👳 ਮੇਰਾ ਨਾਮ ਐ-ਜੂੜਾ 🙏
-: ਅਗਿਆਤ ਲੇਖਕ 09.09.2021
#KhalsaNews #MeraNaam #Joora👉ਨੋਟ:
ਇਹ ਬਾਕਮਾਲ ਲਿਖਤ ਜਿਸ ਵੀ ਵੀਰ ਭੈਣ ਦੀ ਹੈ, ਕਿਰਪਾ ਕਰਕੇ ਆਪਣਾ ਨਾਮ ਹੇਠਾਂ
ਕੁਮੈਂਟ ਵਿੱਚ ਲਿੱਖ ਦੇਣ ਜਾਂ 'ਤੇ ਈਮੇਲ ਕਰ ਦੇਣ। ਧੰਨਵਾਦ।
🕉️ ਸ਼ਿਵ ਨੇ ਮੈਨੂੰ ਬੰਨ੍ਹਿਆ,
ਮੈਨੂੰ ਸ਼ਿਵ ਦੀ ਸਮਝ ਨਾ ਲੱਗੀ ਕਿ ਉਸ ਨੂੰ ਮੇਰੀ ਕੀ ਲੋੜ, ਪਰ ਉਸ ਨੇ ਤਾਂ ਮੇਰੀ
ਉਸਤਤ ਵਿੱਚ ਮੇਰੇ 'ਤੇ ਚੰਦ ਵੀ ਟਿਕਾਇਆ।
️🏹 ਫਿਰ ਰਾਮ ਆਇਆ, ਉਸ
ਨੇ ਵੀ ਮੈਨੂੰ ਬਹੁਤ ਵਡਿਆਈ ਦਿੱਤੀ। ਭਾਵੇਂ ਉਹ ਇੱਕ ਰਾਜਾ ਹੋਵੇ ਜਾਂ ਬੇ-ਦਖਲੀ (ਵਣਵਾਸੀ)।
ਉਸ ਨੇ ਮੈਨੂੰ ਬੇ-ਇੱਜ਼ਤ ਨਹੀਂ ਕੀਤਾ, ਮੈਂ ਇੱਕ ਵਾਰ ਫਿਰ ਹੈਰਾਨ ਸਾਂ।
☮️ ਫਿਰ ਆਇਆ ਬੁੱਧਾ, ਜਦੋਂ
ਉਸ ਨੂੰ ਗਿਆਨ ਮਿਲਦਾ ਹੈ ਤਾਂ ਮੈਂ ਉਸ ਦੇ ਨਾਲ ਸੀ, ਪਤਾ ਨਹੀਂ ਕਿਉਂ? ਪਰ ਮੈਂ ਇੱਕ
ਵਾਰ ਫਿਰ ਕਿਸੇ ਗਿਆਨੀ ਦੇ ਨਾਲ ਸੀ।
👁️ ਫਿਰ ਉਡੀਕ ਥੋੜ੍ਹੀ ਲੰਮੀ ਹੋ ਗਈ,
ਪਰ ਫਿਰ ਨਾਨਕ ਆਇਆ। ਉਸ ਨੇ ਮੈਨੂੰ ਸ਼ੁਰੂ ਕੀਤਾ
ਤੇ ਆਪਣੇ ਹਰ ਰੂਪ ਵਿੱਚ ਨਾਲ ਰੱਖਿਆ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਮੇਰਾ ਭਵਿੱਖ
ਕੀ ਹੋਣਾ? ਤਾਂ ਉਸ ਦਾ ਇੱਕ ਰੂਪ ਭਰੀ ਸਭਾ ਵਿੱਚ ਬੋਲਿਆ,🔹"ਇਹ ਮੇਰੀ ਨਿਸ਼ਾਨੀ ਹੈ
ਗੁਆਣੀ ਨਹੀਂ ਤੁਸੀਂ।"🔹 ਉਦੋਂ ਮੇਰੇ 'ਤੇ ਲੱਗੀ ਕਲ਼ਗੀ ਕਰਕੇ ਮੇਰਾ ਰੋਅਬ ਵੀ ਕਾਫ਼ੀ
ਵੱਖਰਾ ਸੀ। ਮੈਂ ਸੋਚਿਆ ਕਿ ਮੈਂ ਹੁਣ ਚਾਨਣ ਦਾ ਰੂਪ ਹਾਂ। ਜਿਸ ਨੂੰ ਗਿਆਨ ਹੁੰਦੈ
ਤਾਂ ਹੀ ਮੈਨੂੰ ਰੱਖਦੈ।
😳 ਪਰ ਹੁਣ ਆਹ ਕੀ? ਮੈਂ
ਤੇ ਸੋਚਿਆ ਸੀ ਕਿ ਸਭ ਨੇ ਮੈਨੂੰ ਪਿਆਰ ਦੇਣਾ, ਪਰ ਇਹ ਤਾਂ ਮੈਨੂੰ ਰੱਖ ਕੇ ਖੁਸ਼ ਹੀ
ਨਹੀਂ। ..... ਪਰ ਫਿਰ ਮੈਨੂੰ ਸਮਝ ਆ ਗਈ ਕਿ 🙏 ਮੈਂ
ਤਾਂ ਰੌਸ਼ਨੀ ਦਾ ਪੁੱਤ, ਗਿਆਨ ਦਾ ਭਰਾ ਤੇ ਪਰਮਾਤਮਾ ਦਾ ਪੁੱਤਰ ਹਾਂ। ਆਮ ਇਨਸਾਨਾਂ
ਨਾਲ ਤਾਂ ਮੇਰਾ ਮੁੱਢ ਤੋਂ ਕੋਈ ਨਾਤਾ ਨਹੀਂ।👳 |