇ ਦੀ ਨਹੀਂ ਪਹੇ ਦੀ ਹੈ।